ਪ੍ਰਧਾਨ ਮੰਤਰੀ ਦਫਤਰ
azadi ka amrit mahotsav

100 ਮੈਡਲ-ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਬੇਮਿਸਾਲ ਉਪਲਬਧੀ : ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ 10 ਅਕਤੂਬਰ ਨੂੰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਮਹਿਮਾਨਨਿਵਾਜ਼ੀ ਕਰਨਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ

प्रविष्टि तिथि: 07 OCT 2023 8:27AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਏਸ਼ਿਆਈ ਖੇਡਾਂ ਵਿੱਚ ਸਾਡੇ ਐਥਲੀਟਾਂ ਦੁਆਰਾ 100 ਮੈਡਲਾਂ ਦਾ ਪੜਾਅ ਪਾਰ ਕਰ ਲੈਣ ‘ਤੇ ਪੂਰਾ ਰਾਸ਼ਟਰ ਰੋਮਾਂਚਿਤ ਹੋ ਉੱਠਿਆ ਹੈ।

ਪ੍ਰਧਾਨ ਮੰਤਰੀ 10 ਅਕਤੂਬਰ ਨੂੰ ਭਾਰਤੀ ਦਲ ਦੀ ਮਹਿਮਾਨਨਿਵਾਜ਼ੀ ਕਰਨਗੇ ਅਤੇ ਦਲ ਨਾਲ ਗੱਲਬਾਤ ਕਰਨਗੇ।

ਸ਼੍ਰੀ ਨਰੇਂਦਰ ਮੋਦੀ ਨੇ ਐਕਸ (X)‘ਤੇ ਪੋਸਟ ਕੀਤਾ:

 “ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਲਈ ਬੇਮਿਸਾਲ ਉਪਲਬਧੀ!

ਅਸੀਂ 100 ਮੈਡਲਾਂ ਦਾ ਜ਼ਿਕਰਯੋਗ ਪੜਾਅ ਪਾਰ ਕਰ ਲਿਆ ਹੈ, ਜਿਸ ਨਾਲ ਭਾਰਤ ਦੇ ਲੇਕ ਰੋਮਾਂਚਿਤ ਹੋ ਉੱਠੇ ਹਨ।

ਮੈਂ ਆਪਣੇ ਸ਼ਾਨਦਾਰ ਐਥਲੀਟਾਂ ਨੂੰ ਹਿਰਦੇ ਤੋਂ ਵਧਾਈਆਂ ਦਿੰਦਾਂ ਹਾਂ,  ਜਿਨ੍ਹਾਂ ਦੇ ਪ੍ਰਯਾਸਾਂ ਨੇ ਭਾਰਤ ਨੂੰ ਇਸ ਇਤਿਹਾਸਿਕ ਪੜਾਅ ‘ਤੇ ਪਹੁੰਚਾਇਆ ਹੈ।

ਹਰ ਸ਼ਾਨਦਾਰ ਪ੍ਰਦਰਸ਼ਨ ਨੇ ਇਤਿਹਾਸ ਰਚਿਆ ਹੈ ਅਤੇ ਸਾਡੇ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ।

ਮੈਂ 10 ਤਾਰੀਖ ਨੂੰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਮਹਿਮਾਨਨਿਵਾਜ਼ੀ ਕਰਾਂਗਾ ਅਤੇ ਐਥਲੀਟਾਂ ਦੇ ਨਾਲ ਗੱਲਬਾਤ ਕਰਾਂਗਾ।”

 

  ***

ਡੀਐੱਸ 


(रिलीज़ आईडी: 1965596) आगंतुक पटल : 159
इस विज्ञप्ति को इन भाषाओं में पढ़ें: Kannada , English , Marathi , Gujarati , Tamil , Malayalam , Assamese , Odia , Urdu , हिन्दी , Bengali , Manipuri , Telugu