ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੀਰਵਾਰ, 26 ਅਕਤੂਬਰ 2023 ਨੂੰ ਨਵੀਂ ਦਿੱਲੀ ਵਿੱਚ ਭਾਰਤੀ ਬੀਜ ਸਹਿਕਾਰੀ ਸਮਿਤੀ ਲਿਮਟਿਡ (ਬੀਬੀਐੱਸਐੱਸਐੱਲ) ਵੱਲੋਂ ਆਯੋਜਿਤ "ਸਹਿਕਾਰਤਾ ਜ਼ਰੀਏ ਉੱਨਤ ਅਤੇ ਪਰੰਪਰਾਗਤ ਬੀਜਾਂ ਦੇ ਉਤਪਾਦਨ 'ਤੇ ਰਾਸ਼ਟਰੀ ਸਿੰਪੋਜ਼ੀਅਮ" ਨੂੰ ਸੰਬੋਧਨ ਕਰਨਗੇ
ਸ਼੍ਰੀ ਅਮਿਤ ਸ਼ਾਹ ਬੀਬੀਐੱਸਐੱਸਐੱਲ ਦੇ ਲੋਗੋ, ਵੈੱਬਸਾਈਟ ਅਤੇ ਬਰੋਸ਼ਰ ਦਾ ਉਦਘਾਟਨ ਕਰਨਗੇ ਅਤੇ ਬੀਬੀਐੱਸਐੱਸਐੱਲ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੀ ਵੰਡਣਗੇ
ਸਿੰਪੋਜ਼ੀਅਮ ਵਿੱਚ ਬੀਬੀਐੱਸਐੱਸਐੱਲ ਦੇ ਉਦੇਸ਼ਾਂ, ਪੈਕਸ ਜ਼ਰੀਏ ਬੀਜ ਉਤਪਾਦਨ ਦੀ ਮਹੱਤਤਾ ਅਤੇ ਫ਼ਸਲਾਂ ਦੀ ਉਤਪਾਦਕਤਾ ਅਤੇ ਪੋਸ਼ਣ ਵਿੱਚ ਬੀਜਾਂ ਦੀ ਭੂਮਿਕਾ ਦੇ ਨਾਲ-ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਵਿਕਾਸ ਵਿੱਚ ਸਹਿਕਾਰੀ ਸਭਾਵਾਂ ਦੀ ਭੂਮਿਕਾ ’ਤੇ ਚਿੰਤਨ ਕੀਤਾ ਜਾਵੇਗਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ "ਸਹਿਕਾਰ ਸੇ ਸਮ੍ਰਿੱਧੀ" ਦੇ ਵਿਜ਼ਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਬੀਬੀਐੱਸਐੱਸਐੱਲ ਰਾਹੀਂ ਗੁਣਵੱਤਾਪੂਰਨ ਬੀਜ ਉਤਪਾਦਨ ਅਤੇ ਵੰਡ ਨਾਲ ਦੇਸ਼ ਵਿੱਚ ਖੇਤੀ ਉਤਪਾਦਨ ਵਿੱਚ ਵਾਧਾ ਹੋਵੇਗਾ
ਇਸ ਨਾਲ ਖੇਤੀ ਅਤੇ ਸਹਿਕਾਰੀ ਖੇਤਰ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ, ਆਯਾਤ ਕੀਤੇ ਬੀਜਾਂ 'ਤੇ ਨਿਰਭਰਤਾ ਘਟੇਗੀ ਅਤੇ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲਣ ਨਾਲ "ਮੇਕ ਇਨ ਇੰਡੀਆ" ਨੂੰ ਉਤਸ਼ਾਹ ਮਿਲੇਗਾ ਅਤੇ ਸਵੈ-ਨਿਰਭਰ ਭਾਰਤ ਲਈ ਰਾਹ ਪੱਧਰਾ ਹੋਵੇਗਾ
Posted On:
