ਪ੍ਰਧਾਨ ਮੰਤਰੀ ਦਫਤਰ

ਯਸ਼ੋਭੂਮੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 17 SEP 2023 5:34PM by PIB Chandigarh

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਾਥੀਗਣ, ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਇਸ ਸ਼ਾਨਦਾਰ ਭਵਨ ਵਿੱਚ ਆਏ ਹੋਏ ਮੇਰੇ ਪਿਆਰੇ ਭਾਈ-ਭੈਣ, ਦੇਸ਼ ਦੇ 70 ਤੋਂ ਜ਼ਿਆਦਾ ਸ਼ਹਿਰਾਂ ਨਾਲ ਜੁੜੇ ਮੇਰੇ ਸਾਥੀ, ਹੋਰ ਮਹਾਨੁਭਾਵ; ਅਤੇ ਮੇਰੇ ਪਰਿਵਾਰਜਨੋਂ।

 

ਅੱਜ ਭਗਵਾਨ ਵਿਸ਼ਵਕਰਮਾ ਦੀ ਜਯੰਤੀ ਹੈ। ਇਹ ਦਿਨ ਸਾਡੇ ਪਾਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਪਿਤ ਹੈ। ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਮੈਨੂੰ ਦੇਸ਼ ਭਰ ਦੇ ਲੱਖਾਂ ਵਿਸ਼ਵਕਰਮਾ ਸਾਥੀਆਂ ਨਾਲ ਜੁੜਣ ਦਾ ਅਵਸਰ ਮਿਲਿਆ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਮੇਰੀਆਂ ਅਨੇਕਾਂ ਵਿਸ਼ਵਕਰਮਾ ਭਾਈ-ਭੈਣਾਂ ਨਾਲ ਗੱਲ ਵੀ ਹੋਈ ਹੈ। ਅਤੇ ਮੈਨੂੰ ਇੱਥੇ ਆਉਣ ਵਿੱਚ ਵਿਲੰਬ ਵੀ ਇਸ ਲਈ ਹੋਇਆ ਕਿ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਵਿੱਚ ਲਗ ਗਿਆ ਅਤੇ ਨਿੱਚੇ ਜੋ ਐਗਜ਼ੀਬਿਸ਼ਨ ਬਣਿਆ ਹੈ ਉਹ ਵੀ ਇੰਨਾ ਸ਼ਾਨਦਾਰ ਹੈ ਕਿ ਨਿਕਲਣ ਦਾ ਮਨ ਨਹੀਂ ਕਰਦਾ ਸੀ ਅਤੇ ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਤੁਸੀਂ ਜ਼ਰੂਰ ਇਸ ਨੂੰ ਦੇਖੋ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਹੁਣ 2-3 ਦਿਨ ਹੋਰ ਚਲਣ ਵਾਲਾ ਹੈ, ਤਾਂ ਖਾਸ ਤੌਰ ‘ਤੇ ਦਿੱਲੀਵਾਸੀਆਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਉਹ ਜ਼ਰੂਰ ਦੇਖਣ।

 

ਸਾਥੀਓ,

ਭਗਵਾਨ ਵਿਸ਼ਵਕਰਮਾ ਦੇ ਅਸ਼ੀਰਵਾਦ ਨਾਲ, ਅੱਜ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ। ਹੱਥ ਦੇ ਹੁਨਰ ਨਾਲ, ਔਜ਼ਾਰਾਂ ਨਾਲ, ਪਰੰਪਰਾਗਤ ਤੌਰ ‘ਤੇ ਕੰਮ ਕਰਨ ਵਾਲੇ ਲੱਖਾਂ ਪਰਿਵਾਰਾਂ ਦੇ ਲਈ ਪੀਐੱਮ ਵਿਸ਼ਵਕਰਮਾ ਯੋਜਨਾ, ਉਮੀਦ ਦੀ ਇੱਕ ਨਵੀਂ ਕਿਰਣ ਬਣ ਕੇ ਆ ਰਹੀ ਹੈ।

 

ਮੇਰੇ ਪਰਿਵਾਰਜਨੋਂ,

ਇਸ ਯੋਜਨਾ ਦੇ ਨਾਲ ਹੀ ਅੱਜ ਦੇਸ਼ ਨੂੰ ਇੰਟਰਨੈਸ਼ਨਲ ਐਕਜ਼ੀਬਿਸ਼ਨ ਸੈਂਟਰ-ਯਸ਼ੋਭੂਮੀ ਵੀ ਮਿਲਿਆ ਹੈ। ਜਿਸ ਪ੍ਰਕਾਰ ਦਾ ਕੰਮ ਇੱਥੇ ਹੋਇਆ ਹੈ, ਉਸ ਵਿੱਚ ਮੇਰੇ ਸ਼੍ਰਮਿਕ ਭਾਈਆਂ ਅਤੇ ਭੈਣਾਂ ਦਾ, ਮੇਰੇ ਵਿਸ਼ਵਕਰਮਾ ਭਾਈਆਂ-ਭੈਣਾਂ ਦਾ ਤਪ ਨਜ਼ਰ ਆਉਂਦਾ ਹੈ, ਤਪੱਸਿਆ ਨਜ਼ਰ ਆਉਂਦੀ ਹੈ। ਮੈਂ ਅੱਜ ਯਸ਼ੋਭੂਮੀ ਨੂੰ ਦੇਸ਼ ਦੇ ਹਰ ਸ਼੍ਰਮਿਕ ਨੂੰ ਸਮਰਪਿਤ ਕਰਦਾ ਹਾਂ, ਹਰ ਵਿਸ਼ਵਕਰਮਾ ਸਾਥੀ ਨੂੰ ਸਮਰਪਿਤ ਕਰਦਾ ਹਾਂ। ਵੱਡੀ ਸੰਖਿਆ ਵਿੱਚ ਸਾਡੇ ਵਿਸ਼ਵਕਰਮਾ ਸਾਥੀ ਵੀ ਯਸ਼ੋਭੂਮੀ ਦੇ ਲਾਭਾਰਥੀ ਹੋਣ ਵਾਲੇ ਹਨ। ਅੱਜ ਇਸ ਪ੍ਰੋਗਰਾਮ ਵਿੱਚ ਜੋ ਹਜ਼ਾਰਾਂ ਵਿਸ਼ਵਕਰਮਾ ਸਾਥੀ ਸਾਡੇ ਨਾਲ ਵੀਡੀਓ ਦੇ ਮਾਧਿਅਮ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਇਹ ਦੱਸਣਾ ਚਾਹੁੰਦਾ ਹਾਂ। ਪਿੰਡ-ਪਿੰਡ ਵਿੱਚ ਤੁਸੀਂ ਜੋ ਸਾਮਾਨ ਬਣਾਉਂਦੇ ਹੋ, ਜੋ ਸ਼ਿਲਪ, ਜਿਸ ਆਰਟ ਦਾ ਸਿਰਜਣ ਕਰਦੇ ਹਾਂ, ਉਸ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਇਹ ਬਹੁਤ ਵੱਡਾ Vibrant Center, ਸਸ਼ਕਤ ਮਾਧਿਅਮ ਬਣਨ ਵਾਲਾ ਹੈ। ਇਹ ਤੁਹਾਡੀ ਕਲਾ, ਤੁਹਾਡੇ ਕੌਸ਼ਲ, ਤੁਹਾਡੇ ਆਰਟ ਨੂੰ ਦੁਨੀਆ ਦੇ ਸਾਹਮਣੇ ਸ਼ੋਕੇਸ ਕਰੇਗਾ। ਇਹ ਭਾਰਤ ਦੇ ਲੋਕਲ ਪ੍ਰੋਡਕਟ ਨੂੰ ਗਲੋਬਲ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਵੇਗਾ।

