ਕੋਲਾ ਮੰਤਰਾਲਾ
ਕੋਲਾ ਮੰਤਰਾਲੇ ਨੇ ਚਾਲੂ ਮਾਲੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਰਿਕਾਰਡ 500 ਮਿਲੀਅਨ ਟਨ ਕੋਲੇ ਦੀ ਢੋਆ-ਢੁਆਈ ਕੀਤੀ
ਪਾਵਰ ਖੇਤਰ ਲਈ 400 ਮੀਟ੍ਰਿਕ ਟਨ ਤੋਂ ਵੱਧ ਕੋਲਾ ਭੇਜਿਆ ਗਿਆ
ਇਸ ਸਾਲ ਕੋਲੇ ਦੀ ਕੁੱਲ ਸਪਲਾਈ ਇੱਕ ਅਰਬ ਟਨ ਤੱਕ ਹੋਣ ਦੀ ਉਮੀਦ
Posted On:
19 OCT 2023 12:29PM by PIB Chandigarh
ਕੋਲਾ ਮੰਤਰਾਲੇ ਨੇ ਮਾਲੀ ਸਾਲ 2023-24 ਦੌਰਾਨ, 1012 ਮਿਲੀਅਨ ਟਨ ਕੋਲੇ ਦਾ ਉਤਪਾਦਨ ਕਰਨ ਅਤੇ ਇਸ ਨੂੰ ਖਪਤਕਾਰਾਂ ਤੱਕ ਪਹੁੰਚਾਉਣ ਦਾ ਟੀਚਾ ਮਿਥਿਆ ਹੈ। ਇਸ ਮਾਲੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਰਿਕਾਰਡ ਪ੍ਰਦਰਸ਼ਨ ਕਰਦਿਆਂ, ਮੰਤਰਾਲਾ ਨੇ 17 ਅਕਤੂਬਰ, 2023 ਤੱਕ 500 ਮੀਟ੍ਰਿਕ ਟਨ ਕੋਲਾ ਸਫਲਤਾ ਨਾਲ ਭੇਜ ਦਿੱਤਾ ਹੈ। ਮੌਨਸੂਨ ਸੀਜ਼ਨ ਦੇ ਬਾਵਜੂਦ ਪਹਿਲੀ ਛਿਮਾਹੀ ਦੇ 200 ਦਿਨਾਂ ਵਿੱਚ 500 ਮੀਟ੍ਰਿਕ ਟਨ ਕੋਲੇ ਦੀ ਸਪਲਾਈ ਕਰਨਾ ਇੱਕ ਵਿਲੱਖਣ ਪ੍ਰਾਪਤੀ ਹੈ।
ਸਾਲ ਦੇ ਦੂਜੇ ਅੱਧ ਵਿੱਚ ਉਤਪਾਦਨ ਅਤੇ ਸਪਲਾਈ ਦੀਆਂ ਦਰਾਂ ਆਮ ਤੌਰ 'ਤੇ ਸਾਲ ਦੇ ਪਹਿਲੇ ਅੱਧ ਨਾਲੋਂ ਵੱਧ ਹੁੰਦੀਆਂ ਹਨ। ਇਸ ਲਈ, ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਸਾਲ ਕੋਲੇ ਦੀ ਸਪਲਾਈ ਇੱਕ ਅਰਬ ਟਨ ਤੋਂ ਵੱਧ ਹੋ ਜਾਵੇਗੀ। ਪਿਛਲੇ ਮਾਲੀ ਸਾਲ ਦੌਰਾਨ 9 ਨਵੰਬਰ, 2022 ਤੱਕ 500 ਮੀਟ੍ਰਿਕ ਟਨ ਕੋਲਾ ਭੇਜਣ ਦਾ ਟੀਚਾ ਹਾਸਲ ਕੀਤਾ ਗਿਆ ਸੀ, ਜਦੋਂ ਕਿ ਚਾਲੂ ਮਾਲੀ ਸਾਲ ਦੌਰਾਨ ਇਹ ਟੀਚਾ ਇਸ ਮਿਆਦ ਤੋਂ 23 ਦਿਨ ਪਹਿਲਾਂ ਹਾਸਲ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ 500 ਮੀਟ੍ਰਿਕ ਟਨ ਕੋਲੇ ਵਿੱਚੋਂ 416.57 ਮੀਟ੍ਰਿਕ ਟਨ ਕੋਲਾ ਬਿਜਲੀ ਖੇਤਰ ਲਈ ਅਤੇ 84.77 ਮੀਟ੍ਰਿਕ ਟਨ ਗੈਰ-ਨਿਯੰਤ੍ਰਿਤ ਖੇਤਰ ਲਈ ਭੇਜਿਆ ਗਿਆ ਹੈ। ਬਿਜਲੀ ਖੇਤਰ ਵਿੱਚ ਕੋਲੇ ਦੀ ਢੋਆ-ਢੁਆਈ ਦੀ ਵਾਧਾ ਦਰ ਸਾਲ ਦਰ ਸਾਲ 7.27 ਫੀਸਦੀ ਹੈ ਅਤੇ ਗੈਰ-ਨਿਯੰਤ੍ਰਿਤ ਖੇਤਰ ਵਿੱਚ ਸਾਲ ਦਰ ਸਾਲ ਇਹ ਵਾਧਾ 38.02 ਫੀਸਦੀ ਹੈ। 31 ਮਾਰਚ, 2023 ਤੱਕ 893.19 ਮਿਲੀਅਨ ਟਨ ਕੋਲਾ ਭੇਜਿਆ ਗਿਆ ਸੀ।
ਇਹ ਧਿਆਨ ਦੇਣ ਯੋਗ ਹੈ ਕਿ ਕੋਲਾ ਮੰਤਰਾਲੇ ਦੀ ਇਸ ਇਤਿਹਾਸਕ ਪ੍ਰਾਪਤੀ ਵਿੱਚ ਕੋਲ ਇੰਡੀਆ ਲਿਮਟਿਡ (ਸੀਆਈਐੱਲ), ਸਿੰਗਰੇਨੀ ਕੋਲੀਰੀਜ਼ ਕੰਪਨੀ ਲਿਮਿਟੇਡ (ਐੱਸਸੀਸੀਐੱਲ) ਅਤੇ ਕੈਪਟਿਵ/ਵਪਾਰਕ ਖਾਣਾਂ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ ਹੈ।
************
ਐੱਮ ਜੀ /ਐੱਮ ਐੱਸ/ਏ ਆਰ /ਆਰ ਪੀ/ਐੱਸ ਐੱਮ/ਐੱਸ ਕੇ
(Release ID: 1969325)
Visitor Counter : 73