25 OCT 2023 1:57PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੀਰਵਾਰ, 26 ਅਕਤੂਬਰ 2023 ਨੂੰ ਨਵੀਂ ਦਿੱਲੀ ਵਿੱਚ ਭਾਰਤੀ ਬੀਜ ਸਹਿਕਾਰੀ ਸਮਿਤੀ ਲਿਮਟਿਡ (ਬੀਬੀਐੱਸਐੱਸਐੱਲ) ਵੱਲੋਂ ਆਯੋਜਿਤ "ਸਹਿਕਾਰਤਾ ਜ਼ਰੀਏ ਉੱਨਤ ਅਤੇ ਪਰੰਪਰਾਗਤ ਬੀਜ ਉਤਪਾਦਨ 'ਤੇ ਰਾਸ਼ਟਰੀ ਸਿੰਪੋਜ਼ੀਅਮ" ਨੂੰ ਸੰਬੋਧਨ ਕਰਨਗੇ। ਸ਼੍ਰੀ ਅਮਿਤ ਸ਼ਾਹ ਬੀਬੀਐੱਸਐੱਸਐੱਲ ਦੇ ਲੋਗੋ, ਵੈੱਬਸਾਈਟ ਅਤੇ ਬਰੋਸ਼ਰ ਦਾ ਉਦਘਾਟਨ ਵੀ ਕਰਨਗੇ ਅਤੇ ਬੀਬੀਐੱਸਐੱਸਐੱਲ ਦੇ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੰਡਣਗੇ। ਸਿੰਪੋਜ਼ੀਅਮ ਵਿੱਚ ਬੀਬੀਐੱਸਐੱਸਐੱਲ ਦੇ ਉਦੇਸ਼ਾਂ, ਪੈਕਸ ਰਾਹੀਂ ਬੀਜ ਉਤਪਾਦਨ ਦੀ ਮਹੱਤਤਾ ਅਤੇ ਫਸਲਾਂ ਦੀ ਉਤਪਾਦਕਤਾ ਅਤੇ ਪੋਸ਼ਣ ਵਿੱਚ ਬੀਜਾਂ ਦੀ ਭੂਮਿਕਾ ਦੇ ਨਾਲ-ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਵਿਕਾਸ ਵਿੱਚ ਸਹਿਕਾਰੀ ਸਭਾਵਾਂ ਦੀ ਭੂਮਿਕਾ ’ਤੇ ਚਿੰਤਨ ਕੀਤਾ ਜਾਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਵੱਲੋਂ ਸਹਿਕਾਰੀ ਖੇਤਰ ਰਾਹੀਂ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੇ ਨਾਲ-ਨਾਲ ਉੱਨਤ ਅਤੇ ਰਵਾਇਤੀ ਬੀਜ ਖੋਜ ਅਤੇ ਉਤਪਾਦਨ ਲਈ ਇੱਕ ਛੱਤਰੀ (ਅੰਬ੍ਰੇਲਾ) ਸੰਸਥਾ ਵਜੋਂ ਕੰਮ ਕਰਨ ਲਈ ਇੱਕ ਰਾਸ਼ਟਰੀ ਪੱਧਰ ਦੀ ਬਹੁ-ਰਾਜੀ ਸਹਿਕਾਰੀ ਸਭਾ ਦੀ ਸਥਾਪਨਾ ਕਰਨ ਦੀ ਲੋੜ 'ਤੇ ਜ਼ੋਰ ਦਿੱਤੇ ਜਾਣ ਤੋਂ ਬਾਅਦ ਬੀਬੀਐੱਸਐੱਸਐੱਲ ਹੋਂਦ ਵਿੱਚ ਆਇਆ ਹੈ। ਇਹ ਦੇਸ਼ ਭਰ ਦੇ ਸਹਿਕਾਰੀ ਸੰਗਠਨਾਂ ਨੂੰ ਮੰਗ ਅਧਾਰਤ ਬੀਜ ਉਤਪਾਦਨ, ਬੀਜ ਸਟੋਰੇਜ, ਪ੍ਰੋਸੈਸਿੰਗ, ਪੈਕੇਜਿੰਗ, ਲੌਜਿਸਟਿਕਸ ਸਹਾਇਤਾ, ਗੁਣਵੱਤਾ ਵਧਾਉਣ ਅਤੇ ਮਾਨਕੀਕਰਨ, ਲੋੜੀਂਦੇ ਪ੍ਰਮਾਣੀਕਰਨ ਅਤੇ ਉਤਪਾਦਿਤ ਬੀਜਾਂ ਦੇ ਮੰਡੀਕਰਨ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਬੀਬੀਐੱਸਐੱਸਐੱਲ ਵੱਖ-ਵੱਖ ਫਸਲਾਂ ਅਤੇ ਕਿਸਮਾਂ ਦੇ ਰਵਾਇਤੀ ਬੀਜਾਂ ਦੇ ਬਹੁਲੀਕਰਨ ਅਤੇ ਸਾਂਭ-ਸੰਭਾਲ਼ ਵਿੱਚ ਸਹਿਕਾਰੀ ਸਭਾਵਾਂ ਦੀ ਮਦਦ ਵੀ ਕਰੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ "ਸਹਿਕਾਰ ਸੇ ਸਮ੍ਰਿੱਧੀ" ਦੇ ਵਿਜ਼ਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਬੀਬੀਐੱਸਐੱਸਐੱਲ ਵੱਲੋਂ ਗੁਣਵੱਤਾਪੂਰਨ ਬੀਜ ਉਤਪਾਦਨ ਅਤੇ ਵੰਡ ਨਾਲ ਦੇਸ਼ ਵਿੱਚ ਖੇਤੀ ਉਤਪਾਦਨ ਵਿੱਚ ਵਾਧਾ ਹੋਵੇਗਾ। ਇਸ ਨਾਲ ਖੇਤੀ ਅਤੇ ਸਹਿਕਾਰੀ ਖੇਤਰ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ, ਆਯਾਤ ਕੀਤੇ ਬੀਜਾਂ 'ਤੇ ਨਿਰਭਰਤਾ ਘਟੇਗੀ ਅਤੇ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲਣ ਕਰਕੇ, "ਮੇਕ ਇਨ ਇੰਡੀਆ" ਨੂੰ ਉਤਸ਼ਾਹ ਮਿਲੇਗਾ ਅਤੇ ਸਵੈ-ਨਿਰਭਰ ਭਾਰਤ ਲਈ ਰਾਹ ਪੱਧਰਾ ਹੋਵੇਗਾ।
ਸਿੰਪੋਜ਼ੀਅਮ ਦੀ ਸ਼ੁਰੂਆਤ ਸਹਿਕਾਰਤਾ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਪਿਛਲੇ 27 ਮਹੀਨਿਆਂ ਵਿੱਚ ਕੀਤੀਆਂ ਗਈਆਂ 54 ਨਵੀਆਂ ਪਹਿਲਕਦਮੀਆਂ ਬਾਰੇ ਪੇਸ਼ਕਾਰੀ ਨਾਲ ਸ਼ੁਰੂ ਹੋਵੇਗੀ। ਇਸ ਇੱਕ ਦਿਨਾਂ ਸੈਮੀਨਾਰ ਵਿੱਚ ਦੇਸ਼ ਭਰ ਤੋਂ ਲਗਭਗ 2000 ਭਾਗੀਦਾਰਾਂ ਤੋਂ ਬਿਨਾਂ ਹਜ਼ਾਰਾਂ ਭਾਗੀਦਾਰ ਵੀ ਵਰਚੂਅਲ ਮਾਧਿਅਮ ਰਾਹੀਂ ਭਾਗ ਲੈਣਗੇ।
ਦੇਸ਼ ਦੀਆਂ ਤਿੰਨ ਵੱਡੀਆਂ ਸਹਿਕਾਰੀ ਸਭਾਵਾਂ - ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋ-ਆਪਰੇਟਿਵ ਲਿਮਟਿਡ (ਇਫਕੋ), ਕ੍ਰਿਸ਼ਕ ਭਾਰਤੀ ਸਹਿਕਾਰੀ ਲਿਮਟਿਡ (ਕ੍ਰਿਭਕੋ) ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਅਤੇ ਭਾਰਤ ਸਰਕਾਰ ਦੀਆਂ ਦੋ ਪ੍ਰਮੁੱਖ ਵਿਧਾਨਕ ਸੰਸਥਾਵਾਂ - ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਨੇ ਸਾਂਝੇ ਤੌਰ 'ਤੇ ਬੀਬੀਐੱਸਐੱਸਐੱਲ ਨੂੰ ਪ੍ਰਮੋਟ ਕੀਤਾ ਹੈ।
*********
ਆਰਕੇ/ਏਵਾਈ/ਏਕੇਐੱਸ/ਆਰਆਰ
(Release ID: 1970922)
Visitor Counter : 93