ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਅਗਲੇਰੀਆਂ ਚੌਕੀਆਂ ਦਾ ਦੌਰਾ ਕੀਤਾ; ਐੱਲਏਸੀ ’ਤੇ ਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ


ਤਵਾਂਗ ਵਿੱਚ ਸੈਨਿਕਾਂ ਨਾਲ ਦੁਸਹਿਰਾ ਮਨਾਇਆ ਅਤੇ ਸ਼ਸਤਰ ਪੂਜਾ ਕੀਤੀ

ਮੌਜੂਦਾ ਵਿਸ਼ਵ ਵਿਆਪੀ ਦ੍ਰਿਸ਼ ਵਿੱਚ ਦੇਸ਼ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਬਣਾਉਣ ਤੋਂ ਬਿਨਾਂ ਕੋਈ ਵਿਕਲਪ ਨਹੀਂ; ਸਰਕਾਰ ਯਕੀਨੀ ਬਣਾ ਰਹੀ ਹੈ ਕਿ ਸਾਰੇ ਪ੍ਰਮੁੱਖ ਹਥਿਆਰ ਅਤੇ ਪਲੇਟਫ਼ਾਰਮ ਭਾਰਤ ਵਿੱਚ ਹੀ ਬਣਨ : ਸ਼੍ਰੀ ਰਾਜਨਾਥ ਸਿੰਘ

Posted On: 24 OCT 2023 12:15PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 24 ਅਕਤੂਬਰ, 2023 ਨੂੰ, ਅਰੁਣਾਚਲ ਪ੍ਰਦੇਸ਼ ਵਿੱਚ ਅਗਲੇਰੀਆਂ ਚੌਕੀਆਂ ਦਾ ਦੌਰਾ ਕੀਤਾ ਅਤੇ ਉੱਥੇ ਹਥਿਆਰਬੰਦ ਬਲਾਂ ਦੀ ਕਾਰਜਸ਼ੀਲ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਫਰੰਟਲਾਈਨ ਚੌਕੀਆਂ 'ਤੇ ਤਾਇਨਾਤ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਦੁਸਹਿਰਾ ਮਨਾਇਆ। ਰਕਸ਼ਾ ਮੰਤਰੀ ਨੇ ਜਵਾਨਾਂ ਦੀ ਦ੍ਰਿੜ੍ਹ ਭਾਵਨਾ, ਅਟੁੱਟ ਵਚਨਬੱਧਤਾ ਅਤੇ ਬੇਮਿਸਾਲ ਹੌਸਲੇ ਲਈ ਧੰਨਵਾਦ ਪ੍ਰਗਟ ਕੀਤਾ, ਜੋ ਔਖੇ ਹਾਲਾਤ ਵਿੱਚ ਸਰਹੱਦਾਂ 'ਤੇ ਤਾਇਨਾਤ ਹਨ, ਪਰ ਹਮੇਸ਼ਾ ਇਹ ਸੁਨਿਸ਼ਚਿਤ ਕਰਦੇ ਹਨ ਕਿ ਦੇਸ਼ ਅਤੇ ਇਸਦੇ ਲੋਕ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਹਥਿਆਰਬੰਦ ਬਲਾਂ 'ਤੇ ਮਾਣ ਹੈ ਅਤੇ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਤਵਾਂਗ ਸੈਨਿਕਾਂ ਨਾਲ ਸ਼ਸਤਰ ਪੂਜਾ ਕੀਤੀ।  ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਸਹਿਰਾ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਬਹਾਦਰ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਧਾਰਮਿਕਤਾ ਅਤੇ ਧਰਮ ਨੂੰ ਵਿਜੈ ਦਸ਼ਮੀ ਦੇ ਤਿਉਹਾਰ ਦੇ ਲੋਕਾਚਾਰ ਦਾ ਜਿਊਂਦਾ ਜਾਗਦਾ ਪ੍ਰਮਾਣ ਦੱਸਿਆ।