 

ਮੇਰੇ ਪਰਿਵਾਰਜਨਾਂ,

ਸਾਡੇ ਇੱਥੇ ਸ਼ਾਸਤ੍ਰਾਂ ਵਿੱਚ ਕਿਹਾ ਗਿਆ ਹੈ- ‘ਯੋ ਵਿਸ਼ਵਂ ਜਗਤਂ ਕਰੋਤਯੇਸੇ ਸ ਵਿਸ਼ਵਕਰਮਾ’ ('यो विश्वं जगतं करोत्येसे स विश्वकर्मा) ਅਰਥਾਤ ਜੋ ਸਮੁੰਚੇ ਸੰਸਾਰ ਦੀ ਰਚਨਾ ਜਾਂ ਉਸ ਨਾਲ ਜੁੜੇ ਨਿਰਮਾਣ ਕਾਰਜ ਨੂੰ ਕਰਦਾ ਹੈ, ਉਸ ਨੂੰ “ਵਿਸ਼ਵਕਰਮਾ” ਕਹਿੰਦੇ ਹਾਂ। ਹਜ਼ਾਰਾਂ ਵਰ੍ਹਿਆਂ ਤੋਂ ਜੋ ਸਾਥੀ ਭਾਰਤ ਦੀ ਸਮ੍ਰਿੱਧੀ ਦੇ ਮੂਲ ਵਿੱਚ ਰਹੇ ਹਨ, ਉਹ ਸਾਡੇ ਵਿਸ਼ਵਕਰਮਾ ਹੀ ਹਨ। ਜਿਵੇਂ ਸਾਡੇ ਸ਼ਰੀਰ ਵਿੱਚ ਰੀੜ੍ਹ ਦੀ ਹੱਡੀ ਦੀ ਭੂਮਿਕਾ ਹੁੰਦੀ ਹੈ, ਓਵੇਂ ਹੀ ਸਮਾਜ ਜੀਵਨ ਵਿੱਚ ਇਨ੍ਹਾਂ ਵਿਸ਼ਵਕਰਮਾ ਸਾਥੀਆਂ ਦੀ ਬਹੁਤ ਮਹੱਤਵਪੂਰਨ ਭੂਮੀਕਾ ਹੁੰਦੀ ਹੈ। ਸਾਡੇ ਇਹ ਵਿਸ਼ਵਕਰਮ ਸਾਥੀ ਉਸ ਕੰਮ, ਉਸ ਹੁਨਰ ਨਾਲ ਜੁੜੇ ਹਨ, ਜਿਨ੍ਹਾਂ ਦੇ ਬਿਨਾ ਰੋਜ਼ਮੱਰਾ ਦੀ ਜ਼ਿੰਦਗੀ ਦੀ ਕਲਪਨਾ ਵੀ ਮੁਸ਼ਕਿਲ ਹੈ। ਤੁਸੀਂ ਦੇਖੋ, ਸਾਡੀ ਖੇਤੀਬਾੜੀ ਵਿਵਸਥਾ ਵਿੱਚ ਲੋਹਾਰ ਦੇ ਬਿਨਾ ਕੁਝ ਕੀ ਸੰਭਵ ਹੈ? ਨਹੀਂ ਹੈ। ਪਿੰਡ-ਦੇਹਾਤ ਵਿੱਚ ਜੂਤੇ ਬਣਾਉਣ ਵਾਲੇ ਹੋਣ, ਬਾਲ ਕੱਟਣ ਵਾਲੇ ਹੋਣ, ਕੱਪੜੇ ਸਿਲਣ ਵਾਲੇ ਦਰਜੀ ਹੋਣ, ਇਨ੍ਹਾਂ ਦੀ ਅਹਿਮੀਅਤ ਕਦੇ ਖਤਮ ਨਹੀਂ ਹੋ ਸਕਦੀ। ਫ੍ਰਿਜ ਦੇ ਦੌਰ ਵਿੱਚ ਵੀ ਲੋਕ ਅੱਜ ਮਟਕੇ ਅਤੇ ਸੁਰਾਹੀ ਦਾ ਪਾਣੀ ਪੀਣਾ ਪਸੰਦ ਕਰਦੇ ਹਨ। ਦੁਨੀਆ ਕਿਤਨੀ ਵੀ ਅੱਗੇ ਵਧ ਜਾਵੇ, ਟੈਕਨੋਲੋਜੀ ਕਿਤੇ ਵੀ ਪਹੁੰਚ ਜਾਵੇ, ਲੇਕਿਨ ਇਨ੍ਹਾਂ ਦੀ ਭੂਮਿਕਾ, ਇਨ੍ਹਾਂ ਦਾ ਮਹੱਤਵ ਹਮੇਸ਼ਾ ਰਹੇਗਾ। ਅਤੇ ਇਸ ਲਈ ਅੱਜ ਸਮੇਂ ਦੀ ਮੰਗ ਹੈ ਕਿ ਇਨ੍ਹਾਂ ਵਿਸ਼ਵਕਰਮਾ ਸਾਥੀਆਂ ਨੂੰ ਪਹਿਚਾਣਿਆ ਜਾਵੇ, ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਪੋਰਟ ਕੀਤਾ ਜਾਵੇ।

 

ਸਾਥੀਓ,

ਸਾਡੀ ਸਰਕਾਰ ਆਪਣੇ ਵਿਸ਼ਵਕਰਮਾ ਭਾਈ-ਭੈਣਾਂ ਨੂੰ ਅਤੇ ਉਨ੍ਹਾਂ ਦਾ ਸਨਮਾਨ ਵਧਾਉਣ ਦਾ, ਉਨ੍ਹਾਂ ਦਾ ਸਮਰੱਥ ਵਧਾਉਣ ਅਤੇ ਉਨ੍ਹਾਂ ਦੀ ਸਮ੍ਰਿੱਧੀ ਵਧਾਉਣ ਦੇ ਲਈ ਅੱਜ ਸਰਕਾਰ ਇੱਕ ਸਹਿਯੋਗੀ ਬਣ ਕੇ ਤੁਹਾਡੇ ਕੋਲ ਆਈ ਹੈ। ਹਾਲੇ ਇਸ ਯੋਜਨਾ ਵਿੱਚ 18 ਅਲੱਗ-ਅਲੱਗ ਤਰ੍ਹਾਂ ਦਾ ਕੰਮ ਕਰਨ ਵਾਲੇ ਵਿਸ਼ਵਕਰਮਾ ਸਾਥੀਆਂ ‘ਤੇ ਫੋਕਸ ਕੀਤਾ ਗਿਆ ਹੈ। ਅਤੇ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇਗਾ ਕਿ ਜਿੱਥੇ ਇਸ 18 ਪ੍ਰਕਾਰ ਦੇ ਕੰਮ ਕਰਨ ਵਾਲੇ ਲੋਕ ਨਾ ਹੋਣ। ਇਨ੍ਹਾਂ ਵਿੱਚ ਲਕੜੀ ਦਾ ਕੰਮ ਕਰਨ ਵਾਲੇ ਕਾਰਪੇਂਟਰ, ਲਕੜੀ ਦੇ ਖਿਡੌਣੇ ਬਣਾਉਣ ਵਾਲੇ ਕਾਰੀਗਰ, ਲੋਹੇ ਦਾ ਕੰਮ ਕਰਨ ਵਾਲੇ ਲੋਹਾਰ, ਸੋਨੇ ਦੇ ਆਭੂਸ਼ਣ ਬਣਾਉਣ ਵਾਲੇ ਸੁਨਾਰ, ਮਿੱਟੀ ਦਾ ਕੰਮ ਕਰਨ ਵਾਲੇ ਕੁਮਹਾਰ , ਮੂਰਤੀਆਂ ਬਣਾਉਣ ਵਾਲੇ ਮੂਰਤੀਕਾਰ, ਜੂਤੇ ਬਣਾਉਣ ਵਾਲੇ ਭਾਈ, ਰਾਜਮਿਸ਼ਤਰੀ ਦਾ ਕੰਮ ਕਰਨ ਵਾਲੇ ਲੋਕ, ਹੇਅਰ ਕਟਿੰਗ ਕਰਨ ਵਾਲੇ ਲੋਕ, ਕੱਪੜੇ ਧੋਣ ਵਾਲੇ ਲੋਕ, ਕੱਪੜੇ ਸਿਲਣ ਵਾਲੇ ਲੋਕ, ਮਾਲਾ ਬਣਾਉਣ ਵਾਲੇ, ਫਿਸ਼ਿੰਗ ਨੈੱਟ ਬਣਾਉਣ ਵਾਲੇ, ਕਿਸ਼ਤੀ ਬਣਾਉਣ ਵਾਲੇ, ਅਜਿਹੇ ਅਲੱਗ-ਅਲੱਗ, ਤਰ੍ਹਾਂ-ਤਰ੍ਹਾਂ ਦੇ ਕੰਮ ਕਰਨ ਵਾਲੇ ਸਾਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੀਐੱਮ ਵਿਸ਼ਵਕਰਮਾ ਯੋਜਨਾ ‘ਤੇ ਸਰਕਾਰ ਹੁਣੇ 13 ਹਜ਼ਾਰ ਕਰੋੜ ਰੁਪਏ ਖਰਚ ਕਰਨ ਵਾਲੀ ਹੈ। 

 

ਮੇਰੇ ਪਰਿਵਾਰਜਨਾਂ,

ਕੁਝ ਸਾਲ ਪਹਿਲਾਂ ਯਾਨੀ ਕਰੀਬ 30-35 ਸਾਲ ਹੋ ਗਏ ਹੋਣਗੇ, ਮੈਂ ਇੱਕ ਵਾਰ ਯੂਰੋਪ ਵਿੱਚ ਬ੍ਰਸਲਸ ਗਿਆ ਸੀ। ਤਾਂ ਉੱਥੇ ਕੁਝ ਸਮਾਂ ਤਾਂ ਮੈਨੂੰ ਉੱਥੇ ਦੇ ਜੋ ਮੇਰੇ ਹੋਸਟ ਸਨ ਉਹ ਇੱਕ ਜੂਲਰੀ ਦੀ ਐਗਜ਼ੀਬਿਸ਼ਨ ਸੀ ਉਹ ਦੇਖਣ ਦੇ ਲਈ ਲੈ ਗਏ। ਤਾਂ ਮੈਂ ਉਤਸੁਕਤਾ ਨਾਲ ਜਰਾ ਪੁੱਛ ਰਿਹਾ ਸੀ ਉਨ੍ਹਾਂ ਨੂੰ ਕਿ ਭਈ ਇੱਥੇ ਇਨ੍ਹਾਂ ਚੀਜ਼ਾਂ ਦਾ ਮਾਰਕਿਟ ਕੈਸਾ ਹੁੰਦਾ ਹੈ, ਕੀ ਹੁੰਦਾ ਹੈ। ਤਾਂ ਮੇਰੇ ਲਈ ਵੱਡਾ ਸਰਪ੍ਰਾਈਜ਼ ਸੀ, ਉਨ੍ਹਾਂ ਨੇ ਕਿਹਾ ਸਾਹਬ ਇੱਥੇ ਜੋ ਮਸ਼ੀਨ ਨਾਲ ਬਣੀ ਹੋਈ ਜੂਲਰੀ ਹੈ ਉਸ ਦੀ ਡਿਮਾਂਡ ਘੱਟ ਤੋਂ ਘੱਟ ਹੁੰਦੀ ਹੈ, ਜੋ ਹੱਥ ਨਾਲ ਬਣੀ ਹੋਈ ਜੂਲਰੀ ਹੈ ਲੋਕ ਮਹਿੰਗੇ ਤੋਂ ਮਹਿੰਗੇ ਪੈਸੇ ਦੇ ਕੇ ਵੀ ਉਸ ਨੂੰ ਖਰੀਦਣਾ ਪਸੰਦ ਕਰਦੇ ਹਨ। ਆਪ ਸਭ ਹੱਥ ਨਾਲ, ਆਪਣੇ ਹੁਨਰ ਨਾਲ ਜੋ ਬਾਰੀਕ ਕੰਮ ਕਰਦੇ ਹਾਂ, ਦੁਨੀਆ ਵਿੱਚ ਉਸ ਦੀ ਡਿਮਾਂਡ ਵਧ ਰਹੀ ਹੈ। ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਵੱਡੀਆਂ-ਵੱਡੀਆਂ ਕੰਪਨੀਆਂ ਵੀ ਆਪਣੇ ਪ੍ਰੋਡਕਟ ਬਣਾਉਣ ਦੇ ਲਈ ਆਪਣਾ ਕੰਮ ਦੂਸਰੀ ਛੋਟੀਆਂ-ਛੋਟੀਆਂ ਕੰਪਨੀਆਂ ਨੂੰ ਦਿੰਦੀਆਂ ਹਨ। ਇਹ ਪੂਰੀ ਦੁਨੀਆ ਵਿੱਚ ਇੱਕ ਬਹੁਤ ਵੱਡੀ ਇੰਡਸਟਰੀ ਹੈ। ਆਉਟਸੋਰਸਿੰਗ ਦਾ ਕੰਮ ਵੀ ਸਾਡੇ ਇਨ੍ਹਾਂ ਵਿਸ਼ਵਕਰਮਾ ਸਾਥੀਆਂ ਦੇ ਕੋਲ ਆਏ, ਤੁਸੀਂ ਵੱਡੀ ਸਪਲਾਈ ਚੇਨ ਦਾ ਹਿੱਸਾ ਬਣੋ, ਅਸੀਂ ਇਸ ਦੇ ਲਈ ਤੁਹਾਨੂੰ ਤਿਆਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਅਸੀਂ ਦੁਨੀਆ ਦੀ ਵੱਡੀਆਂ-ਵੱਡੀਆ ਕੰਪਨੀਆਂ, ਤੁਹਾਡੇ ਦਰਵਾਜ਼ੇ ‘ਤੇ ਆ ਕੇ ਖੜੀਆਂ ਰਹਿਣ, ਤੁਹਾਡੇ ਦਰਵਾਜ਼ੇ ‘ਤੇ ਦਸਤਕ ਦੇਣ, ਉਹ ਸਮਰੱਥਾ ਤੁਹਾਡੇ ਅੰਦਰ ਲਿਆਉਣਾ ਚਾਹੁੰਦੇ ਹਾਂ। ਇਸ ਲਈ ਇਹ ਯੋਜਨਾ ਵਿਸ਼ਵਕਰਮਾ ਸਾਥੀਆਂ ਨੂੰ ਆਧੁਨਿਕ ਯੁਗ ਵਿੱਚ ਲੈ ਜਾਣ ਦਾ ਪ੍ਰਯਤਨ ਹੈ, ਉਨ੍ਹਾਂ ਦਾ ਸਮਰੱਥ ਵਧਾਉਣ ਦਾ ਪ੍ਰਯਤਨ ਹੈ।

