ਪ੍ਰਧਾਨ ਮੰਤਰੀ ਦਫਤਰ
azadi ka amrit mahotsav

20ਵੀਂ ਆਸੀਆਨ-ਇੰਡੀਆ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

Posted On: 07 SEP 2023 10:19PM by PIB Chandigarh

Mister President, Your Majesty, Excellencies,

 

ਆਪ(ਤੁਸੀਂ) ਸਭ ਨੇ ਜੋ ਚੰਦਰਯਾਨ ਦੀ ਸਫ਼ਲਤਾ ‘ਤੇ ਵਧਾਈ ਦਿੱਤੀ, ਉਸ ਦੇ ਲਈ ਮੈਂ ਹਿਰਦੇ ਤੋਂ ਤੁਹਾਡਾ ਆਭਾਰੀ ਹਾਂ। ਲੇਕਿਨ ਇਹ ਸਿਰਫ਼ ਭਾਰਤ ਦਾ ਨਹੀਂ ਪੂਰੀ ਮਾਨਵਜਾਤੀ ਦਾ ਅਚੀਵਮੈਂਟ ਹੈ। ਇਸ ਨਾਲ ਸਾਡੀ ਯੁਵਾ ਪੀੜ੍ਹੀ ਨੂੰ ਵਿਗਿਆਨ ਵਿੱਚ ਅੱਗੇ ਵਧਣ ਦਾ ਇੰਸਪਿਰੇਸ਼ਨ ਮਿਲੇਗਾ। ਇਸ ਨਾਲ ਮਾਨਵ ਕਲਿਆਣ ਹੋਵੇਗਾ। ਤੁਹਾਡੇ ਬਹੁਮੁੱਲੇ ਵਿਚਾਰਾਂ ਅਤੇ ਸੁਝਾਵਾਂ ਦੇ ਲਈ ਧੰਨਵਾਦ।

ਸਾਡੀ ਸਾਂਝੇਦਾਰੀ ਨੂੰ ਹੋਰ ਅਧਿਕ ਸਸ਼ਕਤ ਅਤੇ ਸਮ੍ਰਿੱਧ ਬਣਾਉਣ ਦੇ ਲਈ ਮੈਂ ਛੇ ਮੁੱਖ ਖੇਤਰਾਂ ਵਿੱਚ ਸਹਿਯੋਗ ਦੇ ਪ੍ਰਸਤਾਵ ਰੱਖਣਾ ਚਾਹੁੰਦਾ ਹਾਂ। ਪਹਿਲਾ ਹੈ- Connectivity Trilateral Highway ਅਤੇ ਉਸ ਦੇ extension ‘ਤੇ ਅਸੀਂ ਪਹਿਲਾਂ ਤੋਂ ਕੰਮ ਕਰ ਰਹੇ ਹਾਂ। Maritime Cooperation ‘ਤੇ ਸਾਡੇ joint statement ਦਾ ਮੈਂ ਸੁਆਗਤ ਕਰਦਾ ਹਾਂ ਮੇਰਾ ਵਿਜ਼ਨ ਹੈ ਕਿ ਇੱਕ ਐਸੀ multi-modal connectivity ਅਤੇ economic corridor ਤਿਆਰ ਕੀਤਾ ਜਾਵੇ ਜੋ South East Asia ਤੋਂ ਲੈ ਕੇ ਭਾਰਤ, ਪੱਛਮ ਏਸ਼ੀਆ ਅਤੇ ਯੂਰੋਪ ਨੂੰ ਜੋੜੇ।


ਇਸ ਵਿੱਚ logistics, ਸਪਲਾਈ ਚੇਨ, ਇਨਫ੍ਰਾਸਟ੍ਰਕਚਰ, ਕਲੀਨ energy ਅਤੇ ਸੋਲਰ ਗ੍ਰਿੱਡ ਜਿਹੇ ਖੇਤਰਾਂ ‘ਤੇ ਫੋਕਸ ਕੀਤਾ ਜਾ ਸਕਦਾ ਹੈ। ਦੂਸਰਾ ਖੇਤਰ ਹੈ - Digital transformation Digital Economy ਸਾਡੀ ਫਿਊਚਰ ਗ੍ਰੋਥ ਦਾ ਕੈਟਅਲਿਸਟ(ਉਤਪ੍ਰੇਰਕ) ਹੈ। ਭਾਰਤ ਵਿੱਚ ਅਸੀਂ Cyber security ਅਤੇ digital public infrastructure ‘ਤੇ ਬਲ ਦਿੱਤਾ ਹੈ। ਭਾਰਤ ਵਿੱਚ ਵਿਕਸਿਤ “ਡਿਜੀਟਲ India Stack” ਆਪ(ਤੁਹਾਡੇ) ਸਭ ਦੇ ਨਾਲ ਸਾਂਝਾ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ। ਇਸ ਸੰਦਰਭ ਵਿੱਚ, ਮੈਂ “ਆਸੀਆਨ-ਭਾਰਤ Fund for Digital Future” ਦੀ ਸਥਾਪਨਾ ਦਾ ਐਲਾਨ ਕਰਦਾ ਹਾਂ।



