ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ II ਦੇ ਤਹਿਤ ਉੱਤਰ ਪ੍ਰਦੇਸ਼ ਦੇ ਸਾਰੇ ਪਿੰਡਾਂ ਨੂੰ ਓਡੀਐੱਫ ਪਲੱਸ ਸ਼੍ਰੇਣੀ ਹਾਸਲ ਕਰਨ ਦੀ ਸਰਾਹਨਾ ਕੀਤੀ
प्रविष्टि तिथि:
29 SEP 2023 10:11AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ II ਦੇ ਤਹਿਤ ਉੱਤਰ ਪ੍ਰਦੇਸ਼ ਦੇ ਸੌ ਪ੍ਰਤੀਸ਼ਤ ਪਿੰਡਾਂ ਦੇ ਦੁਆਰਾ ਓਡੀਐੱਫ (ਖੁੱਲੇ ਵਿੱਚ ਸ਼ੌਚ ਮੁਕਤ) ਪਲੱਸ ਸਥਿਤੀ ਹਾਸਲ ਕਰਨ ਦੀ ਸਰਾਹਨਾ ਕੀਤੀ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ ਦੇ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਬਹੁਤ-ਬਹੁਤ ਵਧਾਈ ! ਬਾਪੂ ਦੀ ਜਯੰਤੀ ਤੋਂ ਠੀਕ ਪਹਿਲਾਂ ਉੱਤਰ ਪ੍ਰਦੇਸ਼ ਦੀ ਇਹ ਬੇਮਿਸਾਲ ਉਪਲਬਧੀ ਪੂਰੇ ਦੇਸ਼ ਨੂੰ ਪ੍ਰੇਰਿਤ ਕਰਨ ਵਾਲੀ ਹੈ। ਸਵੱਛਤਾ ਦੇ ਖੇਤਰ ਵਿੱਚ ਸਾਡਾ ਨਿਰੰਤਰ ਪ੍ਰਯਤਨ ਨਾਰੀ ਸ਼ਕਤੀ ਦੇ ਸਨਮਾਨ ਦੇ ਨਾਲ ਹੀ ਸਾਡੇ ਸਾਰੇ ਪਰਿਵਾਰਜਨਾਂ ਦੀ ਸਿਹਤ ਦੇ ਲਈ ਬੇਹੱਦ ਮਹੱਤਵਪੂਰਨ ਹੈ।”
**********
ਡੀਐੱਸ/ਟੀਐੱਸ
(रिलीज़ आईडी: 1961934)
आगंतुक पटल : 145
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam