ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਭੂਪੇਂਦਰ ਯਾਦਵ ਨੇ ਦੇਸ਼ ਭਰ ਦੇ 30 ਈਐੱਸਆਈਸੀ ਹਸਪਤਾਲਾਂ ਵਿੱਚ ਕੀਮੋਥੈਰੇਪੀ ਸੇਵਾਵਾਂ ਦੀ ਸ਼ੁਰੂਆਤ ਕੀਤੀ


ਇਹ ਲਾਂਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਸਾਡੇ ਸ਼੍ਰਮ ਯੋਗੀਆਂ ਦੇ ਸਰਬਪੱਖੀ ਕਲਿਆਣ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ: ਸ਼੍ਰੀ ਯਾਦਵ

ਈਐੱਸਆਈਸੀ 15 ਨਵੇਂ ਈਐੱਸਆਈ ਹਸਪਤਾਲ, 78 ਈਐੱਸਆਈ ਡਿਸਪੈਂਸਰੀਆਂ ਸਥਾਪਤ ਕਰੇਗਾ

Posted On: 31 AUG 2023 1:10PM by PIB Chandigarh

ਕੇਂਦਰੀ ਕਿਰਤ ਅਤੇ ਰੁਜ਼ਗਾਰ ਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਈਐੱਸਆਈਸੀ ਹੈੱਡਕੁਆਰਟਰ ਵਿਖੇ ਈਐੱਸਆਈ ਨਿਗਮ ਦੀ 191ਵੀਂ ਮੀਟਿੰਗ ਦੌਰਾਨ ਦੇਸ਼ ਭਰ ਦੇ 30 ਈਐੱਸਆਈਸੀ ਹਸਪਤਾਲਾਂ ਵਿੱਚ ਕੀਮੋਥੈਰੇਪੀ ਸੇਵਾਵਾਂ ਦੀ ਸ਼ੁਰੂਆਤ ਕੀਤੀ।

ਸ਼੍ਰੀ ਯਾਦਵ ਨੇ ਕਿਹਾ ਕਿ ਇਹ ਲਾਂਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਸਾਡੇ ਸ਼੍ਰਮ ਯੋਗੀਆਂ ਦੀ ਸਰਬਪੱਖੀ ਭਲਾਈ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਨ-ਹਾਊਸ ਕੀਮੋਥੈਰੇਪੀ ਸੇਵਾਵਾਂ ਦੀ ਸ਼ੁਰੂਆਤ ਨਾਲ, ਬੀਮਾਯੁਕਤ ਕਰਮਚਾਰੀ ਅਤੇ ਉਨ੍ਹਾਂ ਦੇ ਆਸ਼ਰਿਤ ਆਸਾਨੀ ਨਾਲ ਕੈਂਸਰ ਦਾ ਬਿਹਤਰ ਇਲਾਜ ਪ੍ਰਾਪਤ ਕਰ ਸਕਣਗੇ।

ਕੇਂਦਰੀ ਮੰਤਰੀ ਨੇ ਈਐੱਸਆਈਸੀ ਦੇ ਡੈਸ਼ਬੋਰਡਾਂ ਵਾਲੇ ਇੱਕ ਕੰਟਰੋਲ ਰੂਮ ਦਾ ਵੀ ਉਦਘਾਟਨ ਕੀਤਾ। ਡੈਸ਼ਬੋਰਡ ਈਐੱਸਆਈਸੀ ਹਸਪਤਾਲਾਂ ਵਿੱਚ ਸਰੋਤਾਂ ਅਤੇ ਬਿਸਤਰਿਆਂ ਦੀ ਬਿਹਤਰ ਨਿਗਰਾਨੀ, ਚੱਲ ਰਹੇ ਨਿਰਮਾਣ ਪ੍ਰੋਜੈਕਟਾਂ ਦੀ ਮੌਜੂਦਾ ਸਥਿਤੀ ਆਦਿ ਨੂੰ ਯਕੀਨੀ ਬਣਾਉਣਗੇ।

ਸ਼੍ਰੀ ਯਾਦਵ ਨੇ ਕਿਹਾ ਕਿ ਈਐੱਸਆਈ ਨਿਗਮ ਨੇ ਫੈਸਲਾ ਕੀਤਾ ਹੈ ਕਿ ਈਐੱਸਆਈਸੀ ਹਸਪਤਾਲਾਂ ਵਿੱਚ ਹੁਨਰਮੰਦ ਮੈਡੀਕਲ ਪੇਸ਼ੇਵਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਈਐੱਸਆਈਸੀ ਡਾਕਟਰੀ ਸਿੱਖਿਆ ਦੇ ਖੇਤਰ ਵਿੱਚ ਆਪਣੇ ਕੰਮ ਨੂੰ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਲੋੜ ਦਾ ਮੁਲਾਂਕਣ ਕਰਨ ਤੋਂ ਬਾਅਦ ਨਵੇਂ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਤ ਕੀਤੇ ਜਾਣਗੇ। ਹੁਣ ਤੱਕ, 8 ਮੈਡੀਕਲ ਕਾਲਜ, 2 ਡੈਂਟਲ ਕਾਲਜ, 2 ਨਰਸਿੰਗ ਕਾਲਜ ਅਤੇ ਇੱਕ ਪੈਰਾ-ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ ਅਤੇ ਈਐੱਸਆਈਸੀ ਦੁਆਰਾ ਚਲਾਏ ਜਾ ਰਹੇ ਹਨ।

