ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਚੰਦਰਯਾਨ-3 ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨੇ ਇਸਰੋ ਦੀ ਟੀਮ ਨੂੰ ਸੰਬੋਧਨ ਕੀਤਾ


"ਮੈਂ ਤੁਹਾਡੀ ਮਿਹਨਤ, ਲਗਨ, ਹਿੰਮਤ, ਤਪ ਅਤੇ ਜਨੂੰਨ ਨੂੰ ਨਮਨ ਕਰਨ ਲਈ ਤੁਹਾਨੂੰ ਮਿਲਣ ਲਈ ਉਤਸੁਕ ਸੀ"

"ਭਾਰਤ ਹੁਣ ਚੰਦਰਮਾ 'ਤੇ ਹੈ! ਅਸੀਂ ਆਪਣਾ ਰਾਸ਼ਟਰੀ ਗੌਰਵ ਚੰਦਰਮਾ ਤੱਕ ਪਹੁੰਚਾਇਆ ਹੈ"

"ਨਵਾਂ ਭਾਰਤ 21ਵੀਂ ਸਦੀ ਵਿੱਚ ਦੁਨੀਆ ਦੀਆਂ ਬੜੀਆਂ ਸਮੱਸਿਆਵਾਂ ਦਾ ਹੱਲ ਕਰੇਗਾ"

"ਟੱਚਡਾਊਨ ਦਾ ਪਲ ਇਸ ਸਦੀ ਦੇ ਸਭ ਤੋਂ ਪ੍ਰੇਰਣਾਦਾਇਕ ਪਲਾਂ ਵਿੱਚੋਂ ਇੱਕ ਹੈ"

ਅੱਜ ਪੂਰੀ ਦੁਨੀਆ ਭਾਰਤ ਦੀ ਵਿਗਿਆਨਕ ਭਾਵਨਾ, ਸਾਡੀ ਤਕਨੀਕ ਅਤੇ ਸਾਡੇ ਵਿਗਿਆਨੀਆਂ ਦਾ ਲੋਹਾ ਮੰਨ ਰਹੀ ਹੈ ਅਤੇ ਉਸ ਨੂੰ ਸਵੀਕਾਰ ਕਰ ਰਹੀ ਹੈ

"ਸਾਡੇ 'ਮੂਨ ਲੈਂਡਰ' ਨੇ 'ਅੰਗਦ' ਵਾਂਗ ਚੰਦਰਮਾ 'ਤੇ ਆਪਣੇ ਪੈਰ ਮਜ਼ਬੂਤੀ ਨਾਲ ਜਮਾ ਲਏ ਹਨ"

ਚੰਦਰਯਾਨ-3 ਦਾ ਲੈਂਡਰ ਜਿਸ ਸਥਾਨ 'ਤੇ ਉਤਰਿਆ ਸੀ, ਉਸ ਨੂੰ ਹੁਣ 'ਸ਼ਿਵ ਸ਼ਕਤੀ' ਦੇ ਨਾਮ ਨਾਲ ਜਾਣਿਆ ਜਾਵੇਗਾ

ਚੰਦਰਮਾ ਦੀ ਸਤ੍ਹਾ 'ਤੇ ਉਹ ਸਥਾਨ ਜਿੱਥੇ ਚੰਦਰਯਾਨ-2 ਨੇ ਆਪਣੇ ਨਿਸ਼ਾਨ ਛੱਡੇ ਹਨ, ਉਸ ਨੂੰ 'ਤਿਰੰਗਾ' ਵਜੋਂ ਜਾਣਿਆ ਜਾਵੇਗਾ

ਚੰਦਰਯਾਨ-3 ਦੀ ਸਫ਼ਲਤਾ ਵਿੱਚ ਸਾਡੇ ਮਹਿਲਾ ਵਿਗਿਆਨੀਆਂ, ਦੇਸ਼ ਦੀ ਨਾਰੀ ਸ਼ਕਤੀ ਦੀ ਬੜੀ ਭੂਮਿਕਾ ਰਹੀ ਹੈ

'ਤੀਸਰੀ ਕਤਾਰ' ਤੋਂ 'ਪਹਿਲੀ ਕਤਾਰ' ਤੱਕ ਦੀ ਯਾਤਰਾ ਵਿੱਚ ਸਾਡੀਆਂ 'ਇਸਰੋ' ਜਿਹੀਆਂ ਸੰਸਥਾਵਾਂ ਨੇ ਬੜੀ ਭੂਮਿਕਾ

