ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸਵੈਚਾਲਿਤ ਟੈਸਟਿੰਗ ਸਟੇਸ਼ਨਾਂ ਦੇ ਮਾਧਿਅਮ ਨਾਲ ਟ੍ਰਾਂਸਪੋਰਟ ਵਾਹਨਾਂ ਦੀ ਲਾਜ਼ਮੀ ਟੈਸਟਿੰਗ ਦੀ ਮਿਤੀ ਵਧਾਉਣ ਦੀ ਨੋਟੀਫਿਕੇਸ਼ਨ ਜਾਰੀ, ਹੁਣ ਲਾਜ਼ਮੀ ਟੈਸਟਿੰਗ ਦੀ ਮਿਤੀ 1 ਅਕਤੂਬਰ, 2024 ਨੋਟੀਫਾਈਡ ਕੀਤੀ ਗਈ ਹੈ
Posted On:
21 SEP 2023 12:14PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 12 ਸਤੰਬਰ, 2023 ਨੂੰ ਇੱਕ ਨੋਟੀਫਿਕੇਸ਼ਨ ਜੀਐੱਸਆਰ 663 (ਈ) ਜਾਰੀ ਕੀਤਾ ਹੈ, ਜੋ ਸੀਐੱਮਵੀਆਰ 1989 ਦੇ ਨਿਯਮ 175 ਦੇ ਅਨੁਸਾਰ ਰਜਿਸਟ੍ਰਿਡ ਸਵੈਚਾਲਿਤ ਟੈਸਟਿੰਗ ਸਟੇਸ਼ਨਾਂ ਦੇ ਮਾਧਿਅਮ ਨਾਲ ਟ੍ਰਾਂਸਪੋਰਟ ਵਾਹਨਾਂ ਦੀ ਲਾਜ਼ਮੀ ਟੈਸਟਿੰਗ ਦੀ ਮਿਤੀ ਨੂੰ ਅੱਗੇ ਵਧਾਉਣ ਦਾ ਪ੍ਰਾਵਧਾਨ ਕਰਦੀ ਹੈ।
ਲਾਜ਼ਮੀ ਟੈਸਟਿੰਗ ਦੀ ਮਿਤੀ 1 ਅਕਤੂਬਰ, 2024 ਨੋਟੀਫਾਈਡ ਕੀਤੀ ਗਈ ਹੈ। ਇਹ ਵੀ ਲਾਜ਼ਮੀ ਹੈ ਕਿ ਵਾਹਨ ਦਾ ਫਿਟਨੈੱਸ ਟੈਸਟਿੰਗ ਕੇਵਲ ਸਵੈਚਾਲਿਤ ਟੈਸਟਿੰਗ ਸਟੇਸ਼ਨਾਂ (ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੇ ਪ੍ਰਭਾਵੀ) ਦੇ ਮਾਧਿਅਮ ਨਾਲ ਕੀਤਾ ਜਾਵੇਗਾ ਜਿੱਥੇ ਇਹ ਸਵੈਚਾਲਿਤ ਟੈਸਟਿੰਗ ਸਟੇਸ਼ਨ ਨਿਯਮ 175 ਦੇ ਤਹਿਤ ਰਜਿਸਟ੍ਰਿਡ ਹਨ ਅਤੇ ਰਜਿਟ੍ਰੇਸ਼ਨਿੰਗ ਅਥਾਰਿਟੀ ਦੇ ਅਧਿਕਾਰ ਖੇਤਰ ਵਿੱਚ ਕਾਰਜਸ਼ੀਲ ਹੈ।
ਇਹ ਮਿਤੀਆਂ ਪਹਿਲਾਂ ਜੀਐੱਸਆਰ ਨੋਟੀਫਿਕੇਸ਼ਨ 272 (ਈ) ਮਿਤੀ 5 ਅਪ੍ਰੈਲ, 2022 ਦੇ ਤਹਿਤ ਨੋਟੀਫਾਈਡ ਕੀਤੀਆਂ ਗਈਆਂ ਸਨ, ਜੋ ਇਕ ਪ੍ਰਕਾਰ ਹਨ : (1) 01 ਅਪ੍ਰੈਲ, 2023 ਤੋਂ ਅਤੇ ਉਸ ਦੇ ਬਾਅਦ ਤੋਂ ਭਾਰੀ ਮਾਲ ਵਾਹਨਾਂ/ਭਾਰੀ ਯਾਤਰੀ ਮੋਟਰ ਵਾਹਨਾਂ ਦੇ ਲਈ ਪ੍ਰਭਾਵੀ ਅਤੇ (2) ਮੀਡੀਅਮ ਮਾਲ ਵਾਹਨਾਂ/ਮੀਡੀਅਮ ਯਾਤਰੀ ਮੋਟਰ ਵਾਹਨ ਅਤੇ ਹਲਕੇ ਮੋਟਰ ਵਾਹਨ (ਟ੍ਰਾਂਸਪੋਰਟ) 01 ਜੂਨ, 2024 ਤੋਂ ਅਤੇ ਉਸ ਦੇ ਬਾਅਦ ਤੋਂ ਪ੍ਰਭਾਵੀ।
ਗਜਟ ਨੋਟੀਫਿਕੇਸ਼ਨ ਦੇਖਣ ਦੇ ਲਈ ਇੱਥੇ ਕਲਿੱਕ ਕਰੋ
**********
ਐੱਮਜੇਪੀਐੱਸ
(Release ID: 1959548)
Visitor Counter : 105