 

ਸਾਥੀਓ,

ਬਦਲਦੇ ਹੋਏ ਇਸ ਸਮੇਂ ਵਿੱਚ ਸਾਡੇ ਵਿਸ਼ਵਕਰਮਾ ਭਾਈ-ਭੈਣਾਂ ਦੇ ਲਈ ਟ੍ਰੇਨਿੰਗ-ਟੈਕਨੋਲੋਜੀ ਅਤੇ ਟੂਲਸ ਬਹੁਤ ਹੀ ਜ਼ਰੂਰੀ ਹੈ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਆਪ ਸਭ ਸਾਥੀਆਂ ਨੂੰ ਸਰਕਾਰ ਦੇ ਦੁਆਰਾ ਟ੍ਰੇਨਿੰਗ ਦੇਣ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਟ੍ਰੇਨਿੰਗ ਦੇ ਦੌਰਾਨ ਵੀ ਕਿਉਂਕਿ ਤੁਸੀਂ ਰੋਜ਼ਮੱਰਾ ਦੀ ਮਿਹਨਤ ਕਰਕੇ ਕਮਾਉਣ-ਖਾਣ ਵਾਲੇ ਲੋਕ ਹੋ। ਇਸ ਲਈ ਟ੍ਰੇਨਿੰਗ ਦਰਮਿਆਨ ਵੀ ਤੁਹਾਨੂੰ ਹਰ ਰੋਜ਼ 500 ਰੁਪਏ ਭੱਤਾ ਸਰਕਾਰ ਦੀ ਤਰਫ਼ ਤੋਂ ਦਿੱਤਾ ਜਾਵੇਗਾ। ਤੁਹਾਨੂੰ ਆਧੁਨਿਕ ਟੂਲਕਿਟ ਦੇ ਲਈ 15 ਹਜ਼ਾਰ ਰੁਪਏ ਦਾ ਟੂਲਕਿਟ ਵਾਉਚਰ ਵੀ ਮਿਲੇਗਾ। ਤੁਸੀਂ ਜੋ ਸਾਮਾਨ ਬਣਾਉਗੇ, ਉਸ ਦੀ ਬ੍ਰਾਂਡਿੰਗ ਅਤੇ ਪੈਕੇਜਿੰਗ ਤੋਂ ਲੈ ਕੇ ਮਾਰਕੀਟਿੰਗ ਵਿੱਚ ਵੀ ਸਰਕਾਰ ਹਰ ਤਰ੍ਹਾਂ ਨਾਲ ਮਦਦ ਕਰੇਗੀ। ਅਤੇ ਬਦਲੇ ਵਿੱਚ ਸਰਕਾਰ ਤੁਹਾਡੇ ਤੋਂ ਇਹ ਚਾਹੁੰਦੀ ਹੈ ਕਿ ਤੁਸੀਂ ਟੂਲਕਿਟ ਉਸੇ ਦੁਕਾਨ ਤੋਂ ਖਰੀਦੋ ਜੋ GST ਤੋਂ ਲੈ ਕੇ ਮਾਰਕੀਟਿੰਗ ਵਿੱਚ ਵੀ ਸਰਕਾਰ ਹਰ ਤਰ੍ਹਾਂ ਨਾਲ ਮਦਦ ਕਰੇਗੀ। ਅਤੇ ਬਦਲੇ ਵਿੱਚ ਸਰਕਾਰ ਤੁਹਾਡੇ ਤੋਂ ਇਹ ਚਾਹੁੰਦੀ ਹੈ ਕਿ ਤੁਸੀਂ ਟੂਲਕਿਟ ਉਸੇ ਦੁਕਾਨ ਤੋਂ ਖਰੀਦੋ ਜੋ GST ਰਜਿਸਟਰਡ ਹਨ, ਕਾਲਾਬਜ਼ਾਰੀ ਨਹੀਂ ਚਲੇਗੀ। ਅਤੇ ਦੂਸਰਾ ਮੇਰੀ ਤਾਕੀਦ ਹੈ ਇਹ ਟੂਲਸ ਮੇਡ ਇਨ ਇੰਡੀਆ ਹੀ ਹੋਣੇ ਚਾਹੀਦੇ ਹਨ।

 

ਮੇਰੇ ਪਰਿਵਾਰਜਨੋਂ,

ਅਗਰ ਤੁਸੀਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹੋ, ਤਾਂ ਸ਼ੁਰੂਆਤੀ ਪੂੰਜੀ ਦਾ ਦਿੱਕਤ ਨਾ ਆਵੇ ਇਸ ਦਾ ਵੀ ਧਿਆਨ ਸਰਕਾਰ ਨੇ ਰੱਖਿਆ ਹੈ। ਇਸ ਯੋਜਨਾ ਦੇ ਤਹਿਤ ਵਿਸ਼ਵਕਰਮਾ ਸਾਥੀਆਂ ਨੂੰ ਬਿਨਾ ਗਰੰਟੀ ਮੰਗੇ, ਜਦੋਂ ਬੈਂਕ ਤੁਹਾਡੇ ਤੋਂ ਗਰੰਟੀ ਨਹੀਂ ਮੰਗਦਾ ਹੈ ਤਾਂ ਤੁਹਾਡੀ ਗਰੰਟੀ ਮੋਦੀ ਦਿੰਦਾ ਹੈ। ਬਿਨਾ ਗਰੰਟੀ ਮੰਗੇ 3 ਲੱਖ ਰੁਪਏ ਤੱਕ ਦਾ ਕਰਜ਼ ਮਿਲੇਗਾ, ਲੋਨ ਮਿਲੇਗਾ। ਅਤੇ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਇਸ ਲੋਨ ਦਾ ਵਿਆਜ ਬਹੁਤ ਹੀ ਘੱਟ ਰਹੇ। ਸਰਕਾਰ ਨੇ ਪ੍ਰਾਵਧਾਨ ਇਹ ਕੀਤਾ ਹੈ ਕਿ ਪਹਿਲੀ ਵਾਰ ਵਿੱਚ ਅਗਰ ਤੁਹਾਡੀ ਟ੍ਰੇਨਿੰਗ ਹੋ ਗਈ, ਤੁਸੀਂ ਨਵੇਂ ਟੂਲ ਲੈ ਲਏ ਤਾਂ ਪਹਿਲੀ ਵਾਰ ਤੁਹਾਨੂੰ 1 ਲੱਖ ਰੁਪਏ ਤੱਕ ਲੋਨ ਮਿਲੇਗਾ। ਅਤੇ ਜਦੋਂ ਤੁਸੀਂ ਇਹ ਚੁਕਾ ਦੇਵੋਗੇ ਤਾਕਿ ਪਤਾ ਚਲੇਗਾ ਕਿ ਕੰਮ ਹੋ ਰਿਹਾ ਹੈ ਤਾਂ ਫਿਰ ਤੁਹਾਨੂੰ 2 ਲੱਖ ਰੁਪਏ ਦਾ ਲੋਨ ਹੋਰ ਉਪਲਬਧ ਹੋਵੇਗਾ।

