ਪ੍ਰਧਾਨ ਮੰਤਰੀ ਦਫਤਰ
ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਨੀਂਹ ਪੱਥਰ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
23 SEP 2023 4:54PM by PIB Chandigarh
ਹਰ ਹਰ ਮਾਹਦੇਵ!
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਮੰਚ ‘ਤੇ ਵਿਰਾਜਮਾਨ ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਜਨਪ੍ਰਤੀਨਿਧੀਗਣ, ਇਸ ਪ੍ਰੋਗਰਾਮ ਵਿੱਚ ਮੌਜੂਦ ਦੇਸ਼ ਦੇ ਖੇਡ ਜਗਤ ਨਾਲ ਜੁੜੇ ਸਾਰੇ ਸੀਨੀਅਰ ਮਾਹਨੁਭਾਵ ਅਤੇ ਮੇਰੇ ਪਿਆਰੇ ਕਾਸ਼ੀ ਦੇ ਪਰਿਵਾਰਜਨੋਂ।
ਅੱਜ ਫਿਰ ਤੋਂ ਬਨਾਰਸ ਆਵੇ ਕ ਮੌਕਾ ਮਿਲਲ ਹੌ। (आवे क मौका मिलल हौ।) ਜੌਨ ਆਨੰਦ ਬਨਾਰਸ ਮੇਂ ਮਿੱਲਾ ਓਕਰ ਵਿਆਖਿਆ ਅਸੰਭਵ ਹੌ। (जौन आनंद बनारस में मिलला ओकर व्याख्या असंभव हौ।) ਇੱਕ ਵਾਰ ਫਿਰ ਬੋਲੋ... ਓਮ ਨਮ: ਪਾਰਵਤੀ ਪਤਯੇ, ਹਰ-ਹਰ ਮਹਾਦੇਵ! (ॐ नमः पार्वती पतये, हर-हर महादेव!) ਅੱਜ ਮੈਂ ਇੱਕ ਅਜਿਹੇ ਦਿਨ ਕਾਸ਼ੀ ਆਇਆ ਹਾਂ, ਜਦੋਂ ਚੰਦ੍ਰਮਾ ਦੇ ਸ਼ਿਵਸ਼ਕਤੀ ਪੁਆਇੰਟ ਤੱਕ ਪਹੁੰਚਣ ਦਾ ਭਾਰਤ ਦਾ ਇੱਕ ਮਹੀਨਾ ਪੂਰਾ ਹੋ ਰਿਹਾ ਹੈ। ਸ਼ਿਵਸ਼ਕਤੀ ਯਾਨੀ ਉਹ ਸਥਾਨ, ਜਿੱਥੇ ਬੀਤੇ ਮਹੀਨੇ ਦੀ 23 ਤਰੀਕ ਨੂੰ ਸਾਡਾ ਚੰਦ੍ਰਯਾਨ ਲੈਂਡ ਹੋਇਆ ਸੀ। ਇੱਕ ਸ਼ਿਵਸ਼ਕਤੀ ਦਾ ਸਥਾਨ ਚੰਦ੍ਰਮਾ ‘ਤੇ ਹੈ। ਦੂਸਰਾ ਸ਼ਿਵਸ਼ਕਤੀ ਦਾ ਸਥਾਨ ਇਹ ਮੇਰੀ ਕਾਸ਼ੀ ਵਿੱਚ ਹੈ। ਅੱਜ ਸ਼ਿਵਸ਼ਕਤੀ ਦੇ ਇਸ ਸਥਾਨ ਤੋਂ, ਸ਼ਿਵਸ਼ਕਤੀ ਦੇ ਉਸ ਸਥਾਨ ‘ਤੇ ਭਾਰਤ ਦੀ ਜਿੱਤ ਦੀ ਮੈਂ ਫਿਰ ਤੋਂ ਵਧਾਈ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
ਜਿਸ ਸਥਾਨ ‘ਤੇ ਅਸੀਂ ਸਾਰੇ ਇਕੱਠਾ ਹੋਏ ਹਾਂ, ਉਹ ਇੱਕ ਪਾਵਨ ਸਥਲ ਜਿਹਾ ਹੈ। ਇਹ ਸਥਾਨ ਮਾਤਾ ਵਿੰਧਯਵਾਸਿਨੀ ਦੇ ਧਾਮ ਅਤੇ ਕਾਸ਼ੀ ਨਗਰੀ ਨੂੰ ਜੋੜਣ ਵਾਲੇ ਰਸਤੇ ਦਾ ਇੱਕ ਪੜਾਅ ਹੈ। ਇੱਥੋਂ ਕੁਝ ਦੂਰ ‘ਤੇ ਭਾਰਤੀ ਲੋਕਤੰਤਰ ਦੇ ਪ੍ਰਮੁੱਖ ਪੁਰਸ਼ ਅਤੇ ਸਾਬਕਾ ਕੇਂਦਰੀ ਮੰਤਰੀ ਰਾਜਨਾਰਾਇਣ ਜੀ ਦਾ ਪਿੰਡ ਮੋਤੀ ਕੋਟ ਹੈ। ਮੈਂ ਇਸ ਧਰਤੀ ਤੋਂ ਮਾਣਯੋਗ ਰਾਜਨਾਰਾਇਣ ਜੀ ਅਤੇ ਉਨ੍ਹਾਂ ਦੀ ਜਨਮਭੂਮੀ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ।
