ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਆਗਾਮੀ ਖਰੀਫ ਫਸਲ 2023-24 ਦੌਰਾਨ 521.27 ਲੱਖ ਮੀਟ੍ਰਿਕ ਟਨ ਚੌਲਾਂ ਦੀ ਖਰੀਦ ਦਾ ਅਨੁਮਾਨ


ਚੌਲਾਂ ਦੀ ਅਨੁਮਾਨਿਤ ਖਰੀਦ ਦੇ ਮਾਮਲੇ ਵਿੱਚ ਪੰਜਾਬ, ਛੱਤੀਸਗੜ੍ਹ ਅਤੇ ਤੇਲੰਗਾਨਾ ਸਮੇਤ ਸੱਤ ਰਾਜ ਮੋਹਰੀ

Posted On: 23 AUG 2023 10:37AM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਦੇ ਸਕੱਤਰ ਨੇ 21.08.2023 ਨੂੰ ਰਾਜ ਦੇ ਖੁਰਾਕ ਸਕੱਤਰਾਂ ਅਤੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਆਗਾਮੀ ਖਰੀਫ ਮੰਡੀਕਰਨ ਸੀਜ਼ਨ (ਕੇਐੱਮਐੱਸ) 2023-24 ਵਿੱਚ ਖਰੀਫ ਫਸਲ ਦੀ ਖਰੀਦ ਦੇ ਪ੍ਰਬੰਧਾਂ ‘ਤੇ ਚਰਚਾ ਕੀਤੀ ਗਈ।

ਆਗਾਮੀ ਖਰੀਫ ਮੰਡੀਕਰਨ ਸੀਜ਼ਨ (ਕੇਐੱਮਐੱਸ) 2023-24 ਦੌਰਾਨ 521.27 ਲੱਖ ਮੀਟ੍ਰਿਕ ਟਨ ਚੌਲਾਂ ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ, ਜਦਕਿ ਪਿਛਲੇ ਵਰ੍ਹੇ ਦਾ ਅਨੁਮਾਨ 518 ਲੱਖ ਮੀਟ੍ਰਿਕ ਟਨ ਸੀ, ਜਦਕਿ ਪਿਛਲੇ ਖਰੀਫ ਮੰਡੀਕਰਨ ਸੀਜ਼ਨ 2022-23 ਦੌਰਾਨ ਅਸਲ ਵਿੱਚ 496 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਸੀ। ਖਰੀਫ ਮੰਡੀਕਰਨ ਸੀਜ਼ਨ 2023-24 ਦੌਰਾਨ, ਚੌਲਾਂ ਦੀ ਅਨੁਮਾਨਿਤ ਖਰੀਦ ਦੇ ਮਾਮਲੇ ਵਿੱਚ ਮੋਹਰੀ ਰਾਜ ਪੰਜਾਬ (122 ਲੱਖ ਮੀਟ੍ਰਿਕ ਟਨ), ਛੱਤੀਸਗੜ੍ਹ (61 ਲੱਖ ਮੀਟ੍ਰਿਕ ਟਨ) ਅਤੇ ਤੇਲੰਗਾਨਾ (50 ਲੱਖ ਮੀਟ੍ਰਿਕ ਟਨ) ਰਿਹਾ। ਇਸ ਤੋਂ ਬਾਅਦ ਓਡੀਸ਼ਾ (44.28 ਲੱਖ ਮੀਟ੍ਰਿਕ ਟਨ), ਉੱਤਰ ਪ੍ਰਦੇਸ਼ (44 ਲੱਖ ਮੀਟ੍ਰਿਕ ਟਨ), ਹਰਿਆਣਾ (40 ਲੱਖ ਮੀਟ੍ਰਿਕ ਟਨ), ਮੱਧ ਪ੍ਰਦੇਸ਼ (34 ਲੱਖ ਮੀਟ੍ਰਿਕ ਟਨ), ਬਿਹਾਰ (30 ਲੱਖ ਮੀਟ੍ਰਿਕ ਟਨ), ਆਂਧਰ  ਪ੍ਰਦੇਸ਼ (25 ਲੱਖ ਮੀਟ੍ਰਿਕ ਟਨ), ਪੱਛਮੀ ਬੰਗਾਲ (24 ਲੱਖ ਮੀਟ੍ਰਿਕ ਟਨ) ਅਤੇ ਤਮਿਲਨਾਡੂ (15 ਲੱਖ ਮੀਟ੍ਰਿਕ ਟਨ) ਦਾ ਸਥਾਨ ਰਿਹਾ।

