ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਮੰਡਪਮ ਵਿੱਚ ਜੀ20 ਸਮਿਟ ਦੇ ਜ਼ਮੀਨੀ ਪੱਧਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ


“ਅੱਜ ਦਾ ਪ੍ਰੋਗਰਾਮ ਮਜ਼ਦੂਰ ਏਕਤਾ ਬਾਰੇ ਹੈ ਅਤੇ ਤੁਸੀਂ ਅਤੇ ਮੈਂ ਦੋਵਾਂ ਮਜ਼ਦੂਰ ਹਨ”

“ਖੇਤਰ ਵਿੱਚ ਸਮੂਹਿਕ ਰੂਪ ਨਾਲ ਕੰਮ ਕਰਨ ਨਾਲ ਅਲੱਗ-ਥਲੱਗ ਰਹਿ ਕੇ ਕੰਮ ਕਰਨ ਦੀ ਭਾਵਨਾ ਖਤਮ ਹੋ ਜਾਂਦੀ ਹੈ ਅਤੇ ਇੱਕ ਟੀਮ ਦਾ ਨਿਰਮਾਣ ਹੁੰਦਾ ਹੈ”

“ਸਮੂਹਿਕ ਭਾਵਨਾ ਵਿੱਚ ਸ਼ਕਤੀ ਹੈ”

“ਇੱਕ ਆਯੋਜਿਤ ਪ੍ਰੋਗਰਾਮ ਦੇ ਦੂਰਗਾਮੀ ਲਾਭ ਹੁੰਦੇ ਹਨ, ਸੀਡਬਲਿਊਜੀ ਵਿਵਸਥਾ ਨੇ ਨਿਰਾਸ਼ਾ ਦੀ ਭਾਵਨਾ ਪੈਦਾ ਕੀਤੀ, ਜਦੋਂਕਿ ਜੀ20 ਨੇ ਦੇਸ਼ ਨੂੰ ਵੱਡੇ ਆਯੋਜਨ ਦੇ ਪ੍ਰਤੀ ਭਰੋਸਾ ਦਿਲਾਇਆ

“ਮਾਨਵਤਾ ਦੇ ਕਲਿਆਣ ਦੇ ਲਈ ਭਾਰਤ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਜ਼ਰੂਰਤ ਦੇ ਸਮੇਂ ਹਰ ਜਗ੍ਹਾ ਪਹੁੰਚਦਾ ਹੈ”

Posted On: 22 SEP 2023 8:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ ਵਿੱਚ ਟੀਮ ਜੀ20 ਦੇ ਨਾਲ ਗੱਲਬਾਤ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਉਪਸਥਿਤ ਲੋਕਾਂ ਨੂੰ ਸੰਬੋਧਨ ਵੀ ਕੀਤਾ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਜੀ20 ਦੇ ਸਫ਼ਲ ਆਯੋਜਨ ਦੇ ਲਈ ਮਿਲ ਰਹੀ ਪ੍ਰਸ਼ੰਸਾ ਨੂੰ ਰੇਖਾਂਕਿਤ ਕੀਤਾ ਅਤੇ ਇਸ ਸਫ਼ਲਤਾ ਦਾ ਕ੍ਰੈਡਿਟ ਜ਼ਮੀਨੀ ਪੱਧਰ ਦੇ ਅਧਿਕਾਰੀਆਂ ਨੂੰ ਦਿੱਤਾ।