 ਰਕਸ਼ਾ ਮੰਤਰੀ ਨੇ ਦੱਸਿਆ ਕਿ ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਵਚਨਬੱਧਤਾ ਸਦਕਾ ਅੱਜ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦਾ ਕੱਦ ਵਧਿਆ ਹੈ ਅਤੇ ਇਹ ਹੁਣ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਹੈ। ਇਟਲੀ ਦੇ ਆਪਣੇ ਹਾਲ ਦੇ ਦੌਰੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੋਨਟੋਨ ਸਮਾਰਕ (ਪੇਰੂਗਿਆ ਪ੍ਰਾਂਤ) ਦਾ ਦੌਰਾ ਕੀਤਾ, ਜੋ ਦੂਜੀ ਵਿਸ਼ਵ ਜੰਗ ਵਿੱਚ ਮੋਨਟੋਨ ਨੂੰ ਆਜ਼ਾਦ ਕਰਾਉਣ ਦੀ ਇਟਾਲੀਅਨ ਮੁਹਿੰਮ ਵਿੱਚ ਲੜਨ ਵਾਲੇ ਨਾਇਕ ਯਸਵੰਤ ਘਾਡਗੇ ਅਤੇ ਹੋਰ ਭਾਰਤੀ ਸੈਨਿਕਾਂ ਦੇ ਯੋਗਦਾਨ ਦੇ ਸਨਮਾਨ ਲਈ ਬਣਾਇਆ ਗਿਆ। ਉਨ੍ਹਾਂ ਕਿਹਾ ਕਿ  ਉਸ ਸਮਾਰਕ 'ਤੇ ਸਿਰਫ਼ ਭਾਰਤੀ ਹੀ ਨਹੀਂ ਸਗੋਂ ਇਟਲੀ ਦੇ ਲੋਕ ਵੀ ਸ਼ਰਧਾਂਜਲੀ ਭੇਟ ਕਰਦੇ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਸੈਨਿਕਾਂ ਦੀ ਬਹਾਦਰੀ ਦਾ ਵਿਸ਼ਵ ਪੱਧਰ 'ਤੇ ਮਾਣ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦਾ ਵਿਸ਼ਵ ਵਿਆਪੀ ਸਥਿਤੀ ਦੇ ਸੰਦਰਭ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਤੋਂ ਬਿਨਾਂ ਹੋਰ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਰੱਖਿਆ ਉਪਕਰਨਾਂ ਦੇ ਸਵਦੇਸ਼ੀ ਉਤਪਾਦਨ ਰਾਹੀਂ ਸਰਕਾਰ ਵੱਲੋਂ ਦੇਸ਼ ਦੀ ਸੈਨਿਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਸਾਰੇ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਰੱਖਿਆ ਖੇਤਰ ਵਿੱਚ ‘ਆਤਮਨਿਰਭਰਤਾ'  ਦੀ ਦਿਸ਼ਾ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ। ਪਹਿਲਾਂ ਅਸੀਂ ਆਪਣੀ ਸੈਨਾ ਨੂੰ ਅਪਗ੍ਰੇਡ ਕਰਨ ਲਈ ਦਰਾਮਦ 'ਤੇ ਨਿਰਭਰ ਕਰਦੇ ਸੀ, ਪਰ ਅੱਜ ਦੇਸ਼ ਦੇ ਅੰਦਰ ਬਹੁਤ ਸਾਰੇ ਵੱਡੇ ਹਥਿਆਰਾਂ ਅਤੇ ਪਲੇਟਫਾਰਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਨੂੰ ਆਪਣੀ ਤਕਨਾਲੋਜੀ ਸਾਂਝੀ ਕਰਨ ਅਤੇ ਭਾਰਤ ਵਿੱਚ ਉਪਕਰਨਾਂ ਦਾ ਉਤਪਾਦਨ ਘਰੇਲੂ ਉਦਯੋਗ ਨਾਲ ਮਿਲ ਕੇ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 2014 ਵਿੱਚ, ਰੱਖਿਆ ਬਰਾਮਦ ਦਾ ਮੁੱਲ ਕਰੀਬ 1,000 ਕਰੋੜ ਰੁਪਏ ਸੀ, ਪਰ ਅੱਜ ਅਸੀਂ ਹਜ਼ਾਰਾਂ ਕਰੋੜ ਰੁਪਏ ਦੇ ਰੱਖਿਆ ਉਪਕਰਨ ਬਰਾਮਦ ਕਰ ਰਹੇ ਹਾਂ।”

