ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਜੀ-20 ਸਮਿਟ ਵਿੱਚ ਆਉਣ ਵਾਲੇ ਲੀਡਰਾਂ ਦਾ ਸੁਆਗਤ ਕੀਤਾ

Posted On: 08 SEP 2023 8:04PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 9 ਅਤੇ 10 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ-20 ਸਮਿਟ ਵਿੱਚ ਆਉਣ ਵਾਲੇ ਲੀਡਰਾਂ ਦਾ ਗਰਮਜ਼ੋਸੀ ਨਾਲ ਸੁਆਗਤ ਕੀਤਾ ਹੈ।

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਐਕਸ (X)’ਤੇ ਲਿਖਿਆ:

 “ਮੇਰੇ ਮਿੱਤਰ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ (PM Pravind Kumar Jugnauth), ਭਾਰਤ ਵਿੱਚ ਤੁਹਾਡਾ ਸੁਆਗਤ ਹੈ। ਸਾਡੀ ਅੱਜ ਹੋਣ ਵਾਲੀ ਮੁਲਾਕਾਤ ਦੇ ਲਈ ਮੈਂ ਬੇਹੱਦ ਉਤਸੁਕ ਹਾਂ।

 

ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੈਨੇਜਿੰਗ ਡਾਇਰੈਕਟਰ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਲਿਖਿਆ:

ਪੂਰੀ ਤਰ੍ਹਾਂ ਸਹਿਮਤ ਹਾਂ, ਕ੍ਰਿਸਟਾਲੀਨਾ ਜੌਰਜੀਵਾ(Kristalina Georgieva)। ਆਓ ਅਸੀਂ ਸਭ ਮਿਲ ਕੇ ਕੰਮ ਕਰੀਏ ਅਤੇ ਸਾਡੇ ਸਮੇਂ ਦੀਆਂ ਮਹੱਤਵਪੂਰਨ ਚੁਣੌਤੀਆਂ ਨੂੰ ਘੱਟ ਕਰੀਏ ਅਤੇ ਸਾਡੇ ਨੌਜਵਾਨਾਂ ਦੇ ਲਈ ਬਿਹਤਰ ਭਵਿੱਖ ਸੁਨਿਸ਼ਚਿਤ ਕਰੀਏ। ਦਿੱਲੀ ਆਗਮਨ ’ਤੇ ਤੁਹਾਡੇ ਦੁਆਰਾ ਸਾਡੀ ਸੰਸਕ੍ਰਿਤੀ ਦੇ ਪ੍ਰਤੀ ਦਰਸਾਏ ਗਏ ਸਨੇਹ ਦੀ ਭੀ ਮੈਂ ਸ਼ਲਾਘਾ ਕਰਦਾ ਹਾਂ।

ਯੂਰੋਪੀਅਨ ਯੂਨੀਅਨ ਕਮਿਸ਼ਨ ਦੇ ਪ੍ਰਧਾਨ (ਪ੍ਰੈਜ਼ੀਡੈਂਟ) ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਲਿਖਿਆ:

 “ਉਰਸੁਲਾ ਵੌਨ ਡੇਰ ਲੇਯਨ(Ursula von der Leyen), ਜੀ-20 ਸਮਿਟ ਵਿੱਚ ਹਿੱਸਾ ਲੈਣ ਦੇ ਲਈ ਤੁਹਾਡੇ ਦਿੱਲੀ ਆਮਗਨ ਤੋਂ ਬੇਹੱਦ ਪ੍ਰਸੰਨਤਾ ਹੋਈ ਹੈ। ਯੂਰੋਪੀਅਨ ਯੂਨੀਅਨ ਕਮਿਸ਼ਨ ਦੇ ਸਮਰਥਨ ਅਤੇ ਪ੍ਰਤੀਬੱਧਤਾ ਦੇ ਲਈ ਆਭਾਰੀ ਹਾਂ। ਅਸੀਂ ਆਪਣੇ ਸਾਹਮਣੇ ਆਉਣ ਵਾਲੀਆਂ ਗੰਭੀਰ ਚੁਣੌਤੀਆਂ ਦਾ ਸਮੂਹਿਕ ਰੂਪ ਨਾਲ ਸਮਾਧਾਨ ਕਰਾਂਗੇ। ਸਾਰਥਕ ਚਰਚਾ ਅਤੇ ਸਹਿਯੋਗਾਤਮਕ ਕਾਰਵਾਈ ਦੀ ਆਸ਼ਾ ਕਰਦਾ ਹਾਂ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਐਕਸ (X) ’ਤੇ ਲਿਖਿਆ:

