ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav g20-india-2023

ਡੀਈਪੀਡਬਲਿਊਡੀ ਦੀ ਸਮਾਵੇਸ਼ਿਤਾ ਦਾ ਵਿਜ਼ਨ: ਨਵੀਆਂ ਪਹਿਲਾਂ ਤੋਂ ਜੀਵਨ ਵਿੱਚ ਬਦਲਾਅ


ਪ੍ਰਮੁੱਖ ਬਦਲਾਅ:ਡੀਈਪੀਡਬਲਿਊਡੀ ਦੀਆਂ ਪੰਜ ਪਹਿਲਾਂ ਦਿਵਿਯਾਂਗਤਾ ਅਧਿਕਾਰਾਂ ਦੇ ਲੈਂਡਸਕੇਪ ਨੂੰ ਨਵਾਂ ਆਕਾਰ ਦੇਣਗੀਆਂ

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵਿਚ ਰਾਜ ਮੰਤਰੀ ਕੁਮਾਰੀ ਪ੍ਰਤਿਮਾ ਭੌਮਿਕ, ਡੀਈਪੀਡਬਲਿਊਡੀ ਦੀਆਂ ਪੰਜ ਪਹਿਲਾਂ ਸ਼ੁਰੂ ਕਰਨਗੇ

Posted On: 10 SEP 2023 12:53PM by PIB Chandigarh

ਭਾਰਤ ਵਿੱਚ ਦਿਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ ਇੱਕ ਪਰਿਵਰਤਨਕਾਰੀ ਯਾਤਰਾ ਸ਼ੁਰੂ ਕੀਤੀ ਹੈ। ਅਧਿਕ ਸਮਾਵੇਸ਼ੀ ਸਮਾਜ ਦੀ ਆਪਣੀ ਨਿਰੰਤਰ ਕੋਸ਼ਿਸ਼ ਵਿੱਚ, ਡੀਈਪੀਡਬਲਿਊਡੀ ਨੇ ਮਹੱਤਵਪੂਰਨ ਸਾਂਝੇਦਾਰੀ ਬਣਾਈ ਹੈ ਅਤੇ ਸਥਾਈ ਪਰਿਵਰਤਨ ਲਿਆਉਣ ਲਈ ਅਭਿਨਵ ਪਹਿਲਾਂ ਲਾਗੂ ਕੀਤੀਆਂ ਹਨ।

ਯੂਨੀਕ ਡਿਸਏਬਿਲਟੀ ਆਈਡੀ (ਯੂਡੀਆਈਡੀ) ਪੋਰਟਲ ਰਾਹੀਂ ਅਗਿਆਤ ਡਾਟਾ ਜਾਰੀ ਕਰਨ ਲਈ ਕੌਂਸਲ ਆਵ੍ ਆਰਕੀਟੈਕਚਰ ਦੇ ਨਾਲ ਇੱਕ ਬੇਮਿਸਾਲ ਸਹਿਮਤੀ ਪੱਤਰ (ਐੱਮਓਯੂ) ਕਰਨ ਤੋਂ ਲੈ ਕੇ ਖੋਜ ਉਦੇਸ਼ਾਂ ਅਤੇ ਪ੍ਰਧਾਨ ਮੰਤਰੀ ਦਕਸ਼ ਪੋਰਟਲ ਦੀ ਸ਼ੁਰੂਆਤ ਹੈ ਜਿਸ ਨੂੰ ਦਿਵਿਆਂਗ ਵਿਅਕਤੀਆਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਸਸ਼ਕਤ ਬਣਾਉਣ, ਕੌਸ਼ਲ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਦੀ ਖੋਜ ਲਈ ਡਿਜ਼ਾਈਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਇਹ ਇੱਕ ਵਿਸਤ੍ਰਿਤ ਪੁਸਤਕ ਵਿੱਚ ਭਾਰਤੀ ਅਦਾਲਤਾਂ ਦੁਆਰਾ ਦਿਵਿਯਾਂਗਤਾ ਦੇ ਬੁਨਿਆਦੀ ਅਧਿਕਾਰਾਂ ਦੇ ਸਬੰਧ ਵਿੱਚ ਫੈਸਲਿਆਂ ਦੇ ਮੁਲਾਂਕਣ ਦੀ ਪੜਤਾਲ ਕਰਦਾ ਹੈ ਅਤੇ ਦਿਵਿਯਾਂਗ ਵਿਅਕਤੀਆਂ ਲਈ ਚੀਫ ਕਮਿਸ਼ਨਰ ਦੀ ਇੱਕ ਅਤਿ-ਆਧੁਨਿਕ ਔਨਲਾਈਨ ਕੇਸ ਮੌਨੀਟਰਿੰਗ ਪੋਰਟਲ ਦੇ ਵਿਸ਼ੇ ‘ਤੇ ਜਾਣਕਾਰੀ ਦਿੰਦਾ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵਿੱਚ ਰਾਜ ਮੰਤਰੀ, ਕੁਮਾਰੀ ਪ੍ਰਤਿਮਾ ਭੌਮਿਕ ਡੀਏਆਈਸੀ ਵਿੱਚ ਹੇਠਾਂ ਦਿੱਤੀਆਂ ਗਈਆਂ ਡੀਈਪੀਡਬਲਿਊਡੀ ਦੀਆਂ ਪੰਜ ਪਹਿਲਾਂ ਦੀ ਸ਼ੁਰੂਆਤ ਕਰਨਗੇ। ਇਹ ਪਹਿਲ ਸਮੂਹਿਕ ਤੌਰ ‘ਤੇ ਸਮਾਵੇਸ਼ਿਤਾ (ਸ਼ਮੂਲੀਅਤ) ਨੂੰ ਉਤਸ਼ਾਹਿਤ  ਕਰਨ, ਦਿਵਿਯਾਂਗਤਾ ਅਧਿਕਾਰਾਂ ਨੂੰ ਅੱਗੇ ਵਧਾਉਣ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਡੀਈਪੀਡਬਲਿਊਡੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈਂ।