Posted On: 26 AUG 2023 9:34AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਸ ਤੋਂ ਪਰਤਣ ਬਾਅਦ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਦਾ ਦੌਰਾ ਕੀਤਾ ਅਤੇ ਚੰਦਰਯਾਨ-3 ਦੀ ਸਫ਼ਲਤਾ 'ਤੇ ਟੀਮ ਇਸਰੋ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੂੰ ਚੰਦਰਯਾਨ-3 ਮਿਸ਼ਨ ਦੇ ਨਤੀਜਿਆਂ ਅਤੇ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।


ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਐਂਡ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਵਿੱਚ ਮੌਜੂਦ ਹੋਣ 'ਤੇ ਬਹੁਤ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹਾ ਮੌਕਾ ਬਹੁਤ ਹੀ ਘੱਟ ਹੁੰਦਾ ਹੈ, ਜਦੋਂ ਸਰੀਰ ਅਤੇ ਮਨ ਅਜਿਹੀ ਖੁਸ਼ੀ ਨਾਲ ਭਰ ਜਾਂਦੇ ਹਨ। ਹਰ ਕਿਸੇ ਦੇ ਜੀਵਨ ਵਿੱਚ ਬੇਸਬਰੀ ਦੇ ਕੁਝ ਪਲਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੱਖਣ ਅਫਰੀਕਾ ਅਤੇ ਗ੍ਰੀਸ ਦੇ ਆਪਣੇ ਦੌਰਿਆਂ ਦੌਰਾਨ ਬਿਲਕੁਲ ਉਹੀ ਭਾਵਨਾਵਾਂ ਦਾ ਅਨੁਭਵ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਮਨ ਹਮੇਸ਼ਾ ਚੰਦਰਯਾਨ-3 ਮਿਸ਼ਨ 'ਤੇ ਕੇਂਦ੍ਰਿਤ ਸੀ। ਆਈਐੱਸਟੀਆਰਏਸੀ ਦਾ ਦੌਰਾ ਕਰਨ ਦੀ ਅਚਾਨਕ ਯੋਜਨਾ ਕਾਰਨ ਇਸਰੋ ਦੇ ਵਿਗਿਆਨੀਆਂ ਨੂੰ ਆਈ ਅਸੁਵਿਧਾ ਦਾ ਜ਼ਿਕਰ ਕਰਦੇ ਹੋਏ, ਭਾਵੁਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿਗਿਆਨੀਆਂ ਨੂੰ ਮਿਲਣ ਅਤੇ ਉਨ੍ਹਾਂ ਦੀ ਮਿਹਨਤ, ਲਗਨ, ਸਾਹਸ, ਦ੍ਰਿੜ੍ਹਤਾ ਅਤੇ ਸਮਰਪਣ ਨੂੰ ਸਲਾਮ ਕਰਨ ਲਈ ਬਹੁਤ ਉਤਸੁਕ ਸਨ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੋਈ ਆਮ ਸਫ਼ਲਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਅਨੰਤ ਪੁਲਾੜ ਵਿੱਚ ਭਾਰਤ ਦੀ ਵਿਗਿਆਨਕ ਸ਼ਕਤੀ ਦੀ ਸ਼ੁਰੂਆਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਮਾਣ ਨਾਲ ਕਿਹਾ, ''ਭਾਰਤ ਚੰਦਰਮਾ 'ਤੇ ਹੈ, ਸਾਡਾ ਰਾਸ਼ਟਰੀ ਮਾਣ ਚੰਦਰਮਾ 'ਤੇ ਹੈ।'' ਇਸ ਬੇਮਿਸਾਲ ਪ੍ਰਾਪਤੀ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ''ਇਹ ਅੱਜ ਦਾ ਭਾਰਤ ਹੈ ਜੋ ਨਿਡਰ ਅਤੇ ਜੁਝਾਰੂ ਹੈ। ਇਹ ਉਹ ਭਾਰਤ ਹੈ ਜੋ ਨਵਾਂ ਸੋਚਦਾ ਹੈ ਅਤੇ ਨਵੇਂ ਤਰੀਕੇ ਨਾਲ ਸੋਚਦਾ ਹੈ, ਜੋ ਡਾਰਕ ਜ਼ੋਨ ਵਿੱਚ ਜਾ ਕੇ ਵੀ ਦੁਨੀਆ ਵਿੱਚ ਰੋਸ਼ਨੀ ਦੀ ਕਿਰਨ ਫੈਲਾਉਂਦਾ ਹੈ। ਇਹ ਭਾਰਤ 21ਵੀਂ ਸਦੀ ਵਿੱਚ ਦੁਨੀਆ ਦੀਆਂ ਬੜੀਆਂ ਸਮੱਸਿਆਵਾਂ ਦਾ ਹੱਲ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੈਂਡਿੰਗ ਦਾ ਪਲ ਰਾਸ਼ਟਰ ਦੀ ਚੇਤਨਾ ਵਿੱਚ ਅਮਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, 'ਲੈਂਡਿੰਗ ਦਾ ਪਲ ਇਸ ਸਦੀ ਦੇ ਸਭ ਤੋਂ ਪ੍ਰੇਰਣਾਦਾਇਕ ਪਲਾਂ ਵਿੱਚੋਂ ਇੱਕ ਹੈ। ਹਰ ਭਾਰਤੀ ਨੇ ਇਸ ਨੂੰ ਆਪਣੀ ਜਿੱਤ ਵਜੋਂ ਲਿਆ। ਪ੍ਰਧਾਨ ਮੰਤਰੀ ਨੇ ਇਸ ਬੜੀ ਸਫ਼ਲਤਾ ਦਾ ਸਿਹਰਾ ਵਿਗਿਆਨੀਆਂ ਨੂੰ ਦਿੱਤਾ।


