ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਮਨੀਸ਼ ਦੇਸਾਈ ਨੇ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲ਼ ਲਿਆ
Posted On:
01 SEP 2023 5:33PM by PIB Chandigarh
ਸ਼੍ਰੀ ਮਨੀਸ਼ ਦੇਸਾਈ ਨੇ ਅੱਜ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੇ ਪ੍ਰਮੁੱਖ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਸ਼੍ਰੀ ਦੇਸਾਈ ਨੇ ਕੱਲ੍ਹ ਸ਼੍ਰੀ ਰਾਜੇਸ਼ ਮਲਹੋਤਰਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲ਼ਿਆ ਹੈ।

ਸ਼੍ਰੀ ਮਨੀਸ਼ ਦੇਸਾਈ, 1989 ਬੈਚ ਦੇ ਇਨਫਰਮੇਸ਼ਨ ਸਰਵਿਸ ਅਧਿਕਾਰੀ ਹਨ। ਇਸ ਤੋਂ ਪਹਿਲਾਂ, ਸ਼੍ਰੀ ਦੇਸਾਈ ਨੇ ਸਰਕਾਰੀ ਵਿਗਿਆਪਨ ਅਤੇ ਆਊਟਰੀਚ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹੋਏ ਕੇਂਦਰੀ ਸੰਚਾਰ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਕੰਮ ਕੀਤਾ ਹੈ।
ਤਿੰਨ ਦਹਾਕਿਆਂ ਦੇ ਸ਼ਾਨਦਾਰ ਕਰੀਅਰ ਦੌਰਾਨ, ਸ਼੍ਰੀ ਦੇਸਾਈ ਨੇ ਡੀਜੀ, ਫਿਲਮ ਡਿਵੀਜ਼ਨ, ਐਡੀਸ਼ਨਲ ਡੀਜੀ (ਪ੍ਰਸ਼ਾਸਨ ਅਤੇ ਟ੍ਰੇਨਿੰਗ), ਆਈਆਈਐੱਮਸੀ, ਸੀਈਓ, ਸੀਬੀਐੱਫਸੀ ਸਮੇਤ ਵਿਭਿੰਨ ਅਸਾਈਨਮੈਂਟਾਂ ਨੂੰ ਸੰਭਾਲ਼ਿਆ ਹੈ। ਫਿਲਮ ਡਿਵੀਜ਼ਨ ਵਿੱਚ ਆਪਣੇ ਕਾਰਜਕਾਲ ਦੌਰਾਨ, ਉਹ ਮੁੰਬਈ ਵਿੱਚ ਭਾਰਤੀ ਸਿਨੇਮਾ ਦੇ ਰਾਸ਼ਟਰੀ ਅਜਾਇਬ ਘਰ ਦੀ ਸਥਾਪਨਾ ਨਾਲ ਜੁੜੇ ਹੋਏ ਸਨ।
ਉਨ੍ਹਾਂ ਨੇ ਪੀਆਈਬੀ ਮੁੰਬਈ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕਰਦੇ ਹੋਏ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਵੑ ਇੰਡੀਆ (ਆਈਐੱਫਐੱਫਆਈ), ਗੋਆ ਸਮੇਤ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਈਵੈਂਟਸ ਦੀਆਂ ਮੀਡੀਆ ਗਤੀਵਿਧੀਆਂ ਨੂੰ ਸੰਭਾਲ਼ਣ ਦੀ ਸੇਵਾ ਨਿਭਾਈ।
*******
ਸੌਰਭ ਸਿੰਘ
(Release ID: 1954333)
Visitor Counter : 117
Read this release in:
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Telugu
,
Kannada