 

ਮੇਰੇ ਪਰਿਵਾਰਜਨੋਂ,

ਅੱਜ ਦੇਸ਼ ਵਿੱਚ ਉਹ ਸਰਕਾਰ ਹੈ, ਜੋ ਵੰਚਿਤਾਂ ਨੂੰ ਪਹਿਲ ਦਿੰਦੀ ਹੈ। ਇਹ ਸਾਡੀ ਸਰਕਾਰ ਹੀ ਹੈ ਜੋ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਦੇ ਜ਼ਰੀਏ, ਹਰ ਜ਼ਿਲ੍ਹੇ ਦੇ ਵਿਸ਼ੇਸ਼ ਉਤਪਾਦਾਂ ਨੂੰ ਹੁਲਾਰਾ ਦੇ ਰਹੀ ਹੈ। ਸਾਡੀ ਸਰਕਾਰ ਨੇ ਹੀ ਪਹਿਲੀ ਵਾਰ ਰੇਹੜੀ-ਪਟਰੀ-ਠੇਲੇ ਵਾਲਿਆਂ ਨੂੰ ਪੀਐੱਮ ਸਵਨਿਦੀ ਦੇ ਤਹਿਤ ਮਦਦ ਕੀਤੀ ਹੈ, ਬੈਂਕ ਦੇ ਦਰਵਾਜੇ ਉਨ੍ਹਾਂ ਦੇ ਲਈ ਖੋਲ ਦਿੱਤੇ ਹਨ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬੰਜਾਰਾ ਅਤੇ ਘੁਮੰਤੂ ਜਨਜਾਤੀਆਂ ਦੀ ਪਰਵਾਹ ਕੀਤੀ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਦਿੱਵਿਯਾਂਗਜਨਾਂ ਦੇ ਲਈ ਹਰ ਪੱਧਰ, ਹਰ ਸਥਾਨ ‘ਤੇ ਵਿਸ਼ੇਸ ਸੁਵਿਧਾਵਾਂ ਵਿਕਸਿਤ ਕੀਤੀਆਂ ਹਨ। ਜਿਸ ਨੂੰ ਕੋਈ ਨਹੀਂ ਪੁੱਛਦਾ, ਉਸ ਦੇ ਲਈ ਗ਼ਰੀਬ ਦਾ ਇਹ ਬੇਟਾ ਮੋਦੀ, ਉਸ ਦਾ ਸੇਵਕ ਬਣ ਕੇ ਆਇਆ ਹੈ। ਸਭ ਨੂੰ ਸਨਮਾਨ ਦਾ ਜੀਵਨ ਦੇਣਾ, ਸਾਰਿਆਂ ਤੱਕ ਸੁਵਿਧਾ ਪਹੁੰਚਾਉਣਾ, ਇਹ ਮੋਦੀ ਦੀ ਗਰੰਟੀ ਹੈ।

 

ਮੇਰੇ ਪਰਿਵਾਰਜਨੋਂ,

ਜਦੋਂ Technology ਅਤੇ Tradition ਮਿਲਦੇ ਹਨ, ਤਾਂ ਕੀ ਕਮਾਲ ਹੁੰਦਾ ਹੈ, ਇਹ ਪੂਰੀ ਦੁਨੀਆ ਨੇ G20 ਕ੍ਰਾਫਟ ਬਜ਼ਾਰ ਵਿੱਚ ਵੀ ਦੇਖਿਆ ਹੈ। G20 ਵਿੱਚ ਹਿੱਸਾ ਲੈਣ ਦੇ ਲਈ ਜੋ ਵਿਦੇਸ਼ੀ ਮਹਿਮਾਨ ਆਏ ਸਨ, ਉਨ੍ਹਾਂ ਨੂੰ ਵੀ ਗਿਫ਼ਟ ਵਿੱਚ ਅਸੀਂ ਵਿਸ਼ਵਕਰਮਾ ਸਾਥੀਆਂ ਦੇ ਬਣਾਏ ਸਾਮਾਨ ਹੀ ਭੇਂਟ ਵਿੱਚ ਦਿੱਤੇ। ‘ਲੋਕਲ ਦੇ ਲਈ ਵੋਕਲ’ ਦਾ ਇਹ ਸਮਰਪਣ ਸਾਡਾ ਸਭ ਦਾ, ਪੂਰੇ ਦੀ ਜ਼ਿੰਮੇਵਾਰੀ ਹੈ। ਕਿਉਂ ਇਸ ਵਿੱਚ ਠੰਡੇ ਪੈ ਗਏ, ਮੈਂ ਕਰਾਂ ਤਾਂ ਤਾਲੀ ਬਜਾਉਂਦੇ ਹੋ, ਤੁਹਾਡੇ ਕਰਨ ਦੀ ਗੱਲ ਆਵੇ ਤਾਂ ਰੁਕ ਜਾਂਦੇ ਹੋ। ਤੁਸੀਂ ਮੈਨੂੰ ਦੱਸੋ ਸਾਡੇ ਦੇਸ਼ ਵਿੱਚ ਜੋ ਚੀਜ਼ਾਂ ਸਾਡੇ ਕਾਰੀਗਰ ਬਣਾਉਂਦੇ ਹਨ, ਸਾਡੇ ਲੋਕ ਬਣਾਉਂਦੇ ਹਨ ਉਹ ਦੁਨੀਆ ਦੇ ਬਜ਼ਾਰ ਵਿੱਚ ਪਹੁੰਚਣੀ ਚਾਹੀਦੀ ਹੈ ਕਿ ਨਹੀਂ ਪਹੁੰਚਣੀ ਚਾਹੀਦੀ ਹੈ? ਦੁਨੀਆ ਦੇ ਬਜ਼ਾਰ ਵਿੱਚ ਵਿਕਣੀ ਚਾਹੀਦੀ ਹੈ ਕਿ ਨਹੀਂ ਵਿਕਣੀ ਚਾਹੀਦੀ ਹੈ? ਤਾਂ ਇਹ ਕੰਮ ਪਹਿਲਾ ਲੋਕਲ ਦੇ ਲਈ ਵੋਕਲ ਬਣਨਾ ਪਵੇਗਾ ਅਤੇ ਫਿਰ ਲੋਕਲ ਨੂੰ ਗਲੋਬਲ ਕਰਨਾ ਹੋਵੇਗਾ।

 

ਸਾਥੀਓ,

ਹੁਣ ਗਣੇਸ਼ ਚਤੁਰਥੀ, ਧਨਤੇਰਸ, ਦੀਪਾਵਲੀ ਸਹਿਤ ਅਨੇਕ ਤਿਉਹਾਰ ਆਉਣ ਵਾਲੇ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਲੋਕਲ ਖਰੀਦਣ ਦੀ ਤਾਕੀਦ ਕਰਾਂਗਾ। ਅਤੇ ਜਦੋਂ ਮੈਂ ਲੋਕਲ ਖਰੀਦਣ ਦੀ ਗੱਲ ਕਰਦਾ ਹਾਂ ਤਾਂ ਕੁਝ ਲੋਕਾਂ ਨੂੰ ਇੰਨਾ ਹੀ ਲਗਦਾ ਹੈ ਕਿ ਦਿਵਾਲੀ ਦੇ ਦੀਵੇ ਲੈ ਲਈਏ ਬਸ ਹੋਰ ਕੁਝ ਨਹੀਂ। ਹਰ ਛੋਟੀ-ਮੋਟੀ ਚੀਜ਼, ਕੋਈ ਵੀ ਵੱਡਾ ਸਾਮਾਨ ਖਰੀਦੋ ਜਿਸ ਵਿੱਚ ਸਾਡੇ ਵਿਸ਼ਵਕਰਮਾ ਸਾਥੀਆਂ ਦੀ ਛਾਪ ਹੋਵੇ, ਭਾਰਤ ਦੀ ਮਿੱਟੀ ਅਤੇ ਪਸੀਨੇ ਦੀ ਮਹਿਕ ਹੋਵੇ।

 

ਮੇਰੇ ਪਰਿਵਾਰਜਨੋਂ,

ਅੱਜ ਦਾ ਵਿਕਸਿਤ ਹੁੰਦਾ ਹੋਇਆ ਭਾਰਤ, ਹਰ ਖੇਤਰ ਵਿੱਚ ਆਪਣੀ ਨਵੀਂ ਪਹਿਚਾਣ ਬਣਾ ਰਿਹਾ ਹੈ। ਕੁਝ ਦਿਨ ਪਹਿਲਾਂ ਅਸੀਂ ਦੇਖਿਆ ਹੈ ਕਿ ਕਿਵੇਂ ਭਾਰਤ ਮੰਡਪਮ ਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਹੋਈ ਹੈ। ਇਹ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ-ਯਸ਼ੋਭੂਮੀ ਇਸੇ ਪਰੰਪਰਾ ਨੂੰ ਹੋਰ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਾਉਂਦਾ ਹੈ। ਅਤੇ ਯਸ਼ੋਭੂਮੀ ਦਾ ਸਿੱਧਾ-ਸਿੱਧਾ ਸੰਦੇਸ਼ ਹੈ ਇਸ ਭੂਮੀ ‘ਤੇ ਜੋ ਵੀ ਹੋਵੇਗਾ ਯਸ਼ ਹੀ ਯਸ਼ ਪ੍ਰਾਪਤ ਹੋਣ ਵਾਲਾ ਹੈ। ਇਹ ਭਵਿੱਖ ਦੇ ਭਾਰਤ ਨੂੰ ਸ਼ੋਕੇਸ ਕਰਨ ਦਾ ਇੱਕ ਸ਼ਾਨਦਾਰ ਸੈਂਟਰ ਬਣੇਗਾ।

 

ਸਾਥੀਓ,

ਭਾਰਤ ਦੇ ਵੱਡੇ ਆਰਥਿਕ ਸਮਰੱਥਾ, ਵੱਡੀ ਵਪਾਰਕ ਸ਼ਕਤੀ ਨੂੰ ਸ਼ੋਕੇਸ ਕਰਨ ਦੇ ਲਈ, ਭਾਰਤ ਦੀ ਰਾਜਧਾਨੀ ਵਿੱਚ ਜੈਸਾ ਸੈਂਟਰ ਹੋਣਾ ਚਾਹੀਦਾ ਹੈ, ਇਹ ਉਹ ਸੈਂਟਰ ਹੈ। ਇਸ ਵਿੱਚ ਮਲਟੀਮੋਡਲ ਕਨੈਕਟੀਵਿਟੀ ਅਤੇ ਪੀਐੱਮ ਗਤੀਸ਼ਕਤੀ ਦੇ ਦਰਸ਼ਨ ਇਕੱਠੇ ਹੁੰਦੇ ਹਨ। ਹੁਣ ਦੇਖੋ, ਇਹ ਏਅਰਪੋਰਟ ਦੇ ਕੋਲ ਹੈ। ਇਸ ਨੂੰ ਏਅਰਪੋਰਟ ਨਾਲ ਕਨੈਕਟ ਕਰਨ ਦੇ ਲਈ ਮੈਟਰੋ ਦੀ ਸੁਵਿਧਾ ਦਿੱਤੀ ਗਈ ਹੈ। ਅੱਜ ਇੱਥੇ ਮੈਟਰੋ ਸਟੇਸ਼ਨ ਦਾ ਵੀ ਉਦਘਾਟਨ ਹੋਇਆ ਹੈ। ਇਹ ਮੈਟਰੋ ਸਟੇਸ਼ਨ ਸਿੱਧਾ ਇਸ ਕੰਪਲੈਕਸ ਨਾਲ ਜੁੜਿਆ ਹੋਇਆ ਹੈ। ਇਸ ਮੈਟਰੋ ਸੁਵਿਧਾ ਦੇ ਚਲਦੇ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਤੋਂ ਲੋਕਾਂ ਦਾ ਸਮਾਂ, ਬਹੁਤ ਅਸਾਨੀ ਨਾਲ ਘੱਟ ਸਮੇਂ ਵਿੱਚ ਇਹ ਇੱਥੇ ਪਹੁੰਚ ਪਾਉਣਗੇ। ਇੱਥੇ ਜੋ ਲੇਕ ਆਉਣਗੇ, ਉਨ੍ਹਾਂ ਦੇ ਲਈ ਠਹਿਰਣ ਦਾ, ਮਨੋਰੰਜਨ ਦਾ, ਸ਼ੌਪਿੰਗ ਦਾ, ਟੂਰਿਜ਼ਮ ਦਾ, ਪੂਰਾ ਇੰਤਜ਼ਾਮ ਇੱਥੇ ਇਸ ਪੂਰੇ ਈਕੋਸਿਸਟਮ ਵਿੱਚ ਬਣਾਇਆ ਹੋਇਆ ਹੈ, ਪੂਰੀ ਵਿਵਸਥਾ ਵਿੱਚ ਬਣਿਆ ਹੋਇਆ ਹੈ।

 