ਡੀਈਪੀਡਬਲਿਊਡੀ ਦੀਆਂ ਪੰਜ ਪਹਿਲਾਂ ਵਿੱਚ ਕਈ ਮਹੱਤਵਪੂਰਨ ਕਾਰਜ ਸ਼ਾਮਲ ਹਨ:

  1. ਕੌਂਸਲ ਆਵ੍ ਆਰਕੀਟੈਕਚਰ ਨਾਲ ਸਹਿਮਤੀ ਪੱਤਰ: ਵਿਭਾਗ ਨੇ ਕੌਂਸਲ ਆਵ੍ ਆਰਕੀਟੈਕਚਰ (ਸੀਓਏ) ਦੇ ਨਾਲ ਮਿਲ ਕੇ ਬੈਚਲਰ ਆਵ੍ ਆਰਕੀਟੈਕਚਰ ਪ੍ਰੋਗਰਾਮਾਂ ਵਿੱਚ ਯੂਨੀਵਰਸਲ ਅਸੈਸਬਿਲਟੀ ਕੋਰਸਾਂ ਨੂੰ ਲਾਜ਼ਮੀ ਕੀਤਾ ਹੈ। ਇਸ ਸਾਂਝੇਦਾਰੀ ਵਿੱਚ ਆਰਕੀਟੈਕਟਾਂ ਅਤੇ ਸਿਵਲ ਇੰਜੀਨੀਅਰਾਂ ਲਈ ਪ੍ਰਮਾਣਿਤ ਕੋਰਸਾਂ ਦਾ ਵਿਕਾਸ ਕਰਨਾ ਹੈ ਜਿਸ ਵਿੱਚ ਨਿਰਮਿਤ ਵਾਤਾਵਰਣ ਵਿੱਚ ਪਹੁੰਚਯੋਗਤਾ ਆਡਿਟ ਕਰਨ ਅਤੇ ਮਾਪਦੰਡਾਂ ਦੀ ਪਾਲਣਾ ਸੁਨਿਸ਼ਚਿਤ ਕਰਨਾ ਸ਼ਾਮਲ ਹੋਵੇਗਾ।

  2. ਯੂਡੀਆਈਡੀ ਦੇ ਅਗਿਆਤ ਡਾਟਾ ਨੂੰ ਜਾਰੀ ਕਰਨਾ: ਖੋਜ ਲਈ ਯੂਡੀਆਈਡੀ ਪੋਰਟਲ ਰਾਹੀਂ ਡੀਈਪੀਡਬਲਿਊਡੀ ਦੁਆਰਾ ਅਗਿਆਤ ਡਾਟਾ ਨੂੰ ਜਾਰੀ ਕਰਨ ਨਾਲ ਦਿਵਿਯਾਂਗਤਾ ਦੇ ਖੇਤਰ ਵਿੱਚ ਡਾਟਾ-ਸੰਚਾਲਿਤ ਫੈਸਲਾ ਲੈਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ ਅਤੇ ਵੱਖ-ਵੱਖ ਪੱਧਰਾਂ ‘ਤੇ ਸਮਝ ਵਧਾਉਣ ਦੇ ਨਾਲ-ਨਾਲ ਲਕਸ਼ਿਤ ਦਖਲਅੰਦਾਜ਼ੀ ਨੂੰ ਵਧਾਉਣ ਲਈ ਵਿਜ਼ਨ ਪ੍ਰਦਾਨ ਕਰਦਾ ਹੈ।

