ਮੰਤਰੀ ਮੰਡਲ

ਕੈਬਨਿਟ ਨੇ ਜਾਪਾਨ-ਭਾਰਤ ਸੈਮੀਕੰਡਕਟਰ ਸਪਲਾਈ ਚੇਨ ਪਾਰਟਨਰਸ਼ਿਪ 'ਤੇ ਭਾਰਤ ਅਤੇ ਜਾਪਾਨ ਦਰਮਿਆਨ ਸਹਿਯੋਗ ਦੇ ਮੈਮੋਰੰਡਮ ਨੂੰ ਪ੍ਰਵਾਨਗੀ ਦਿੱਤੀ

Posted On: 25 OCT 2023 3:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਭਾਰਤ ਗਣਰਾਜ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਜਾਪਾਨ ਦੇ ਆਰਥਿਕ, ਵਪਾਰ ਅਤੇ ਉਦਯੋਗ ਮੰਤਰਾਲੇ ਦਰਮਿਆਨ ਜਪਾਨ-ਭਾਰਤ ਸੈਮੀਕੰਡਕਟਰ ਸਪਲਾਈ ਚੇਨ ਪਾਰਟਨਰਸ਼ਿਪ ‘ਤੇ ਜੁਲਾਈ, 2023 ਵਿੱਚ ਹਸਤਾਖਰ ਕੀਤੇ ਗਏ ਸਹਿਯੋਗ ਪੱਤਰ (ਐੱਮਓਸੀ) ਤੋਂ ਜਾਣੂ ਕਰਵਾਇਆ ਗਿਆ।

 

ਐੱਮਓਸੀ ਦਾ ਉਦੇਸ਼ ਉਦਯੋਗਾਂ ਅਤੇ ਡਿਜੀਟਲ ਟੈਕਨੋਲੋਜੀਆਂ ਦੀ ਤਰੱਕੀ ਲਈ ਸੈਮੀਕੰਡਕਟਰ ਦੀ ਮਹੱਤਤਾ ਨੂੰ ਪਛਾਣਦੇ ਹੋਏ, ਸੈਮੀਕੰਡਕਟਰ ਸਪਲਾਈ ਚੇਨ ਨੂੰ ਵਧਾਉਣ ਲਈ ਭਾਰਤ ਅਤੇ ਜਾਪਾਨ ਦਰਮਿਆਨ ਸਹਿਯੋਗ ਨੂੰ ਮਜ਼ਬੂਤ ​​ਕਰਨਾ ਹੈ। 

 

ਇਹ ਐੱਮਓਸੀ ਪਾਰਟੀਆਂ ਦੇ ਦਸਤਖਤ ਦੀ ਮਿਤੀ ਤੋਂ ਲਾਗੂ ਹੋਵੇਗਾ ਅਤੇ ਪੰਜ ਸਾਲਾਂ ਦੀ ਅਵਧੀ ਲਈ ਲਾਗੂ ਰਹੇਗਾ।

 

ਜੀ2ਜੀ ਅਤੇ ਬੀ2ਬੀ ਦੋਵੇਂ ਦੋ-ਪੱਖੀ ਲਚੀਲੇ ਸੈਮੀਕੰਡਕਟਰ ਸਪਲਾਈ ਚੇਨ ਨੂੰ ਅੱਗੇ ਵਧਾਉਣ ਦੇ ਮੌਕਿਆਂ ਅਤੇ ਪੂਰਕ ਸ਼ਕਤੀਆਂ ਦਾ ਲਾਭ ਉਠਾਉਣ ਲਈ ਸਹਿਯੋਗ ਕਰਨਗੀਆਂ।

 

ਐੱਮਓਸੀ ਆਈਟੀ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਬਿਹਤਰ ਸਹਿਯੋਗ ਦੀ ਕਲਪਨਾ ਕਰਦਾ ਹੈ। 

 

ਪਿਛੋਕੜ:

