ਟੈਕਸਟਾਈਲ ਮੰਤਰਾਲਾ
ਭਾਰਤ ਵਿਸ਼ੇਸ਼ ਤੌਰ 'ਤੇ ਕੋਵਿਡ ਦੇ ਸਮੇਂ ਦੌਰਾਨ ਮੈਡੀਕਲ ਟੈਕਸਟਾਈਲ ਵਿੱਚ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ ਉੱਭਰਿਆ ਹੈ : ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼
ਟੈਕਸਟਾਈਲ ਮੰਤਰਾਲੇ ਨੇ 'ਮੈਡੀਟੇਕਸ 2023' : ਮੈਡੀਕਲ ਟੈਕਸਟਾਈਲ ਵਿੱਚ ਸਕੋਪ ਅਤੇ ਮੌਕਿਆਂ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ
Posted On:
14 SEP 2023 10:43AM by PIB Chandigarh
ਟੈਕਸਟਾਈਲ ਮੰਤਰਾਲੇ ਨੇ ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ (ਐੱਸਆਈਟੀਆਰਏ) ਦੇ ਨਾਲ ਸਾਂਝੇਦਾਰੀ ਵਿੱਚ 13 ਸਤੰਬਰ, 2023 ਨੂੰ ਮੁੰਬਈ ਵਿੱਚ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ) ਦੇ ਤਹਿਤ 'ਮੈਡੀਟੇਕਸ 2023' ਮੈਡੀਕਲ ਟੈਕਸਟਾਈਲ ਵਿੱਚ ਸਕੋਪ ਅਤੇ ਮੌਕੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ।
ਇਸ ਕਾਨਫਰੰਸ ਵਿੱਚ ਕਈ ਟੈਕਨੋਲੋਜੀ ਸੈਸ਼ਨ ਆਯੋਜਿਤ ਕੀਤੇ ਗਏ ਜਿਸ ਵਿੱਚ ਮੈਡੀਕਲ ਟੈਕਸਟਾਈਲ ਦੇ ਮੌਜੂਦਾ ਲਾਭਾਂ ਅਤੇ ਸੰਭਾਵਨਾਵਾਂ; ਆਯਾਤ ਵਿਕਲਪ: ਸਕੋਪ ਅਤੇ ਸਵਦੇਸੀ ਮੈਡੀਕਲ ਟੈਕਸਟਾਈਲ ਉਤਪਾਦਾਂ ਦਾ ਸਕੋਪ ਅਤੇ ਮੰਗ, ਮੈਡੀਕਲ ਟੈਕਸਟਾਈਲ ਵਿੱਚ ਉੱਦਮਸ਼ੀਲਤਾ ਦਾ ਮਾਰਗ - ਸੰਕਲਪ ਤੋਂ ਮਾਰਕੀਟ ਤੱਕ; ਮੈਡੀਕਲ ਟੈਕਸਟਾਈਲ ਅਤੇ ਮਿਆਰਾਂ ਮੈਡੀਕਲ ਟੈਕਸਟਾਈਲ ਵਿੱਚ ਭਵਿੱਖ ਦੀ ਦਿਸ਼ਾ ਅਤੇ ਮਿਆਰਾਂ, ਪ੍ਰਮਾਣੀਕਰਣ ਅਤੇ ਰੈਗੂਲੇਟਰੀ ਜ਼ਰੂਰਤਾਂ ਸ਼ਾਮਲ ਹੈ। ਕਾਨਫਰੰਸ ਦੌਰਾਨ ਮੈਡੀਕਲ ਟੈਕਸਟਾਈਲ ਵਿੱਚ 15 ਸਾਲਾਂ ਦੀ ਖੋਜ ਬਾਰੇ ਇੱਕ ਕਿਤਾਬ: ਏ ਕ੍ਰਿਸਟਲ ਜੁਬਲੀ ਪਬਲੀਕੇਸ਼ਨ (2008-2023) ਵੀ ਰਿਲੀਜ਼ ਕੀਤੀ ਗਈ।
ਕਾਨਫਰੰਸ ਵਿੱਚ ਕੇਂਦਰੀ ਮੰਤਰਾਲਿਆਂ, ਕੇਂਦਰ ਅਤੇ ਰਾਜ ਸਰਕਾਰਾਂ ਦੇ ਉਪਭੋਗਤਾ ਵਿਭਾਗਾਂ (ਸਿਹਤ ਅਤੇ ਮੈਡੀਕਲ), ਸੰਸਥਾਵਾਂ ਦੇ ਅਧਿਕਾਰੀਆਂ ਅਤੇ ਪ੍ਰਤੀਨਿਧਾਂ , ਉਦਯੋਗ ਜਗਤ ਦੀਆਂ ਹਸਤੀਆਂ , ਵਿਗਿਆਨੀਆਂ, ਮਾਹਿਰਾਂ, ਖੋਜਕਰਤਾਵਾਂ ਅਤੇ ਮੈਡੀਕਲ ਟੈਕਸਟਾਈਲ ਨਾਲ ਸਬੰਧਿਤ ਪੇਸ਼ੇਵਰਾਂ ਨੇ ਹਿੱਸਾ ਲਿਆ।