ਮੇਰੇ ਪਿਆਰੇ ਪਰਿਵਾਰਜਨੋਂ,
ਕਾਸ਼ੀ ਵਿੱਚ ਅੱਜ ਇੱਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਸਟੇਡੀਅਮ ਨਾ ਸਿਰਫ ਵਾਰਾਣਸੀ, ਬਲਕਿ ਪੂਰਵਾਂਚਲ ਦੇ ਨੌਜਵਾਨਾਂ ਦੇ ਲਈ ਇੱਕ ਵਰਦਾਨ ਜਿਹਾ ਹੋਵੇਗਾ। ਇਹ ਸਟੇਡੀਅਮ ਜਦੋਂ ਬਣ ਕੇ ਤਿਆਰ ਹੋ ਜਾਵੇਗਾ, ਤਾਂ ਇਸ ਵਿੱਚ ਇਕੱਠੇ 30 ਹਜ਼ਾਰ ਤੋਂ ਜ਼ਿਆਦਾ ਲੋਕ ਬੈਠ ਕੇ ਮੈਚ ਦੇਖ ਪਾਉਣਗੇ। ਅਤੇ ਮੈਂ ਜਾਣਦਾ ਹਾਂ, ਜਦੋਂ ਤੋਂ ਇਸ ਸਟੇਡੀਅਮ ਦੀਆਂ ਤਸਵੀਰਾਂ ਬਾਹਰ ਆਈਆਂ ਹਨ, ਹਰ ਕਾਸ਼ੀਵਾਸੀ ਗਦਗਦ ਹੋ ਗਿਆ ਹੈ। ਮਹਾਦੇਵ ਦੀ ਨਗਰੀ ਵਿੱਚ ਇਹ ਸਟੇਡੀਅਮ, ਉਸ ਦਾ ਡਿਜ਼ਾਈਨ, ਖ਼ੁਦ ਮਹਾਦੇਵ ਨੂੰ ਹੀ ਸਮਰਪਿਤ ਹੈ। ਇਸ ਵਿੱਚ ਕ੍ਰਿਕਟ ਦੇ ਇੱਕ ਤੋਂ ਵਧ ਕੇ ਇੱਕ ਮੈਚ ਹੋਣਗੇ, ਇਸ ਵਿੱਚ ਆਸਪਾਸ ਦੇ ਯੁਵਾ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ ਵਿੱਚ ਟ੍ਰੇਨਿੰਗ ਦਾ ਮੌਕਾ ਮਿਲੇਗਾ। ਅਤੇ ਇਸ ਦਾ ਬਹੁਤ ਵੱਡਾ ਲਾਭ ਮੇਰੀ ਕਾਸ਼ੀ ਨੂੰ ਹੋਵੇਗਾ।
ਮੇਰੇ ਪਰਿਵਾਰਜਨੋਂ,
ਅੱਜ ਕ੍ਰਿਕਟ ਦੇ ਜ਼ਰੀਏ, ਦੁਨੀਆ ਭਾਰਤ ਨਾਲ ਜੁੜ ਰਹੀ ਹੈ। ਦੁਨੀਆ ਦੇ ਨਵੇਂ-ਨਵੇਂ ਦੇਸ਼ ਕ੍ਰਿਕਟ ਖੇਲਣ ਦੇ ਲਈ ਅੱਗੇ ਆ ਰਹੇ ਹਨ। ਜ਼ਾਹਿਰ ਹੈ, ਆਉਣ ਵਾਲੇ ਦਿਨਾਂ ਵਿੱਚ ਕ੍ਰਿਕਟ ਮੈਚਾਂ ਦੀ ਸੰਖਿਆ ਵੀ ਵਧਣ ਜਾ ਰਹੀ ਹੈ। ਅਤੇ ਜਦੋਂ ਕ੍ਰਿਕਟ ਮੈਚ ਵਧਣਗੇ ਤਾਂ ਨਵੇਂ-ਨਵੇਂ ਸਟੇਡੀਅਮ ਦੀ ਵੀ ਜ਼ਰੂਰਤ ਪੈਣ ਵਾਲੀ ਹੈ। ਬਨਾਰਸ ਦਾ ਇਹ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਸ ਡਿਮਾਂਡ ਨੂੰ ਪੂਰਾ ਕਰੇਗਾ, ਪੂਰੇ ਪੂਰਵਾਂਚਲ ਦਾ ਚਮਕਦਾ ਹੋਇਆ ਇਹ ਸਿਤਾਰਾ ਬਣਨ ਵਾਲਾ ਹੈ। ਯੂਪੀ ਦਾ ਇਹ ਪਹਿਲਾ ਸਟੇਡੀਅਮ ਹੋਵੇਗਾ ਜਿਸ ਦੇ ਨਿਰਮਾਣ ਵਿੱਚ BCCI ਦਾ ਵੀ ਬਹੁਤ ਸਹਿਯੋਗ ਹੋਵੇਗਾ। ਮੈਂ BCCI ਦੇ ਪਦਅਧਿਕਾਰੀਆਂ ਦਾ ਕਾਸ਼ੀ ਦਾ MP ਹੋਣ ਦੇ ਨਾਤੇ, ਇੱਥੇ ਦਾ ਸਾਂਸਦ ਹੋਣ ਦੇ ਨਾਤੇ ਮੈਂ ਆਪ ਸਭ ਦਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ।
ਮੇਰੇ ਪਰਿਵਾਰਜਨੋਂ,
ਜਦੋਂ ਖੇਡ ਦਾ ਇਨਫ੍ਰਾਸਟ੍ਰਕਚਰ ਬਣਦਾ ਹੈ, ਇੰਨਾ ਵੱਡਾ ਸਟੇਡੀਅਮ ਬਣਦਾ ਹੈ ਤਾਂ ਸਿਰਫ ਖੇਡ ਹੀ ਨਹੀਂ ਲੋਕਲ ਅਰਥਵਿਵਸਥਾ ‘ਤੇ ਵੀ ਉਸ ਦਾ ਸਕਾਰਾਤਮਕ ਅਸਰ ਹੁੰਦਾ ਹੈ। ਜਦੋਂ ਸਪੋਰਟਸ ਦੇ ਅਜਿਹੇ ਵੱਡੇ ਸੈਂਟਰ ਬਣਨਗੇ ਤਾਂ ਉਸ ਵਿੱਚ ਵੱਡੇ ਸਪੋਰਟਸ ਆਯੋਜਨ ਹੋਣਗੇ। ਜਦੋਂ ਵੱਡੇ ਆਯੋਜਨ ਹੋਣਗੇ ਤਾਂ ਵੱਡੀ ਤਦਾਦ ਵਿੱਚ ਦਰਸ਼ਕ ਅਤੇ ਖਿਡਾਰੀ ਆਉਣਗੇ। ਇਸ ਨਾਲ ਹੋਟਲ ਵਾਲਿਆਂ ਨੂੰ ਫਾਇਦਾ ਹੁੰਦਾ ਹੈ, ਛੋਟੀ-ਵੱਡੀ ਖਾਣ-ਪੀਣ ਦੀ ਦੁਕਾਨ ਨੂੰ ਫਾਇਦਾ ਹੁੰਦਾ ਹੈ, ਰਿਕਸ਼ਾ-ਆਟੋ-ਟੈਕਸੀ ਇਨ੍ਹਾਂ ਨੂੰ ਵੀ ਫਾਇਦਾ ਹੁੰਦਾ ਹੈ, ਸਾਡੇ ਨਾਵ ਚਲਾਉਣ ਵਾਲਿਆਂ ਦੇ ਲਈ ਤਾਂ ਦੋ-ਦੋ ਹੱਥ ਵਿੱਚ ਲੱਡੂ ਹੋ ਜਾਂਦਾ ਹੈ। ਇੰਨੇ ਵੱਡੇ ਸਟੇਡੀਅਮ ਦੀ ਵਜ੍ਹਾ ਨਾਲ ਸਪੋਰਟਸ ਕੋਚਿੰਗ ਦੇ ਨਵੇਂ ਸੈਂਟਰ ਖੁਲਦੇ ਹਨ, ਸਪੋਰਟਸ ਮੈਨੇਜਮੈਂਟ ਸਿਖਾਉਣ ਦੇ ਲਈ ਨਵੇਂ ਅਵਸਰ ਬਣਦੇ ਹਨ। ਸਾਡੇ ਬਨਾਰਸ ਦੇ ਯੁਵਾ ਖੇਡ ਸਟਾਰਟ ਅਪ ਬਾਰੇ ਸੋਚ ਸਕਦੇ ਹਨ। ਫਿਜ਼ੀਓਥੇਰੈਪੀ ਸਮੇਤ ਸਪੋਰਟਸ ਨਾਲ ਜੁੜੀ ਬਹੁਤ ਸਾਰੀ ਪੜ੍ਹਾਈ ਅਤੇ ਕੋਰਸਿਜ਼ ਸ਼ੁਰੂ ਹੋਣਗੇ, ਅਤੇ ਇੱਕ ਬਹੁਤ ਵੱਡੀ ਸਪੋਰਟਸ ਇੰਡਸਟ੍ਰੀ ਵੀ ਵਾਰਾਣਸੀ ਵਿੱਚ ਆਵੇਗੀ।
ਮੇਰੇ ਪਿਆਰੇ ਪਰਿਵਾਰਜਨੋਂ,
ਇੱਕ ਸਮਾਂ ਸੀ ਜਦੋਂ ਮਾਤਾ-ਪਿਤਾ ਬੱਚਿਆਂ ਨੂੰ ਇਸ ਗੱਲ ਦੇ ਲਈ ਡਾਂਟਦੇ ਸਨ ਕਿ ਹਮੇਸ਼ਾ ਖੇਡਦੇ ਹੀ ਰਹੋਗੇ ਕੀ, ਕੁਝ ਪੜ੍ਹਾਈ-ਪੜ੍ਹਾਈ ਕਰੋਗੇ ਦੀ ਨਹੀਂ, ਇਹੀ ਹੁੜਦੰਗ ਕਰਦੇ ਰਹੋਗੇ ਕੀ, ਇਹੀ ਸੁਣਨਾ ਪੈਂਦਾ ਸੀ। ਹੁਣ ਸਮਾਜ ਦੀ ਸੋਚ ਬਦਲੀ ਹੈ। ਬੱਚੇ ਤਾਂ ਪਹਿਲਾਂ ਤੋਂ ਹੀ ਸੀਰੀਅਸ ਤੋਂ ਹੀ, ਹੁਣ ਮਾਤਾ-ਪਿਤਾ ਵੀ, ਸਪੋਰਟਸ ਨੂੰ ਲੈ ਕੇ ਗੰਭੀਰ ਹੋਏ ਹਨ। ਹੁਣ ਦੇਸ਼ ਦਾ ਮਿਜਾਜ਼ ਅਜਿਹਾ ਬਣਿਆ ਹੈ, ਕਿ ਜੋ ਖੇਡੇਗਾ, ਉਹੀ ਖਿਲੇਗਾ।
ਸਾਥੀਓ,
ਪਿਛਲੇ 1-2 ਮਹੀਨੇ ਪਹਿਲਾਂ, ਮੈਂ ਮੱਧ ਪ੍ਰਦੇਸ਼ ਦਾ ਇੱਕ ਆਦਿਵਾਸੀ ਇਲਾਕਾ ਸ਼ਹਡੋਲ ਦੇ ਆਦਿਵਾਸੀ ਪਿੰਡ ਵਿੱਚ ਗਿਆ ਸੀ, ਉੱਥੇ ਮੈਨੂੰ ਕੁਝ ਨੌਜਵਾਨਾਂ ਨਾਲ ਮਿਲਣ ਦਾ ਅਵਸਰ ਮਿਲਿਆ ਹੈ ਅਤੇ ਮੈਂ ਸਚਮੁਚ ਵਿੱਚ ਉੱਥੇ ਦਾ ਦ੍ਰਿਸ਼ ਅਤੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ, ਉਨ੍ਹਾਂ ਨੌਜਵਾਨਾਂ ਨੇ ਮੈਨੂੰ ਕਿਹਾ ਕਿ ਇਹ ਤਾਂ ਸਾਡਾ ਮਿਨੀ ਬ੍ਰਾਜ਼ੀਲ ਹੈ, ਮੈਂ ਕਿਹਾ ਭਾਈ ਤੁਸੀਂ ਮਿੰਨੀ ਬ੍ਰਾਜ਼ੀਲ ਕਿਵੇਂ ਬਣ ਗਏ ਹੋ, ਬੋਲੇ ਸਾਡੇ ਇੱਥੇ ਹਰ ਘਰ ਵਿੱਚ ਫੁਟਬਾਲ ਦਾ ਖਿਡਾਰੀ ਹੈ ਅਤੇ ਕੁਝ ਲੋਕਾਂ ਨੇ ਮੈਨੂੰ ਕਿਹਾ ਕਿ ਮੇਰੇ ਪਰਿਵਾਰ ਵਿੱਚ ਤਿੰਨ-ਤਿੰਨ ਪੀੜ੍ਹਈ National Football Player ਰਹੀ ਹੈ। ਇੱਕ ਪਲੇਅਰ ਰਿਟਾਇਰ ਹੋਣ ਦੇ ਬਾਅਦ, ਉਸ ਨੇ ਉੱਥੇ ਆਪਣੀ ਜਾਨ ਲਗਾ ਦਿੱਤੀ। ਅਤੇ ਅੱਜ ਹਰ ਪੀੜ੍ਹੀ ਦਾ ਵਿਅਕਤੀ ਤੁਹਾਨੂੰ ਉੱਥੇ ਫੁਟਬਾਲ ਖੇਡਦਾ ਨਜ਼ਰ ਆਵੇਗਾ। ਅਤੇ ਉਹ ਕਹਿੰਦੇ ਕਿ ਸਾਡਾ ਜਦੋਂ annual function ਹੁੰਦਾ ਹੈ ਤਾਂ ਕੋਈ ਘਰ ਵਿੱਚ ਤੁਹਾਨੂੰ ਨਹੀਂ ਮਿਲੇਗਾ ਇਸ ਪੂਰੇ ਇਲਾਕੇ ਦੇ ਸੈਂਕੜਿਆਂ ਪਿੰਡ ਅਤੇ ਲੱਖਾਂ ਦੀ ਤਦਾਦ ਵਿੱਚ ਲੋਕ 2-2, 4-4 ਦਿਨ ਮੈਦਾਨ ਵਿੱਚ ਡਟੇ ਰਹਿੰਦੇ ਹਨ। ਇਹ culture, ਉਸ ਨੂੰ ਸੁਣ ਕੇ ਦੇਖ ਕੇ ਦੇਸ਼ ਦੇ ਉੱਜਵਲ ਭਵਿੱਖ ਦਾ ਵਿਸ਼ਵਾਸ ਮੇਰਾ ਵਧ ਜਾਂਦਾ ਹੈ।
ਅਤੇ ਕਾਸ਼ੀ ਦਾ ਸਾਂਸਦ ਹੋਣ ਦੇ ਨਾਤੇ, ਮੈਂ ਇੱਥੇ ਆਏ ਬਦਲਾਵਾਂ ਦਾ ਵੀ ਗਵਾਹ ਬਣਿਆ ਹਾਂ। ਸਾਂਸਦ ਖੇਡ ਪ੍ਰਤੀਯੋਗਿਤਾ ਦੇ ਦੌਰਾਨ ਜੋ ਉਤਸ਼ਾਹ ਇੱਥੇ ਰਹਿੰਦਾ ਹੈ, ਉਸ ਦੀ ਜਾਣਕਾਰੀ ਮੈਨੂੰ ਲਗਾਤਾਰ ਪਹੁੰਚਦੀ ਰਹਿੰਦੀ ਹੈ। ਕਾਸ਼ੀ ਦੇ ਯੁਵਾ, ਸਪੋਰਟਸ ਦੀ ਦੁਨੀਆ ਵਿੱਚ ਆਪਣਾ ਨਾਮ ਕਮਾਓ, ਮੇਰੀ ਇਹੀ ਕਾਮਨਾ ਹੈ। ਇਸ ਲਈ ਸਾਡਾ ਪ੍ਰਯਤਨ ਵਾਰਾਣਸੀ ਦੇ ਨੌਜਵਾਨਾਂ ਨੂੰ ਉੱਚ ਪੱਧਰੀ ਖੇਡ ਸੁਵਿਧਾਵਾਂ ਦੇਣ ਦਾ ਹੈ। ਇਸੇ ਸੋਚ ਦੇ ਨਾਲ ਇਸ ਨਵੇਂ ਸਟੇਡੀਅਮ ਦੇ ਨਾਲ ਹੀ ਸਿਗਰਾ ਸਟੇਡੀਅਮ ‘ਤੇ ਵੀ ਕਰੀਬ 400 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਿਗਰਾ ਸਟੇਡੀਅਮ ਵਿੱਚ 50 ਤੋਂ ਵੱਧ ਖੇਡਾਂ ਦੇ ਲਈ, ਜ਼ਰੂਰੀ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਅਤੇ ਇਸ ਦੀ ਇੱਕ ਹੋਰ ਖਾਸ ਗੱਲ ਹੈ। ਇਹ ਦੇਸ਼ ਦਾ ਪਹਿਲਾ ਬਹੁਪੱਧਰੀ Sports Complex ਹੋਵੇਗਾ ਜੋ ਦਿੱਵਿਯਾਂਗਜਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾ ਰਿਹਾ ਹੈ। ਇਸ ਨੂੰ ਵੀ ਬਹੁਤ ਜਲਦੀ ਹੀ ਕਾਸ਼ੀਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਬੜਾਲਾਲਪੁਰ ਉਸ ਵਿੱਚ ਬਣਿਆ ਸਿੰਥੈਟਿਕ ਟ੍ਰੈਕ ਹੋਵੇ, ਸਿੰਥੈਟਿਕ ਬਾਸਕੇਟ ਬਾਲ ਕੋਰਟ ਹੋਵੇ, ਅਲੱਗ-ਅਲੱਗ ਅਖਾੜਿਆਂ ਨੂੰ ਪ੍ਰੋਤਸਾਹਨ ਦੇਣਾ ਹੋਵੇ, ਅਸੀਂ ਨਵਾਂ ਨਿਰਮਾਣ ਤਾਂ ਕਰ ਹੀ ਰਹੇ ਹਾਂ, ਪਰ ਸ਼ਹਿਰ ਦੀ ਪੁਰਾਣੀਆਂ ਵਿਵਸਥਾਵਾਂ ਨੂੰ ਵੀ ਸੁਧਾਰ ਰਹੇ ਹਾਂ।
ਮੇਰੇ ਪਰਿਵਾਰਜਨੋਂ,
ਖੇਡਾਂ ਵਿੱਚ ਅੱਜ ਭਾਰਤ ਨੂੰ ਜੋ ਸਫਲਤਾ ਮਿਲ ਰਹੀ ਹੈ, ਉਹ ਦੇਸ਼ ਦੀ ਸੋਚ ਵਿੱਚ ਆਏ ਬਦਲਾਵ ਦਾ ਪਰਿਣਾਮ ਹੈ। ਅਸੀਂ ਸਪੋਰਟਸ ਨੂੰ ਨੌਜਵਾਨਾਂ ਦੀ ਫਿਟਨੈੱਸ ਅਤੇ ਨੌਜਵਾਨਾਂ ਦੇ ਰੋਜ਼ਗਾਰ ਅਤੇ ਉਨ੍ਹਾਂ ਦੇ ਕਰੀਅਰ ਨਾਲ ਜੋੜਿਆ ਹੈ। 9 ਵਰ੍ਹੇ ਪਹਿਲਾਂ ਦੀ ਤੁਲਨਾ ਵਿੱਚ, ਇਸ ਵਰ੍ਹੇ ਕੇਂਦਰੀ ਖੇਡ ਬਜਟ 3 ਗੁਣਾ ਵਧਾਇਆ ਗਿਆ ਹੈ। ਖੇਲੋ ਇੰਡੀਆ ਪ੍ਰੋਗਰਾਮ ਦੇ ਬਜਟ ਵਿੱਚ ਤਾਂ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਲਗਭਗ 70 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਸਰਕਾਰ ਅੱਜ ਸਕੂਲ ਤੋਂ ਲੈ ਕੇ ਓਲੰਪਿਕ ਪੋਡੀਅਮ ਤੱਕ ਸਾਡੇ ਖਿਡਾਰੀਆਂ ਦੇ ਨਾਲ ਟੀਮ ਮੈਂਬਰ ਬਣ ਕੇ ਨਾਲ ਚਲਦੀ ਹੈ। ਖੇਲੋ ਇੰਡੀਆ ਦੇ ਤਹਿਤ ਦੇਸ਼ ਭਰ ਵਿੱਚ ਸਕੂਲ ਤੋਂ ਯੂਨੀਵਰਸਿਟੀ ਤੱਕ ਦੀ ਖੇਡ ਪ੍ਰਤੀਯੋਗਿਤਾਵਾਂ ਹੋਈਆਂ ਹਨ। ਇਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਸਾਡੀਆਂ ਬੇਟੀਆਂ ਨੇ ਵੀ ਹਿੱਸਾ ਲਿਆ ਹੈ। ਸਰਕਾਰ ਕਦਮ-ਕਦਮ ‘ਤੇ ਖਿਡਾਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਓਲੰਪਿਕ ਪੋਡੀਅਮ ਸਕੀਮ ਵੀ ਅਜਿਹਾ ਹੀ ਇੱਕ ਪ੍ਰਯਤਨ ਹੈ।
ਇਸ ਦੇ ਤਹਿਤ ਦੇਸ਼ ਦੇ ਟੋਪ ਖਿਡਾਰੀਆਂ ਨੂੰ ਸਰਕਾਰ ਪੂਰੇ ਸਾਲ ਵਿੱਚ ਖਾਣ-ਪੀਣ, ਫਿਟਨੈੱਸ ਤੋਂ ਲੈ ਕੇ ਟ੍ਰੇਨਿੰਗ ਤੱਕ ਲੱਖਾਂ ਰੁਪਏ ਦੀ ਮਦਦ ਦਿੰਦੀ ਹੈ। ਇਸ ਦਾ ਪਰਿਣਾਮ ਅਸੀਂ ਅੱਜ ਹਰ ਅੰਤਰਰਾਸ਼ਟਰੀ ਕੰਪੀਟੀਸ਼ਨ ਵਿੱਚ ਦੇਖ ਰਹੇ ਹਂ। ਹੁਣ ਕੁਝ ਸਮਾਂ ਪਹਿਲਾਂ ਹੀ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਭਾਰਤ ਨੇ ਇਤਿਹਾਸ ਰਚਿਆ ਹੈ। ਇਨ੍ਹਾਂ ਗੇਮਸ ਦੇ ਇਤਿਹਾਸ ਵਿੱਚ ਕੁੱਲ ਮਿਲਾ ਕੇ ਭਾਰਤ ਨੇ ਜਿੰਨੇ ਮੈਡਲ ਜਿੱਤੇ ਸਨ, ਪਿਛਲੇ ਕਈ ਦਹਾਕਿਆਂ ਵਿੱਚ ਉਸ ਤੋਂ ਜ਼ਿਆਦਾ ਮੈਡਲ ਸਿਰਫ ਇਸ ਵਾਰ, ਇਸ ਸਾਲ ਜਿੱਤ ਕੇ ਸਾਡੇ ਬੱਚੇ ਲੈ ਆਏ ਹਨ। ਉਂਝ ਅੱਜ ਤੋਂ ਏਸ਼ੀਅਨ ਗੇਮਸ ਵੀ ਸ਼ੁਰੂ ਹੋ ਰਹੇ ਹਨ, ਏਸ਼ੀਅਨ ਗੇਮਸ ਵਿੱਚ ਹਿੱਸਾ ਲੈਣ ਗਏ ਸਾਰੇ ਭਾਰਤੀ ਖਿਡਾਰੀਆਂ ਨੂੰ ਮੈਂ ਆਪਣੀਆਂ ਸ਼ੁਭਕਾਮਨਾਵਾਂ ਦਿੰਦੀਆਂ ਹਨ।
ਸਾਥੀਓ,
ਭਾਰਤ ਦੇ ਪਿੰਡ-ਪਿੰਡ ਵਿੱਚ, ਕੋਨੇ-ਕੋਨੇ ਵਿੱਚ ਖੇਡ ਪ੍ਰਤਿਭਾਵਾਂ ਮੌਜੂਦ ਹਨ, ਖੇਡਾਂ ਦੇ ਮਹਾਰਥੀ ਮੌਜੂਦ ਹਨ। ਜ਼ਰੂਰੀ ਹੈ ਇਨ੍ਹਾਂ ਨੂੰ ਤਲਾਸ਼ਨਾ ਅਤੇ ਇਨ੍ਹਾਂ ਨੂੰ ਤਰਾਸ਼ਨਾ। ਅੱਜ ਛੋਟੇ ਤੋਂ ਛੋਟੇ ਪਿੰਡਾਂ ਤੋਂ ਨਿਕਲੇ ਯੁਵਾ, ਪੂਰੇ ਦੇਸ਼ ਦੀ ਸ਼ਾਨ ਬਣੇ ਹੋਏ ਹਨ। ਇਹ ਉਦਾਹਰਣ ਦੱਸਦੇ ਹਨ ਕਿ ਸਾਡੇ ਛੋਟੇ ਸ਼ਹਿਰਾਂ ਦੇ ਖਿਡਾਰੀਆਂ ਵਿੱਚ ਕਿੰਨਾ Talent ਹੈ, ਕਿੰਨੀ ਪ੍ਰਤਿਭਾ ਹੈ। ਸਾਨੂੰ ਇਸ Talent ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਦੇਣੇ ਹਨ। ਇਸ ਲਈ ਖੇਲੋ ਇੰਡੀਆ ਅਭਿਯਾਨ ਤੋਂ ਅੱਜ ਬਹੁਤ ਘੱਟ ਉਮਰ ਵਿੱਚ ਹੀ ਦੇਸ਼ ਦੇ ਕੋਨੇ-ਕੋਨੇ ਵਿੱਚ ਟੈਲੇਂਟ ਦੀ ਪਹਿਚਾਣ ਕੀਤੀ ਜਾ ਰਹੀ ਹੈ। ਖਿਡਾਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਇੰਟਰਨੈਸ਼ਨਲ ਲੇਵਲ ਦਾ ਐਥਲੀਟ ਬਣਾਉਣ ਦੇ ਲਈ ਸਰਕਾਰ ਹਰ ਕਦਮ ਉਠਾ ਰਹੀ ਹੈ। ਅੱਜ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਦਿੱਗਜ ਖਿਡਾਰੀ ਸਾਡੇ ਵਿੱਚ ਵਿਸ਼ੇਸ਼ ਤੌਰ ‘ਤੇ ਆਏ ਹੋਏ ਹਨ, ਸਪੋਰਟ ਦੀ ਦੁਨੀਆ ਵਿੱਚ ਉਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਕਾਸ਼ੀ ਤੋਂ ਇਹ ਸਨੇਹ ਦਿਖਾਉਣ ਦੇ ਲਈ ਮੈਂ ਉਨ੍ਹਾਂ ਸਭ ਦਾ ਵਿਸ਼ੇਸ਼ ਤੌਰ ‘ਤੇ ਆਭਾਰ ਵਿਅਕਤ ਕਰਦਾ ਹਾਂ।
ਮੇਰੇ ਪਰਿਵਾਰਜਨੋਂ,
ਅੱਜ ਖਿਡਾਰੀਆਂ ਨੂੰ ਅੱਗੇ ਵਧਾਉਣ ਦੇ ਲਈ ਚੰਗੇ ਕੋਚ ਅਤੇ ਚੰਗੀ ਕੋਚਿੰਗ ਦਾ ਹੋਣਾ ਓਨਾ ਹੀ ਜ਼ਰੂਹੀ ਹੈ। ਇੱਥੇ ਜੋ ਦਿੱਗਜ ਖਿਡਾਰੀ ਮੌਜੂਦ ਹਨ, ਉਹ ਇਸ ਦੀ ਅਹਿਮੀਅਤ ਜਤਾਉਂਦੇ ਹਨ ਅਤੇ ਇਸ ਨੂੰ ਜਾਣਦੇ ਹਨ। ਇਸ ਲਈ ਅੱਜ ਸਰਕਾਰ ਖਿਡਾਰੀਆਂ ਦੇ ਲਈ ਚੰਗੀ ਕੋਚਿੰਗ ਦੀ ਵਿਵਸਥਾ ਵੀ ਕਰ ਰਹੀ ਹੈ। ਜੋ ਖਿਡਾਰੀ ਵੱਡੀਆਂ ਪ੍ਰਤੀਯੋਗਿਤਾਵਾਂ ਵਿੱਚ ਖੇਡ ਕੇ ਆਉਂਦੇ ਹਨ, ਜਿਨ੍ਹਾਂ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਅਨੁਭਵ ਹੈ, ਉਨ੍ਹਾਂ ਨੂੰ ਬਤੌਰ ਕੋਚ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਬੀਤੇ ਕੁਝ ਵਰ੍ਹਿਆਂ ਵਿੱਚ ਨੌਜਵਾਨਾਂ ਨੂੰ ਅਲੱਗ-ਅਲੱਗ ਖੇਡਾਂ ਨਾਲ ਜੋੜਿਆ ਗਿਆ ਹੈ।
ਸਾਥੀਓ,
ਸਰਕਾਰ ਪਿੰਡ-ਪਿੰਡ ਵਿੱਚ ਜੋ ਆਧੁਨਿਕ ਖੇਡ ਦੇ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰ ਰਹੀ ਹੈ, ਉਸ ਨਾਲ ਪਿੰਡ ਦੇ, ਛੋਟੇ ਕਸਬਿਆਂ ਦੇ ਖਿਡਾਰੀਆਂ ਨੂੰ ਵੀ ਨਵੇਂ ਮੌਕੇ ਮਿਲਣਗੇ। ਪਹਿਲਾਂ ਬਿਹਤਰ ਸਟੇਡੀਅਮ, ਸਿਰਫ ਦਿੱਲੀ-ਮੁੰਬਈ-ਕੋਲਕਾਤਾ-ਚੇਨੱਈ ਅਜਿਹੇ ਵੱਡੇ ਸ਼ਹਿਰਾਂ ਵਿੱਚ ਹੀ ਉਪਲਬਧ ਸਨ। ਹੁਣ ਦੇਸ਼ ਦੇ ਹਰ ਕੋਨੇ ਵਿੱਚ, ਦੇਸ਼ ਦੇ ਦੂਰ-ਸੁਦੂਰ ਇਲਾਕਿਆਂ ਵਿੱਚ ਵੀ, ਖਿਡਾਰੀਆਂ ਨੂੰ ਇਹ ਸੁਵਿਧਾਵਾਂ ਦੇਣ ਦੀ ਕੋਸ਼ਿਸ ਹੋ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਜੋ ਸਪੋਰਟਸ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ, ਉਸ ਦਾ ਬਹੁਤ ਅਧਿਕ ਲਾਭ ਸਾਡੀਆਂ ਬੇਟੀਆਂ ਨੂੰ ਹੋ ਰਿਹਾ ਹੈ। ਹੁਣ ਬੇਟੀਆਂ ਨੂੰ ਖੇਲਣ ਦੇ ਲਈ, ਟ੍ਰੇਨਿੰਗ ਦੇ ਲਈ ਘਰ ਤੋਂ ਜ਼ਿਆਦ ਦੂਰ ਜਾਣ ਦੀ ਮਜਬੂਰੀ ਘੱਟ ਹੋ ਰਹੀ ਹੈ।
ਸਾਥੀਓ,
ਨਵੀਂ ਨੈਸ਼ਨਲ ਐਜੁਕੇਸ਼ਨ ਪੌਲਿਸੀ ਵਿੱਚ ਖੇਡ ਨੂੰ ਉਸੇ ਕੈਟੇਗਰੀ ਵਿੱਚ ਰੱਖਿਆ ਗਿਆ ਹੈ, ਜਿਵੇਂ ਸਾਇੰਸ, ਕੌਮਰਸ ਜਾਂ ਦੂਸਰੀ ਪੜ੍ਹਾਈ ਹੋਵੇ। ਪਹਿਲਾਂ ਖੇਡ ਨੂੰ ਸਿਰਫ਼ ਇੱਕ ਐਕਸਟ੍ਰਾ ਐਕਟੀਵਿਟੀ ਮੰਨਿਆ ਜਾਂਦਾ ਸੀ, ਲੇਕਿਨ ਹੁਣ ਅਜਿਹਾ ਨਹੀਂ ਹੈ। ਹੁਣ ਸਪੋਰਟਸ ਨੂੰ ਸਕੂਲਾਂ ਵਿੱਚ ਬਕਾਇਦਾ ਇੱਕ ਵਿਸ਼ੇ ਦੀ ਤਰ੍ਹਾਂ ਪੜ੍ਹਾਇਆ ਜਾਣਾ ਤੈਅ ਹੋਇਆ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਦੇਸ਼ ਦੀ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਮਣੀਪੁਰ ਵਿੱਚ ਸਥਾਪਿਤ ਕੀਤੀ ਹੈ। ਯੂਪੀ ਵਿੱਚ ਸਪੋਰਟਸ ਫੈਸੀਲਿਟੀ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਗੋਰਖਪੁਰ ਦੇ ਸਪੋਰਟਸ ਕਾਲਜ ਦੇ ਵਿਸਤਾਰ ਤੋਂ ਲੈ ਕੇ ਮੇਰਠ ਵਿੱਚ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਬਣਾਉਣ ਤੱਕ, ਸਾਡੇ ਖਿਡਾਰੀਆਂ ਦੇ ਲਈ ਨਵੇਂ ਸਪੋਰਟਸ ਸੈਂਟਰ ਬਣਾਏ ਜਾ ਰਹੇ ਹਨ।