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (MeitY) ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਭਾਰਤ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ ਭਾਰਤ ਵਿੱਚ ਇੱਕ ਮਜ਼ਬੂਤ ​​ਅਤੇ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਉਕਤ ਪ੍ਰੋਗਰਾਮ ਦਾ ਉਦੇਸ਼ ਸੈਮੀਕੰਡਕਟਰ ਫੈਬਸ, ਡਿਸਪਲੇ ਫੈਬਸ, ਕੰਪਾਊਂਡ ਸੈਮੀਕੰਡਕਟਰਾਂ/ਸਿਲਿਕਨ ਫੋਟੋਨਿਕਸ/ਸੈਂਸਰ/ਡਿਸਕਰੀਟ ਸੈਮੀਕੰਡਕਟਰਾਂ ਅਤੇ ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ, ਅਤੇ ਪੈਕੇਜਿੰਗ (ਏਟੀਐੱਮਪੀ)/ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ) ਸੁਵਿਧਾਵਾਂ ਲਈ ਵਿੱਤੀ ਸਹਾਇਤਾ ਵਧਾਉਣਾ ਹੈ। ਇਸ ਤੋਂ ਇਲਾਵਾ, ਦੇਸ਼ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਈਕੋਸਿਸਟਮ ਦੇ ਵਿਕਾਸ ਲਈ ਭਾਰਤ ਦੀਆਂ ਰਣਨੀਤੀਆਂ ਨੂੰ ਚਲਾਉਣ ਲਈ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਅਧੀਨ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੀ ਸਥਾਪਨਾ ਕੀਤੀ ਗਈ ਹੈ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MeitY) ਨੂੰ ਦੁਵੱਲੇ ਅਤੇ ਖੇਤਰੀ ਢਾਂਚੇ ਦੇ ਤਹਿਤ ਸੂਚਨਾ ਟੈਕਨੋਲੋਜੀ ਦੇ ਉੱਭਰ ਰਹੇ ਅਤੇ ਮੋਹਰੀ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਕੰਮ ਵੀ ਸੌਂਪਿਆ ਗਿਆ ਹੈ। ਇਸ ਉਦੇਸ਼ ਦੇ ਨਾਲ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MeitY) ਨੇ ਦੁਵੱਲੇ ਸਹਿਯੋਗ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਅਤੇ ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਉਭਰਨ ਦੇ ਸਮਰੱਥ ਬਣਾਉਣ ਲਈ ਸਪਲਾਈ ਚੇਨ ਲਚੀਲੇਪਨ ਨੂੰ ਯਕੀਨੀ ਬਣਾਉਣ ਲਈ ਵਿਭਿੰਨ ਦੇਸ਼ਾਂ ਦੇ ਹਮਰੁਤਬਾ ਸੰਗਠਨਾਂ/ਏਜੰਸੀਆਂ ਨਾਲ ਐੱਮਓਯੂ/ਐੱਮਓਸੀ/ਸਮਝੌਤੇ ਕੀਤੇ ਹਨ। ਇਸ ਐੱਮਓਯੂ ਜ਼ਰੀਏ ਜਾਪਾਨ ਅਤੇ ਭਾਰਤੀ ਕੰਪਨੀਆਂ ਦਰਮਿਆਨ ਆਪਸੀ ਸਹਿਯੋਗ ਨੂੰ ਵਧਾਉਣਾ ਭਾਰਤ ਅਤੇ ਜਾਪਾਨ ਦਰਮਿਆਨ ਆਪਸੀ ਲਾਭਕਾਰੀ ਸੈਮੀਕੰਡਕਟਰ ਸਬੰਧਿਤ ਵਪਾਰਕ ਮੌਕਿਆਂ ਅਤੇ ਭਾਈਵਾਲੀ ਵੱਲ ਇੱਕ ਹੋਰ ਅਜਿਹਾ ਕਦਮ ਹੈ। 

 

ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਅਤੇ ਪੂਰਕਤਾਵਾਂ ਦੇ ਮੱਦੇਨਜ਼ਰ, "ਭਾਰਤ-ਜਾਪਾਨ ਡਿਜੀਟਲ ਪਾਰਟਨਰਸ਼ਿਪ" (ਆਈਜੇਡੀਪੀ) ਅਕਤੂਬਰ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਜਾਪਾਨ ਯਾਤਰਾ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸਹਿਯੋਗ ਦੇ ਮੌਜੂਦਾ ਖੇਤਰਾਂ ਦੇ ਨਾਲ-ਨਾਲ "ਡਿਜੀਟਲ ਆਈਸੀਟੀ ਟੈਕਨੋਲੋਜੀਆਂ" 'ਤੇ ਵਧੇਰੇ ਧਿਆਨ ਕੇਂਦਰਤ ਕਰਦੇ ਹੋਏ, ਐੱਸਐਂਡਟੀ/ਆਈਸੀਟੀ ਵਿੱਚ ਸਹਿਯੋਗ ਦੇ ਦਾਇਰੇ ਵਿੱਚ ਨਵੀਆਂ ਪਹਿਲਾਂ ਨੂੰ ਅੱਗੇ ਅੱਗੇ ਵਧਾਇਆ ਗਿਆ ਸੀ। ਚੱਲ ਰਹੀ ਆਈਜੇਡੀਪੀ ਅਤੇ ਭਾਰਤ-ਜਾਪਾਨ ਉਦਯੋਗਿਕ ਪ੍ਰਤੀਯੋਗਤਾ ਪਾਰਟਨਰਸ਼ਿਪ (ਆਈਜੇਆਈਸੀਪੀ) ਦੇ ਅਧਾਰ 'ਤੇ, ਜਾਪਾਨ-ਭਾਰਤ ਸੈਮੀਕੰਡਕਟਰ ਸਪਲਾਈ ਚੇਨ ਪਾਰਟਨਰਸ਼ਿਪ 'ਤੇ ਇਹ ਐੱਮਓਸੀ ਇਲੈਕਟ੍ਰੌਨਿਕਸ ਈਕੋਸਿਸਟਮ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਿਸ਼ਾਲ ਅਤੇ ਗਹਿਰਾ ਕਰੇਗਾ। 

 

ਇੰਡਸਟਰੀ ਅਤੇ ਡਿਜੀਟਲ ਟੈਕਨੋਲੋਜੀਆਂ ਦੀ ਤਰੱਕੀ ਲਈ ਸੈਮੀਕੰਡਕਟਰਾਂ ਦੀ ਮਹੱਤਤਾ ਨੂੰ ਪਹਿਚਾਣਦੇ ਹੋਏ, ਇਹ ਐੱਮਓਸੀ ਸੈਮੀਕੰਡਕਟਰ ਸਪਲਾਈ ਚੇਨ ਲਚੀਲੇਪਣ ਨੂੰ ਵਧਾਏਗਾ।


 *******


ਡੀਐੱਸ/ਐੱਸਕੇਐੱਸ



(Release ID: 1971094) Visitor Counter : 79