ਮੇਰੇ ਪਰਿਵਾਰਜਨੋਂ,

ਬਦਲਦੇ ਹੋਏ ਸਮੇਂ ਦੇ ਨਾਲ ਵਿਕਾਸ ਦੇ, ਰੋਜ਼ਗਾਰ ਦੇ ਨਵੇਂ-ਨਵੇਂ ਸੈਕਟਰਸ ਵੀ ਬਣਦੇ ਹਨ। ਅੱਜ ਤੋਂ 50-60 ਸਾਲ ਪਹਿਲਾਂ ਕੋਈ ਇੰਨੀ ਵੱਡੀ IT ਇੰਡਸਟਰੀ ਬਾਰੇ ਸੋਚ ਵੀ ਨਹੀਂ ਸਕਦਾ ਸੀ। ਅੱਜ ਤੋਂ 30-35 ਸਾਲ ਪਹਿਲਾਂ ਸੋਸ਼ਲ ਮੀਡੀਆ ਵੀ ਇੱਕ ਕਲਪਨਾ ਭਰ ਹੀ ਸੀ। ਹੁਣ ਦੁਨੀਆ ਵਿੱਚ ਇੱਕ ਹੋਰ ਵੱਡਾ ਸੈਕਟਰ ਬਣ ਰਿਹਾ ਹੈ, ਜਿਸ ਵਿੱਚ ਭਾਰਤ ਦੇ ਲਈ ਅਸੀਮ ਸੰਭਾਵਨਾਵਾਂ ਹਨ। ਇਹ ਸੈਕਟਰ ਹੈ- ਕਾਨਫਰੰਸ ਟੂਰਿਜ਼ਮ ਦਾ। ਪੂਰੀ ਦੁਨੀਆ ਵਿੱਚ ਕਾਨਫਰੰਸ ਟੂਰਿਜ਼ਮ ਇੰਡਸਟਰੀ 25 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਹਰ ਸਾਲ ਦੁਨੀਆ ਵਿੱਚ 32 ਹਜ਼ਾਰ ਤੋਂ ਵੀ ਜ਼ਿਆਦਾ ਵੱਡੀ ਐਗਜ਼ੀਬਿਸ਼ਨ ਲਗਦੀਆਂ ਹਨ, ਐਕਸਪੋ ਹੁੰਦੇ ਹਨ।

 

ਤੁਸੀਂ ਕਲਪਨਾ ਕਰ ਸਕਦੇ ਹੋ ਜਿਸ ਦੇਸ਼ ਦੀ ਆਬਾਦੀ ਦੋ-ਪੰਜ ਕਰੋੜ ਹੋਵੇਗੀ ਲੋਕ ਉੱਥੇ ਵੀ ਕਰ ਦਿੰਦੇ ਹਨ, ਇੱਥੇ ਤਾਂ 140 ਕਰੋੜ ਦੀ ਆਬਾਦੀ ਹੈ, ਜੋ ਆਵੇਗਾ ਉਹ ਮਾਲਾਮਾਲ ਹੋ ਜਾਵੇਗਾ। ਬਹੁਤ ਵੱਡਾ ਮਾਰਕਿਟ ਹੈ। Conference Tourism ਦੇ ਲਈ ਆਉਣ ਵਾਲੇ ਇੱਕ ਸਧਾਰਣ ਟੂਰਿਸਟ ਦੀ ਉਮੀਦ, ਕਈ ਗੁਣਾ ਜ਼ਿਆਦਾ ਪੈਸਾ ਖਰਚ ਕਰਦੇ ਹਨ। ਇੰਨੀ ਵੱਡੀ ਇੰਡਸਟਰੀ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ਼ ਇੱਕ ਪਰਸੈਂਟ ਹੈ, ਸਿਰਫ਼ ਇੱਕ ਪਰਸੈਂਟ। ਭਾਰਤ ਦੀ ਹੀ ਅਨੇਕਾਂ ਵੱਡੀਆਂ ਕੰਪਨੀਆਂ ਹਰ ਸਾਲ ਆਪਣੇ ਇਵੈਂਟਸ ਬਾਹਰ ਕਰਵਾਉਣ ਦੇ ਲਈ ਮਜਬੂਰ ਹੋ ਜਾਂਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦੇਸ਼ ਅਤੇ ਦੁਨੀਆ ਦਾ ਇੰਨਾ ਵੱਡਾ ਮਾਰਕਿਟ ਸਾਡੇ ਸਾਹਮਣੇ ਹੈ। ਹੁਣ ਅੱਜ ਦਾ ਨਵਾਂ ਭਾਰਤ, ਖ਼ੁਦ ਨੂੰ Conference Tourism ਦੇ ਲਈ ਵੀ ਤਿਆਰ ਕਰ ਰਿਹਾ ਹੈ।

 

ਅਤੇ ਸਾਥੀਓ ਤੁਸੀਂ ਸਾਰੇ ਜਾਣਦੇ ਹੋ, Adventure Tourism ਉੱਥੇ ਹੋਵੇਗਾ ਜਿੱਥੇ ਐਡਵੈਂਚਰ ਦੇ ਸਾਧਨ-ਸੰਸਾਧਨ ਹੋਣ। Medical Tourism ਉੱਥੇ ਹੋਵੇਗਾ ਜਿੱਥੇ ਆਧੁਨਿਕ ਮੈਡੀਕਲ ਸੁਵਿਧਾਵਾਂ ਹੋਣ। Spiritual Tourism ਉੱਥੇ ਹੋਵੇਗਾ, ਜਿੱਥੇ ਇਤਿਹਾਸਿਕ, ਧਾਰਮਿਕ, ਸਪੀਰਿਚੁਅਲ ਐਕਟੀਵਿਟੀ ਹੋਣ। Heritage Tourism ਵੀ ਉਹੀ ਹੋਵੇਗਾ, ਜਿੱਥੇ ਹਿਸਟਰੀ ਅਤੇ ਹੈਰੀਟੇਜ ਦੀ ਭਰਪੂਰਤਾ ਹੋਵੇ। ਇਸੇ ਤਰ੍ਹਾਂ, Conference Tourism ਵੀ ਉੱਥੇ ਹੋਵੇਗਾ, ਜਿੱਥੇ Events ਦੇ ਲਈ, Meetings ਦੇ ਲਈ, Exhibition ਦੇ ਲਈ, ਜ਼ਰੂਰੀ ਸਾਧਨ-ਸੰਸਾਧਨ ਹੋਣ। ਇਸ ਲਈ ਭਾਰਤ ਸੰਡਪਮ ਅਤੇ ਯਸ਼ੋਭੂਮੀ ਇਹ ਅਜਿਹੇ ਸੈਂਟਰ ਹਨ, ਉਹ ਹੁਣ ਦਿੱਲੀ ਨੂੰ ਕਾਨਫਰੰਸ ਟੂਰਿਜ਼ਮ ਦਾ ਸਭ ਤੋਂ ਵੱਡਾ ਹਬ ਬਣਾਉਣ ਜਾ ਰਹੇ ਹਨ। ਇਕੱਲੇ ਯਸ਼ੋਭੂਮੀ ਸੈਂਟਰ ਨਾਲ ਹੀ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ। ਯਸ਼ੋਭੂਮੀ ਭਵਿੱਖ ਵਿੱਚ ਇੱਕ ਅਜਿਹਾ ਸਥਾਨ ਬਣੇਗਾ ਜਿੱਥੇ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ International Conference, Meeting, Exhibition ਇਨ੍ਹਾਂ ਸਭ ਦੇ ਲਈ queue ਲਗਣ ਵਾਲੀ ਹੈ।