ਸਾਥੀਓ,
ਦੇਸ਼ ਦੇ ਵਿਕਾਸ ਦੇ ਲਈ ਖੇਡ ਸੁਵਿਧਾਵਾਂ ਦਾ ਵਿਸਤਾਰ ਬਹੁਤ ਜ਼ਰੂਰੀ ਹੈ। ਇਹ ਨਾ ਸਿਰਫ ਖੇਡਾਂ ਦੇ ਲਈ ਬਲਕਿ ਦੇਸ਼ ਦੀ ਸਾਖ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਹੈ। ਸਾਡੇ ਵਿੱਚੋਂ ਕਈ ਲੋਕ ਦੁਨੀਆ ਦੇ ਕਈ ਸ਼ਹਿਰਾਂ ਨੂੰ ਸਿਰਫ ਇਸ ਲਈ ਜਾਣਦੇ ਹਾਂ, ਕਿਉਂਕਿ ਉੱਥੇ ਵੱਡੇ ਅੰਤਰਰਾਸ਼ਟਰੀ ਖੇਡਾਂ ਦਾ ਆਯੋਜਨ ਹੋਇਆ। ਸਾਨੂੰ ਭਾਰਤ ਵਿੱਚ ਵੀ ਅਜਿਹੇ ਸੈਂਟਰ ਬਣਾਉਣੇ ਹੋਣਗੇ, ਜਿੱਥੇ ਅਜਿਹੇ ਅੰਤਰਰਾਸ਼ਟਰੀ ਖੇਡ ਆਯੋਜਿਤ ਕੀਤੇ ਜਾ ਸਕਣ। ਇਹ ਸਟੇਡੀਅਮ, ਜਿਸ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ, ਖੇਡਾਂ ਦੇ ਪ੍ਰਤੀ ਸਾਡੇ ਇਸੇ ਸੰਕਲਪ ਦਾ ਗਵਾਹ ਬਣੇਗਾ। ਇਹ ਸਟੇਡੀਅਮ ਸਿਰਫ ਇੱਟ ਅਤੇ ਕੰਕ੍ਰੀਟ ਨਾਲ ਬਣਿਆ ਹੋਇਆ ਇੱਕ ਮੈਦਾਨ ਹੀਂ ਹੋਵੇਗਾ, ਬਲਕਿ ਇਹ ਭਵਿੱਖ ਦੇ ਭਾਰਤ ਦਾ ਇੱਕ ਸ਼ਾਨਦਾਰ ਪ੍ਰਤੀਕ ਬਣੇਗਾ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਹਰ ਵਿਕਾਸ ਰਾਜ ਦੇ ਲਈ ਮੇਰੀ ਕਾਸ਼ੀ ਆਪਣਾ ਅਸ਼ੀਰਵਾਦ ਲਏ ਮੇਰੇ ਨਾਲ ਖੜੀ ਰਹਿੰਦੀ ਹੈ। ਤੁਸੀਂ ਲੋਕਾਂ ਦੇ ਬਿਨਾ ਕਾਸ਼ੀ ਵਿੱਚ ਕੋਈ ਵੀ ਕਾਰਜ ਸਿੱਧ ਨਹੀਂ ਹੋ ਸਕਦਾ ਹੈ। ਤੁਹਾਡੇ ਅਸ਼ੀਰਵਾਦ ਨਾਲ ਅਸੀਂ ਕਾਸ਼ੀ ਦੇ ਕਾਇਆਕਲਪ ਦੇ ਲਈ ਇਸੇ ਤਰ੍ਹਾਂ ਵਿਕਾਸ ਦੇ ਨਵੇਂ ਅਧਿਆਏ ਲਿਖਦੇ ਰਹਾਂਗੇ। ਇੱਕ ਵਾਰ ਫਿਰ ਕਾਸ਼ੀ ਦੇ ਲੋਕਾਂ ਨੂੰ, ਪੂਰੇ ਪੂਰਵਾਂਚਲ ਨੂੰ ਕ੍ਰਿਕਟ ਸਟੇਡੀਅਮ ਦੇ ਨੀਂਹ ਪੱਥਰ ਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਹਰ-ਹਰ ਮਹਾਦੇਵ! ਧੰਨਵਾਦ।
***
ਡੀਐੱਸ/ਐੱਸਟੀ/ਆਰਕੇ/ਏਕੇ
(Release ID: 1960157)
Visitor Counter : 131
Read this release in:
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Kannada
,
Malayalam