ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਭਾਰਤ ਆਗਮਨ ਦੇ ਬਾਅਦ ਬੰਗਲੁਰੂ ਵਿੱਚ ਐੱਚਏਐੱਲ ਏਅਰਪੋਰਟ ਦੇ ਬਾਹਰ ਗਰਮਜੋਸ਼ੀ ਨਾਲ ਸੁਆਗਤ ਦੇ ਮੌਕੇ ‘ਤੇ ਉਨ੍ਹਾਂ ਦੇ ਸੰਬੋਧਨ ਦਾ ਮੂਲ-ਪਾਠ
Posted On:
26 AUG 2023 8:13AM by PIB Chandigarh
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਮੇਰੇ ਨਾਲ ਆਪ (ਤੁਸੀਂ) ਇੱਕ ਨਾਅਰਾ ਬੁਲਵਾਇਓ (ਬੋਲਿਓ), ਜੈ ਜਵਾਨ – ਜੈ ਕਿਸਾਨ, ਜੈ ਜਵਾਨ – ਜੈ ਕਿਸਾਨ,
ਅੱਗੇ ਮੈ ਇੱਕ ਹੋਰ ਕਹਿ ਰਿਹਾ ਹਾਂ। ਮੈਂ ਕਹਾਂਗਾ ਜੈ ਵਿਗਿਆਨ, ਤੁਸੀਂ ਕਹੋਗੇ ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਜਵਾਨ - ਜੈ ਕਿਸਾਨ, ਜੈ ਜਵਾਨ - ਜੈ ਕਿਸਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ।
ਸੂਰਯੋਦਯ ਦੀ ਬੇਲਾ ਹੋ (ਸੂਰਜ ਚੜ੍ਹਨ ਦਾ ਵੇਲਾ ਹੋਵੇ) ਅਤੇ ਬੰਗਲੁਰੂ ਦਾ ਇਹ ਨਜ਼ਾਰਾ ਹੋਵੇ, ਦੇਸ਼ ਦੇ ਵਿਗਿਆਨੀ ਦੇਸ਼ ਨੂੰ ਜਦੋਂ ਇਤਨੀ ਬੜੀ ਸੌਗਾਤ ਦਿੰਦੇ ਹਨ, ਇਤਨੀ ਬੜੀ ਸਮ੍ਰਿੱਧੀ ਪ੍ਰਾਪਤ ਕਰਦੇ ਹਨ ਤਾਂ ਜੋ ਦ੍ਰਿਸ਼ ਮੈਨੂੰ ਅੱਜ ਬੰਗਲੁਰੂ ਵਿੱਚ ਦਿਖ ਰਿਹਾ ਹੈ, ਉਹ ਹੀ ਮੈਨੂੰ ਗ੍ਰੀਸ ਵਿੱਚ ਭੀ ਦਿਖਾਈ ਦਿੱਤਾ। ਜੋਹਾਨਸਬਰਗ ਵਿੱਚ ਭੀ ਦਿਖਾਈ ਦਿੱਤਾ। ਦੁਨੀਆ ਦੇ ਹਰ ਕੋਨੇ ਵਿੱਚ ਨਾ ਸਿਰਫ਼ ਭਾਰਤੀ ਵਿਗਿਆਨ ਵਿੱਚ ਵਿਸ਼ਵਾਸ ਕਰਨ ਵਾਲੇ, ਭਵਿੱਖ ਨੂੰ ਦੇਖਣ ਵਾਲੇ, ਮਾਨਵਤਾ ਨੂੰ ਸਮਰਪਿਤ ਸਭ ਲੋਕ ਇਤਨੇ ਹੀ ਉਮੰਗ ਅਤੇ ਉਤਸ਼ਾਹ ਨਾਲ ਭਰੇ ਹੋਏ ਹਨ। ਆਪ(ਤੁਸੀਂ) ਸੁਬ੍ਹਾ- ਸੁਬ੍ਹਾ ਇਤਨਾ ਜਲਦੀ ਆਏ, ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਸਾਂ। ਕਿਉਂਕਿ ਮੈ ਇੱਥੋਂ ਦੂਰ ਵਿਦੇਸ਼ ਵਿੱਚ ਸਾਂ, ਤਾਂ ਮੈਂ ਤੈਅ ਕੀਤਾ ਕਿ ਭਾਰਤ ਜਾਵਾਂਗਾ ਤਾਂ ਪਹਿਲਾਂ ਬੰਗਲੁਰੂ ਜਾਵਾਂਗਾ, ਸਭ ਤੋਂ ਪਹਿਲਾਂ ਉਨ੍ਹਾਂ ਵਿਗਿਆਨੀਆਂ ਨੂੰ ਨਮਨ ਕਰਾਂਗਾ। ਹੁਣ ਇਤਨੀ ਦੂਰ ਤੋਂ ਆਉਣਾ ਸੀ ਤਾਂ ਕਦੋਂ ਪਹੁੰਚਾਂਗੇ 5-50 ਮਿੰਟ ਇੱਧਰ ਉੱਧਰ ਹੋ ਜਾਂਦਾ ਹੈ। ਮੈਂ ਇੱਥੇ ਆਦਰਯੋਗ ਮੁੱਖ ਮੰਤਰੀ ਜੀ, ਉਪ ਮੁੱਖ ਮੰਤਰੀ ਜੀ, ਗਵਰਨਰ ਸਾਹਬ ਉਨ੍ਹਾਂ ਸਭ ਨੂੰ ਰਿਕਵੈਸਟ ਕੀਤਾ ਸੀ, ਕਿ ਆਪ(ਤੁਸੀਂ) ਇਤਨਾ ਜਲਦੀ-ਜਲਦੀ ਕਸ਼ਟ ਮਤ (ਨਾ) ਉਠਾਓ। ਮੈਂ ਤਾਂ ਵਿਗਿਆਨੀਆਂ ਨੂੰ ਪ੍ਰਣਾਮ ਕਰਕੇ ਚਲਾ ਜਾਵਾਂਗਾ। ਤਾਂ ਮੈਂ ਉਨ੍ਹਾਂ ਨੂੰ ਰਿਕਵੈਸਟ ਕੀਤੀ ਸੀ ਲੇਕਿਨ ਜਦੋਂ ਮੈਂ ਵਿਧੀਵਤ ਰੂਪ ਨਾਲ ਕਰਨਾਟਕ ਆਵਾਂਗਾ ਜ਼ਰੂਰ ਮੁੱਖ ਮੰਤਰੀ ਜੀ, ਉਪ ਮੁੱਖ ਮੰਤਰੀ ਜੀ ਪ੍ਰੋਟੋਕੌਲ(ਸ਼ਿਸ਼ਟਾਚਾਰ) ਜ਼ਰੂਰ ਨਿਭਾਉਣ। ਲੇਕਿਨ ਉਨ੍ਹਾਂ ਨੇ ਸਹਿਯੋਗ ਕੀਤਾ ਮੈਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।
ਸਾਥੀਓ,
ਇਹ ਸਮਾਂ ਇੱਥੇ ਮੇਰੇ ਉਦਬੋਧਨ (उद्बोधन-ਉਪਦੇਸ਼) ਦਾ ਨਹੀਂ ਹੈ, ਕਿਉਂਕਿ ਮੇਰਾ ਮਨ ਉਨ੍ਹਾਂ ਵਿਗਿਆਨੀਆਂ ਦੇ ਪਾਸ ਪਹੁੰਚਣ ਦੇ ਲਈ ਬਹੁਤ ਉਤਸੁਕ ਹੈ, ਲੇਕਿਨ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਬੰਗਲੁਰੂ ਦੇ ਨਾਗਰਿਕ ਹੁਣ ਭੀ ਉਸ ਪਲ ਨੂੰ ਉਮੰਗ ਅਤੇ ਉਤਸ਼ਾਹ ਨਾਲ ਜੀ ਕੇ ਦਿਖਾ ਰਹੇ ਹਨ। ਇਤਨੀ ਸੁਬ੍ਹਾ- ਸੁਬ੍ਹਾ ਮੈਂ ਦੇਖਦਾ ਹਾਂ ਛੋਟੇ-ਛੋਟੇ ਬੱਚੇ ਭੀ ਮੈਨੂੰ ਨਜ਼ਰ ਆ ਰਹੇ ਹਨ। ਇਹ ਭਾਰਤ ਦਾ ਭਵਿੱਖ ਹੈ। ਮੇਰੇ ਨਾਲ ਫਿਰ ਤੋਂ ਬੋਲੋ, ਭਾਰਤ ਮਾਤਾ ਕੀ – ਜੈ, ਭਾਰਤ ਮਾਤਾ ਕੀ – ਜੈ, ਭਾਰਤ ਮਾਤਾ ਕੀ – ਜੈ, ਜੈ ਜਵਾਨ – ਜੈ ਕਿਸਾਨ, ਜੈ ਜਵਾਨ – ਜੈ ਕਿਸਾਨ, ਜੈ ਜਵਾਨ – ਜੈ ਕਿਸਾਨ। ਹੁਣ ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ, ਜੈ ਵਿਗਿਆਨ – ਜੈ ਅਨੁਸੰਧਾਨ,
ਬਹੁਤ-ਬਹੁਤ ਧੰਨਵਾਦ ਸਾਥੀਓ।
***
ਡੀਐੱਸ/ਐੱਸਟੀ/ਡੀਕੇ
(Release ID: 1952443)
Visitor Counter : 118
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam