ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 21 OCT 2023 4:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਦੁਰਗਾ ਪੂਜਾ ਦੇ ਸ਼ੁਭ ਅਵਸਰ ‘ਤੇ, ਮੈਂ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਦੁਰਗਾ ਪੂਜਾ ਦਾ ਤਿਉਹਾਰ ਬੁਰਾਈ ‘ਤੇ ਅੱਛਾਈ (ਸੱਚਾਈ), ਅਗਿਆਨ ‘ਤੇ ਗਿਆਨ ਅਤੇ ਝੂਠ ‘ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਕਈ ਰੂਪਾਂ ਵਿੱਚ ਪੂਜੀ ਜਾਣ ਵਾਲੀ ਮਾਂ ਦੁਰਗਾ ਸਾਨੂੰ ਵਿਭਾਜਨਕਾਰੀ ਅਤੇ ਵਿਨਾਸ਼ਕਾਰੀ ਤਾਕਤਾਂ ਤੋਂ ਦੂਰ ਰਹਿਣ ਦੀ ਸ਼ਕਤੀ ਦਿੰਦੀ ਹੈ।

ਮੈਂ ਮਾਂ ਦੁਰਗਾ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਸਾਨੂੰ ਨੈਤਿਕਤਾ ਦੇ ਰਾਹ ‘ਤੇ ਚਲਣ ਅਤੇ ਸਮਾਜ ਦੀ ਭਲਾਈ ਲਈ ਕਾਰਜ ਕਰਨ ਦੇ ਲਈ ਮਾਰਗਦਰਸ਼ਨ ਕਰੇ। ਸਾਨੂੰ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਨੂੰ ਬਰਾਬਰ ਅਤੇ ਮਾਣਯੋਗ ਭਾਗੀਦਾਰ ਬਣਾ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਚਾਹੀਦਾ ਹੈ।

ਆਓ ਸੰਕਲਪ ਲਈਏ ਕਿ ਅਸੀਂ ਚੰਗੇ ਆਚਰਣ ਦਾ ਪਾਲਨ ਕਰਦੇ ਹੋਏ ਅਤੇ ਸੇਵਾ ਦੀ ਭਾਵਨਾ ਦੇ ਨਾਲ ਆਪਣੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਕੰਮ ਕਰਾਂਗੇ।”

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

***

ਡੀਐੱਸ/ਏਕੇ



(Release ID: 1969850) Visitor Counter : 81