ਰਾਜਾਂ ਦੁਆਰਾ ਖਰੀਫ ਮੰਡੀਕਰਨ ਸੀਜ਼ਨ 2023-24 ਦੌਰਾਨ 33.09 ਲੱਖ ਮੀਟ੍ਰਿਕ ਟਨ ਸ਼੍ਰੀ ਅੰਨ/ਮਿਲੇਟਸ (ਸ਼੍ਰੀ ਅੰਨ) ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ, ਜਦਕਿ ਖਰੀਫ ਮੰਡੀਕਰਨ ਸੀਜ਼ਨ 2022-23 (ਖਰੀਫ ਅਤੇ ਰਬੀ) ਦੌਰਾਨ 7.37 ਲੱਖ ਮੀਟ੍ਰਿਕ ਟਨ ਦੀ ਵਾਸਤਵਿਕ ਖਰੀਦ ਕੀਤੀ ਗਈ। ਇਸ ਖਰੀਫ ਮੰਡੀਕਰਨ ਸੀਜ਼ਨ 2023-24 ਤੋਂ ਸ਼ੁਰੂ ਹੋ ਕੇ ਤਿੰਨ ਵਰ੍ਹਿਆਂ ਤੱਕ ਰਾਗੀ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਰਾਜਾਂ ਦੁਆਰਾ 6 ਛੋਟੇ ਦਾਨੇ ਵਾਲੇ ਮੋਟੇ ਅਨਾਜ ਜਾਂ ਸ਼੍ਰੀਅੰਨ ਦੀ ਖਰੀਦ ਵੀ ਸ਼ੁਰੂ ਕੀਤੀ ਗਈ।

ਸ਼੍ਰੀਅੰਨ ਦੀ ਖਰੀਦ ਅਤੇ ਖਪਤ ਵਧਾਉਣ ਲਈ ਸਰਕਾਰ ਨੇ ਸ਼੍ਰੀਅੰਨ ਦੀ ਵੰਡ ਮਿਆਦ ਨੂੰ ਸੰਸ਼ੋਧਿਤ ਕੀਤਾ ਹੈ, ਸ਼੍ਰੀਅੰਨ ਨੂੰ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਪਹੁੰਚਾਉਣ ਲਈ ਆਵਾਜਾਈ ਨੂੰ ਸ਼ਾਮਲ ਕੀਤਾ ਗਿਆ ਹੈ, ਉਨੱਤ ਸਬਸਿਡੀ ਦਾ ਪ੍ਰਾਵਧਾਨ, 2 ਪ੍ਰਤੀਸ਼ਤ ਦੀਰ ਦਰ ਤੋਂ ਪ੍ਰਸ਼ਾਸਨਿਕ ਖਰਚੇ ਅਤੇ ਛੇ ਛੋਟੇ ਦਾਨੇ ਵਾਲੇ ਮੋਟੇ ਅਨਾਜਾਂ ਜਾਂ ਸ਼੍ਰੀਅੰਨ ਦੀ ਖਰੀਦ ਦੀ ਸੁਵਿਧਾ ਦੇ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਵੀ ਸੰਸ਼ੋਧਨ ਕੀਤਾ ਗਿਆ ਹੈ। ਰਾਜਾਂ/ਕੇਂਦਰਸ਼ਾਸਿਤ ਪ੍ਰਦੇਸ਼ਾਂ ਨੂੰ ਨਾ ਸਿਰਫ਼ ਅੰਤਰਰਾਸ਼ਟਰੀ ਸ਼੍ਰੀਅੰਨ ਵਰ੍ਹੇ-2023 ਦੇ ਕਾਰਨ, ਬਲਕਿ ਫਸਲਾਂ ਦੀ ਵਿਭਿੰਨਤਾ ਅਤੇ ਖੁਰਾਕ ਪੈਟਰਨ ਵਿੱਚ ਪੋਸ਼ਣ ਵਧਾਉਣ ਲਈ ਵੀ ਸ਼੍ਰੀਅੰਨ ਦੀ ਖਰੀਦ ְ’ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਗਈ ਸੀ।

ਮੀਟਿੰਗ ਦੌਰਾਨ  ਟਾਟ ਦੀਆਂ ਬੋਰੀਆਂ ਦੀ ਜ਼ਰੂਰਤ, ਨਿਰਧਾਰਤ ਡਿਪੂਆਂ ਤੋਂ ਵਾਜਬ ਕੀਮਤ ਵਾਲੀਆਂ ਦੁਕਾਨਾਂ ਤੱਕ ਅਨਾਜ ਪਹੁੰਚਾਉਣ ਲਈ ਮਾਰਗ ਅਨੁਕੂਲਤਾ, ਖਰੀਦ ਕੇਂਦਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ, ਕਣਕ ਸਟਾਕ ਲਿਮਟ ਪੋਰਟਲ ਦੀ ਨਿਗਰਾਨੀ ਆਦਿ ਨਾਲ ਸਬੰਧਿਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਆਂਧਰ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕ, ਰਾਜਸਥਾਨ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਪੰਜਾਬ, ਤਮਿਲਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਦੇ ਪ੍ਰਧਾਨ ਸਕੱਤਰ/ਸਕੱਤਰ (ਫੂਡ) ਜਾਂ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਐੱਫਸੀਆਈ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਤੇ ਐੱਫਸੀਆਈ, ਖੁਰਾਕ ਅਤੇ ਜਨਤਕ ਵੰਡ ਵਿਭਾਗ, ਇੰਡੀਅਨ ਮੈਟਰੋਲੋਜੀ ਵਿਭਾਗ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

******

ਏਡੀ/ਐੱਨਐੱਸ



(Release ID: 1951444) Visitor Counter : 164