ਪ੍ਰਧਾਨ ਮੰਤਰੀ ਨੇ ਮੂਨ ਲੈਂਡਰ ਦੀਆਂ ਤਸਵੀਰਾਂ ਬਾਰੇ ਗੱਲ ਕਰਦੇ ਹੋਏ ਕਿਹਾ, ''ਸਾਡੇ 'ਮੂਨ ਲੈਂਡਰ' ਨੇ 'ਅੰਗਦ' ਵਾਂਗ ਚੰਦਰਮਾ 'ਤੇ ਆਪਣੇ ਪੈਰ ਮਜ਼ਬੂਤੀ ਨਾਲ ਜਮਾ ਲਏ ਹਨ, ਇੱਕ ਪਾਸੇ ਵਿਕਰਮ ਦਾ ਵਿਸ਼ਵਾਸ ਹੈ ਅਤੇ ਦੂਜੇ ਪਾਸੇ ਪ੍ਰਗਿਆਨ ਦਾ ਪਰਾਕ੍ਰਮ ਹੈ।" ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਮਾ ਦੇ ਕਦੇ ਨਾ ਵੇਖੇ ਗਏ ਹਿੱਸਿਆਂ ਦੀਆਂ ਤਸਵੀਰਾਂ ਮਨੁੱਖਾਂ ਨੇ ਆਪਣੀਆਂ ਅੱਖਾਂ ਨਾਲ ਦੇਖੀਆਂ ਹਨ ਅਤੇ ਇਹ ਭਾਰਤ ਨੇ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, "ਪੂਰੀ ਦੁਨੀਆ ਭਾਰਤ ਦੀ ਵਿਗਿਆਨਕ ਭਾਵਨਾ, ਤਕਨੀਕ ਅਤੇ ਸਾਡੇ ਵਿਗਿਆਨੀਆਂ ਦਾ ਲੋਹਾ ਮੰਨ ਰਹੀ ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ  ਕੇਵਲ ਭਾਰਤ ਦੀ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੀ ਹੈ।'' ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਅਤੇ ਰੇਖਾਂਕਿਤ ਕੀਤਾ ਕਿ ਇਸ ਮਿਸ਼ਨ ਦੀ ਖੋਜ ਨਾਲ ਸਾਰੇ ਦੇਸ਼ਾਂ ਦੇ ਮੂਨ ਮਿਸ਼ਨਜ਼ ਦੇ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਨਾ ਕੇਵਲ ਚੰਦਰਮਾ ਦੇ ਭੇਦ ਉਜਾਗਰ ਕਰੇਗਾ, ਬਲਕਿ ਧਰਤੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਵੀ ਮਦਦ ਕਰੇਗਾ।ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਚੰਦਰਯਾਨ-3 ਮਿਸ਼ਨ ਨਾਲ ਜੁੜੇ ਵਿਗਿਆਨੀਆਂ, ਤਕਨੀਸ਼ੀਅਨ, ਇੰਜੀਨੀਅਰ ਅਤੇ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।


ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, 'ਚੰਦਰਯਾਨ-3 ਦਾ ਮੂਨ ਲੈਂਡਰ ਜਿਸ ਥਾਂ 'ਤੇ ਉਤਰਿਆ ਹੈ, ਉਸ ਨੂੰ ਹੁਣ 'ਸ਼ਿਵ ਸ਼ਕਤੀ' ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਕਿਹਾ, 'ਸ਼ਿਵ ਵਿੱਚ ਮਾਨਵਤਾ ਦੇ ਕਲਿਆਣ ਦਾ ਸੰਕਲਪ ਸਮਾਇਆ ਹੋਇਆ ਹੈ ਅਤੇ ਸ਼ਕਤੀ ਸਾਨੂੰ ਉਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਦੀ ਸਮਰੱਥਾ ਦਿੰਦੀ ਹੈ। ਚੰਦਰਮਾ ਦਾ ਇਹ "ਸ਼ਿਵ ਸ਼ਕਤੀ" ਬਿੰਦੂ ਹਿਮਾਲਿਆ ਦੇ ਕੰਨਿਆਕੁਮਾਰੀ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ।



ਵਿਗਿਆਨ ਦੀ ਖੋਜ ਦੇ ਕਲਿਆਣਕਾਰੀ ਮੂਲ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਵਿੱਤਰ ਸੰਕਲਪਾਂ ਨੂੰ ਸ਼ਕਤੀ ਦੇ ਅਸ਼ੀਰਵਾਦ ਦੀ ਜ਼ਰੂਰਤ ਹੈ ਅਤੇ ਸ਼ਕਤੀ ਸਾਡੀ ਨਾਰੀ ਸ਼ਕਤੀ ਹੈ। ਚੰਦਰਯਾਨ-3 ਚੰਦਰ ਮਿਸ਼ਨ ਦੀ ਸਫ਼ਲਤਾ ਵਿੱਚ ਸਾਡੇ ਮਹਿਲਾ ਵਿਗਿਆਨੀਆਂ, ਦੇਸ਼ ਦੀ ਮਹਿਲਾ ਸ਼ਕਤੀ ਨੇ ਬੜੀ ਭੂਮਿਕਾ ਨਿਭਾਈ ਹੈ। ਚੰਦਰਮਾ ਦਾ 'ਸ਼ਿਵ ਸ਼ਕਤੀ' ਬਿੰਦੂ ਸਦੀਆਂ ਤੋਂ ਭਾਰਤ ਦੇ ਇਸ ਵਿਗਿਆਨਕ ਅਤੇ ਦਾਰਸ਼ਨਿਕ ਚਿੰਤਨ ਦਾ ਗਵਾਹ ਬਣੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਸਥਾਨ 'ਤੇ ਚੰਦਰਯਾਨ-2 ਨੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇ ਹਨ, ਉਸ ਸਥਾਨ ਨੂੰ ਹੁਣ 'ਤਿਰੰਗਾ' ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਿਰੰਗਾ ਪੁਆਇੰਟ ਭਾਰਤ ਦੇ ਹਰ ਪ੍ਰਯਤਨ ਲਈ ਪ੍ਰੇਰਣਾ ਬਣੇਗਾ ਅਤੇ ਸਾਨੂੰ ਸਬਕ ਦੇਵੇਗਾ ਕਿ ਕੋਈ ਵੀ ਅਸਫ਼ਲਤਾ ਅੰਤਿਮ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਮਜ਼ਬੂਤ ਇੱਛਾ ਸ਼ਕਤੀ ਹੋਵੇ ਤਾਂ ਸਫ਼ਲਤਾ ਮਿਲ ਕੇ ਰਹਿੰਦੀ ਹੈ।


ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਚੰਦਰਮਾ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਯਾਤਰਾ ਦੀ ਸ਼ੁਰੂਆਤ 'ਤੇ ਵਿਚਾਰ ਕਰਦੇ ਹਾਂ ਤਾਂ ਇਹ ਪ੍ਰਾਪਤੀ ਹੋਰ ਵੀ ਬੜੀ ਹੋ ਜਾਂਦੀ ਹੈ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਭਾਰਤ ਨੂੰ ਥਰਡ ਵਰਲਡ ਦੇਸ਼ ਮੰਨਿਆ ਜਾਂਦਾ ਸੀ ਅਤੇ ਉਸ ਪਾਸ ਲੋੜੀਂਦੀ ਤਕਨੀਕ ਅਤੇ ਸਹਾਇਤਾ ਨਹੀਂ ਸੀ। ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ। ਅੱਜ ਵਪਾਰ ਤੋਂ ਲੈ ਕੇ ਟੈਕਨੋਲੋਜੀ ਤੱਕ ਭਾਰਤ ਦੀ ਗਿਣਤੀ ਪਹਿਲੀ ਕਤਾਰ, ਯਾਨੀ ''ਫਸਟ ਰੋ'' ਵਿੱਚ ਖੜ੍ਹੇ ਦੇਸ਼ਾਂ ਵਿੱਚ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਥਰਡ ਰੋ’ ਤੋਂ ‘ਫਸਟ ਰੋ’ ਤੱਕ ਦੀ ਇਸ ਯਾਤਰਾ ਵਿੱਚ ਸਾਡੀਆਂ ‘ਇਸਰੋ’ ਜਿਹੀਆਂ ਸੰਸਥਾਵਾਂ ਬੜੀ ਭੂਮਿਕਾ ਰਹੀ ਹੈ।