3. ਪ੍ਰਧਾਨ ਮੰਤਰੀ ਦਕਸ਼ ਪੋਰਟਲ: ਵਿਭਾਗ ਨੇ ਟ੍ਰੇਨਿੰਗ ਅਤੇ ਰੋਜ਼ਗਾਰ ਦੇ ਮੌਕੇ ਚਾਹੁਣ ਵਾਲੇ ਦਿਵਿਯਾਂਗਾਂ ਲਈ ਇੱਕ ਵਿਆਪਕ ਡਿਜੀਟਲ ਪਲੈਟਫਾਰਮ ਵਜੋਂ ਪੀਐੱਮ ਦਕਸ਼ ਪੋਰਟਲ ਪੇਸ਼ ਕੀਤਾ ਹੈ, ਜੋ ਨਿਰਵਿਘਨ ਰਜਿਸਟ੍ਰੇਸ਼ਨ, ਕੌਸ਼ਲ ਟ੍ਰੇਨਿੰਗ ਵਿਕਲਪ, ਨੌਕਰੀ ਲਿਸਟਿੰਗ ਅਤੇ ਸੁਚਾਰੂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਦੀ ਪੇਸ਼ਕਸ਼ ਕਰਦਾ ਹੈ।

  1. ਪਹੁੰਚ ਦਾ ਮਾਰਗ: ਅਦਾਲਤ ਵਿੱਚ ਦਿਵਿਯਾਂਗਤਾ ਅਧਿਕਾਰ: ਭਾਰਤ ਦੇ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜ਼ਿਕਰਯੋਗ ਫੈਸਲਿਆਂ ਨੂੰ ਇੱਕ ਪੁਸਤਕ ਵਿੱਚ ਸੰਕਲਿਤ ਕੀਤਾ ਜਾਂਦਾ ਹੈ  ਜੋ ਦਿਵਿਯਾਂਗ ਵਿਅਕਤੀਆਂ ਅਤੇ ਦਿਵਿਯਾਂਗਤਾ ਦੇ ਖੇਤਰ ਵਿੱਚ ਹਿਤਧਾਰਕਾਂ ਲਈ ਇੱਕ ਸੰਦਰਭ ਗਾਈਡ ਦਾ ਕੰਮ ਕਰਦੀ ਹੈ।

5.  ਸੀਪੀਪੀਡੀ ਦੁਆਰਾ ਔਨਲਾਈਨ ਕੇਸ ਮੋਨੀਟਰਿੰਗ ਪੋਰਟਲ: ਦਿਵਿਯਾਂਗ ਵਿਅਕਤੀਆਂ  ਲਈ ਚੀਫ ਕਮਿਸ਼ਨਰ ਨੇ ਦਿਵਿਯਾਂਗ ਵਿਅਕਤੀਆਂ ਦੁਆਰਾ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਆਧੁਨਿਕ ਐਪਲੀਕੇਸ਼ਨ ਅਪਣਾਉਂਦੇ ਹਨ, ਜਿਸ ਨਾਲ ਪੂਰੀ ਪ੍ਰਕਿਰਿਆ ਪੇਪਰਲੈੱਸ ਅਤੇ ਕੁਸ਼ਲ ਹੋ ਗਈ ਹੈ, ਨਾਲ ਹੀ ਨਿਰਵਿਘਨ ਔਨਲਾਈਨ ਸ਼ਿਕਾਇਤ ਦਰਜ ਕਰਨ ਦੀ ਸੁਵਿਧਾ ਹੈ, ਸਵੈਚਲਿਤ ਰੀਮਾਈਂਡਰ ਲੱਗੇ ਹਨ ਅਤੇ ਸਰਲ ਸੁਣਵਾਈ ਅਨੁਸੂਚੀ ਸ਼ਾਮਲ ਹੈ।

************

ਐੱਮਜੀ/ਪੀਡੀ/ਮੀਡੀਆ ਸੈੱਲ (ਡੀਈਪੀਡਬਲਿਊਡੀ)(Release ID: 1956577) Visitor Counter : 57