ਵਿਸਤ੍ਰਿਤ ਯੋਜਨਾ ਨਿਰਮਾਣ ਅਤੇ ਲਾਗੂਕਰਨ ਪ੍ਰਕਿਰਿਆ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨਾਲ ਆਪਣੇ ਅਨੁਭਵਾਂ ਅਤੇ ਸਿੱਖਣ ਦਾ ਦਸਤਾਵੇਜ ਤਿਆਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ, ਇਸ ਪ੍ਰਕਾਰ ਦੇ ਦਸਤਾਵੇਜ ਭਵਿੱਖ ਦੇ ਆਯੋਜਨਾਂ ਦੇ ਲਈ ਉਪਯੋਗੀ ਦਿਸ਼ਾ-ਨਿਰਦੇਸ਼ ਤਿਆਰ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਦਮ ਦੇ ਮਹੱਤਵ ਦੀ ਭਾਵਨਾ ਅਤੇ ਹਰ ਕਿਸੇ ਵਿੱਚ ਉਸ ਉੱਦਮ ਦਾ ਕੇਂਦਰੀ ਹਿੱਸਾ ਹੋਣ ਦੀ ਭਾਵਨਾ ਹੀ ਅਜਿਹੇ ਵੱਡੇ ਆਯੋਜਨਾ ਦੀ ਸਫ਼ਲਤਾ ਦਾ ਰਹੱਸ ਹੈ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨਾਲ ਰਸਮੀ ਤੌਰ ‘ਤੇ ਬੈਠਣ ਅਤੇ ਆਪਣੇ-ਆਪਣੇ ਵਿਭਾਗਾਂ ਦੇ ਅਨੁਭਵ ਸਾਂਝਾ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ, ਇਸ ਨਾਲ ਕਿਸੇ ਵਿਅਕਤੀ ਦੀਆਂ ਗਤੀਵਿਧੀਆਂ ਨੂੰ ਵਿਆਪਕ ਦ੍ਰਿਸ਼ਟੀਕੋਣ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਜਦੋਂ ਅਸੀਂ ਦੂਸਰਿਆਂ ਦੇ ਪ੍ਰਯਾਸਾਂ ਨੂੰ ਜਾਣ ਲੈਦੇ ਹਨ ਤਾਂ ਅਜਿਹੇ ਪ੍ਰਯਾਸ ਸਾਨੂੰ ਬਿਹਤਰ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ‘ਅੱਜ ਦਾ ਪ੍ਰੋਗਰਾਮ ਮਜ਼ਦੂਰਾਂ ਦੀ ਏਕਤਾ ਬਾਰੇ ਹੈ ਅਤੇ ਤੁਸੀਂ ਅਤੇ ਮੈਂ ਦੋਵੇਂ ਮਜ਼ਦੂਰ ਹਨ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਫ਼ਤਰ ਦੇ ਨਿਯਮਿਤ ਕੰਮਕਾਜ ਵਿੱਚ ਸਾਨੂੰ ਆਪਣੇ ਸਹਿਕਰਮੀਆਂ ਦੀਆਂ ਸਮਰੱਥਾਵਾਂ ਦਾ ਪਤਾ ਨਹੀਂ ਚਲਦਾ। ਖੇਤਰ ਵਿੱਚ ਸਮੂਹਿਕ ਰੂਪ ਤੋਂ ਕੰਮ ਕਰਦੇ ਸਮੇਂ ਅਲੱਗ-ਥਲੱਗ ਰਹਿ ਕੇ ਚਾਹੇ ਵਰਟੀਕਲ ਰੂਪ ਵਿੱਚ ਹੋਵੇ ਜਾਂ ਹੋਰ ਹੌਰੀਜ਼ੌਟਲ ਰੂਪ ਵਿੱਚ ਹੋਵੇ, ਕੰਮ ਕਰਨ ਦੀ ਭਾਵਨਾ ਖਤਮ ਹੁੰਦੀ ਹੈ ਅਤੇ ਇੱਕ ਟੀਮ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਨੇ ਵਰਤਮਾਨ ਵਿੱਚ ਜਾਰੀ ਸਵੱਛਤਾ ਅਭਿਯਾਨ ਦਾ ਉਦਾਹਰਣ ਦੇ ਕੇ ਇਸ ਗੱਲ ਨੂੰ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਵਿਭਾਗਾਂ ਵਿੱਚ ਇਸੇ ਸਮੂਹਿਕ ਪ੍ਰਯਾਸ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਇਸ ਨਾਲ ਪ੍ਰੋਜੈਕਟ ਇੱਕ ਕੰਮਕਾਜ ਦੇ ਬਜਾਏ ਇੱਕ ਉਤਸਵ ਬਣ ਜਾਏਗੀ। ਉਨ੍ਹਾਂ ਨੇ ਕਿਹਾ ਕਿ ਸਮੂਹਿਕ ਭਾਵਨਾ ਵਿੱਚ ਸ਼ਕਤੀ ਹੈ।

ਉਨ੍ਹਾਂ ਦਫ਼ਤਰਾਂ ਵਿੱਚ ਦਰਜਾਬੰਦੀ ਤੋਂ ਬਾਹਰ ਆਉਣ ਅਤੇ ਆਪਣੇ ਸਹਿਯੋਗੀਆਂ ਦੀ ਤਾਕਤ ਜਾਣਨ ਦਾ ਪ੍ਰਯਾਸ ਕਰਨ ਦੇ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਮਾਨਵ ਸੰਸਾਧਨ ਅਤੇ ਸਿੱਖਣ ਦੇ ਦ੍ਰਿਸ਼ਟੀਕੋਣ ਤੋਂ ਅਜਿਹੇ ਸਫ਼ਲ ਆਯੋਜਨਾਂ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਜਦੋਂ ਕੋਈ ਪ੍ਰੋਗਰਾਮ ਕੇਵਲ ਆਯੋਜਿਤ ਹੋ ਜਾਣ ਦੇ ਬਜਾਏ ਸਹੀ ਢੰਗ ਨਾਲ ਆਯੋਜਿਤ ਕੀਤਾ ਜਾਂਦਾ ਹੈ, ਤਾਂ ਇਸ ਦੇ ਦੂਰਗਾਮੀ ਪ੍ਰਭਾਵ ਹੁੰਦੇ ਹਨ। ਉਨ੍ਹਾਂ ਨੇ ਇਸੇ ਰਾਸ਼ਟਰਮੰਡਲ ਖੇਡਾਂ ਦਾ ਉਦਾਹਰਣ ਦੇ ਕੇ ਸਮਝਾਇਆ, ਜੋ ਦੇਸ਼ ਦੀ ਬ੍ਰਾਂਡਿੰਗ ਦੇ ਲਈ ਇੱਕ ਵੱਡਾ ਅਵਸਰ ਹੋ ਸਕਦਾ ਸੀ ।