ਮੁੱਖ ਮਹਿਮਾਨ, ਟੈਕਸਟਾਈਲ ਅਤੇ ਰੇਲਵੇ ਰਾਜ ਮੰਤਰੀ, ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਨੇ ਨਵੀਨਤਾ 'ਤੇ ਧਿਆਨ ਕੇਂਦਰਿਤ ਕਰਨ, ਨਵੇਂ ਉਤਪਾਦਾਂ ਦੇ ਵਪਾਰੀਕਰਨ ਨੂੰ ਵਧਾਉਣ ਅਤੇ ਮੈਡੀਕਲ ਟੈਕਸਟਾਈਲ ਦੇ ਖੇਤਰ ਵਿੱਚ ਨਵੀਂ ਟੈਕਨੋਲੋਜੀ ਤਰੱਕੀ ਤੱਕ ਪਹੁੰਚ ਵਧਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਐਡਵਾਂਸ ਟੈਕਨੋਲੋਜੀ ਦੀ ਬਿਹਤਰ ਵਰਤੋਂ ਲਈ ਖੋਜ ਸੰਸਥਾਵਾਂ, ਸਿੱਖਿਆ ਜਗਤ ਅਤੇ ਉਦਯੋਗਾਂ ਦਰਮਿਆਨ ਉੱਚ ਪੱਧਰੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਪੀਪੀਈ ਕਿੱਟਾਂ ਅਤੇ ਮਾਸਕ ਵਿੱਚ ਇੱਕ ਗਲੋਬਲ ਦਿੱਗਜ਼ ਦੇ ਰੂਪ ਵਿੱਚ ਭਾਰਤ ਦੇ ਬਦਲਾਅ ਦਾ ਉਲੇਖ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਕੋਵਿਡ ਗ੍ਰੇਡ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਦੇ ਇੱਕ ਗੈਰ-ਉਤਪਾਦਕ ਦੇਸ਼ ਤੋਂ ਸਿਰਫ਼ ਛੇ ਮਹੀਨਿਆਂ ਦੀ ਮਿਆਦ ਵਿੱਚ ਹੀ ਪੀਪੀਈ ਅਤੇ ਐੱਨ-95 ਮਾਸਕ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਅਤੇ ਨਿਰਯਾਤਕ ਦੇਸ਼ ਬਣ ਗਿਆ ।
ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਭਾਰਤ ਵਿੱਚ ਯੂਵਾ ਸੋਚ ਅਤੇ ਸਟਾਰਟਅੱਪਸ ਨੂੰ ਵਿਸ਼ੇਸ਼ ਤੌਰ 'ਤੇ ਮੈਡੀਕਲ ਟੈਕਸਟਾਈਲ ਖੇਤਰ ਵਿੱਚ ਸਮਰਥਨ ਦੇ ਕੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਕਿ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਤੇ ਵੋਕਲ ਫਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਸਰਕਾਰ ਭਾਰਤ ਵਿੱਚ ਟੈਕਸਟਾਈਲ ਅਤੇ ਟੈਕਨੋਲੋਜੀ ਟੈਕਸਟਾਈਲ ਈਕੋ ਸਿਸਟਮ ਨੂੰ ਸਮੁੱਚੇ ਤੌਰ 'ਤੇ ਮਜ਼ਬੂਤ ਕਰਨ ਲਈ ਟੈਕਸਟਾਈਲ ਲਈ ਪੀਐੱਲਆਈ ਸਕੀਮ, ਪ੍ਰਧਾਨ ਮੰਤਰੀ ਮਿੱਤਰ ਪਾਰਕ ਯੋਜਨਾ ਅਤੇ ਰਾਸ਼ਟਰੀ ਟੈਕਨੋਲੋਜੀ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ) ਸਮੇਤ ਕਈ ਪਹਿਲਾਂ ਦੇ ਰੂਪ ਵਿੱਚ ਲਗਾਤਾਰ ਨੀਤੀਗਤ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਨੇ ਵਿਭਿੰਨ ਹਿੱਤਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੀਮਤੀ ਸੁਝਾਅ ਪੇਸ਼ ਕਰਨ ਜੋ ਭਾਰਤ ਵਿੱਚ ਮੈਡੀਕਲ ਟੈਕਸਟਾਈਲ ਉਦਯੋਗ ਦੇ ਭਵਿੱਖ ਲਈ ਇੱਕ ਠੋਸ ਰੋਡਮੈਪ ਬਣਾਉਣ ਲਈ ਰਾਹ ਪੱਧਰਾ ਕਰਨਗੇ ਅਤੇ ਪ੍ਰਧਾਨ ਮੰਤਰੀ ਦੇ ਕਰਤੱਵ ਕਾਲ ਦੇ ਵਿਜ਼ਨ ਨੂੰ ਵੀ ਸਾਕਾਰ ਕਰਨਗੇ।
ਟੈਕਸਟਾਈਲ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੀਵ ਸਕਸੈਨਾ ਨੇ ਭਾਰਤ ਵਿੱਚ ਪੈਕਟੇਕ ਅਤੇ ਮੋਬਿਲਟੇਕ ਦੇ ਮੁਕਾਬਲੇ ਘੱਟ ਹਿੱਸੇਦਾਰੀ ਦੇ ਬਾਵਜੂਦ, ਜੀਵਨ ਦੀ ਗੁਣਵੱਤਾ ਨਾਲ ਸਿੱਧੇ ਸਬੰਧ ਦੇ ਕਾਰਨ ਮੈਡੀਕਲ ਟੈਕਸਟਾਈਲ ਦੀ ਜੀਵਨਸ਼ਕਤੀ ‘ਤੇ ਚਾਨਣਾ ਪਾਇਆ।
ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਤੇਜ਼ ਖੋਜ ਅਤੇ ਵਿਕਾਸ ਅਤੇ ਹੁਨਰ ਦੇ ਕਾਰਨ ਭਾਰਤ ਵਿੱਚ ਮੈਡੀਕਲ ਟੈਕਸਟਾਈਲ ਦੀ ਮਾਰਕੀਟ ਹਿੱਸੇਦਾਰੀ ਮਜ਼ਬੂਤੀ ਨਾਲ ਵਧ ਰਹੀ ਹੈ। ਇਸ ਤੋਂ ਇਲਾਵਾ, ਗਲੋਬਲ ਮਾਰਕੀਟ ਅਤੇ ਘਰੇਲੂ ਬਾਜ਼ਾਰ ਦੇ ਸੰਦਰਭ ਵਿੱਚ ਮੈਡੀਕਲ ਟੈਕਸਟਾਈਲ ਵਿੱਚ ਉਤਪਾਦ ਫੋਕਸ ਨੂੰ ਮੁੜ ਸਥਾਪਿਤ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੈਡੀਕਲ ਟੈਕਸਟਾਈਲ ਵਿੱਚ ਵਿਆਪਕ ਨਵੀਨਤਾ ਅਤੇ ਖੋਜ ਕਰਨ ਦੀ ਜ਼ਰੂਰਤ ਹੈ । ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਨਵੀਨਤਾਕਾਰੀ ਟੈਕਨੋਲੋਜੀਆਂ ਅਤੇ ਸੈਨੇਟਰੀ ਪੈਡ, ਡਾਇਪਰ ਅਤੇ ਹੋਰ ਸਰਜੀਕਲ ਸਿਉਚਰ ਵਰਗੀਆਂ ਬਹੁਤ ਜ਼ਿਆਦਾ ਆਯਾਤ ਮੈਡੀਕਲ ਟੈਕਸਟਾਈਲ ਵਸਤੂਆਂ ਦੇ ਸਵਦੇਸ਼ੀਕਰਨ 'ਤੇ ਧਿਆਨ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਟੈਕਸਟਾਈਲ ਮੰਤਰਾਲਾ ਵੱਖ-ਵੱਖ ਮੈਡੀਕਲ ਟੈਕਸਟਾਈਲਾਂ ਦੇ ਰੈਗੂਲੇਟਰੀ ਪਹਿਲੂਆਂ 