ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਆਰਥਿਕ ਅਪਰਾਧੀ ਕਾਨੂੰਨ ਲਿਆਏ ਜਾਣ ਤੋਂ ਬਾਅਦ ਪਿਛਲੇ ਲਗਭਗ ਚਾਰ ਵਰ੍ਹਿਆਂ ਵਿੱਚ ਆਰਥਿਕ ਅਪਰਾਧੀਆਂ ਅਤੇ ਭਗੌੜਿਆਂ ਤੋਂ 1.8 ਬਿਲੀਅਨ ਡਾਲਰ ਤੋਂ ਅਧਿਕ ਦੀ ਸੰਪੱਤੀ ਬਰਾਮਦ ਕੀਤੀ ਗਈ ਹੈ, ਜਦਕਿ ਮਨੀ ਲੌਂਡਰਿੰਗ ਐਕਟ (ਪੀਐੱਮਐੱਲਏ) ਨੇ 2014 ਤੋਂ ਅਪਰਾਧੀਆਂ ਦੀ 12 ਬਿਲੀਅਨ ਡਾਲਰ ਤੋਂ ਵੱਧ ਦੀ ਸੰਪੱਤੀ ਕੁਰਕ ਕਰਨ ਵਿੱਚ ਮਦਦ ਕੀਤੀ ਹੈ।
ਹਾਲ ਹੀ ਦੇ ਵਰ੍ਹਿਆਂ ਵਿੱਚ, ਖਾਸ ਤੌਰ ‘ਤੇ ਅਕਤੂਬਰ 2022 ਵਿੱਚ ਭਾਰਤ ਦੁਆਰਾ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਦੀ ਮੇਜ਼ਬਾਨੀ ਤੋਂ ਬਾਅਦ ਅਪਰਾਧੀਆਂ ਅਤੇ ਭਗੌੜਿਆਂ ਦੀ ਹਵਾਲਗੀ ਵਿੱਚ ਭਾਰੀ ਵਾਧਾ ਹੋਇਆ ਹੈ
ਡਾ. ਜਿਤੇਂਦਰ ਸਿੰਘ ਨੇ ਦਿੱਲੀ ਵਿੱਚ ਸੀਬੀਆਈ ਹੈੱਡਕੁਆਰਟਰ ਵਿੱਚ ਪਹਿਲੇ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਅਤੇ ਇਨਵੈਸਟਰ ਸੈਰੇਮਨੀ ਦਾ ਉਦਘਾਟਨ ਕੀਤਾ
2005 ਤੋਂ 2013 ਦੇ ਦਰਮਿਆਨ ਯੂਪੀਏ ਮਿਆਦ ਦੌਰਾਨ ਔਸਤਨ ਲਗਭਗ 4 ਅਪਰਾਧੀ/ਭਗੌੜੇ ਭਾਰਤ ਵਾਪਸ ਆਏ, ਜਦਕਿ 2014 ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਸੰਖਿਆ ਵਧ ਕੇ 10 ਹੋ ਗਈ
ਇਸ ਵਰ੍ਹੇ ਹੁਣ ਤੱਕ 19 ਅਪਰਾਧੀ/ਭਗੌੜੇ ਭਾਰਤ ਵਾਪਸ ਆਏ ਹਨ, 2022 ਵਿੱਚ 27 ਅਤੇ 2021 ਵਿੱਚ 18 ਅਪਰਾਧੀਆਂ/ਭਗੌੜਿਆਂ ਦੇ ਭਾਰਤ ਵਾਪਸ ਆਉਣ ਸਮੇਤ ਪਿਛਲੇ ਵਰ੍ਹਿਆਂ ਵਿੱਚ ਔਸਤਨ ਲਗਭਗ 10 ਵਾਪਸ ਆਏ ਹਨ: ਡਾ. ਜਿਤੇਂਦਰ ਸਿੰਘ
Posted On:
07 SEP 2023 4:18PM by PIB Chandigarh
ਕੇਂਦਰੀ ਮੰਤਰੀ, ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਆਰਥਿਕ ਅਪਰਾਧੀ ਕਾਨੂੰਨ ਲਿਆਏ ਜਾਣ ਤੋਂ ਬਾਅਦ ਪਿਛਲੇ ਲਗਭਗ ਚਾਰ ਵਰ੍ਹਿਆਂ ਵਿੱਚ ਆਰਥਿਕ ਅਪਰਾਧੀਆਂ ਅਤੇ ਭਗੌੜਿਆਂ ਤੋਂ 1.8 ਬਿਲੀਅਨ ਡਾਲਰ ਤੋਂ ਵੱਧ ਦੀ ਸੰਪੱਤੀ ਬਰਾਮਦ ਕੀਤੀ ਗਈ ਹੈ, ਜਦਕਿ ਮਨੀ ਲੌਂਡਰਿੰਗ ਐਕਟ (ਪੀਐੱਮਐੱਲਏ) ਨੇ 2014 ਤੋਂ ਅਪਰਾਧੀਆਂ ਦੀ 12 ਬਿਲੀਅਨ ਡਾਲਰ ਤੋਂ ਵੱਧ ਦੀ ਸੰਪੱਤੀ ਨੂੰ ਕੁਰਕ ਕਰਨ ਵਿੱਚ ਮਦਦ ਕੀਤੀ ਹੈ।