ਲੇਕਿਨ ਇਸ ਨਾਲ ਨਾ ਕੇਵਲ ਇਸ ਵਿੱਚ ਸ਼ਾਮਲ ਲੋਕਾਂ ਅਤੇ ਦੇਸ਼ ਦੀ ਬਦਨਾਮੀ ਹੋਈ, ਬਲਕਿ ਸ਼ਾਸਨ ਤੰਤਰ ਵਿੱਚ ਵੀ ਨਿਰਾਸ਼ਾ ਦੀ ਭਾਵਨਾ ਪੈਦਾ ਹੋਈ। ਦੂਸਰੀ ਤਰਫ, ਜੀ20 ਦਾ ਸੰਚਾਈ ਪ੍ਰਭਾਵ, ਦੇਸ਼ ਦੀ ਤਾਕਤ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਵਿੱਚ ਸਫ਼ਲ ਰਹਿਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ, “ਮੇਰਾ ਮਤਲਬ ਸੰਪਾਦਕੀ ਦੀ ਪ੍ਰਸ਼ੰਸਾ ਨਾਲ ਨਹੀਂ ਹੈ, ਮੇਰੇ ਲਈ ਅਸਲੀ ਖੁਸ਼ੀ ਇਸ ਤੱਥ ਵਿੱਚ ਹੈ ਕਿ ਮੇਰਾ ਦੇਸ਼ ਹੁਣ ਭਰੋਸੇਮੰਦ ਹੈ ਕਿ ਉਹ ਅਜਿਹੇ ਕਿਸੇ ਵੀ ਪ੍ਰੋਗਰਾਮ ਦੀ ਸਰਵੋਤਮ ਸੰਭਵ ਤਰੀਕੇ ਨਾਲ ਮੇਜ਼ਬਾਨੀ ਕਰ ਸਕਦਾ ਹੈ।”

ਉਨ੍ਹਾਂ ਨੇ ਗਲੋਬਲ ਪੱਧਰ ‘ਤੇ ਆਪਦਾਵਾਂ ਦੇ ਦੌਰਾਨ ਬਚਾਅ ਵਿੱਚ ਭਾਰਤ ਦੇ ਮਹਾਨ ਯੋਗਦਾਨ ਦਾ ਉਦਾਹਰਣ ਦਿੰਦੇ ਹੋਏ ਇਸ ਵਧਦੇ ਆਤਮਵਿਸ਼ਵਾਸ ਬਾਰੇ ਵਿਸਤਾਰ ਨਾਲ ਦੱਸਿਆ, ਜਿਵੇਂ ਨੇਪਾਲ ਵਿੱਚ ਭੂਚਾਲ, ਫਿਜ਼ੀ ਵਿੱਚ ਚੱਕਰਵਾਤ, ਸ਼੍ਰੀਲੰਕਾ, ਜਿੱਥੇ ਸਮਗੱਰੀ ਭੇਜੀ ਗਈ ਸੀ, ਮਾਲਦੀਵ ਵਿੱਚ ਬਿਜਲੀ ਅਤੇ ਪਾਣੀ ਦਾ ਸੰਕਟ, ਯਮਨ ਨਾਲ ਨਿਕਾਸੀ, ਤੁਰਕੀ ਵਿੱਚ ਭੂਚਾਲ। ਉਨ੍ਹਾਂ ਨੇ ਕਿਹਾ, ਇਹ ਸਭ ਇਸ ਗੱਲ ਨੂੰ ਸਥਾਪਿਤ ਕਰਦਾ ਹੈ ਕਿ ਮਾਨਵਤਾ ਦੇ ਕਲਿਆਣ ਦੇ ਲਈ ਭਾਰਤ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਜ਼ਰੂਰਤ ਦੇ ਸਮੇਂ ਹਰ ਜਗ੍ਹਾ ਪਹੁੰਚਦਾ ਹੈ। ਜੀ20 ਸਮਿਟ ਦੇ ਦਰਮਿਆਨ ਵੀ ਉਨ੍ਹਾਂ ਨੂੰ ਜਾਰਡਨ ਆਪਦਾ ਦੇ ਬਚਾਅ ਕਾਰਜ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ ਗਈ, ਹਾਲਾਂਕਿ ਉੱਥੇ ਜਾਣ ਦੀ ਜ਼ਰੂਰਤ ਨਹੀਂ ਪਈ।

