ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਤੇਲੰਗਾਨਾ ਵਿੱਚ ਹੈਦਰਾਬਾਦ ਲਿਬਰੇਸ਼ਨ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ


ਉਹ ਸਰਦਾਰ ਪਟੇਲ ਹੀ ਸਨ, ਜਿਨ੍ਹਾਂ ਨੇ ਨੈਸ਼ਨਲ ਫਸਟ ਦੇ ਸਿਧਾਂਤ ਨੂੰ ਚਰਿਤਾਰਥ ਕਰਦੇ ਹੋਏ ਹੈਦਰਾਬਾਦ ਪੁਲਿਸ ਐਕਸ਼ਨ ਦੀ ਯੋਜਨਾ ਬਣਾਈ ਅਤੇ ਬਿਨਾ ਖੂਨ-ਖਰਾਬੇ ਦੇ ਨਿਜ਼ਾਮ ਦੀ ਸੈਨਾ ਨੂੰ ਆਤਮ ਸਮਰਪਣ ਕਰਨ ‘ਤੇ ਮਜ਼ਬੂਰ ਦਰ ਦਿੱਤਾ ਸੀ

ਸਰਦਾਰ ਪਟੇਲ ਅਤੇ ਕੇਐੱਮ ਮੁਨਸ਼ੀ ਦੀ ਜੋੜੀ ਨੇ ਤੇਲੰਗਾਨਾ, ਕਲਿਆਣ ਕਰਨਾਟਕ ਅਤੇ ਮਰਾਠਵਾੜਾ ਦੇ ਇਸ ਵਿਸ਼ਾਲ ਖੇਤਰ ਨੂੰ ਭਾਰਤ ਦੇ ਨਾਲ ਜੋੜਨ ਦਾ ਕੰਮ ਕੀਤਾ

ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਤੋਂ ਬਾਅਦ ਵੀ 399 ਦਿਨਾਂ ਤੱਕ ਇੱਥੇ ਜ਼ਾਲਮ ਨਿਜ਼ਾਮ ਦਾ ਸ਼ਾਸਨ ਰਿਹਾ, ਉਹ 399 ਦਿਨ ਇਸ ਖੇਤਰ ਦੀ ਜਨਤਾ ਲਈ ਤਸ਼ੱਦਦ ਨਾਲ ਭਰੇ ਹੋਏ ਰਹੇ

ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦਾ ਜਨਮ ਦਿਨ ਹੈ ਜਿਸ ਨੂੰ ਅਸੀਂ ਸੇਵਾ ਦਿਨ ਦੇ ਰੂਪ ਵਿੱਚ ਵੀ ਮੰਨਦੇ ਹਾਂ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 9 ਵਰ੍ਹਿਆਂ ਤੋਂ ਸੁਤੰਤਰਤਾ ਸੈਨਾਨੀਆਂ ਦੀ ਕਲਪਨਾ ਵਾਲੇ ਭਾਰਤ ਦਾ ਨਿਰਮਾਣ ਹੋ ਰਿਹਾ ਹੈ

75 ਵਰ੍ਹਿਆਂ ਤੱਕ ਦੇਸ਼ ਦੀ ਕਿਸੇ ਵੀ ਸਰਕਾਰ ਨੇ ਆਪਣੀ ਤੁਸ਼ਟੀਕਰਨ ਦੀ ਨੀਤੀ ਦੇ ਕਾਰਨ ਇਸ ਮਹਾਨ ਦਿਨ ਬਾਰੇ ਸਾਡੇ ਨੌਜਵਾਨਾਂ ਨੂੰ ਜਾਣਕਾਰੀ ਦੇਣ ਲਈ ਕੋਈ ਪ੍ਰਯਾਸ ਨਹੀਂ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ 17 ਸਤੰਬਰ, 2022 ਨੂੰ ਤੇਲੰਗਾਨਾ ਮੁਕਤੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਨਵੀਂ ਪਰੰਪਰਾ ਸ਼ੁਰੂ ਕੀਤੀ, ਕਿ ਭਾਰਤ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਇਸ ਵਰ੍ਹੇ 17 ਸਤੰਬ