ਮੀਟਿੰਗ ਵਿੱਚ ਮੈਡੀਕਲ ਕੇਅਰ ਸੇਵਾਵਾਂ, ਪ੍ਰਸ਼ਾਸਨ, ਵਿੱਤੀ ਮਾਮਲਿਆਂ ਵਿੱਚ ਸੁਧਾਰ ਨਾਲ ਸਬੰਧਤ ਵੱਖ-ਵੱਖ ਏਜੰਡਾ ਆਈਟਮਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਚੱਲ ਰਹੇ ਨਿਰਮਾਣ ਪ੍ਰੋਜੈਕਟਾਂ ਦੀ ਸਮੀਖਿਆ ਦੇ ਨਾਲ ਫੈਸਲਾ ਕੀਤਾ ਗਿਆ।

ਮੀਟਿੰਗ ਵਿੱਚ 15 ਨਵੇਂ ਈਐੱਸਆਈਸੀ ਹਸਪਤਾਲ, 78 ਈਐੱਸਆਈ ਡਿਸਪੈਂਸਰੀਆਂ, ਈਐੱਸਆਈਸੀ ਹਸਪਤਾਲ, ਬੇਲਟੋਲਾ, ਅਸਾਮ, ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਕੇ ਕੇ ਨਗਰ, ਚੇੱਨਈ, ਤਮਿਲਨਾਡੂ ਅਤੇ ਈਐੱਸਆਈਸੀ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਾਬਾਦ, ਹਰਿਆਣਾ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ।

ਸ਼੍ਰੀ ਯਾਦਵ ਨੇ ਪ੍ਰੋਗਰਾਮ ਦੌਰਾਨ ਸਿਟੀਜ਼ਨ ਚਾਰਟਰ, ਈਐੱਸਆਈਸੀ ਦੇ ਆਡਿਟ ਅਤੇ ਅਕਾਊਂਟਸ ਦਾ ਮੈਨੂਅਲ, ਰੈਫਰਲ ਪਾਲਿਸੀ ਅਤੇ ਉਪਕਰਨ ਨੀਤੀ ਜਾਰੀ ਕੀਤੀ।

ਸ਼੍ਰੀ ਯਾਦਵ ਨੇ ਈਐੱਸਆਈਸੀ ਦੇ 5 ਆਈਜੀਓਟੀ (iGoT) ਸਿਖਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ, ਜੋ ਰਾਜਸਥਾਨ, ਕੇਰਲ ਅਤੇ ਬੈਂਗਲੁਰੂ ਦੇ ਈਐੱਸਆਈਸੀ ਦਫਤਰਾਂ ਤੋਂ ਆਈਜੀਓਟੀ (ਕਰਮਯੋਗੀ ਭਾਰਤ) ਸਿਖਲਾਈ ਪਲੇਟਫਾਰਮ 'ਤੇ ਚੋਟੀ 'ਤੇ ਰਹੇ ਹਨ। ਇਸ ਪਲੇਟਫਾਰਮ ਦਾ ਉਦੇਸ਼ ਸਿਵਲ ਸੇਵਾਵਾਂ ਵਿੱਚ ਸਮਰੱਥਾ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।

ਸ਼੍ਰੀਮਤੀ ਡੋਲਾ ਸੇਨ, ਸੰਸਦ ਮੈਂਬਰ; ਸ਼੍ਰੀ ਰਾਮ ਕ੍ਰਿਪਾਲ ਯਾਦਵ, ਸੰਸਦ ਮੈਂਬਰ; ਸ਼੍ਰੀਮਤੀ ਆਰਤੀ ਆਹੂਜਾ, ਸਕੱਤਰ (ਐੱਲ ਐਂਡ ਈ); ਡਾ. ਰਾਜੇਂਦਰ ਕੁਮਾਰ, ਡਾਇਰੈਕਟਰ ਜਨਰਲ ਦੇ ਨਾਲ ਰਾਜ ਸਰਕਾਰਾਂ ਦੇ ਪ੍ਰਮੁੱਖ ਸਕੱਤਰਾਂ/ਸਕੱਤਰਾਂ, ਮਾਲਕਾਂ, ਕਰਮਚਾਰੀਆਂ ਦੇ ਨੁਮਾਇੰਦੇ ਅਤੇ ਈਐੱਸਆਈ ਕਾਰਪੋਰੇਸ਼ਨ ਦੇ ਹੋਰ ਮੈਂਬਰ ਮੀਟਿੰਗ ਵਿੱਚ ਹਾਜ਼ਰ ਹੋਏ।

************

ਐੱਮਜੇਪੀਐੱਸ



(Release ID: 1956262) Visitor Counter : 87