ਉਨ੍ਹਾਂ ਨੇ ਕਿਹਾ ਕਿ ਇਸ ਦਫ਼ਤਰ ਵਿੱਚ ਮੰਤਰੀ ਅਤੇ ਸੀਨੀਅਰ ਅਧਿਕਾਰੀ ਪਿੱਛੇ ਦੀਆਂ ਸੀਟਾਂ ‘ਤੇ ਬੈਠੇ ਹਨ ਅਤੇ ਜ਼ਮੀਨੀ ਪੱਧਰ ਦੇ ਅਧਿਕਾਰੀ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਕਿਹਾ, ਮੈਨੂੰ ਇਹ ਵਿਵਸਥਾ ਪਸੰਦ ਆਈ, ਕਿਉਂਕਿ ਇਹ ਮੈਨੂੰ ਆਸਵੰਦ ਕਰਦਾ ਹੈ ਕਿ ਮੇਰੀ ਬੁਨਿਆਦ ਮਜ਼ਬੂਤ ਹੈ।”

ਪ੍ਰਧਾਨ ਮੰਤਰੀ ਨੇ ਅੱਗੇ ਦੇ ਸੁਧਾਰ ਦੇ ਲਈ ਗਲੋਬਲ ਪੱਧਰ ‘ਤੇ ਕਾਇਆਕਲਪ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਗਲੋਬਲ ਦ੍ਰਿਸ਼ਟੀਕੋਣ ਅਤੇ ਸੰਦਰਭ ਦੇ ਦੁਆਰਾ ਸਾਡੇ ਸਾਰੇ ਕਾਰਜਾਂ ਨੂੰ ਰੇਖਾਂਕਿਤ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੀ20 ਦੇ ਦੌਰਾਨ ਇੱਕ ਲੱਖ ਪ੍ਰਮੁੱਖ ਨਿਰਣੈ-ਕਰਤਾਵਾਂ ਨੇ ਭਾਰਤ ਦਾ ਦੌਰਾ ਕੀਤਾ ਅਤੇ ਉਹ ਭਾਰਤ ਦੇ ਟੂਰਿਜ਼ਮ ਰਾਜਦੂਤ ਦੇ ਰੂਪ ਵਿੱਚ ਵਾਪਸ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਟੂਰਿਜ਼ਮ ਰਾਜਦੂਤ ਰੂਪੀ ਪਰਿਘਟਨਾ ਦਾ ਬੀਜਾਰੋਪਣ ਜ਼ਮੀਨੀ ਪੱਧਰ ਦੇ ਅਧਿਕਾਰੀਆਂ ਦੇ ਵਧੀਆ ਕੰਮ ਨਾਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਟੂਰਿਜ਼ਮ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦਾ ਹੈ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਅਨੁਭਵ ਸੁਣੇ।

ਇਸ ਗੱਲਬਾਤ ਵਿੱਚ ਲਗਭਗ 3000 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਜੀ20 ਸਮਿਟ ਦੀ ਸਫ਼ਲਤਾ ਵਿੱਚ ਯੋਗਦਾਨ ਦਿੱਤਾ ਹੈ। ਇਸ ਵਿੱਚ ਵਿਸ਼ੇਸ਼ ਰੂਪ ਤੋਂ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਸਮਿਟ ਦੇ ਸੁਚਾਰੂ ਸੰਚਾਲਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਵਿਭਿੰਨ ਮੰਤਰਾਲੇ ਦੇ ਸਫਾਈਕਰਮੀ, ਡ੍ਰਾਈਵਰ, ਵੇਟਰ ਅਤੇ ਹੋਰ ਕਰਮਚਾਰੀ ਸ਼ਾਮਲ ਹਨ। ਗੱਲਬਾਤ ਵਿੱਚ ਵਿਭਿੰਨ ਵਿਭਾਗਾਂ ਦੇ ਮੰਤਰੀ ਅਤੇ ਅਧਿਕਾਰੀ ਵੀ ਸ਼ਾਮਲ ਹੋਏ।

 

 

***

ਡੀਐੱਸ



(Release ID: 1959877) Visitor Counter : 84