ਗ੍ਰਹਿ ਮੰਤਰਾਲਾ

ਗ੍ਰਹਿ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਆਪਣੇ ਸਿੱਕਮ ਦੌਰੇ ਦੇ ਦੂਸਰੇ ਦਿਨ ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ


ਇਸ ਦੌਰਾਨ ਚਰਚਾ ਸੰਸਾਧਨਾਂ ਵਿੱਚ ਉਚਿਤ ਤਾਲਮੇਲ, ਰਾਹਤ ਸਹਾਇਤਾ ਅਤੇ ਬਚਾਅ ਅਤੇ ਆਮ ਹਾਲਾਤ ਦੀ ਬਹਾਲੀ ਵਿੱਚ ਤੇਜ਼ੀ ਲਿਆਉਣ ਵਿੱਚ ਜ਼ਰੂਰੀ ਸਹਿਯੋਗ ਦੇਣ ‘ਤੇ ਕੇਂਦ੍ਰਿਤ ਸੀ

ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਆਮ ਹਾਲਾਤ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਬਹਾਲੀ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰ ਦੇ ਨਾਲ ਸਰਗਰਮ ਸਹਿਯੋਗ ਕਰਨ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

ਸਿੱਕਮ ਦੇ ਮੁੱਖ ਮੰਤਰੀ ਨੇ ਤੇਜ਼ੀ ਨਾਲ ਠੋਸ ਕਦਮ ਉਠਾਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਬਹਾਲੀ ਅਤੇ ਪੁਨਰ ਸਥਾਪਨਾ ਕੰਮ ਵਿੱਚ ਤੇਜ਼ੀ ਲਿਆਉਣ ਲਈ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ

Posted On: 08 OCT 2023 7:57PM by PIB Chandigarh

ਗ੍ਰਹਿ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਆਪਣੇ ਸਿੱਕਮ ਦੌਰੇ ਦੇ ਦੂਸਰੇ ਦਿਨ ਅੱਜ ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ।

ਇਸ ਮੀਟਿੰਗ ਦਾ ਮੁੱਖ ਏਜੰਡਾ ਹਾਲ ਹੀ ਵਿੱਚ ਹੜ੍ਹ ਸੰਕਟ ਤੋਂ ਬਾਅਦ ਆਮ ਹਾਲਾਤ ਦੀ ਬਹਾਲੀ ਅਤੇ ਪੁਨਰ ਸਥਾਪਨਾ ਕਰਨ ਸਬੰਧੀ ਯਤਨਾਂ ‘ਤੇ ਵਿਚਾਰ-ਵਟਾਂਦਰਾ ਕਰਨਾ ਸੀ, ਜਿਸ ਨੇ ਇਸ ਰਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੋਵਾਂ ਹੀ ਨੇਤਾਵਾਂ ਨੇ ਮੌਜੂਦਾ ਸੰਕਟ ਤੋਂ ਨਜਿੱਠਣ ਲਈ ਤਤਕਾਲ ਅਤੇ ਦੀਰਘਕਾਲੀ ਰਣਨੀਤੀਆਂ ‘ਗੌਰ ਕਰਦੇ ਹੋਏ ਵਿਆਪਕ ਚਰਚਾ ਕੀਤੀ। ਇਸ ਦੌਰਾਨ ਜੋ ਵਿਆਪਕ ਚਰਚਾ ਹੋਈ ਉਹ ਸਾਰੇ ਸੰਸਾਧਨਾਂ ਵਿੱਚ ਉੱਚਿਤ ਤਾਲਮੇਲ ਸਥਾਪਿਤ ਕਰਨ, ਰਾਹਤ ਸਹਾਇਤਾ ਦੇਣ, ਅਤੇ ਬਚਾਅ ਅਤੇ ਆਮ ਹਾਲਾਤ ਦੀ ਬਹਾਲੀ ਵਿੱਚ ਤੇਜ਼ੀ ਲਿਆਉਣ ਵਿੱਚ ਜ਼ਰੂਰੀ ਸਹਿਯੋਗ ਦੇਣ ‘ਤੇ ਕੇਂਦ੍ਰਿਤ ਸੀ।

 

ਮਾਣਯੋਗ ਗ੍ਰਹਿ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਤੇਜ਼ੀ ਦੇ ਨਾਲ ਅਤੇ ਪ੍ਰਭਾਵਸ਼ਾਲੀ ਸਹਾਇਤਾ ਪ੍ਰਤੀਕ੍ਰਿਆ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਰਾਜ ਸਰਕਾਰ ਦੇ ਨਾਲ ਮਿਲ ਕੇ ਸਹਿਯੋਗ ਕਰਨ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਵਿਅਕਤ ਕੀਤੀ। ਇਸ ਦਰਮਿਆਨ, ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਨੇ ਤੁਰੰਤ ਗਤੀ ਨਾਲ ਰਾਹਤ ਪਹੁੰਚਾਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਹਾਇਤਾ ਉਪਲਬਧ ਕਰਵਾਉਣ ਅਤੇ ਸਥਿਤੀ ਬਹਾਲੀ ਕੰਮ ਵਿੱਚ ਤੇਜ਼ੀ ਲਿਆਉਣ ਲਈ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ। ਦੋਵਾਂ ਨੇਤਾਵਾਂ ਨੇ ਆਮ ਸਹਿਮਤੀ ਨੂੰ ਬਹਾਲ ਕਰਨ ਅਤੇ ਹਾਲ ਹੀ ਵਿੱਚ ਹਾਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੇਣ ਦੀ ਅਣਥਕ ਯਤਨ ਕਰਨ ਦਾ ਸੰਕਲਪ ਦੁਹਰਾਇਆ।

 

 

 ਗ੍ਰਹਿ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਮੰਗਨ ਜ਼ਿਲ੍ਹੇ ਦੇ ਨਾਗਾ ਵਿੱਚ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਪ੍ਰਭਾਵਿਤ ਨਾਗਰਿਕਾਂ ਨੂੰ ਰਾਹਤ ਅਤੇ ਸਹਾਇਤਾ ਦਾ ਭਰੋਸਾ ਦਿੱਤਾ। ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਸ਼੍ਰੀ ਮਿਸ਼ਰਾ ਨੇ ਵੱਖ-ਵੱਖ ਖੇਤਰਾਂ ਵਿੱਚ ਫਸੇ ਵਿਅਕਤੀਆਂ ਲਈ ਬਚਾਅ ਅਤੇ ਰਾਹਤ ਯਤਨਾਂ ਨੂੰ ਪ੍ਰਾਥਮਿਕਤਾ ਦੇਣ ਦੀ ਤਤਕਾਲ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

 

ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਨੇ ਅੱਜ ਵੀ ਮੰਗਨ ਜ਼ਿਲ੍ਹੇ ਵਿੱਚ ਤੀਸਤਾ ਹਾਈਡਰੋ ਪਾਵਰ ਪ੍ਰੋਜੈਕਟ ਨੇੜੇ ਚੁੰਗਥਮ ਸ਼ਹਿਰ ਵਿੱਚ ਖੋਜ ਅਤੇ ਬਚਾਅ ਅਭਿਯਾਨ ਜਾਰੀ ਰੱਖਿਆ। ਇੱਕ ਲਾਸ਼ ਸੁਰੰਗ ਤੋਂ ਬਰਾਮਦ ਕੀਤੀ ਗਈ। ਲੋਕਾਂ ਦੀ ਆਵਾਜਾਈ ਲਈ ਤੀਸਤਾ ਨਦੀ ‘ਤੇ ਇੱਕ ਲੌਗ ਬ੍ਰਿਜ ਬਣਾਇਆ ਗਿਆ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਮ (ਐੱਨਡੀਆਰਐੱਫ) ਦੀਆਂ ਦੋ ਟੀਮਾਂ, ਪਾਕਯੋਂਗ ਜ਼ਿਲ੍ਹੇ ਦੇ ਰੰਗਪੋ ਵਿੱਚ ਅਤੇ ਗੰਗਟੋਕ ਜ਼ਿਲ੍ਹੇ ਦੇ ਸਿੰਗਤਮ ਵਿੱਚ ਖੋਜ ਅਤੇ ਬਚਾਅ ਅਭਿਯਾਨ ਚਲਾ ਰਹੀਆਂ ਹਨ। ਇਸ ਦਰਮਿਆਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਮ ਦੀਆਂ ਦੋ ਹੋਰ ਟੀਮਾਂ ਚੁੰਗਥਮ ਪਹੁੰਚ ਗਈਆਂ ਹਨ ਅਤੇ ਖੋਜ ਅਤੇ ਬਚਾਅ ਅਭਿਯਾਨ ਚਲਾ ਰਹੀਆਂ ਹਨ।

*****

ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਏਐੱਸ



(Release ID: 1965860) Visitor Counter : 82