ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਚਿਤਰਕੂਟ ਸਥਿਤ ਤੁਲਸੀ ਪੀਠ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ


“ਅਸ਼ਟਾਧਯਾਯੀ ਭਾਰਤ ਦੇ ਭਾਸ਼ਾ ਵਿਗਿਆਨ ਦਾ, ਭਾਰਤ ਦੀ ਬੌਧਿਕਤਾ ਦਾ ਅਤੇ ਸਾਡੀ ਰਿਸਰਚ ਸੰਸਕ੍ਰਿਤੀ ਦਾ ਹਜ਼ਾਰਾਂ ਸਾਲ ਪੁਰਾਣਾ ਗ੍ਰੰਥ ਹੈ”

“ਸਮੇਂ ਨੇ ਸੰਸਕ੍ਰਿਤ ਨੂੰ ਰਿਫਾਇੰਡ ਕੀਤਾ ਲੇਕਿਨ ਇਸ ਨੂੰ ਕਦੀ ਪ੍ਰਦੂਸ਼ਿਤ ਨਹੀਂ ਕਰ ਸਕਿਆ, ਇਹ ਭਾਸ਼ਾ ਸ਼ਾਸ਼ਵਤ ਬਣੀ ਰਹੀ”

“ਤੁਸੀਂ ਭਾਰਤ ਵਿੱਚ ਜਿਸ ਵੀ ਰਾਸ਼ਟਰੀ ਆਯਾਮ ਨੂੰ ਦੇਖੋ, ਤੁਸੀਂ ਸੰਸਕ੍ਰਿਤ ਦੇ ਯੋਗਦਾਨ ਨੂੰ ਦੇਖੋਗੇ”

“ਸੰਸਕ੍ਰਿਤ ਕੇਵਲ ਪਰੰਪਰਾਵਾਂ ਦੀ ਭਾਸ਼ਾ ਨਹੀਂ ਹੈ, ਇਹ ਸਾਡੀ ਪ੍ਰਗਤੀ ਅਤੇ ਪਹਿਚਾਣ ਦੀ ਵੀ ਭਾਸ਼ਾ ਹੈ”
“ਚਿਤਰਕੂਟ ਵਿੱਚ ਆਧਿਆਤਮਿਕ ਗਿਆਨ ਦੇ ਨਾਲ-ਨਾਲ ਕੁਦਰਤੀ ਸੁੰਦਰਤਾ ਵੀ ਹੈ”

Posted On: 27 OCT 2023 4:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਿਤਰਕੂਟ ਵਿੱਚ ਤੁਲਸੀ ਪੀਠ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਕਾਂਚ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤੇ। ਉਨ੍ਹਾਂ ਨੇ ਤੁਲਸੀ ਪੀਠ ਦੇ ਜਗਦਗੁਰੂ ਰਾਮਭਦ੍ਰਾਚਾਰਯ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਇੱਕ ਜਨਤਕ ਸਮਾਰੋਹ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਤਿੰਨ ਪੁਸਤਕਾਂ – ‘ਅਸ਼ਟਾਧਯਾਯੀ ਭਾਸ਼ਯ’, ਰਾਮਾਨੰਦਾਚਾਰਯ ਚਰਿਤਮਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਰਾਸ਼ਟਰਲੀਲਾ’ ਦਾ ਵਿਮੋਚਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਈ ਮੰਦਿਰਾਂ ਵਿੱਚ ਸ਼੍ਰੀ ਰਾਮ ਦੀ ਪੂਜਾ ਅਤੇ ਦਰਸ਼ਨ ਕਰਨ ਅਤੇ ਕਈ ਸੰਤਾਂ, ਵਿਸ਼ੇਸ਼ ਰੂਪ ਤੋਂ ਜਗਦਗੁਰੂ ਰਾਮਭਦ੍ਰਾਚਾਰਯ ਦਾ ਅਸ਼ੀਰਵਾਦ ਪਾਉਣ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਅਸ਼ਟਾਧਯਾਯੀ ਭਾਸ਼ਯ, ਰਾਮਾਨੰਦਾਚਾਰਯ ਚਰਿਤਮਅਤੇ ਭਗਵਾਨ ਸ਼੍ਰੀਕ੍ਰਿਸ਼ਨ ਦੀ ਰਾਸ਼ਟਰਲੀਲਾਨਾਮਕ ਤਿੰਨ ਪੁਸਤਕਾਂ ਦੇ ਵਿਮੋਚਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਭਾਰਤ ਦੀਆਂ ਗਿਆਨ ਪਰੰਪਰਾਵਾਂ ਹੋਰ ਮਜ਼ਬੂਤ ਹੋਣਗੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਮੈਂ ਇਨ੍ਹਾਂ ਪੁਸਤਕਾਂ ਨੂੰ ਜਗਦਗੁਰੂ ਦੇ ਅਸ਼ੀਰਵਾਦ ਦਾ ਇੱਕ ਪ੍ਰਤੀਰੂਪ ਮੰਨਦਾ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ, “ਅਸ਼ਟਾਧਯਾਯੀ ਭਾਰਤ ਦੇ ਭਾਸ਼ਾ ਵਿਗਿਆਨ ਦਾ, ਭਾਰਤ ਦੀ ਬੌਧਿਕਤਾ ਦਾ ਅਤੇ ਸਾਡੀ ਰਿਸਰਚ ਸੰਸਕ੍ਰਿਤੀ ਦਾ ਹਜ਼ਾਰਾਂ ਸਾਲ ਪੁਰਾਣਾ ਗ੍ਰੰਥ ਹੈ।“ ਉਨ੍ਹਾਂ ਨੇ ਅਸ਼ਟਾਧਯਾਯੀ ਦੀ ਉਤਕ੍ਰਿਸ਼ਟਤਾ ‘ਤੇ ਚਾਨਣਾ ਪਾਇਆ, ਕਿਉਂਕਿ ਇਹ ਪੁਸਤਕ ਭਾਸ਼ਾ ਦੇ ਵਿਆਕਰਣ ਅਤੇ ਵਿਗਿਆਨ ਨੂੰ ਸਾਰਗਭਿਰਤ ਸੂਤਰਾਂ ਵਿੱਚ ਸਮਾਹਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਭਾਸ਼ਾਵਾਂ ਆਈਆ ਅਤੇ ਗਈਆਂ, ਲੇਕਿਨ ਸੰਸਕ੍ਰਿਤ ਸ਼ਾਸ਼ਵਤ ਹੈ।

ਉਨ੍ਹਾਂ ਨੇ ਕਿਹਾ, “ਸਮੇਂ ਨੇ ਸੰਸਕ੍ਰਿਤ ਨੂੰ ਰਿਫਾਇੰਡ ਕੀਤਾ, ਲੇਕਿਨ ਇਸ ਨੂੰ ਕਦੀ ਪ੍ਰਦੂਸ਼ਿਤ ਨਹੀਂ ਕੀਤਾ ਜਾ ਸਕਿਆਉਨ੍ਹਾਂ ਨੇ ਕਿਹਾ ਕਿ ਇਸ ਸਥਾਯਿਤਵ ਦੇ ਆਧਾਰ ਵਿੱਚ ਸੰਸਕ੍ਰਿਤ ਦਾ ਪਰਿਪਕਵ ਵਿਆਕਰਣ ਨਿਹਿਤ ਹੈਮਾਤਰ 14 ਮਹੇਸ਼ਵਰ ਸੂਤਰਾਂਤੇ ਅਧਾਰਿਤ ਇਹ ਭਾਸ਼ਾ ਸ਼ਾਸ਼ਤਰ ਅਤੇ ਸਹਿਸ਼ਤਰ (ਉਪਕਰਣ ਅਤੇ ਵਿਦਵੱਤਾ) ਦੀ ਜਨਨੀ ਰਹੀ ਹੈਉਨ੍ਹਾਂ ਨੇ ਕਿਹਾ, “ਤੁਸੀਂ ਭਾਰਤ ਵਿੱਚ ਜਿਸ ਵੀ ਰਾਸ਼ਟਰੀ ਆਯਾਮ ਨੂੰ ਦੇਖੋਗੇ, ਤੁਸੀਂ ਉਨ੍ਹਾਂ ਵਿੱਚ ਸੰਸਕ੍ਰਿਤ ਦਾ ਯੋਗਦਾਨ ਪਾਓਗੇ