ਤੀਸਰਾ ਬੜਾ ਖੇਤਰ ਹੈ- Trade ਅਤੇ Economic Engagement ਪਿਛਲੇ ਵਰ੍ਹੇ “ਆਸੀਆਨ-ਭਾਰਤ Trade in Goods Agreement” ਵਿੱਚ ਹੋਈ ਪ੍ਰਗਤੀ ਦਾ ਸੁਆਗਤ ਹੈ। ਸਾਨੂੰ ਇਸ ਦੇ ਰੀਵਿਊ ਨੂੰ ਸਮਾਂ-ਬੱਧ ਤਰੀਕੇ ਨਾਲ ਪੂਰਾ ਕਰਨਾ ਹੋਵੇਗਾ। ਨਾਲ ਹੀ ‘ਆਸੀਆਨ-ਭਾਰਤ ਸਟਾਰਟ ਅੱਪ ਫੈਸਟੀਵਲ’  ਅਤੇ ਇਨੋਵੇਸ਼ਨ ਸਮਿਟ’ ਜਿਹੀਆਂ ਪਹਿਲਾਂ ਨੂੰ ਭੀ ਅੱਗੇ ਵਧਾਉਣਾ ਚਾਹੀਦਾ ਹੈ। ਇਸ ਸੰਦਰਭ ਵਿੱਚ, ਅਸੀਂ "Economic and Research Institute of ਆਸੀਆਨ and East Asia” ਨੂੰ ਆਪਣੇ ਸਪੋਰਟ ਨੂੰ renew ਕਰਨ ਦਾ ਨਿਰਣਾ ਲਿਆ ਹੈ।


Your Majesty, Excellencies,

ਚੌਥਾ ਖੇਤਰ ਹੈ- ਸਮਕਾਲੀਨ ਚੁਣੌਤੀਆਂ ਦਾ ਸਾਹਮਣਾ, ਗਲੋਬਲ ਸਾਊਥ ਅੱਜ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ, ਜਿਵੇਂ - food, fertilizer, fuel ਅਤੇ climate change ਸਾਨੂੰ ਮਲਟੀਲੈਟਰਲ ਫੋਰਮ ਵਿੱਚ ਗਲੋਬਲ ਸਾਊਥ ਦੀਆਂ ਸਾਂਝੀਆਂ ਚਿੰਤਾਵਾਂ ਨੂੰ ਨਾਲ ਮਿਲ ਕੇ ਉਠਾਉਣਾ ਹੋਵੇਗਾ। ਭਾਰਤ ਵਿੱਚ WHO ਦੁਆਲਾ “ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ” ਬਣਾਇਆ ਜਾ ਰਿਹਾ ਹੈ। ਮੈਂ ਆਪ (ਤੁਹਾਨੂੰ) ਸਭ ਨੂੰ ਇਸ ਨਾਲ ਜੁੜਨ ਦਾ ਨਿਓਤਾ ਦਿੰਦਾ ਹਾਂ। ਮਿਸ਼ਨ LiFE, ਯਾਨੀ  Lifestyle for Environment ਜਿਹੇ initiatives ‘ਤੇ ਮਿਲ ਕੇ ਸਾਨੂੰ ਕੰਮ ਕਰਨਾ ਚਾਹੀਦਾ ਹੈ।

ਅਸੀਂ ਭਾਰਤ ਵਿੱਚ ਜਨ-ਔਸ਼ਧੀ ਕੇਂਦਰਾਂ ਦੁਆਰਾ ਲੋਕਾਂ ਨੂੰ affordable ਅਤੇ quality medicine ਵਿਆਪਕ ਰੂਪ ਨਾਲ ਉਪਲਬਧ ਕਰਵਾ ਰਹੇ ਹਾਂ। ਆਪਣੇ ਅਨੁਭਵਾਂ ਨੂੰ ਆਪ ਸਭ ਦੇ ਨਾਲ ਸਾਂਝਾ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ।