ਇਹ ਜਾਣਕਾਰੀ ਅੱਜ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ): ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੀਬੀਆਈ ਹੈੱਡਕੁਆਰਟਰ ਵਿਖੇ ਇੱਕ ਨਿਵੇਸ਼ ਸਮਾਰੋਹ ਵਿੱਚ ਵਿਸ਼ੇਸ਼ ਸੀਬੀਆਈ ਅਧਿਕਾਰੀਆਂ ਨੂੰ ਭਾਰਤੀ ਪੁਲਿਸ ਮੈਡਲ ਪ੍ਰਦਾਨ ਕਰਨ ਤੋਂ ਬਾਅਦ ਪਹਿਲਾਂ “ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ” ‘ਤੇ ਆਪਣੇ ਉਦਘਾਟਨ ਭਾਸ਼ਣ ਵਿੱਚ ਦਿੱਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ, ਖਾਸ ਤੌਰ ‘ਤੇ ਅਕਤੂਬਰ 2022 ਵਿੱਚ ਭਾਰਤ ਦੁਆਰਾ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਦੀ ਮੇਜ਼ਬਾਨੀ ਤੋਂ ਬਾਅਦ ਅਪਰਾਧੀਆਂ ਅਤੇ ਭਗੌੜਿਆਂ ਦੀ ਹਵਾਲਗੀ ਵਿੱਚ ਭਾਰੀ ਵਾਧਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਜਦ ਕਿ ਇਸ ਵਰ੍ਹੇ ਹੁਣ ਤੱਕ 19 ਅਪਰਾਧੀ/ਭਗੌੜੇ ਭਾਰਤ ਵਾਪਸ ਆਏ ਹਨ, 2022 ਵਿੱਚ 27 ਅਤੇ 2021 ਵਿੱਚ 18 ਅਪਰਾਧੀਆਂ/ਭਗੌੜਿਆਂ ਦੇ ਭਾਰਤ ਵਾਪਸ ਆਉਣ ਸਮੇਤ ਪਿਛਲੇ ਵਰ੍ਹਿਆਂ ਵਿੱਚ ਔਸਤਨ ਲਗਭਗ 10 ਅਪਰਾਧੀ/ਭਗੌੜੇ ਵਾਪਸ ਆਏ ਹਨ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਵਿੱਚ ਅਪਰਾਧੀਆਂ/ਭਗੌੜਿਆਂ ਦੀ ਵਾਪਸੀ ਵਿੱਚ ਜ਼ਿਕਰਯੋਗ ਵਾਧਾ ਅਕਤੂਬਰ 2022 ਵਿੱਚ ਦਿੱਲੀ ਵਿੱਚ ਆਯੋਜਿਤ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਤੋਂ ਬਾਅਦ ਭਾਰਤ ਅਤੇ ਹੋਰ ਦੇਸ਼ਾਂ ਦੀ ਪੁਲਿਸ ਦੇ ਦਰਮਿਆਨ ਸਹਿਯੋਗ ਵਧਾਉਣ ਦਾ ਨਤੀਜਾ ਹੈ। ਇਸ ਜਨਰਲ ਅਸੈਂਬਲੀ ਦਾ ਉਦਘਾਟਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਸੀ।
2018 ਵਿੱਚ ਆਰਥਿਕ ਅਪਰਾਧੀ ਕਾਨੂੰਨ ਦੇ ਲਾਗੂ ਹੋਣ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਆਰਥਿਕ ਅਪਰਾਧੀਆਂ ‘ਤੇ ਸਸ਼ਕਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਆਰਥਿਕ ਅਪਰਾਧੀਆਂ ਅਤੇ ਭਗੌੜਿਆਂ ਅਤੇ ਮਨੀ ਲੌਂਡਰਿੰਗ ਕਰਨ ਵਾਲਿਆਂ ਤੋਂ ਵੱਡੀ ਮਾਤਰਾ ਵਿੱਚ ਸੰਪੱਤੀ ਦੀ ਵਸੂਲੀ ਅਤੇ ਕੁਰਕੀ ਬਾਰੇ ਜਾਣਕਾਰੀ ਦਿੱਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਅਨੋਖਾ ਸ਼ੁਭ ਸੰਯੋਗ ਹੈ ਕਿ ਜੀ20 ਸਮਿਟ ਕੱਲ੍ਹ ਹੋ ਰਿਹਾ ਹੈ ਅਤੇ ਪਰਸੋਨਲ ਮੰਤਰਾਲਾ ਪਹਿਲਾਂ ਹੀ ਗੁਰੂਗ੍ਰਾਮ, ਰਿਸ਼ੀਕੇਸ਼ ਅਤੇ ਕੋਲਕਾਤਾ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੀਆਂ ਮੀਟਿੰਗਾਂ ਵਿੱਚ ਵਿਚਾਰ-ਵਟਾਂਦਰਾ ਕਰ ਚੁੱਕਿਆ ਹੈ ਅਤੇ ਤਿੰਨ ਪ੍ਰਾਥਮਿਕਤਾ ਵਾਲੇ ਖੇਤਰਾਂ-ਅਰਥਾਤ, ਸੂਚਨਾ ਸਾਂਝਾ ਕਰਨ ਰਾਹੀਂ ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ, ਸੰਪੱਤੀ ਰਿਕਵਰੀ ਵਿਧੀ ਨੂੰ ਮਜ਼ਬੂਤ ਕਰਨਾ, ਅਤੇ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਦੀ ਅਖੰਡਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਵਿੱਚ, ਉੱਚ-ਪੱਧਰੀ ਸਿਧਾਂਤ ਜਿਵੇਂ ਕਾਰਵਾਈ-ਅਧਾਰਿਤ ਖੇਤਰਾਂ ਵਿੱਚ ਪ੍ਰਗਤੀ ਹੋ ਰਹੀ ਹੈ।
ਡਾ. ਜਿਤੇਂਦਰ ਸਿੰਘ ਨੇ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਹੀ ਸਨ, ਜਿਨ੍ਹਾਂ ਨੇ 2018 ਵਿੱਚ ਜੀ20 ਸਮਿਟ ਵਿੱਚ ਭਗੌੜੇ ਆਰਥਿਕ ਅਪਰਾਧੀਆਂ ਦੇ ਵਿਰੁੱਧ ਕਾਰਵਾਈ ਅਤੇ ਸੰਪੱਤੀ ਦੀ ਵਸੂਲੀ ਲਈ ਨਾਈਨ ਪੁਆਇੰਟ ਏਜੰਡਾ ਪੇਸ਼ ਕੀਤਾ ਸੀ ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਕਾਰਜ ਸਮੂਹ ਦੁਆਰਾ ਨਿਰਣਾਇਕ ਕਦਮ ਉਠਾਏ ਜਾ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 16 ਦਸਬੰਰ, 2022 ਨੂੰ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਵਜੋਂ ਮਨੋਨੀਤ ਕਰਨ ਲਈ ਇੱਕ ਇਤਿਹਾਸਿਕ ਪ੍ਰਸਤਾਵ ਨੂੰ ਸਵੀਕਾਰ ਕੀਤਾ, ਜਿਸ ਨੂੰ ਮਨਾਉਣ ਦੀ ਸ਼ੁਰੂਆਤ 2023 ਤੋਂ ਹੋ ਰਹੀ ਹੈ।
ਪ੍ਰਸਤਾਵ ਵਿੱਚ ਅੰਤਰਰਾਸ਼ਟਰੀ ਅਪਰਾਧ, ਵਿਸ਼ੇਸ਼ ਤੌਰ ‘ਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੀ ਰੋਕਥਾਮ ਅਤੇ ਉਸ ਨਾਲ ਮੁਕਾਬਲਾ ਕਰਨ ਅਤੇ ਅੱਤਵਾਦ ਦੀ ਰੋਕਥਾਮ ਅਤੇ ਉਸ ਨਾਲ ਮੁਕਾਬਲਾ ਕਰਨ ਨਾਲ ਸਬੰਧਿਤ ਵਿਭਿੰਨ ਖੇਤਰਾਂ ਵਿੱਚ ਗਲੋਬਲ, ਖੇਤਰੀ ਅਤੇ ਉੱਪ-ਖੇਤਰੀ ਪੱਧਰਾਂ ‘ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ।’ ਉਨ੍ਹਾਂ ਨੇ ਕਿਹਾ ਕਿ ਸਾਲਾਨਾ ਆਯੋਜਨ ਲਈ 7 ਸਤੰਬਰ ਦੀ ਚੁਣੀ ਗਈ ਮਿਤੀ, ਉਸ ਮਿਤੀ ਦੇ ਨਾਲ ਮੇਲ ਖਾਂਦੀ ਹੈ ਜਦੋਂ ਇੰਟਰਪੋਲ ਦੇ ਪੂਰਬਗਾਮੀ (predecessor) ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਕਮਿਸ਼ਨ (ਆਈਸੀਪੀਸੀ) ਦੀ ਸਥਾਪਨਾ 1923 ਵਿੱਚ ਕੀਤੀ ਗਈ ਸੀ।
ਡਾ. ਸਿੰਘ ਨੇ ਸੂਚਿਤ ਕੀਤਾ ਕਿ ਪਹਿਲੇ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਦੀ ਵਿਸ਼ੇਸ਼ ਥੀਮ ਪੁਲਿਸਿੰਗ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਨਾ ਹੈ। ਇੰਟਰਪੋਲ 2023 ਵਿੱਚ ਆਪਣਾ ਸ਼ਤਾਬਦੀ ਵਰ੍ਹਾ ਮਣਾ ਰਿਹਾ ਹੈ ਅਤੇ 195 ਮੈਂਬਰ ਦੇਸ਼ਾਂ ਦੇ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਪੁਲਿਸ ਸੰਗਠਨ ਹੈ।
ਇਸ ਪ੍ਰਮੁੱਖ ਜਾਂਚ ਏਜੰਸੀ ਦੇ ਸੰਖੇਪ ਇਤਿਹਾਸ ਨੂੰ ਉਜਾਗਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ 1941 ਵਿੱਚ ਭਾਰਤ ਸਰਕਾਰ ਦੇ ਯੁੱਧ ਅਤੇ ਸਪਲਾਈ ਵਿਭਾਗ ਨਾਲ ਸਬੰਧਿਤ ਲੈਣ-ਦੇਣ ਵਿੱਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਵਿਸ਼ੇਸ਼ ਪੁਲਿਸ ਪ੍ਰਤਿਸ਼ਠਾਨ (ਸਥਾਪਨਾ) ਦੇ ਰੂਪ ਵਿੱਚ ਸਾਦਗੀ ਤੋਂ ਸ਼ੁਰੂ ਹੋਣ ਵਾਲੇ ਸੈਂਟਰਲ ਬਿਊਰੋ ਆਵ੍ ਇਨਵੈਸਟੀਗੇਸ਼ਨ ਦੀ ਸਥਾਪਨਾ 1963 ਵਿੱਚ ਭਾਰਤ ਦੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਵਜੋਂ ਕੀਤੀ ਗਈ ਸੀ।
ਡਾ. ਸਿੰਘ ਨੇ ਇਸ ਗੱਲ ‘ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ 2023 ਸੀਬੀਆਈ ਦਾ ਡਾਇਮੰਡ ਜੁਬਲੀ ਵਰ੍ਹਾ ਹੈ ਅਤੇ ਆਪਣੇ 60 ਵਰ੍ਹਿਆਂ ਦੀ ਹੋਂਦ ਵਿੱਚ ਸੀਬੀਆਈ ਭਾਰਤ ਦੀ ਪ੍ਰਮੁੱਖ ਜਾਂਚ ਅਤੇ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਵਜੋਂ ਉਭਰੀ ਹੈ ਅਤੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਤੋਂ ਲੈ ਕੇ ਰਾਜਾਂ ਅਤੇ ਸੰਵਿਧਾਨਿਕ ਅਦਾਲਤਾਂ ਦੁਆਰਾ ਸੌਂਪੇ ਗਏ ਸਨਸਨੀਖੇਜ਼ ਅਤੇ ਗੁੰਝਲਦਾਰ ਕੇਸ, ਆਰਥਿਕ ਅਪਰਾਧਾਂ ਅਤੇ ਬੈਂਕਿੰਗ ਧੋਖਾਧੜੀ ਦੀ ਜਾਂਚ ਲਈ ਅੰਦਰੂਨੀ ਤੌਰ ‘ਤੇ ਇੱਕ ਸਮਰੱਥ ਸੰਗਠਨ ਵਜੋਂ ਵਿਕਸਿਤ ਹੋਈ ਹੈ।
ਆਪਣੀ ਪੇਸ਼ੇਵਰਤਾ ਅਤੇ ਇਮਾਨਦਾਰੀ ਦੇ ਕਾਰਨ, ਇਸ ਬਿਊਰੋ ਨੇ ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨ ਸਭਾ ਅਤੇ ਆਮ ਆਦਮੀ ਦਾ ਵਿਸ਼ਵਾਸ ਹਾਸਲ ਕੀਤਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਜਿੱਤਣਾ ਕਿਸੇ ਵੀ ਸੰਗਠਨ ਦੇ ਲਈ ਲਿਟਮਸ ਟੈਸਟ ਦੇ ਬਰਾਬਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਨੇ ਨਾ ਸਿਰਫ਼ ਜਨਤਾ ਦਾ ਵਿਸ਼ਵਾਸ ਹਾਸਲ ਕੀਤਾ ਹੈ, ਬਲਕਿ ਤੇਜ਼ੀ ਨਾਲ ਬਦਲਦੇ ਸਮਾਜਿਕ-ਆਰਥਿਕ ਅਤੇ ਤਕਨੀਕੀ ਮਾਹੌਲ ਦੇ ਨਾਲ ਤਾਲਮੇਲ ਕਾਇਮ ਰੱਖਦੇ ਹੋਏ ਔਨਲਾਈਨ ਬਾਲ ਜਿਨਸੀ ਉਤਪੀੜਨ ਅਤੇ ਸ਼ੋਸ਼ਣ, ਮਨੁੱਖੀ ਤਸਕਰੀ, ਡਰੱਗਸ, ਜੰਗਲੀ ਜੀਵਨ, ਸੱਭਿਆਚਾਰਕ ਸੰਪੱਤੀਆਂ, ਅਤੇ ਡਿਜੀਟਲ ਖੇਤਰ ਵਿੱਚ ਅਪਰਾਧਾਂ ਨਾਲ ਸਬੰਧਿਤ ਜਾਂਚ ਲਈ ਵਿਸ਼ੇਸ਼ ਜਾਂਚ ਇਕਾਈਆਂ ਵੀ ਸਥਾਪਿਤ ਕੀਤੀਆਂ ਹਨ।
ਉਨ੍ਹਾਂ ਨੇ ਕਿਹਾ, “ਇਹ ਕਹਿਣਾ ਬੇਮਾਨੀ ਹੋਵੇਗਾ ਕਿ ਅਪਰਾਧ ਨਾਲ ਲੜਨ ਦੇ ਬੁਨਿਆਦੀ ਸਿਧਾਂਤ ਕਦੇ ਨਹੀਂ ਬਦਲਣਗੇ ਅਤੇ ਪ੍ਰਸਤਾਵਿਤ ਢਾਂਚੇ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਇਹ ਸੁਨਿਸ਼ਚਿਤ ਕਰੇਗਾ ਕਿ ਦੁਨੀਆ ਭਰ ਦੀ ਪੁਲਿਸ ਆਪਸ ਵਿੱਚ ਜੁੜੀ ਹੋਈ ਹੈ।” ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਵਿੱਚ ਅਪਰਾਧ ਅਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਸਮੇਂ ਇਸ ਨੂੰ ਇੱਕ ਮਾਰਗਦਰਸ਼ਕ ਸਿਧਾਂਤ ਹੋਣਾ ਚਾਹੀਦਾ ਹੈ।
ਬਾਅਦ ਵਿੱਚ, ਡਾ. ਜਿਤੇਂਦਰ ਸਿੰਘ ਨੇ ਸੀਬੀਆਈ ਅਧਿਕਾਰੀਆਂ ਨੂੰ ਪੁਲਿਸ ਮੈਡਲ ਪ੍ਰਦਾਨ ਕੀਤੇ ਅਤੇ ਪੁਰਸਕਾਰ ਜੇਤੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੀਬੀਆਈ ਅਤੇ ਉਸ ਦੇ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
*************
ਐੱਸਐੱਨਸੀ/ਪੀਕੇ
(Release ID: 1955593)
Visitor Counter : 94