ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਦੁਰਗਾ ਪੂਜਾ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਅਸ਼ਟਮੀ ‘ਤੇ ਮਾਂ ਮਹਾਗੌਰੀ ਨੂੰ ਨਮਨ
प्रविष्टि तिथि:
22 OCT 2023 10:32AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਆਪਣੇ ਸਾਰੇ ਪਰਿਵਾਰਜਨਾਂ ਨੂੰ ਦੁਰਗਾ ਪੂਜਾ ਦੇ ਪਾਵਨ ਪਰਵ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਦੇਵੀ ਨੂੰ ਸਾਰਿਆਂ ਦੇ ਲਈ ਖੁਸ਼ੀ ਅਤੇ ਚੰਗੀ ਸਿਹਤ ਦੀ ਪ੍ਰਾਰਥਨਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਦੇਸ਼ ਭਰ ਦੇ ਮੇਰੇ ਪਰਿਵਾਰਜਨਾਂ ਨੂੰ ਦੁਰਗਾ ਪੂਜਾ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਮਾਂ ਦੁਰਗਾ ਹਰ ਕਿਸੇ ਨੂੰ ਚੰਗੀ ਸਿਹਤ ਅਤੇ ਸੁਖੀ ਜੀਵਨ ਦਾ ਅਸ਼ੀਰਵਾਦ ਦੇਵੇ।”
ਪ੍ਰਧਾਨ ਮੰਤਰੀ ਨੇ ਅੱਜ ਅਸ਼ਟਮੀ ‘ਤੇ ਮਾਂ ਮਹਾਗੌਰੀ ਨੂੰ ਨਮਨ ਕੀਤਾ ਅਤੇ ਇੱਕ ਸਤੁਤੀ ਨੂੰ ਸਾਂਝਾ ਕੀਤਾ।
“ਅੱਜ ਮਾਂ ਮਹਾਗੌਰੀ ਦੀ ਵਿਸ਼ੇਸ਼ ਪੂਜਾ-ਅਰਚਨਾ ਦਾ ਪਾਵਨ ਦਿਨ ਹੈ। ਦਇਆਵਾਨ ਅਤੇ ਅਮੋਘ ਫਲਦਾਇਨੀ ਦੇਵੀ ਮਾਂ ਨੂੰ ਪ੍ਰਾਰਥਨਾ ਹੈ ਕਿ ਆਪਣੇ ਸਾਰੇ ਸਾਧਕਾਂ ਨੂੰ ਅਸ਼ੀਰਵਾਦ ਦੇ ਕੇ ਉਨ੍ਹਾਂ ਦਾ ਕਲਿਆਣ ਕਰਨ।”
***
ਡੀਐੱਸ
(रिलीज़ आईडी: 1969896)
आगंतुक पटल : 141
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam