ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਨਮ ਦਿਨ ਦੀ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਹੋਣ ਅਤੇ ਵਧੀਆ ਸਿਹਤ ਦੀ ਪ੍ਰਾਰਥਨਾ ਕੀਤੀ
ਦੇਸ਼ ਦੇ ਲੋਕਪ੍ਰਿਯ ਪ੍ਰਧਾਨ ਮੰਤਰੀ ਮੋਦੀ ਜੀ ਆਪਣੀ ਦੂਰਦਰਸ਼ਿਤਾ, ਅਣਥਕ ਮਿਹਨਤ ਅਤੇ ਨਿਰਸਵਾਰਥ ਸੇਵਾ ਭਾਵ ਨਾਲ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸਮ੍ਰਿੱਧੀ ਅਤੇ ਵਿਸ਼ਵਾਸ ਲਿਆਏ ਹਨ
ਮੋਦੀ ਜੀ ਵਿੱਚ ਲੀਡਰਸ਼ਿਪ, ਸੰਵੇਦਨਸ਼ੀਲ ਅਤੇ ਮਿਹਨਤ ਦਾ ਵਿਲੱਖਣ ਸੁਮੇਲ ਦੇਖਣ ਨੂੰ ਮਿਲਦਾ ਹੈ
ਮੋਦੀ ਜੀ ਨੇ ਦੇਸ਼ ਦੇ ਸੋਚਣ ਦੇ ਸਕੇਲ ਅਤੇ ਸਾਈਜ਼ ਨੂੰ ਬਦਲਿਆ ਹੈ, ਜਿਸ ਨਾਲ ਚਾਹੇ ਕੋਰੋਨਾ ਦੀ ਵੈਕਸੀਨ ਬਣਾਉਣਾ ਹੋਵੇ ਜਾਂ ਚੰਦਰਯਾਨ-3 ਦੀ ਸਫ਼ਲਤਾ, ਅੱਜ ਸਾਡਾ ਤਿਰੰਗਾ ਪੂਰੇ ਵਿਸ਼ਵ ਵਿੱਚ ਸ਼ਾਨ ਨਾਲ ਲਹਿਰਾ ਰਿਹਾ ਹੈ
ਭਾਰਤ ਦੇ ਹਰ ਵਿਅਕਤੀ ਦੇ ਦਿਲ ਨਾਲ ਜੁੜ ਕੇ ਉਸ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਦਾ ਅਦਭੁਤ ਕੰਮ ਇਤਿਹਾਸ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਹੈ
ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਗ਼ਰੀਬੀ ਦੇ ਸਰਾਪ ਤੋਂ ਮੁਕਤ ਕਰ ਕੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦੇ ਆਪਣੇ ਸੰਕਲਪ ਦੇ ਕਾਰਨ ਮੋਦੀ ਜੀ ਅੱਜ ‘ਦੀਨਮਿੱਤਰ’ ਵਜੋਂ ਜਾਣੇ ਜਾਂਦੇ ਹਨ
ਨਵੇਂ ਭਾਰਤ ਦੇ ਸ਼ਿਲਪਕਾਰ ਮੋਦੀ ਜੀ ਨੇ ਸਾਡੇ ਦੇਸ਼ ਦੀ ਪ੍ਰਾਚੀਨ ਵਿਰਾਸਤ ਦੇ ਅਧਾਰ ‘ਤੇ ਇੱਕ ਸ਼ਾਨਦਾਰ ਅਤੇ ਆਤਮਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਦਾ ਕੰਮ ਕੀਤਾ ਹੈ
ਚਾਹੇ ਸੰਸਥਾ ਹੋਵੇ ਜਾਂ ਸਰਕਾਰ, ਮੋਜੀ ਜੀ ਤੋਂ ਸਾਨੂੰ ਸਾਰਿਆਂ ਨੂੰ ਹਮੇਸ਼ਾ “ਨੇਸ਼ਨ ਫਸਟ” ਦੀ ਪ੍ਰੇਰਣਾ ਮਿਲਦੀ ਹੈ, ਅਜਿਹੇ ਵਿਲੱਖਣ ਨੇਤਾ ਦੇ ਮਾਰਗਦਰਸ਼ਨ ਵਿੱਚ ਦੇਸ਼ ਸੇਵਾ ਦਾ ਮੌਕਾ ਮਿਲਣਾ ਮੇਰੇ ਲਈ ਸੌਭਾਗਯ ਦੀ ਗੱਲ ਹੈ
प्रविष्टि तिथि:
17 SEP 2023 1:03PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਹੋਣ ਅਤੇ ਵਧੀਆ ਸਿਹਤ ਦੀ ਪ੍ਰਾਰਥਨਾ ਕੀਤੀ। X ‘ਤੇ ਆਪਣੀ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਆਪਣੀ ਦੂਰਦਰਸ਼ਿਤਾ, ਅਣਥਕ ਮਿਹਨਤ ਅਤੇ ਨਿਰਸਵਾਰਥ ਸੇਵਾਭਾਵ ਨਾਲ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸਮ੍ਰਿੱਧੀ ਅਤੇ ਵਿਸ਼ਵਾਸ ਲਿਆਉਣ ਵਾਲੇ ਦੇਸ਼ ਦੇ ਲੋਕਪ੍ਰਿਅ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਨਮ ਦਿਨ ਦੀ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਨਾਲ ਹੀ ਪ੍ਰਮਾਤਮਾ ਤੋਂ ਉਨ੍ਹਾਂ ਦੀ ਲੰਬੀ ਉਮਰ ਅਤੇ ਵਧੀਆ ਸਿਹਤ ਦੀ ਪ੍ਰਾਰਥਨਾ ਕਰਦਾ ਹਾਂ।”
