ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈਆਂ ਦਿੱਤੀਆਂ
Posted On:
17 SEP 2023 9:53AM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇੱਕ ਐਕਸ (X) ਪੋਸਟ ਵਿੱਚ, ਉਪ ਰਾਸ਼ਟਰਪਤੀ ਨੇ ਕਿਹਾ;
“ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ @narendramodi ਜੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਤੁਹਾਡੀ ਦੂਰਅੰਦੇਸ਼ੀ ਲੀਡਰਸ਼ਿਪ, ਮਿਸ਼ਨਰੀ ਭਾਵਨਾ ਅਤੇ ਮਿਸਾਲੀ ਅਮਲ ਨੇ ਭਾਰਤ ਨੂੰ ਬੇਮਿਸਾਲ ਤਰੱਕੀ ਅਤੇ ਇਨਕਲਾਬੀ ਤਬਦੀਲੀ ਵੱਲ ਤੋਰਿਆ ਹੈ। ਤੁਹਾਡੀ ਵਿਰਾਸਤ ਸਾਡੇ ਦੇਸ਼ ਦੇ ਕਾਲਕ੍ਰਮਿਕ ਇਤਿਹਾਸ ਦੇ ਇਤਿਹਾਸ ਵਿੱਚ ਉੱਕਰੀ ਹੋਈ ਹੈ।
ਭਾਰਤ, ਜੋ ਮਾਨਵਤਾ ਦੇ ਛੇਵੇਂ ਹਿੱਸੇ ਦਾ ਘਰ ਹੈ, ਸਾਡੀ ਸਭਿਅਤਾ ਦੇ ਸਿਧਾਂਤਾਂ ਦੇ ਅਨੁਸਾਰ ਸਮਾਵੇਸ਼, ਲੋਕ ਭਲਾਈ ਅਤੇ ਦੂਰਦਰਸ਼ੀ ਪਹੁੰਚ ਪ੍ਰਤੀ ਤੁਹਾਡੀ ਵਚਨਬੱਧਤਾ ਦੀ ਹਮੇਸ਼ਾ ਕਦਰ ਕਰੇਗਾ।
ਪ੍ਰਮਾਤਮਾ ਤੁਹਾਨੂੰ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੀ ਸੇਵਾ ਕਰਦੇ ਰਹਿਣ ਲਈ ਚੰਗੀ ਸਿਹਤ ਅਤੇ ਖੁਸ਼ੀਆਂ ਬਖਸ਼ੇ।”
*******
ਐੱਮਐੱਸ/ਆਰਸੀ
(Release ID: 1958417)
Visitor Counter : 108