ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਬ੍ਰਿਕਸ-ਅਫਰੀਕਾ ਆਊਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ ਵਿੱਚ ਭਾਗੀਦਾਰੀ

Posted On: 24 AUG 2023 11:25PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 24 ਅਗਸਤ, 2023 ਨੂੰ ਜੋਹਾਨਸਬਰਗ ਵਿੱਚ ਬ੍ਰਿਕਸ-ਅਫਰੀਕਾ ਆਊਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ (BRICS-Africa Outreach and BRICS Plus Dialogue) ਵਿੱਚ ਹਿੱਸਾ ਲਿਆ।

ਇਸ ਬੈਠਕ ਵਿੱਚ ਬ੍ਰਿਕਸ ਦੇਸ਼ਾਂ (BRICS countries) ਦੇ ਲੀਡਰਾਂ ਦੇ ਨਾਲ-ਨਾਲ ਅਫਰੀਕਾ, ਏਸ਼ੀਆ ਅਤੇ ਲੈਟਿਨ ਅਮਰੀਕਾ ਦੇ ਮਹਿਮਾਨ ਦੇਸ਼ਾਂ ਨੇ ਹਿੱਸਾ ਲਿਆ।

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਬ੍ਰਿਕਸ (BRICS) ਨੂੰ ਗਲੋਬਲ ਸਾਊਥ ਦੀ ਆਵਾਜ਼ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਫਰੀਕਾ ਦੇ ਨਾਲ ਭਾਰਤ ਦੀ ਗਹਿਰੀ ਸਾਂਝੇਦਾਰੀ ਨੂੰ ਰੇਖਾਂਕਿਤ ਕੀਤਾ ਅਤੇ ਏਜੰਡਾ 2063 (Agenda 2063) ਦੇ ਤਹਿਤ ਅਫਰੀਕਾ ਨੂੰ ਉਸ ਦੀ ਵਿਕਾਸ ਯਾਤਰਾ ਵਿੱਚ ਸਹਿਯੋਗ ਕਰਨ ਸਬੰਧੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਨੇ ਬਹੁ-ਧਰੁਵੀ ਵਿਸ਼ਵ (multi-polar world) ਨੂੰ ਸਸ਼ਕਤ ਕਰਨ ਦੇ ਲਈ ਸਹਿਯੋਗ ਜਾਰੀ ਰੱਖਣ ਦਾ ਸੱਦਾ ਦਿੱਤਾ। ਨਾਲ ਹੀ ਉਨ੍ਹਾਂ ਨੇ ਆਲਮੀ ਸੰਸਥਾਵਾਂ ਨੂੰ ਪ੍ਰਤੀਨਿਧਿਕ ਅਤੇ ਪ੍ਰਾਸੰਗਿਕ ਬਣਾਈ ਰੱਖਣ ਦੇ ਲਈ ਉਨ੍ਹਾਂ ਵਿੱਚ ਸੁਧਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੀਡਰਾਂ ਨੂੰ ਆਤੰਕਵਾਦ ਦੇ ਖ਼ਿਲਾਫ਼ ਜੰਗ, ਵਾਤਾਵਰਣ ਸੰਭਾਲ਼, ਜਲਵਾਯੂ ਸਬੰਧੀ ਪਹਿਲ, ਸਾਇਬਰ ਸੁਰੱਖਿਆ, ਖੁਰਾਕ ਤੇ ਸਿਹਤ ਸੁਰੱਖਿਆ ਅਤੇ ਮਜ਼ਬੂਤ ਸਪਲਾਈ ਚੇਨਸ ਜਿਹੇ ਖੇਤਰਾਂ ਵਿੱਚ ਸਹਿਯੋਗ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਅੰਤਰਰਸ਼ਟਰੀ ਸੌਰ ਗਠਬੰਧਨ, ਵੰਨ ਸਨ ਵੰਨ ਵਰਲਡ ਵੰਨ ਗ੍ਰਿੱਡ, ਆਪਦਾ ਨਿਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ, ਵੰਨ ਅਰਥ ਵੰਨ ਹੈਲਥ, ਬਿਗ ਕੈਟ ਅਲਾਇੰਸ ਅਤੇ ਪੰਰਾਪਰਾਗਤ ਚਿਕਿਤਸਾ ਦੇ ਲਈ ਆਲਮੀ ਕੇਂਦਰ (International Solar Alliance, One Sun One World One Grid, Coalition for Disaster Resilient Infrastructure, One Earth One Health, Big Cat Alliance and Global Centre for Traditional Medicine) ਜਿਹੀਆਂ ਅੰਤਰਰਾਸ਼ਟਰੀ ਪਹਿਲਾਂ ਦਾ ਹਿੱਸਾ ਬਣਨ ਦੇ ਲਈ ਭੀ ਦੇਸ਼ਾਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਸਟੈਕ (India’s Digital Public Infrastructure Stack) ਨੂੰ ਸਾਂਝਾ ਕਰਨ ਦੀ ਭੀ ਪੇਸ਼ਕਸ਼ ਕੀਤੀ।

 

 

***

ਡੀਐੱਸ



(Release ID: 1952152) Visitor Counter : 71