ਪ੍ਰਧਾਨ ਮੰਤਰੀ ਨੇ ਇਸ ਮੌਕੇ ਇਸਰੋ ਦੀ ਸਖ਼ਤ ਮਿਹਨਤ ਬਾਰੇ ਦੇਸ਼ਵਾਸੀਆਂ ਤੱਕ ਜਾਣਕਾਰੀ ਪਹੁੰਚਾਈ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦੇ ਦੱਖਣ ਹਿੱਸੇ ਤੋਂ ਚੰਦਰਮਾ ਦੇ ਦੱਖਣ ਧਰੁਵ ਤੱਕ ਚੰਦਰਯਾਨ ਦੀ ਇਹ ਯਾਤਰਾ ਕੋਈ ਅਸਾਨ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਇਸਰੋ ਨੇ ਆਪਣੀ ਖੋਜ ਸਹੂਲਤ ਵਿੱਚ ਇੱਕ ਨਕਲੀ ਚੰਦਰਮਾ ਵੀ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਅਜਿਹੇ ਪੁਲਾੜ ਮਿਸ਼ਨਾਂ ਦੀ ਸਫ਼ਲਤਾ ਨੂੰ ਭਾਰਤ ਦੇ ਨੌਜਵਾਨਾਂ ਵਿੱਚ ਇਨੋਵੇਸ਼ਨ ਅਤੇ ਵਿਗਿਆਨ ਪ੍ਰਤੀ ਉਤਸ਼ਾਹ ਪੈਦਾ ਕਰਨ ਦਾ ਸਿਹਰਾ ਦਿੱਤਾ। ਉਨ੍ਹਾਂ ਕਿਹਾ, 'ਮੰਗਲਯਾਨ ਅਤੇ ਚੰਦਰਯਾਨ ਦੀ ਸਫ਼ਲਤਾਵਾਂ ਅਤੇ ਗਗਨਯਾਨ ਦੀਆਂ ਤਿਆਰੀਆਂ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ। ਤੁਹਾਡੀ ਮਹਾਨ ਪ੍ਰਾਪਤੀ ਭਾਰਤੀਆਂ ਦੀ ਇੱਕ ਪੀੜ੍ਹੀ ਨੂੰ ਜਾਗ੍ਰਿਤ ਕਰਨ ਅਤੇ ਊਰਜਾ ਦਾ ਸੰਚਾਰ ਕਰਨਾ ਹੈ। ਅੱਜ ਭਾਰਤ ਦੇ ਬੱਚਿਆਂ ਵਿੱਚ ਚੰਦਰਯਾਨ ਦਾ ਨਾਮ ਗੂੰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਬੱਚਾ ਵਿਗਿਆਨੀਆਂ ਵਿੱਚ ਆਪਣਾ ਭਵਿੱਖ ਦੇਖ ਰਿਹਾ ਹੈ।


ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਚੰਦਰਮਾ 'ਤੇ ਚੰਦਰਯਾਨ-3 ਦੇ ਸੌਫਟ ਲੈਂਡਿੰਗ ਦੇ ਦਿਨ 23 ਅਗਸਤ ਨੂੰ 'ਰਾਸ਼ਟਰੀ ਪੁਲਾੜ ਦਿਵਸ' ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੁਲਾੜ ਦਿਵਸ ਵਿਗਿਆਨ, ਤਕਨੀਕ ਅਤੇ ਇਨੋਵੇਸ਼ਨ ਦੀ ਭਾਵਨਾ ਦਾ ਜਸ਼ਨ ਮਨਾਏਗਾ ਅਤੇ ਸਾਨੂੰ ਸਦਾ ਲਈ ਪ੍ਰੇਰਿਤ ਕਰਦਾ ਰਹੇਗਾ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਖੇਤਰ ਦੀਆਂ ਸਮਰੱਥਾਵਾਂ ਸੈਟੇਲਾਈਟ ਲਾਂਚ ਅਤੇ ਪੁਲਾੜ ਖੋਜ ਤੱਕ ਸੀਮਤ ਨਹੀਂ ਹਨ ਅਤੇ ਇਸ ਦੀ ਤਾਕਤ ਈਜ਼ ਆਵ੍ ਲਿਵਿੰਗ ਅਤੇ ਈਜ਼ ਆਵ੍ ਗਵਰਨੈਂਸ ਵਿੱਚ ਦੇਖੀ ਜਾ ਸਕਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਇਸਰੋ ਦੇ ਨਾਲ ਕੇਂਦਰ ਸਰਕਾਰ ਵਿੱਚ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀਆਂ ਲਈ ਆਯੋਜਿਤ ਵਰਕਸ਼ਾਪ ਨੂੰ ਯਾਦ ਕੀਤਾ। ਉਨ੍ਹਾਂ ਸ਼ਾਸਨ ਵਿਵਸਥਾ ਨਾਲ ਸਪੇਸ ਐਪਲੀਕੇਸ਼ਨਾਂ ਨੂੰ ਜੋੜਨ ਵਿੱਚ ਕੀਤੀ ਸ਼ਾਨਦਾਰ ਪ੍ਰਗਤੀ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸਵੱਛ ਭਾਰਤ ਅਭਿਯਾਨ ਵਿੱਚ ਪੁਲਾੜ ਖੇਤਰ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿੱਖਿਆ, ਸੰਚਾਰ ਅਤੇ ਸਿਹਤ ਸੇਵਾਵਾਂ; ਟੈਲੀ-ਮੈਡੀਸਿਨ ਅਤੇ ਟੈਲੀ-ਐਜੂਕੇਸ਼ਨ ਵਿੱਚ ਪੁਲਾੜ ਖੇਤਰ ਦੀ ਬੜੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਕੁਦਰਤੀ ਆਫ਼ਤਾਂ ਦੌਰਾਨ ‘ਨਾਵਿਕ’ ਸਿਸਟਮ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, 'ਪੁਲਾੜ ਤਕਨੀਕ ਸਾਡੇ ਪ੍ਰਧਾਨ ਮੰਤਰੀ ਡਾਇਨਾਮਿਕ ਨੈਸ਼ਨਲ ਮਾਸਟਰ ਪਲਾਨ ਦਾ ਅਧਾਰ ਵੀ ਹੈ। ਇਸ ਨਾਲ ਪ੍ਰੋਜੈਕਟਾਂ ਦੀ ਯੋਜਨਾਬੰਦੀ, ਅਮਲ ਅਤੇ ਨਿਗਰਾਨੀ ਵਿੱਚ ਬਹੁਤ ਮਦਦ ਮਿਲ ਰਹੀ ਹੈ। ਸਪੇਸ ਐਪਲੀਕੇਸ਼ਨਾਂ ਦਾ ਦਾਇਰਾ, ਜੋ ਸਮੇਂ ਦੇ ਨਾਲ ਵਧ ਰਿਹਾ ਹੈ, ਸਾਡੇ ਨੌਜਵਾਨਾਂ ਲਈ ਮੌਕੇ ਵੀ ਵਧਾ ਰਿਹਾ ਹੈ।



ਪ੍ਰਧਾਨ ਮੰਤਰੀ ਨੇ ਇਸਰੋ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ 'ਗਵਰਨੈਂਸ ਵਿੱਚ ਸਪੇਸ ਟੈਕਨੋਲੋਜੀ' 'ਤੇ ਇੱਕ ਰਾਸ਼ਟਰੀ ਹੈਕਾਥਨ ਆਯੋਜਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਰਾਸ਼ਟਰੀ ਹੈਕਾਥਨ ਸਾਡੇ ਸ਼ਾਸਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗਾ ਅਤੇ ਦੇਸ਼ ਵਾਸੀਆਂ ਨੂੰ ਆਧੁਨਿਕ ਹੱਲ ਪ੍ਰਦਾਨ ਕਰੇਗਾ।