Posted On: 17 SEP 2023 3:29PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਤੇਲੰਗਾਨਾ ਵਿੱਚ ਹੈਦਰਾਬਾਦ ਮੁਕਤੀ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਸ਼੍ਰੀ ਅਮਿਤ ਸ਼ਾਹ ਨੇ 20 ਕਰੋੜ ਰੁਪਏ ਦੀ ਲਾਗਤ ਵਾਲੇ ਐੱਸਐੱਸਬੀ, ਇਬਰਾਹਿਮਪਟਨਮ ਦੇ 48 ਟਾਈਪ- III ਪਰਿਵਾਰਕ ਆਵਾਸ ਦਾ ਵਰਚੁਅਲ ਮਾਧਿਅਮ ਨਾਲ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਕੇਂਦਰੀ ਗ੍ਰਹਿ ਸਕੱਤਰ, ਸਕੱਤਰ, ਸੱਭਿਆਚਾਰਕ ਮੰਤਰਾਲਾ, ਡਾਇਰੈਕਟਰ, ਇੰਟੈਲੀਜੈਂਸ ਬਿਊਰੋ, ਡਾਇਰੈਕਟਰ ਜਨਰਲ, ਸੀਆਰਪੀਐੱਫ ਅਤੇ ਡਾਇਰੈਕਟਰ ਜਨਰਲ, ਐੱਸਐੱਸਬੀ ਸਮੇਤ ਕਈ ਪਤਵੰਤੇ ਮੌਜੂਦ ਸਨ।

 

 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਤੇਲੰਗਾਨਾ ਦੀ ਮੁਕਤੀ ਦੇ 75 ਵਰ੍ਹੇ ਪੂਰੇ ਹੋ ਰਹੇ ਹਨ ਅਤੇ ਜੇਕਰ ਲੋਹ ਪੁਰਸ਼ ਸਰਦਾਰ ਪਟੇਲ ਨਾ ਹੁੰਦੇ ਤਾਂ ਤੇਲੰਗਾਨਾ ਨੂੰ ਇਨ੍ਹੀ ਜਲਦੀ ਮੁਕਤੀ ਨਹੀਂ ਮਿਲਦੀ। ਉਨ੍ਹਾਂ ਨੇ ਕਿਹਾ ਕਿ ਉਹ ਸਰਦਾਰ ਪਟੇਲ ਹੀ ਸਨ, ਜਿਨ੍ਹਾਂ ਨੇ ਨੇਸ਼ਨ ਫਸਟ ਦੇ ਸਿਧਾਂਤ ਨੂੰ ਚਰਿਤਾਰਥ ਕਰਦੇ ਹੋਏ ਹੈਦਰਾਬਾਦ ਪੁਲਿਸ ਐਕਸ਼ਨ ਦੀ ਯੋਜਨਾ ਬਣਾਈ ਅਤੇ ਬਿਨਾ ਖ਼ੂਨ-ਖ਼ਰਾਬੇ ਦੇ ਨਿਜ਼ਾਮ ਦੇ ਰਜ਼ਾਕਾਰਾਂ ਦੀ ਸੈਨਾ ਨੂੰ ਆਤਮ ਸਮਰਪਣ ਕਰਨ ‘ਤੇ ਮਜ਼ਬੂਰ ਕਰ ਦਿੱਤਾ ਸੀ।