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਮੋਦੀ ਜੀ ਵਿੱਚ ਅਗਵਾਈ, ਸੰਵੇਦਨਸ਼ੀਲਤਾ ਅਤੇ ਮਿਹਨਤ ਦਾ ਵਿਲੱਖਣ ਸੁਮੇਲ ਦੇਖਣ ਨੂੰ ਮਿਲਦਾ ਹੈ। ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਸੋਚਣ ਦੇ ਸਕੇਲ ਅਤੇ ਸਾਈਜ਼ ਨੂੰ ਬਦਲਿਆ ਹੈ ਜਿਸ ਨਾਲ ਚਾਹੇ ਕੋਰੋਨਾ ਦੀ ਵੈਕਸੀਨ ਬਣਾਉਣਾ ਹੋਵੇ ਜਾਂ ਚੰਦਰਯਾਨ-3 ਦੀ ਸਫ਼ਲਤਾ, ਅੱਜ ਸਾਡਾ ਤਿਰੰਗਾ ਪੂਰੇ ਵਿਸ਼ਵ ਵਿੱਚ ਸ਼ਾਨ ਨਾਲ ਲਹਿਰਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ “ਭਾਰਤ ਦੇ ਹਰ ਵਿਅਕਤੀ ਦੇ ਦਿਲ ਨਾਲ ਜੁੜ ਕੇ ਉਸ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਦਾ ਅਦਭੁਤ ਕੰਮ ਇਤਿਹਾਸ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਹੈ। ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਗ਼ਰੀਬੀ ਦੇ ਸਰਾਪ ਤੋਂ ਮੁਕਤ ਕਰਕੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦੇ ਆਪਣੇ ਸੰਕਲਪ ਦੇ ਕਾਰਨ ਮੋਦੀ ਜੀ ਅੱਜ ‘ਦੀਨਮਿੱਤਰ’ ਵਜੋਂ ਜਾਣੇ ਜਾਂਦੇ ਹਨ।”
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ “ਨਵੇਂ ਭਾਰਤ ਦੇ ਸ਼ਿਲਪਕਾਰ ਮੋਦੀ ਜੀ ਨੇ ਸਾਡੇ ਦੇਸ਼ ਦੀ ਪ੍ਰਾਚੀਨ ਵਿਰਾਸਤ ਦੇ ਅਧਾਰ ‘ਤੇ ਇੱਕ ਸ਼ਾਨਦਾਰ ਅਤੇ ਆਤਮਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਦਾ ਕੰਮ ਕੀਤਾ ਹੈ। ਚਾਹੇ ਸੰਗਠਨ ਹੋਵੇ ਜਾਂ ਸਰਕਾਰ, ਮੋਦੀ ਜੀ ਤੋਂ ਸਾਨੂੰ ਸਾਰਿਆਂ ਨੂੰ ਹਮੇਸ਼ਾ “ਨੇਸ਼ਨ ਫਸਟ” ਦੀ ਪ੍ਰੇਰਣਾ ਮਿਲਦੀ ਹੈ। ਅਜਿਹੇ ਵਿਲੱਖਣ ਨੇਤਾ ਦੇ ਮਾਰਗਦਰਸ਼ਨ ਵਿੱਚ ਦੇਸ਼ ਸੇਵਾ ਦਾ ਮੌਕਾ ਮਿਲਣਾ ਮੇਰੇ ਲਈ ਸੌਭਾਗਯ ਦੀ ਗੱਲ ਹੈ।” ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ, ਪਿਛਲੇ ਨੌਂ ਵਰਿਆਂ ਤੋਂ ਸੁਤੰਤਰਤਾ ਸੈਨਾਨੀਆਂ ਦੀ ਕਲਪਨਾ ਵਾਲੇ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿਨ ‘ਤੇ X ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ।
*****
ਆਰਕੇ/ਏਵਾਈ/ਏਕੇਐੱਸ/ਏਐੱਸਐੱਚ/ਏਐੱਸ
(रिलीज़ आईडी: 1958463)
आगंतुक पटल : 161