 “ਤੁਹਾਡਾ ਸੁਆਗਤ ਹੈ ਰਿਸ਼ੀ ਸੁਨਕ!(Welcome Rishi Sunak!) ਸਾਰਥਕ ਸਮਿਟ ਦੀ ਉਡੀਕ ਹੈ, ਜਿੱਥੇ ਅਸੀਂ ਆਪਣੇ ਗ੍ਰਹਿ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਦੇ ਲਈ ਮਿਲ ਕੇ ਕੰਮ ਕਰ ਸਕੀਏ।

ਪ੍ਰਧਾਨ ਮੰਤਰੀ ਨੇ ਸਪੇਨ ਦੇ ਵਫ਼ਦ ਦਾ ਸੁਆਗਤ ਕਰਦੇ ਹੋਏ, ਐਕਸ (X) ’ਤੇ ਸਪੇਨ ਦੇ ਰਾਸ਼ਟਰਪਤੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ:

ਪੈਡਰੋ ਸਾਂਚੇਜ਼ (Pedro Sanchez), ਤੁਹਾਡੀ ਚੰਗੀ ਸਿਹਤ ਅਤੇ ਜਲਦੀ ਤੰਦਰੁਸਤ ਹੋਣ ਦੇ ਲਈ ਪ੍ਰਾਰਥਨਾ ਕਰਦਾ ਹਾਂ। ਆਗਾਮੀ ਜੀ-20 ਸਮਿਟਦੇ ਦੌਰਾਨ ਸਾਨੂੰ ਤੁਹਾਡੇ ਵਿਵਹਾਰਿਕ ਵਿਚਾਰਾਂ ਦੀ ਕਮੀ ਮਹਿਸੂਸ ਹੋਵੇਗੀ। ਨਾਲ ਹੀ, ਭਾਰਤ ਆਏ ਸਪੈਨਿਸ਼ ਵਫ਼ਦ ਦਾ ਹਾਰਦਿਕ ਸੁਆਗਤ ਹੈ।

ਅਰਜਨਟੀਨਾ ਦੇ ਰਾਸ਼ਟਰਪਤੀ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਲਿਖਿਆ:

ਰਾਸ਼ਟਰਪਤੀ ਅਲਬਰਟੋ ਫਰਨਾਡੀਜ਼ (President Alberto Fernandez), ਭਾਰਤ ਨੂੰ ਤੁਹਾਡਾ ਸੁਆਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਜੀ-20 ਸਮਿਟ ਦੀ ਕਾਰਵਾਈ ਦੇ ਦੌਰਾਨ ਤੁਹਾਡੇ ਵਿਵਹਾਰਿਕ ਵਿਚਾਰਾਂ ਦੀ ਉਡੀਕ ਹੈ।

ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਲਿਖਿਆ:

ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਜੋਅ ਬਾਇਡਨ ਦਾ 7, ਲੋਕ ਕਲਿਆਣ ਮਾਰਗ ’ਤੇ ਸੁਆਗਤ ਕਰਕੇ ਖੁਸ਼ੀ ਹੋਈ। ਸਾਡੀ ਮੁਲਾਕਾਤ ਬਹੁਤ ਸਾਰਥਕ ਰਹੀ। ਅਸੀਂ ਅਨੇਕ ਵਿਸ਼ਿਆਂ ’ਤੇ ਸਾਰਥਕ ਚਰਚਾ ਕੀਤੀ ਜੋ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਆਰਥਿਕ ਅਤੇ ਲੋਕਾਂ ਨਾਲ ਲੋਕਾਂ ਦੇ ਆਪਸੀ ਸਬੰਧਾਂ (people-to-people linkages) ਨੂੰ ਅੱਗੇ ਵਧਾਏਗੀ। ਸਾਡੇ ਰਾਸ਼ਟਰਾਂ ਦੇ ਦਰਮਿਆਨ ਮਿੱਤਰਤਾ ਆਲਮੀ ਭਲਾਈ (global good) ਨੂੰ ਅੱਗੇ ਵਧਾਉਣ ਵਿੱਚ ਇੱਕ ਮਹਾਨ ਭੂਮਿਕਾ ਨਿਭਾਉਂਦੀ ਰਹੇਗੀ।

 

 

*****

ਡੀਐੱਸ/ਟੀਐੱਸ(Release ID: 1955769) Visitor Counter : 71