ਪ੍ਰਧਾਨ ਮੰਤਰੀ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਟਾਸਕ ਵੀ ਦਿੱਤਾ ਹੈ। ਉਨ੍ਹਾਂ ਕਿਹਾ, “ਮੈਂ ਚਾਹੁੰਦਾ ਹਾਂ ਕਿ ਨਵੀਂ ਪੀੜ੍ਹੀ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿਚਲੇ ਖਗੋਲੀ ਸੂਤਰਾਂ ਨੂੰ ਵਿਗਿਆਨਕ ਢੰਗ ਨਾਲ ਸਾਬਤ ਕਰਨ ਅਤੇ ਮੁੜ ਅਧਿਐਨ ਕਰਨ ਲਈ ਅੱਗੇ ਆਵੇ। ਇਹ ਸਾਡੀ ਵਿਰਾਸਤ ਦੇ ਨਾਲ-ਨਾਲ ਵਿਗਿਆਨ ਲਈ ਵੀ ਮਹੱਤਵਪੂਰਨ ਹੈ। ਅੱਜ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਦੋਹਰੀ ਜ਼ਿੰਮੇਵਾਰੀ ਹੈ। ਭਾਰਤ ਦੇ ਪਾਸ ਵਿਗਿਆਨਕ ਗਿਆਨ ਦਾ ਖਜ਼ਾਨਾ ਹੈ, ਉਹ ਗ਼ੁਲਾਮੀ ਦੇ ਕਾਲਖੰਡ ਵਿੱਚ ਦੱਬਿਆ ਗਿਆ ਹੈ, ਛਿਪ ਗਿਆ ਹੈ। ਅਜ਼ਾਦੀ ਦੇ ਇਸ ਅੰਮ੍ਰਿਤ ਕਾਲ ਵਿੱਚ ਸਾਨੂੰ ਇਸ ਖਜ਼ਾਨੇ ਨੂੰ ਖੰਘਾਲਣਾ ਹੈ, ਉਸ 'ਤੇ ਰਿਸਰਚ ਵੀ ਕਰਨੀ ਹੈ ਅਤੇ ਦੁਨੀਆ ਨੂੰ ਇਸ ਬਾਰੇ ਦੱਸਣਾ ਵੀ ਹੈ।


ਪ੍ਰਧਾਨ ਮੰਤਰੀ ਨੇ ਮਾਹਿਰਾਂ ਦੇ ਅਨੁਮਾਨਾਂ ਦਾ ਹਵਾਲਾ ਦਿੱਤਾ ਕਿ ਭਾਰਤ ਦਾ ਪੁਲਾੜ ਉਦਯੋਗ ਅਗਲੇ ਕੁਝ ਸਾਲਾਂ ਵਿੱਚ 8 ਬਿਲੀਅਨ ਡਾਲਰ ਤੋਂ ਵਧ ਕੇ 16 ਬਿਲੀਅਨ ਡਾਲਰ ਹੋ ਜਾਵੇਗਾ। ਜਿੱਥੇ ਸਰਕਾਰ ਪੁਲਾੜ ਖੇਤਰ ਵਿੱਚ ਸੁਧਾਰਾਂ ਲਈ ਲਗਾਤਾਰ ਕੰਮ ਕਰ ਰਹੀ ਹੈ, ਉੱਥੇ ਹੀ ਦੇਸ਼ ਦੇ ਨੌਜਵਾਨ ਵੀ ਉਪਰਾਲੇ ਕਰ ਰਹੇ ਹਨ, ਕਿਉਂਕਿ ਪਿਛਲੇ 4 ਸਾਲਾਂ ਦੌਰਾਨ ਪੁਲਾੜ ਨਾਲ ਸਬੰਧਿਤ ਸਟਾਰਟਅੱਪਸ ਦੀ ਗਿਣਤੀ 4 ਤੋਂ ਵੱਧ ਕੇ ਲਗਭਗ 150 ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ 1 ਸਤੰਬਰ ਤੋਂ ਮਾਈਗੌਵ ਦੁਆਰਾ ਚੰਦਰਯਾਨ ਮਿਸ਼ਨ 'ਤੇ ਆਯੋਜਿਤ ਇੱਕ ਵਿਸ਼ਾਲ ਸਵਾਲ-ਜਵਾਬ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਵੀ ਅਪੀਲ ਕੀਤੀ।