ਰਕਸ਼ਾ ਮੰਤਰੀ ਨੇ ਤਵਾਂਗ ਜੰਗੀ ਸਮਾਰਕ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ 1962 ਦੀ ਜੰਗ ਦੌਰਾਨ ਮਹਾਨ ਬਲੀਦਾਨ ਦੇਣ ਵਾਲੇ ਬਹਾਦਰਾਂ ਨੂੰ ਫੁੱਲ ਮਾਲਾ ਚੜ੍ਹਾਈ ਅਤੇ ਸ਼ਰਧਾਂਜਲੀ ਦਿੱਤੀ । ਉਨ੍ਹਾਂ ਦੇ ਨਾਲ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ; ਜਨਰਲ ਅਫਸਰ ਕਮਾਂਡਿੰਗ-ਇਨ-ਚੀਫ (ਜੀਓਸੀ-ਇਨ-ਸੀ) ਪੂਰਬੀ ਕਮਾਂਡ ਲੈਫਟੀਨੈਂਟ ਜਨਰਲ ਆਰ.ਪੀ. ਕਲਿਤਾ; ਜੀਓਸੀ, 4 ਕੋਰ ਲੈਫਟੀਨੈਂਟ ਜਨਰਲ ਮਨੀਸ਼ ਏਰੀ ਅਤੇ ਭਾਰਤੀ ਸੈਨਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਨ ।

ਸ਼੍ਰੀ ਰਾਜਨਾਥ ਸਿੰਘ ਨੇ ਅਸਾਮ ਵਿੱਚ ਤੇਜਪੁਰ ਵਿਖੇ 4 ਕੋਰ ਹੈੱਡਕੁਆਟਰ ਦਾ ਵੀ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਦੇਸ਼ ਦੇ ਦੂਰ-ਦੁਰਾਡੇ ਪੂਰਬੀ ਹਿੱਸਿਆਂ ਵਿੱਚੋਂ ਇੱਕ ਵਿੱਚ ਤਾਇਨਾਤ ਕੀਤੀ ਗਈ ਸਥਾਪਨਾ (ਫਾਰਮੇਸ਼ਨ) ਦੀ ਸੰਚਾਲਨ ਤਿਆਰੀ ਦੀ ਸਮੀਖਿਆ ਕੀਤੀ। ਰਕਸ਼ਾ ਮੰਤਰੀ ਨੂੰ ਐੱਲਏਸੀ ਦੇ ਨਾਲ-ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫਰੰਟ ਲਾਈਨ 'ਤੇ ਤਾਇਨਾਤ ਸੈਨਿਕਾਂ ਦੀ ਸੰਚਾਲਨ ਕੁਸ਼ਲਤਾ ਨੂੰ ਵਧਾਉਣ ਲਈ ਆਧੁਨਿਕ ਫੌਜੀ ਉਪਕਰਨਾਂ ਅਤੇ ਤਕਨਾਲੋਜੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਚੁਣੌਤੀਪੂਰਨ ਹਾਲਾਤ ਵਿੱਚ ਕੋਰ ਦੇ ਸਾਰੇ ਰੈਂਕਾਂ ਵੱਲੋਂ ਨਿਭਾਏ ਜਾ ਰਹੇ ਸ਼ਾਨਦਾਰ ਕੰਮ ਅਤੇ ਉਪਯੋਗੀ ਸੇਵਾਵਾਂ ਦੀ ਸ਼ਲਾਘਾ ਕੀਤੀ।

************

 ਏਬੀਬੀ /ਸਾਵੀ 


(Release ID: 1970845) Visitor Counter : 88