ਪੰਜਵਾਂ ਹੈ- people-to-people contacts, ਇਸ ਸੰਦਰਭ ਵਿੱਚ ਸਾਨੂੰ education, ਸਾਇੰਸ & ਟੈਕਨੋਲੋਜੀ, ਰਿਸਰਚ, ਟੂਰਿਜ਼ਮ ਅਤੇ ਯੂਥ ‘ਤੇ ਫੋਕਸ ਕਰਨਾ ਚਾਹੀਦਾ ਹੈ। ਅੱਜ ਜਦੋਂ ਪ੍ਰਧਾਨ ਮੰਤਰੀ His Excellency “ਸੇਨਾਨਾ ਗੁਜ਼ਮਾਓ” ਸਾਡੇ ਨਾਲ ਹਨ, ਮੈਨੂੰ ਐਲਾਨ ਕਰਦੇ ਹੋਏ ਖੁਸ਼ੀ ਹੈ ਕਿ ਭਾਰਤ ਨੇ ਤਿਮੋਰ ਲੇਸਤੇ ਵਿੱਚ ਆਪਣਾ ਦੂਤਾਵਾਸ ਖੋਲ੍ਹਣ ਦਾ ਨਿਰਣਾ ਲਿਆ ਹੈ।

 
ਛੇਵਾਂ ਖੇਤਰ ਹੈ –ਸਾਡੀ ਸਟ੍ਰੈਟੀਜਿਕ Engagement ਨੂੰ ਸਸ਼ਕਤ ਬਣਾਉਣਾ ਇੰਡੋ-ਪੈਸਿਫਿਕ ਖੇਤਰ ਦੀ ਸ਼ਾਂਤੀ, ਸੁਰੱਖਿਆ, ਸਮ੍ਰਿੱਧੀ, ਅਤੇ ਪ੍ਰਗਤੀ ਵਿੱਚ ਸਾਡਾ ਸਾਂਝਾ ਹਿਤ ਹੈ। ਅਸੀਂ ਇਸ ਸਾਲ maritime exercises ਸ਼ੁਰੂ ਕੀਤੀਆਂ ਹਨ। South China Sea ਸਹਿਤ ਹੋਰ ਆਲਮੀ ਸਮੁੰਦਰੀ ਮਾਰਗਾਂ ਵਿੱਚ ਸ਼ਾਂਤੀ, ਸਥਿਰਤਾ navigation ਅਤੇ overflight ਦੀ ਸੁਤੰਤਰਤਾ, ਅਤੇ unimpeded lawful commerce ਨੂੰ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ। South China Sea ਦੇ ਲਈ ਕੋਈ ਭੀ code of conduct, UNCLOS (ਅੰਕਲੌਸ) ਸਹਿਤ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਹੋਣੇ ਚਾਹੀਦੇ ਹਨ। ਇਸ ਵਿੱਚ ਉਨ੍ਹਾਂ ਦੇਸ਼ਾਂ ਦੇ ਹਿਤਾਂ ਦਾ ਭੀ ਧਿਆਨ ਰੱਖਣਾ ਹੋਵੇਗਾ ਜੋ ਇਨ੍ਹਾਂ ਚਰਚਾਵਾਂ ਵਿੱਚ ਸ਼ਾਮਲ ਨਹੀਂ ਹਨ।

 

Your Majesty, Excellencies,

ਖੇਤਰੀ ਅਤੇ ਆਲਮੀ ਸ਼ਾਂਤੀ ਦੇ ਲਈ ਆਤੰਕਵਾਦ ਇੱਕ ਗੰਭੀਰ ਖ਼ਤਰਾ ਹੈ। ਸਾਨੂੰ ਮਿਲ ਕੇ ਆਤੰਕਵਾਦ, terror financing ਅਤੇ cyber disinformation ਦੇ ਵਿਰੁੱਧ ਨਿਰਣਾਇਕ ਪ੍ਰਯਾਸ ਕਰਨੇ ਹੋਣਗੇ। ਮੇਰਾ ਪ੍ਰਸਤਾਵ ਹੈ ਕਿ ਅਸੀਂ ਮਿਲ ਕੇ traditional ਅਤੇ non-traditional threats ਨਾਲ ਨਿਪਟਣ ਵਿੱਚ ਭੀ ਆਪਸੀ ਸਹਿਯੋਗ ਵਧਾਈਏ। ਸਾਨੂੰ disaster management ਅਤੇ maritime domain awareness ਦੇ ਖੇਤਰ ਵਿੱਚ ਭੀ ਸਹਿਯੋਗ ਕਰਨਾ ਚਾਹੀਦਾ ਹੈ। ਮੈਂ ਆਪ (ਤੁਹਾਨੂੰ) ਸਾਰਿਆਂ ਨੂੰ Coalition for Disaster Resilient (ਰੈਜ਼ਿਲਿਐਂਟ) Infrastructure ਨਾਲ ਜੁੜਨ ਦੇ ਲਈ ਭੀ ਸੱਦਾ ਦਿੰਦਾ ਹਾਂ।

 

ਧੰਨਵਾਦ । 

***

ਡੀਐੱਸ/ਐੱਸਟੀ


(Release ID: 1955590) Visitor Counter : 103