ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇੰਜੀਨੀਅਰਸ ਦਿਵਸ ‘ਤੇ ਟੈਕਨੋਕ੍ਰੈਟਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਗ੍ਰਹਿ ਮੰਤਰੀ ਨੇ ਮਹਾਨ ਇੰਜੀਨੀਅਰ ਸਰ ਐੱਮ ਵਿਸ਼ਵੇਸ਼ਵਰਿਆ ਨੂੰ ਉਨ੍ਹਾਂ ਦੀ ਜਨਮ ਵਰੇਗੰਢ ‘ਤੇ ਨਮਨ ਕੀਤਾ
ਇੰਜੀਨੀਅਰਾਂ ਨੇ ਅਰਥਵਿਵਸਥਾ ਦੇ ਹਰ ਖੇਤਰ ਵਿੱਚ ਯੋਗਦਾਨ ਦੇ ਕੇ ਰਾਸ਼ਟਰ ਨਿਰਮਾਣ ਵਿੱਚ ਅਹਮ ਭੂਮਿਕਾ ਨਿਭਾਈ ਹੈ
ਹਾਲ ਦੇ ਸਮਿਆਂ ਵਿੱਚ ਤਕਨੀਕੀ ਕ੍ਰਾਂਤੀ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਆਲਮੀ ਮੰਚ ‘ਤੇ ਭਾਰਤੀ ਦੇ ਮਾਣ ਨੂੰ ਵਧਾਇਆ ਹੈ
ਵਿਸ਼ਵੇਸ਼ਵਰਿਆ ਜੀ ਨੇ ਆਪਣੀ ਵਿਲੱਖਣ ਇੰਜੀਨੀਅਰਿੰਗ ਪ੍ਰਤਿਭਾ ਅਤੇ ਵਿਸ਼ਾਲ ਬੁਨਿਆਦੀ ਢਾਂਚੇ ਨੂੰ ਡਿਜ਼ਾਈਨ ਅਤੇ ਆਕਾਰ ਦੇ ਕੇ ਸਾਡੀ ਸੱਭਿਅਤਾ ਨੂੰ ਸਸ਼ਕਤ ਕੀਤਾ
ਉਨ੍ਹਾਂ ਦਾ ਯੋਗਦਾਨ ਸਾਡੀਆਂ ਨਵੀਆਂ ਪੀੜ੍ਹੀਆਂ ਦੇ ਮਨ ਵਿੱਚ ਸੁਪਨਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ
Posted On:
15 SEP 2023 1:39PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇੰਜੀਨੀਅਰ ਦਿਵਸ ‘ਤੇ ਟੈਕਨੋਕ੍ਰੇਟਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਗ੍ਰਹਿ ਮੰਤਰੀ ਨੇ ਮਹਾਨ ਇੰਜੀਨੀਅਰ ਸਰ ਐੱਮ ਵਿਸ਼ਵੇਸ਼ਵਰਿਆ (Sir M Visvesvaraya) ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਨਮਨ ਵੀ ਕੀਤਾ। ਸਰ ਐੱਮ ਵਿਸ਼ਵੇਸ਼ਵਰਿਆ ਦੀ ਜਨਮ ਵਰ੍ਹੇਗੰਢ ਨੂੰ ਇੰਜੀਨੀਅਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਐਕਸ (‘X’) ‘ਤੇ ਆਪਣੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੰਜੀਨੀਅਰਾਂ ਨੇ ਅਰਥਵਿਵਸਥਾ ਦੇ ਹਰ ਖੇਤਰ ਵਿੱਚ ਯੋਗਦਾਨ ਦੇ ਕੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲ ਦੇ ਸਮੇਂ ਵਿੱਚ ਤਕਨੀਕੀ ਕ੍ਰਾਂਤੀ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਆਲਮੀ ਮੰਚ ‘ਤੇ ਭਾਰਤ ਦੇ ਮਾਣ ਨੂੰ ਵਧਾਇਆ ਹੈ। ਇਹ ਦਿਨ ਉਨ੍ਹਾਂ ਨੂੰ ਸਾਡੇ ਦੇਸ਼ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਣ ਲਈ ਹੋਰ ਜ਼ਿਆਦਾ ਪ੍ਰੇਰਿਤ ਕਰੇ।
ਐਕਸ (‘X’) ‘ਤੇ ਆਪਣੀ ਇੱਕ ਹੋਰ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿਸ਼ਵੇਸ਼ਵਰਿਆ ਜੀ ਨੇ ਆਪਣੀ ਵਿਲੱਖਣ ਇੰਜੀਨੀਅਰਿੰਗ ਪ੍ਰਤਿਭਾ ਅਤੇ ਵਿਸ਼ਾਲ ਬੁਨਿਆਦੀ ਢਾਂਚੇ ਨੂੰ ਡਿਜ਼ਾਈਨ ਅਤੇ ਆਕਾਰ ਦੇ ਕੇ ਸਾਡੀ ਸੱਭਿਅਤਾ ਨੂੰ ਮਜ਼ਬੂਤ ਕੀਤਾ। ਉਨ੍ਹਾਂ ਦਾ ਯੋਗਦਾਨ ਸਾਡੀਆਂ ਨਵੀਆਂ ਪੀੜ੍ਹੀਆਂ ਦੇ ਮਨ ਵਿੱਚ ਸੁਪਨਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
*****
ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਏਐੱਸ
(Release ID: 1957854)
Visitor Counter : 124