21ਵੀਂ ਸਦੀ ਦੇ ਇਸ ਦੌਰ ਵਿੱਚ ਵਿਗਿਆਨ ਅਤੇ ਤਕਨੀਕ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਯੁਵਾ ਪ੍ਰਤਿਭਾਵਾਂ ਵਾਲਾ ਦੇਸ਼ ਹੈ। ਪ੍ਰਧਾਨ ਮੰਤਰੀ ਨੇ 'ਡੀਪ ਅਰਥ' ਤੋਂ 'ਡੀਪ ਸੀ' ਅਤੇ ਅਗਲੀ ਪੀੜ੍ਹੀ ਦੇ ਕੰਪਿਊਟਰਾਂ ਤੋਂ ਲੈ ਕੇ ਜੈਨੇਟਿਕ ਇੰਜੀਨੀਅਰਿੰਗ ਤੱਕ, ਮੌਕਿਆਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, 'ਸਮੁੰਦਰ ਦੀ ਡੂੰਘਾਈ ਤੋਂ ਅਸਮਾਨ ਦੀ ਉਚਾਈ ਤੱਕ, ਅਸਮਾਨ ਦੀ ਉਚਾਈ ਤੋਂ ਪੁਲਾੜ ਦੀ ਡੂੰਘਾਈ ਤੱਕ, ਨੌਜਵਾਨ ਪੀੜ੍ਹੀਆਂ ਦੇ ਕਰਨ ਲਈ ਬਹੁਤ ਕੁਝ ਹੈ। ਉਨ੍ਹਾਂ ਕਿਹਾ, “ਭਾਰਤ ਵਿੱਚ ਤੁਹਾਡੇ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਲਗਾਤਾਰ ਖੁੱਲ੍ਹ ਰਹੇ ਹਨ।


ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਨ ਦੀ ਜ਼ਰੂਰਤ ਹੈ ਅਤੇ ਉਹ ਅੱਜ ਦੇ ਮਹੱਤਵਪੂਰਨ ਮਿਸ਼ਨਾਂ ਨੂੰ ਅੱਗੇ ਵਧਾਉਣਗੇ।


ਉਨ੍ਹਾਂ ਕਿਹਾ ਕਿ ਵਿਗਿਆਨੀ ਉਨ੍ਹਾਂ ਦੇ ਰੋਲ ਮਾਡਲ ਹਨ ਅਤੇ ਉਨ੍ਹਾਂ ਦੀ ਖੋਜ ਅਤੇ ਸਾਲਾਂ ਦੀ ਮਿਹਨਤ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਇਸ 'ਤੇ ਮਨ ਬਣਾ ਲਓ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਵਿਗਿਆਨੀਆਂ 'ਤੇ ਭਰੋਸਾ ਹੈ ਅਤੇ ਜਦੋਂ ਲੋਕਾਂ ਵੱਲੋਂ ਅਸ਼ੀਰਵਾਦ ਮਿਲੇਗਾ ਤਾਂ ਦੇਸ਼ ਪ੍ਰਤੀ ਦਿਖਾਏ ਗਏ ਸਮਰਪਣ ਨਾਲ ਭਾਰਤ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਗਲੋਬਲ ਲੀਡਰ ਬਣ ਜਾਏਗਾ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਇਨੋਵੇਸ਼ਨ ਦੀ ਇਹੀ ਭਾਵਨਾ 2047 ਵਿੱਚ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੇਗੀ।

 

pic.twitter.com/yzwlEWqOwo

— PMO India (@PMOIndia) August 26, 2023

@isro centre, the way people celebrated all over the country: PM @narendramodi pic.twitter.com/QFfT5mzIYZ

— PMO India (@PMOIndia) August 26, 2023

pic.twitter.com/IykRwSzgdc

— PMO India (@PMOIndia) August 26, 2023

pic.twitter.com/glYABIMc1K

— PMO India (@PMOIndia) August 26, 2023

pic.twitter.com/C4KAxLDk22

— PMO India (@PMOIndia) August 26, 2023

pic.twitter.com/iTD82erd9s

— PMO India (@PMOIndia) August 26, 2023

pic.twitter.com/lQENujwiyk

— PMO India (@PMOIndia) August 26, 2023

pic.twitter.com/9w7PHxyQhV

— PMO India (@PMOIndia) August 26, 2023

pic.twitter.com/R42SIXIMRM

— PMO India (@PMOIndia) August 26, 2023

pic.twitter.com/R2sR56bvst

— PMO India (@PMOIndia) August 26, 2023

pic.twitter.com/T27UkHzdoB

— PMO India (@PMOIndia) August 26, 2023

pic.twitter.com/IwOcBOPilP

— PMO India (@PMOIndia) August 26, 2023


****
 

ਡੀਐੱਸ/ਟੀਐੱਸ


(Release ID: 1952596) Visitor Counter : 179