ਹਜ਼ਾਰਾਂ ਸਾਲ ਪੁਰਾਣੇ ਗੁਲਾਮੀ ਦੀ ਦੌਰ ਵਿੱਚ ਭਾਰਤ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਨਸ਼ਟ ਕਰਨ ਦਾ ਪ੍ਰਯਾਸਾਂਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਸੰਸਕ੍ਰਿਤ ਭਾਸ਼ਾ ਤੋਂ ਵਿਲਗਾਵ ਦਾ ਜ਼ਿਕਰ ਕੀਤਾਉਨ੍ਹਾਂ ਨੇ ਉਸ ਗੁਲਾਮੀ ਦੀ ਮਾਨਸਿਕਤਾ ਦੇ ਵੱਲ ਇਸ਼ਾਰਾ ਕੀਤਾ, ਜਿਸਨੂੰ ਕੁਝ ਵਿਅਕਤੀਆਂ ਦੁਆਰਾ ਅੱਗੇ ਵਧਾਇਆ ਗਿਆ, ਜਿਸ ਦੇ ਪਰਿਣਾਮਸਵਰੂਪ ਸੰਸਕ੍ਰਿਤ ਦੇ ਪ੍ਰਤੀ ਵੈਰ-ਭਾਵ ਪੈਦਾ ਹੋਇਆਪ੍ਰਧਾਨ ਮੰਤਰੀ ਮੋਦੀ ਨੇ ਇਸ ਮਾਨਸਿਕਤਾ 'ਤੇ ਅਫਸੋਸ ਜਤਾਇਆ ਜਿੱਥੇ ਮਾਤ ਭਾਸ਼ਾ ਜਾਣਨਾ ਵਿਦੇਸ਼ਾਂ ਲਈ ਸ਼ਲਾਘਾਯੋਗ ਸੀ ਪਰ ਭਾਰਤ 'ਤੇ ਇਹ ਲਾਗੂ ਨਹੀਂ ਹੋਇਆ ਸ਼੍ਰੀ ਮੋਦੀ ਨੇ ਦੇਸ਼ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਮਜ਼ਬੂਤ ਕਰਨ ਦੇ ਪ੍ਰਯਾਸਾਂਤੇ ਚਾਨਣਾ ਪਾਉਂਦੇ ਹੋਏ ਕਿਹਾ, “ਸੰਸਕ੍ਰਿਤ ਨਾ ਕੇਵਲ ਪਰੰਪਰਾਵਾਂ ਦੀ ਭਾਸ਼ਾ ਹੈ, ਬਲਕਿ ਇਹ ਸਾਡੀ ਪ੍ਰਗਤੀ ਅਤੇ ਪਹਿਚਾਣ ਦੀ ਵੀ ਭਾਸ਼ਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਆਧੁਨਿਕ ਸਮਾਂ ਵਿੱਚ ਸਫਲ ਪ੍ਰਯਾਸਾਂ ਦੀ ਦਿਸ਼ਾ ਵਿੱਚ ਅਸ਼ਟਾਧਯਾਯੀ ਭਾਸ਼ਯ ਜਿਹੇ ਗ੍ਰੰਥ ਮਹੱਤਵਪੂਰਨ ਭੂਮਿਕਾ ਨਿਭਾਉਣਗੇ।”

ਪ੍ਰਧਾਨ ਮੰਤਰੀ ਨੇ ਜਗਦਗੁਰੂ ਰਾਮਭਦ੍ਰਾਚਾਰਯ ਦਾ ਅਭਿਵਾਦਨ ਕੀਤਾ ਅਤੇ ਉਨ੍ਹਾਂ ਦੇ ਵਿਸ਼ਾਲ ਗਿਆਨ ਅਤੇ ਯੋਗਦਾਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਬੁੱਧੀਮੱਤਾ ਦਾ ਇਹ ਪੱਧਰ ਕਦੀ ਵਿਅਗਤੀਗਤ ਨਹੀਂ ਹੁੰਦਾ, ਇਹ ਬੁੱਧੀਮੱਤਾ ਰਾਸ਼ਟਰੀ ਨਿਧੀ ਹੈ।” ਸਵਾਮੀ ਜੀ ਦੇ ਰਾਸ਼ਟਰਵਾਦੀ ਅਤੇ ਸਮਾਜਿਕ ਪਹਿਲੂਆਂ ਦਾ ਜਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨੌ ਪ੍ਰਮੁੱਖ ਰਾਜਦੂਤਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਵੱਛ ਭਾਰਤ ਅਭਿਯਾਨ ਵਿੱਚ ਉਨ੍ਹਾਂ ਦੇ ਸਰਗਰਮੀ ਯੋਗਦਾਨ ਨੂੰ ਯਾਦ ਕੀਤਾ।

ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਵੱਛਤਾ, ਸਿਹਤ ਅਤੇ ਸਵੱਛ ਗੰਗਾ ਜਿਹੇ ਰਾਸ਼ਟਰੀ ਟੀਚੇ ਹੁਣ ਸਾਕਾਰ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ, “ਜਗਦਗੁਰੂ ਰਾਮਭਦ੍ਰਾਚਾਰਯ ਜੀ ਨੇ ਹਰ ਦੇਸ਼ਵਾਸੀ ਦੇ ਇੱਕ ਹੋਰ ਸੁਪਨੇ ਨੂੰ ਪੂਰਾ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਆਯੋਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੁਆਰਾ ਦਿੱਤਾ ਗਏ ਨਿਮੰਤਰਣ ਦਾ ਜ਼ਿਕਰ ਕਰਦੇ ਹੋਏ ਕਿਹਾ, “ਜਿਸ ਰਾਮ ਮੰਦਿਰ ਦੇ ਲਈ ਤੁਸੀਂ ਅਦਾਲਤ ਦੇ ਅੰਦਰ ਅਤੇ ਬਾਹਰ ਇੰਨਾ ਯੋਗਦਾਨ ਦਿੱਤਾ ਹੈ, ਉਹ ਵੀ ਤਿਆਰ ਹੋਣ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਅੰਮ੍ਰਿਤ ਕਾਲ ਵਿੱਚ ਦੇਸ਼ ਵਿਕਾਸ ਅਤੇ ਵਿਰਾਸਤ ਨੂੰ ਨਾਲ ਲੈ ਕੇ ਚਲ ਰਿਹਾ ਹੈ। ਸ਼੍ਰੀ ਮੋਦੀ ਨੇ ਤੀਰਥ ਸਥਾਨਾਂ ਦੇ ਵਿਕਾਸ ‘ਤੇ ਜ਼ੋਰ ਦੇਣ ਦਾ ਜ਼ਿਕਰ ਕਰਦੇ ਹੋਏ ਕਿਹਾ, ਚਿਤਰਕੂਟ ਵਿੱਚ ਅਤਿਆਤਮਿਕ ਗਿਆਨ ਦੇ ਨਾਲ-ਨਾਲ ਕੁਦਰਤੀ ਸੁੰਦਰਤਾ ਵੀ ਹੈ।” ਉਨ੍ਹਾਂ ਨੇ ਕੇਨ-ਬੇਤਵਾ ਲਿੰਕ ਪ੍ਰੋਜੈਕਟ, ਬੁੰਦੇਲਖੰਡ ਐਕਸਪ੍ਰੈੱਸ-ਵੇਅ ਅਤੇ ਰੱਖਿਆ ਗਲਿਆਰੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਨਵੇਂ ਅਵਸਰ ਪੈਦਾ ਹੋਣਗੇ। ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਚਿਤਰਕੂਟ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜਗਦਗੁਰੂ ਰਾਮਭਦ੍ਰਾਚਾਰੀਆਂ ਨੂੰ ਨਮਨ ਕੀਤਾ।

ਇਸ ਅਵਸਰ ‘ਤੇ ਤੁਲਸੀ ਪੀਠ ਦੇ ਜਗਦਗੁਰੂ ਰਾਮਭਦ੍ਰਾਚਾਰਯ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਸਨ।

ਪਿਛੋਕੜ

ਤੁਲਸੀ ਪੀਠ, ਮੱਧ ਪ੍ਰਦੇਸ਼ ਦੇ ਚਿਤਰਕੂਟ ਵਿੱਚ ਇੱਕ ਮਹੱਤਵਪੂਰਨ ਧਾਰਮਿਕ ਅਤੇ ਸਮਾਜਿਕ ਸੇਵਾ ਸੰਸਥਾਨ ਹੈ। ਇਸ ਦੀ ਸਥਾਪਨਾ 1987 ਵਿੱਚ ਜਗਦਗੁਰੂ ਰਾਮਭਦ੍ਰਾਚਾਰਯ ਦੁਆਰਾ ਕੀਤੀ ਗਈ ਸੀ। ਤੁਲਸੀ ਪੀਠ ਹਿੰਦੂ ਧਰਮਿਕ ਸਾਹਿਤ ਦੇ ਮੋਹਰੀ ਪ੍ਰਕਾਸ਼ਕਾਂ ਵਿੱਚੋਂ ਇੱਕ ਹੈ।


 

*****

ਡੀਐੱਸ/ਟੀਐੱਸ


(Release ID: 1972385) Visitor Counter : 88