ਸ਼੍ਰੀ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਅਤੇ ਕੇ ਐੱਮ ਮੁਨਸ਼ੀ ਦੀ ਜੋੜੀ ਨੇ ਤੇਲੰਗਾਨਾ ਦੇ ਕਰਨਾਟਕ ਦੇ ਬਿਦਰ ਖੇਤਰ ਅਤੇ ਮਰਾਠਵਾੜਾ ਦੇ ਇਸ ਵਿਸ਼ਾਲ ਖੇਤਰ ਨੂੰ ਭਾਰਤ ਦੇ ਨਾਲ ਜੋੜਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਦੀ ਮੁਕਤੀ ਲਈ ਸਵਾਮੀ ਰਾਮਾਨੰਦ ਤੀਰਥ, ਐੱਮ ਚਿਨਾਰੈੱਡੀ, ਨਰਸਿਮਹਾ ਰਾਓ, ਸ਼ਾਇਕ ਬੰਦਗੀ, ਕੇ ਵੀ ਨਰਸਿਮਹਾ ਰਾਓ, ਵਿਦਿਆਧਰ ਗੁਰੂ, ਪੰਡਿਤ ਕੇਸ਼ਵਰਾਓ ਕੋਰਟਕਰ, ਅਨਾਭੇਰੀ ਪ੍ਰਭਾਕਾਰੀ ਰਾਓ, ਬਦਮ ਯੇਲਾ ਰੈੱਡੀ, ਰਵੀ ਨਰਾਇਣ ਰੈੱਡੀ, ਬੁਰਗੁਲਾ ਰਾਮਕ੍ਰਿਸ਼ਨ ਰਾਓ, ਕਲੋਜੀ ਨਰਾਇਣ ਰਾਓ, ਦਿਗੰਬਰਰਾਓ ਬਿੰਦੁ, ਵਾਮਨਰਾਓ ਨਾਈਕ ਅਤੇ ਵਾਘਮਾਰੇ ਜਿਹੇ ਅਣਗਿਣਤ ਲੋਕਾਂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ ਸੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਹਾਲ ਹੀ ਵਿੱਚ ਦੇਸ਼ ਨੇ ਆਪਣਾ ਸੁਤੰਤਰਤਾ ਦਿਵਸ ਮਨਾਇਆ ਹੈ ਅਤੇ ਅੱਜ ਤੇਲੰਗਾਨਾ ਮੁਕਤੀ ਦਿਵਸ ਹੈ। ਉਨ੍ਹਾਂ ਨੇ ਕਿਹਾ ਕਿ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਤੋਂ ਬਾਅਦ ਵੀ 399 ਦਿਨਾਂ ਤੱਕ ਇੱਥੇ ਜ਼ਾਲਮ ਨਿਜ਼ਾਮ ਦਾ ਸ਼ਾਸਨ ਰਿਹਾ, ਉਹ 399 ਦਿਨ ਇਸ ਖੇਤਰ ਦੀ ਜਨਤਾ ਲਈ ਤੱਸ਼ਦਦ ਨਾਲ ਭਰੇ ਹੋਏ ਰਹੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਨੇ ਜਨਤਾ ਦੀ ਭਾਵਨਾਵਾਂ ਨੂੰ ਸਨਮਾਨ ਦਿੰਦੇ ਹੋਏ ਇਸ ਖੇਤਰ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਮੁਕਤੀ ਅੰਦੋਲਨ ਵਿੱਚ ਆਰੀਆ ਸਮਾਜ, ਹਿੰਦੂ ਮਹਾਸਭਾ ਅਤੇ ਉਸਮਾਨੀਆ ਯੂਨੀਵਰਸਿਟੀ ਜਿਹੇ ਕਈ  ਸੰਗਠਨਾਂ ਨੇ ਯੋਗਦਾਨ ਦਿੱਤਾ ਅਤੇ ਬਿਦਰ ਖੇਤਰ ਦੇ ਕਿਸਾਨਾਂ ਅਤੇ ਨੌਜਵਾਨਾਂ ਦੇ ਨਾਲ ਮਿਲ ਕੇ ਤੇਲੰਗਾਨਾ ਮੁਕਤੀ ਅੰਦੋਲਨ ਨੂੰ ਅੰਤਿਮ ਰੂਪ ਦੇਣ ਦਾ ਕੰਮ ਸਾਡੇ ਲੋਹਪੁਰਸ਼ ਸਰਦਾਰ ਪਟੇਲ ਨੇ ਕੀਤਾ ਸੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 75 ਵਰ੍ਹਿਆਂ ਤੱਕ ਦੇਸ਼ ਦੀ ਕਿਸੇ ਵੀ ਸਰਕਾਰ ਨੇ ਆਪਣੀ ਤੁਸ਼ਟੀਕਰਣ ਦੀ ਨੀਤੀ ਦੇ ਕਾਰਨ ਇਸ ਮਹਾਨ ਦਿਨ ਬਾਰੇ ਸਾਡੇ ਨੌਜਵਾਨਾਂ ਨੂੰ ਜਾਣਕਾਰੀ ਦੇਣ ਲਈ ਕੋਈ ਪ੍ਰਯਾਸ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ 17 ਸਤੰਬਰ, 2022 ਨੂੰ ਤੇਲੰਗਾਨਾ ਮੁਕਤੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਨਵੀਂ ਪਰੰਪਰਾ ਸ਼ੁਰੂ ਕੀਤੀ, ਕਿ ਭਾਰਤ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਹਰ ਵਰ੍ਹੇ 17 ਸਤੰਬਰ ਨੂੰ ਤੇਲੰਗਾਨਾ ਮੁਕਤੀ ਦਿਵਸ ਮਨਾਏਗਾ। ਇਸ ਦੇ ਜ਼ਰੀਏ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਸਾਡੀ ਨਵੀਂ ਪੀੜ੍ਹੀ ਨੂੰ ਉਸ ਸੰਘਰਸ਼ ਤੋਂ ਜਾਣੂ ਕਰਵਾਇਆ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਦੇ ਪਿੱਛੇ 3 ਉਦੇਸ਼ ਹਨ-ਪਹਿਲਾ, ਨਵੀਂ ਪੀੜ੍ਹੀ ਨੂੰ ਇਸ ਮਹਾਨ ਸੰਘਰਸ਼ ਬਾਰੇ ਦੱਸ ਕੇ ਦੇਸ਼ ਭਗਤੀ ਦੇ ਸੰਸਕਾਰ ਤੋਂ ਸਿੰਚਿਤ ਕਰਨਾ, ਦੂਸਰਾ ਹੈਦਰਾਬਾਦ ਮੁਕਤੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ, ਅਤੇ ਤੀਸਰਾ, ਸ਼ਹੀਦਾਂ ਦੁਆਰਾ ਦੇਖੇ ਗਏ ਭਾਰਤ ਦੇ ਨਿਰਮਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਰਾਸ਼ਟਰ ਨੂੰ ਮੁੜ ਸਮਰਪਿਤ ਕਰਨਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 400 ਦਿਨਾਂ ਦੇ ਨਿਜ਼ਾਮ ਦੇ ਸ਼ਾਸਨ ਦੌਰਾਨ ਇੱਥੋਂ ਦੀ ਜਨਤਾ ਨੇ ਅਪਾਰ ਤਸੀਹੇ ਸਹਿਣ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਨੇ ਕਿਹਾ ਸੀ ਕਿ ਗੁਲਾਮ ਹੈਦਰਾਬਾਦ ਭਾਰਤ ਦੇ ਪੇਟ ਵਿੱਚ ਕੈਂਸਰ ਦੇ ਸਮਾਨ ਹੈ ਅਤੇ ਆਪਰੇਸ਼ਨ ਤੋਂ ਇਲਾਵਾਂ ਕੋਈ ਉਸ ਦਾ ਹੋਰ ਰਸਤਾ ਨਹੀਂ  ਹੋ ਸਕਦਾ ਅਤੇ ਇਸ ਲਈ ਉਨ੍ਹਾਂ ਨੇ ਪੁਲਿਸ ਐਕਸ਼ਨ ਰਾਹੀਂ ਹੈਦਰਾਬਾਦ ਨੂੰ ਸੁਤੰਤਰ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵੱਡੀ ਮੰਦਭਾਗੀ ਦੀ ਗੱਲ ਹੈ ਤੇਲੰਗਾਨਾ ਦੀ ਸਥਾਪਨਾ ਦੇ ਬਾਅਦ ਵੀ ਤੇਲੰਗਾਨਾ ਮੁਕਤੀ ਦਿਵਸ ਮਨਾਉਣ ਵਿੱਚ ਵੋਟ ਬੈਂਕ ਪੋਲੀਟਿਕਸ ਦੇ ਕਾਰਨ ਪਿਛਲੀਆਂ ਸਰਕਾਰਾਂ ਨੇ ਸੰਕੋਚ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਆਪਣੇ ਦੇਸ਼ ਦੇ ਇਤਿਹਾਸ ਤੋਂ ਮੂੰਹ ਮੋੜ ਲੈਂਦੇ ਹਨ, ਦੇਸ਼ ਦੀ ਜਨਤਾ ਉਨ੍ਹਾਂ ਤੋਂ ਮੂੰਹ ਮੋੜ ਲੈਂਦੀ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ, ਸ਼ਹੀਦਾਂ ਦੀ ਸ਼ਹਾਦਤਾਂ ਅਤੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ‘ਤੇ ਮਾਣ ਕਰਕੇ ਹੀ ਅਸੀਂ ਇਸ ਦੇਸ਼ ਅਤੇ ਤੇਲੰਗਾਨਾ ਨੂੰ ਅੱਗੇ ਵਧਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਨਿਜ਼ਾਮ ਦੇ ਜ਼ਾਲਮ ਸ਼ਾਸਨ  ਇੱਥੇ ਮਾਫੂਸਾ ਅਤੇ ਗੈਰ ਮਾਫੂਸਾ ਦੇ ਦਰਮਿਆਨ ਫਰਕ ਪੈਦਾ ਕੀਤਾ ਸੀ, ਸਰਦਾਰ ਪਟੇਲ ਨੇ ਉਸ ਤੋਂ ਮੁਕਤੀ ਦਿਲਵਾਇਆ ਸੀ। ਉਨ੍ਹਾਂ ਨੇ ਕਿਹਾ ਕਿ ਨਿਜ਼ਾਮ ਦੇ ਜ਼ਾਲਮ ਸ਼ਾਸਨ ਦੇ ਕੰਮਾਂ ਤੋਂ ਇਸ ਖੇਤਰ ਨੂੰ ਮੁਕਤੀ ਦਵਾਉਣ ਦਾ ਕੰਮ ਸਰਦਾਰ ਪਟੇਲ ਨੇ ਕੀਤਾ ਸੀ। 10 ਅਸਗਤ, 1948 ਨੂੰ ਸਰਦਾਰ ਪਟੇਲ ਨੇ ਕਿਹਾ ਸਿ ਕਿ ਹੈਦਰਾਬਾਦ ਸਮੱਸਿਆ ਦੇ ਸਮਾਧਾਨ ਦਾ ਇੱਕ ਹੀ ਰਸਤਾ ਹੈ, ਹੈਦਰਾਬਾਦ ਦਾ ਭਾਰਤ ਵਿੱਚ ਰਲੇਵਾਂ। ਇਸ ਤੋਂ ਬਾਅਦ 17 ਸਤੰਬਰ, 1948 ਨੂੰ ਨਿਜ਼ਾਮ ਦੀ ਸੈਨਾ ਨੇ ਆਤਮ-ਸਮਰਪਣ ਕਰ ਦਿੱਤਾ ਸੀ। ਉਨ੍ਹਾਂ ਨੇ ਤੇਲੰਗਾਨਾ, ਕਲਿਆਣ ਕਰਨਾਟਕ ਅਤੇ ਮਰਾਠਾਵਾੜਾ ਦੀ ਜਨਤਾ ਨੂੰ ਕਿਹਾ ਕਿ ਇਸ ਦਿਨ ਦੀ ਯਾਦ, ਸਾਡੇ ਸੰਘਰਸ਼, ਸ਼ਹੀਦਾਂ ਦੇ ਬਲਿਦਾਨ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਣਾ ਲੈ ਸਕਣ ਅਤੇ ਦੇਸ਼ ਦੇ ਵਿਕਾਸ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਸਸ਼ਤ੍ਰ ਸੀਮਾ ਬਲ, ਇਬਰਾਹਿਮਪਟਮ ਦੇ ਪਰਿਵਾਰਕ ਆਵਾਸਾਂ ਦਾ ਵਰਚੁਅਲ ਉਦਘਾਟਨ ਹੋਇਆ ਹੈ, ਜੋ ਐੱਸਐੱਸਬੀ ਵਿੱਚ ਸੇਵਾ ਕਰ ਰਹੇ ਦੱਖਣੀ ਭਾਰਤ ਦੇ ਜਵਾਨਾਂ ਦੇ ਪਰਿਵਾਰਾਂ ਲਈ ਇੱਕ ਨਵੀਂ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਪ੍ਰਸਿੱਧ ਪੱਤਰਕਾਰ ਅਤੇ ਸ਼ਹੀਦ ਸ਼ੋਏਬੁੱਲਾ ਖਾਨ ਅਤੇ ਰਾਮਜੀ ਗੋਂਡ ਦੀ ਯਾਦ ਵਿੱਚ ਡਾਕ ਟਿਕਟ ਵੀ ਜਾਰੀ ਕੀਤੇ ਗਏ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਡੇ ਪਿਆਰੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦਾ ਜਨਮ ਦਿਨ ਹੈ ਜਿਸ ਨੂੰ ਅਸੀਂ ਸੇਵਾ ਦਿਨ ਵਜੋਂ  ਵੀ ਮਨਾਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 9 ਵਰ੍ਹਿਆਂ ਤੋਂ ਸੁਤੰਤਰਤਾ ਸੈਨਾਨੀਆਂ ਦੀ ਕਲਪਨਾ ਵਾਲੇ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 2014 