'ਤੇ ਸੀਡੀਐੱਸਸੀਓ ਨਾਲ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਟੈਕਸਟਾਈਲ ਮੰਤਰਾਲਾ ਜਲਦੀ ਹੀ ਸੈਨੇਟਰੀ ਪੈਡ ਅਤੇ ਡਾਇਪਰ ਸਮੇਤ 6 ਮੈਡੀਕਲ ਟੈਕਸਟਾਈਲ ਆਈਟਮਾਂ ਲਈ ਕੁਆਲਿਟੀ ਕੰਟਰੋਲ ਆਰਡਰ (ਕਯੂਸੀਓ) ਨੂੰ ਸੂਚਿਤ ਕਰੇਗਾ ।
ਸ਼੍ਰੀ ਰਾਜੀਵ ਸਕਸੈਨਾ ਨੇ ਟੈਕਨੋਲੋਜੀ ਟੈਕਸਟਾਈਲ ਉਤਪਾਦਾਂ ਅਤੇ ਉਪਕਰਣਾਂ ਵਿੱਚ ਖੋਜ ਅਤੇ ਵਿਕਾਸ, ਸਟਾਰਟਅੱਪ ਦਿਸ਼ਾ-ਨਿਰਦੇਸ਼, (ਜੀਆਰਈਏਟੀ) ਅਤੇ ਸਿੱਖਿਆ ਦਿਸ਼ਾ-ਨਿਰਦੇਸ਼ 2.0 ਸਮੇਤ ਰਾਸ਼ਟਰੀ ਟੈਕਨੋਲੋਜੀ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ) ਦੇ ਅੰਤਰਗਤ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰਨ ਲਈ ਉਦਯੋਗਾਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ।
ਡਾ. ਸ਼ੈਲੇਸ਼ ਪਵਾਰ, ਵਿਗਿਆਨੀ-ਐੱਫ,ਆਈਸੀਐੱਮਆਰ_ਐੱਨਆਈਵੀ ਨੇ ਭਾਰਤ ਵਿੱਚ ਮੈਡੀਕਲ ਉਪਕਰਨਾਂ ਦੇ ਸਵਦੇਸ਼ੀ ਵਿਕਾਸ ਦੀਆਂ ਵਿਆਪਕ ਸੰਭਾਵਨਾਵਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਟੈਕਸਟਾਈਲ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ ਕਿਉਂਕਿ ਭਾਰਤ ਕੋਵਿਡ-19 ਮਹਾਮਾਰੀ ਵਰਗੀਆਂ ਸਿਹਤ ਦੀ ਐਮਰਜੈਂਸੀ ਸਥਿਤੀਆਂ ਦੇ ਬਾਰੇ ਵਿੱਚ ਤਿਆਰੀ ਕਰ ਰਿਹਾ ਹੈ।
ਇਸ ਤੋਂ ਇਲਾਵਾ, ਟੈਕਸਟਾਈਲ ਉਦਯੋਗ ਵਿੱਚ ਸਥਿਰਤਾ ਅਤੇ ਰੀਸਾਈਕਲੇਬਿਲਟੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ ਰੂਪ ਨਾਲ ਮੈਡੀਕਲ ਟੈਕਸਟਾਈਲ ਉਦਯੋਗ ਵਿੱਚ ਬਾਇਓ-ਡਿਗਰੇਡੇਬਿਲਟੀ ਦੇ ਸੰਦਰਭ ਵਿੱਚ ਨਵੀਨਤਾ ਸਮੇਂ ਦੀ ਮੰਗ ਹੈ ।
ਸ਼੍ਰੀ ਐੱਸਕੇ ਸੁੰਦਰਰਾਮਨ, ਮੈਂਬਰ, ਪ੍ਰਸ਼ਾਸਨ ਕੌਂਸਲ, ਐੱਸਆਈਟੀਆਰਟੀ ਨੇ ਟੈਕਨੋਲੋਜੀ ਟੈਕਸਟਾਈਲ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਟੈਕਸਟਾਈਲ ਮੰਤਰਾਲੇ ਦੁਆਰਾ ਕੀਤੀ ਪਹਿਲ ਦੀ ਸ਼ਲਾਘਾ ਕੀਤੀ।
*****
ਏਡੀ/ਐੱਨਐੱਸ
(Release ID: 1957724)
Visitor Counter : 114