 

ਅੱਜ ਮੈਂ ਦੁਨੀਆ ਭਰ ਦੇ ਦੇਸ਼ਾਂ ਵਿੱਚ Exhibition ਅਤੇ Event Industry ਨਾਲ ਜੁੜੇ ਲੋਕਾਂ ਨੂੰ ਹਿੰਦੁਸਤਾਨ ਵਿੱਚ, ਦਿੱਲੀ ਵਿੱਚ, ਯਸ਼ੋਭੂਮੀ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਕਰਦਾ ਹਾਂ। ਮੈ ਦੇਸ਼ ਦੀ, ਪੂਰਬ-ਪੱਛਮ-ਉੱਤਰ-ਦੱਖਣ, ਹਰ ਖੇਤਰ ਦੀ Film Industry, Tv Industry ਨੂੰ ਸ਼ਾਮਲ ਕਰਾਂਗਾ। ਤੁਸੀਂ ਆਪਣੇ Award ਸਮਾਰੋਹ, Film Festival ਇੱਥੇ ਆਯੋਜਿਤ ਕਰੀਏ, Film ਦੇ ਪਹਿਲੇ Show ਇੱਥੇ ਆਯੋਜਿਤ ਕਰੀਏ। ਮੈਂ International Event Companies, Exhibition Sector ਨਾਲ ਜੁੜੇ ਲੋਕਾਂ ਨੂੰ ਵੀ ਭਾਰਤ ਮੰਡਪਮ ਅਤੇ ਯਸ਼ੋਭੂਮੀ ਨਾਲ ਜੁੜਨ ਦਾ ਸੱਦਾ ਦਿੰਦਾ ਹਾਂ।

 

ਮੇਰੇ ਪਰਿਵਾਰਜਨਾਂ,

ਮੈਨੂੰ ਵਿਸ਼ਵਾਸ ਹੈ, ਭਾਰਤ ਮੰਡਪਮ ਹੋਵੇ ਜਾਂ ਯਸ਼ੋਭੂਮੀ, ਇਹ ਭਾਰਤ ਦੇ ਮਹਿਮਾਨ, ਭਾਰਤ ਦੀ ਸ਼੍ਰੇਸ਼ਠਤਾ ਅਤੇ ਭਾਰਤ ਦੀ ਸ਼ਾਨ ਦੇ ਪ੍ਰਤੀਕ ਬਣਨਗੇ। ਭਾਰਤ ਮੰਡਪਮ ਅਤੇ ਇਹ ਯਸ਼ੋਭੂਮੀ, ਦੋਨਾਂ ਵਿੱਚ ਹੀ ਭਾਰਤੀ ਸੱਭਿਆਚਾਰ ਅਤੇ ਅਤਿਆਧੁਨਿਕ ਸੁਵਿਧਾਵਾਂ, ਇਨ੍ਹਾਂ ਦੋਨਾਂ ਦਾ ਸੰਗਮ ਹੈ। ਅੱਜ ਇਹ ਦੋਨੋਂ ਸ਼ਾਨ ਪ੍ਰਤਿਸ਼ਠਾਨ, ਨਵੇਂ ਭਾਰਤ ਦੀ ਯਸ਼ਗਾਥਾ, ਦੇਸ਼ ਅਤੇ ਦੁਨੀਆ ਦੇ ਸਾਹਮਣੇ ਗਾ ਰਹੇ ਹਨ। ਇਨ੍ਹਾਂ ਵਿੱਚ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਵੀ ਹਨ, ਜੋ ਆਪਣੇ ਲਈ ਸਭ ਤੋਂ ਬਿਹਤਰੀਨ ਸੁਵਿਧਾਵਾਂ ਚਾਹੁੰਦਾ ਹੈ।

 

ਸਾਥੀਓ ਮੇਰੇ ਸ਼ਬਦ ਲਿਖ ਕੇ ਰੱਖੋ ਭਾਰਤ ਹੁਣ ਰੁਕਣ ਵਾਲਾ ਨਹੀਂ ਹੈ। ਸਾਨੂੰ ਚਲਦੇ ਰਹਿਣਾ ਹੈ, ਨਵੇਂ ਲਕਸ਼ ਬਣਾਉਂਦੇ ਰਹਿਣਾ ਹੈ ਅਤੇ ਉਨ੍ਹਾਂ ਨਵੇਂ ਲਕਸ਼ਾਂ ਨੂੰ ਪਾ ਕੇ ਹੀ ਚੈਨ ਨਾਲ ਬੈਠਣਾ ਹੈ। ਅਤੇ ਇਹ ਸਾਡੇ ਸਭ ਦੀ ਮਿਹਨਤ ਅਤੇ ਮਿਹਨਤ ਦੀ ਪਰਾਕਾਸ਼ਠਾ ਦੇਸ਼ ਨੂੰ 2047 ਵਿੱਚ ਦੁਨੀਆ ਦੇ ਸਾਹਮਣੇ ਡੰਕੇ ਦੀ ਚੋਟ ‘ਤੇ ਵਿਕਸਿਤ ਭਾਰਤ ਦੇ ਰੂਪ ਵਿੱਚ ਖੜਾ ਕਰ ਦੇਣਗੇ ਇਹ ਸੰਕਲਪ ਲੈ ਕੇ ਚਲਣਾ ਹੈ। ਇਹ ਸਮਾਂ ਸਾਡੇ ਸਭ ਦੇ ਲਈ ਜੁਟ ਜਾਣ ਦਾ ਸਮਾਂ ਹੈ। ਸਾਡੇ ਵਿਸ਼ਵਕਰਮਾ ਸਾਥੀ, ‘ਮੇਕ ਇਨ ਇੰਡੀਆ’ ਦੀ ਸ਼ਾਨ ਹਨ ਅਤੇ ਇਹ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੀ ਇਸ ਸ਼ਾਨ ਨੂੰ ਦੁਨੀਆ ਦੇ ਸਾਹਮਣੇ ਸ਼ੋਕੇਸ ਕਰਨ ਦਾ ਮਾਧਿਅਮ ਬਣੇਗਾ। ਇੱਕ ਵਾਰ ਫਿਰ ਸਾਰੇ ਵਿਸ਼ਵਕਰਮਾ ਸਾਥੀਆਂ ਨੂੰ ਇਹ ਬਹੁਤ ਵੱਡੀ ਆਸ਼ਾਵਾਦੀ ਯੋਜਨਾਵਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਨਵਾਂ ਸੈਂਟਰ, ਯਸ਼ੋਭੂਮੀ, ਭਾਰਤ ਦੇ ਯਸ਼ ਦਾ ਪ੍ਰਤੀਕ ਬਣੇ, ਦਿੱਲੀ ਦੀ ਸ਼ਾਨ ਨੂੰ ਹੋਰ ਵਧਾਵੇ ਇਸੇ ਮੰਗਲਕਾਮਨਾ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

ਨਮਸਕਾਰ।

 

************

ਡੀਐੱਸ/ਆਰਟੀ/ਆਰਕੇ/ਏਕੇ



(Release ID: 1958350) Visitor Counter : 101