ਵਿੱਚ ਭਾਰਤੀ ਅਰਥਵਿਵਸਥਾ ਵਿਸ਼ਵ ਵਿੱਚ 11ਵੇਂ ਸਥਾਨ ‘ਤੇ ਸੀ, ਉਹ ਅੱਜ ਮੋਦੀ ਜੀ ਦੀ ਅਗਵਾਈ ਵਿੱਚ 5ਵੇਂ ਸਥਾਨ ‘ਤੇ ਆ ਗਈ ਹੈ। ਉਨ੍ਹਾਂ ਨੇ ਕਿਹਾ ਕਿ ਚੰਦਰਮਾ ‘ਤੇ ਚੰਦਰਯਾਨ ਪਹੁੰਚਾਉਣ ਵਾਲਾ ਭਾਰਤ, ਵਿਸ਼ਵ ਦਾ ਚੌਥਾ ਦੇਸ਼ ਬਣ ਗਿਆ ਹੈ। ਜੀ-20 ਮੀਟਿੰਗ ਰਾਹੀਂ ਭਾਰਤ ਦੀ ਸੱਭਿਆਚਾਰ, ਕਲਾ, ਖਾਣਪਾਣ, ਵੇਸ਼ਭੂਸ਼ਾ ਅਤੇ ਭਾਸ਼ਾਵਾਂ ਨੂੰ ਵਿਸ਼ਵ ਪ੍ਰਸਿੱਧ ਕਰਨ ਦਾ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਅਫਰੀਕਨ ਯੂਨੀਅਨ ਨੂੰ ਜੀ-20 ਵਿੱਚ ਸ਼ਾਮਲ ਕਰ ਕੇ ਇਸ ਨੂੰ ਜੀ-21 ਬਣਾਉਣ ਦਾ ਕੰਮ ਵੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਤਵਾਦ, ਕਲਾਈਮੇਟ ਚੇਂਜ ਅਤੇ ਅਰਥਵਿਵਸਥਾ ਬਾਰੇ ਮੋਦੀ ਜੀ ਦਾ ਦ੍ਰਿਸ਼ਟੀਕੋਣ ਸਮੁੱਚੇ ਵਿਸ਼ਵ ਦੀ ਅਗਵਾਈ ਨੇ ਅੱਜ ਸਵੀਕਾਰ ਕੀਤਾ ਹੈ ਤੇ ਇਹ ਗਲੋਬਲ ਏਜੰਡੇ ਵਜੋਂ ਦਿੱਲੀ ਡਿਕਲੇਰੇਸ਼ਨ ਰਾਹੀਂ ਸਥਾਪਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਧਰੋਹਰਾਂ, ਜਿਵੇਂ, ਓਡੀਸ਼ਾ ਦਾ ਕੋਨਾਰਕ ਮੰਦਿਰ, ਨਾਲੰਦਾ ਯੂਨੀਵਰਸਿਟੀ ਅਤੇ ਮਧੂਬਨੀ ਪੇਟਿੰਗ ਆਦਿ ਨੂੰ ਪੂਰੇ ਵਿਸ਼ਵ ਦੇ ਸਾਹਮਣੇ ਰੱਖਣ ਦਾ ਕੰਮ ਜੀ-20 ਸਮਿਟ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਗਲੋਬਲ ਮਾਨਤਾ ਮਿਲੀ ਹੈ ਅਤੇ ਯੂਪੀਆਈ, ਬੈਂਕਿੰਗ, ਆਧਾਰ, ਅਤੇ ਮੋਬਾਈਲ ਟੈਕਨੋਲੋਜੀ ਵਿੱਚ ਭਾਰਤ ਵਿੱਚ ਆਈ ਕ੍ਰਾਂਤੀ ਦੀ ਪ੍ਰਸ਼ੰਸਾ ਪੂਰੀ ਦੁਨੀਆ ਦੇ ਨੇਤਾਵਾਂ ਨੇ ਕੀਤੀ ਹੈ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿਨ ਦੇ ਮੌਕੇ ‘ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਦਿਵਿਯਾਂਗਜਨਾਂ ਨੂੰ ਮੋਟਰ ਨਾਲ ਚਲਣ  ਵਾਲੇ ਟਰਾਈਸਾਈਕਲ ਪ੍ਰਦਾਨ ਕਰਨ ਲਈ ਇੱਕ ਕੈਂਪ ਵੀ ਆਯੋਜਿਤ ਕੀਤਾ ਗਿਆ। ਇਸ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਿੰਕਦਰਾਬਾਦ ਸੰਸਦੀ ਖੇਤਰ ਅਤੇ ਹੈਦਰਾਬਾਦ ਦੇ ਯੋਗ ਲਾਭਾਰਥੀਆਂ ਨੂੰ ਕੁੱਲ 173 ਟਰਾਈਸਾਈਕਲ ਪ੍ਰਦਾਨ ਕੀਤੇ।

 

 

*****

ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਏਐੱਸ


(Release ID: 1958536) Visitor Counter : 126