ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਆਯੁਸ਼ਮਾਨ ਭਵ ਮੁਹਿੰਮ (AYUSHMAN BHAV CAMPAIGN) ਨੂੰ ਵਰਚੁਅਲੀ ਲਾਂਚ ਕੀਤਾ

Posted On: 13 SEP 2023 1:59PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (13 ਸਤੰਬਰ 2023) ਗਾਂਧੀਨਗਰ ਦੇ ਰਾਜ ਭਵਨ ਤੋਂ ਆਯੁਸ਼ਮਾਨ ਭਵ ਮੁਹਿੰਮ ਨੂੰ ਵਰਚੁਅਲੀ ਲਾਂਚ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ਮਾਨ ਭਵ ਮੁਹਿੰਮ (Ayushman Bhav Campaign) ਦਾ ਲਕਸ਼ -  ਹਰੇਕ ਵਿਅਕਤੀ ਅਤੇ ਹਰੇਕ ਪਿੰਡ ਨੂੰ ਇਸ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਵਿੱਚ ਯੂਨੀਵਰਸਲ ਹੈਲਥ ਕਵਰੇਜ ਦੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਹਰੇਕ ਵਿਅਕਤੀ,  ਹਰੇਕ ਪਰਿਵਾਰ ਤੰਦਰੁਸਤ ਰਹੇਗਾ ਤਦੇ ਤੰਦਰੁਸਤ ਭਾਰਤ ਦੇ ਨਿਰਮਾਣ ਦਾ ਸੰਕਲਪ ਪੂਰਾ ਹੋਵੇਗਾ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਦਾ ਅਨੁਭਵ ਹੋਇਆ ਹੈ ਕਿ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਬਹੁ-ਮੰਤਰਾਲਾ ਪਹੁੰਚ ਅਪਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਭ ਦਾ ਸਹਿਯੋਗ ਇਤਨੇ ਵਿਸ਼ਾਲ ਲਕਸ਼ਾਂ ਨੂੰ ਹਾਸਲ ਕਰਨ ਵਿੱਚ ਸਹਾਇਕ ਹੋਵੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਉਪਲਬਧ ਕਰਵਾਉਣਾ;  ਗ੍ਰਾਮੀਣਾਂ ਨੂੰ ਸਿਹਤ, ਸਵੱਛਤਾ ਅਤੇ ਪੋਸ਼ਣ ਬਾਰੇ ਜਾਗਰੂਕ ਕਰਨ ਦੇ ਲਈ ਆਯੁਸ਼ਮਾਨ ਬੈਠਕਾਂ ਆਯੋਜਿਤ ਕਰਨਾ;  ਆਯੁਸ਼ਮਾਨ ਮੇਲਿਆਂ ਦਾ ਆਯੋਜਨ;  ਅਤੇ ਆਯੁਸ਼ਮਾਨ ਆਪਕੇ ਦਵਾਰ 3.0 (Ayushman Apke Dwar 3.0) ਪਹਿਲ ਦੇ ਤਹਿਤ ਹਫ਼ਤੇ ਵਿੱਚ ਇੱਕ ਵਾਰ ਕਮਿਊਨਿਟੀ ਹੈਲਥ ਸੈਂਟਰਾਂ ‘ਤੇ ਮਾਹਿਰ ਡਾਕਟਰਾਂ ਦੇ ਦੌਰੇ ਦੀ ਵਿਵਸਥਾ ਕਰਨਾ ਪ੍ਰਸ਼ੰਸਾਯੋਗ ਕਦਮ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕਈ ਖੇਤਰਾਂ ਵਿੱਚ ਨਵੀਂ ਟੈਕਨੋਲਜੀ ਅਤੇ ਕਾਰਜ ਪੱਧਤੀਆਂ ਨੂੰ ਅਪਣਾਉਣ ਵਿੱਚ ਬਹੁਤ ਉਤਸ਼ਾਹ  ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (‘Ayushman Bharat Digital Mission’) ਸਤੰਬਰ 2021 ਵਿੱਚ ਲਾਂਚ ਕੀਤਾ ਗਿਆ ਸੀ।  ਰਾਸ਼ਟਰਪਤੀ ਨੇ ਵਿਸ਼ਵਾਸ ਜਤਾਇਆ ਕਿ ਭਾਰਤ ਹੋਰ ਖੇਤਰਾਂ ਦੀ ਤਰ੍ਹਾਂ ਸਿਹਤ ਸੇਵਾਵਾਂ  ਦੇ ਖੇਤਰ ਵਿੱਚ ਭੀ ਡਿਜੀਟਲ ਸਮਾਵੇਸ਼ਨ ਦੀ ਉਦਾਹਰਣ ਸਥਾਪਿਤ ਕਰੇਗਾ।

 

ਆਯੁਸ਼ਮਾਨ ਭਵ ਮੁਹਿੰਮ (Ayushman Bhav Campaign) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਵਿਆਪਕ ਰਾਸ਼ਟਰਵਿਆਪੀ ਸਿਹਤ ਸੇਵਾ ਪਹਿਲ ਹੈ ਜਿਸ ਦਾ ਉਦੇਸ਼ ਦੇਸ਼ ਦੇ ਹਰ ਪਿੰਡ ਅਤੇ ਕਸਬੇ ਤੱਕ ਸਿਹਤ ਸੇਵਾਵਾਂ ਦੀ ਅੰਤਿਮ ਸਿਰੇ ਤੱਕ ਕਵਰੇਜ ਪ੍ਰਦਾਨ ਕਰਨਾ ਹੈ।  ਇਸ ਮੁਹਿੰਮ ਨੂੰ 17 ਸਤੰਬਰ ਤੋਂ 2 ਅਕਤੂਬਰ 2023 ਤੱਕ ‘ਸੇਵਾ ਪਖਵਾੜਾ’ ('Seva Pakhwada') ਦੇ ਦੌਰਾਨ ਸੰਚਾਲਿਤ ਕੀਤਾ ਜਾਵੇਗਾ।

 

 ਕਿਰਪਾ  ਕਰਕੇ ਰਾਸ਼ਟਰਪਤੀ ਦੇ ਸੰਬੋਧਨ ਦੇ ਲਈ ਇੱਥੇ ਕਲਿੱਕ ਕਰੋ  - 

 

***

ਡੀਐੱਸ/ਏਕੇ



(Release ID: 1957223) Visitor Counter : 73