ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਅਗਸਤ, 2023 ਮਹੀਨੇ ਦੇ ਲਈ ਘਰੇਲੂ ਕੋਟੇ ਵਿੱਚ 2 ਲੱਖ ਮੀਟ੍ਰਿਕ ਟਨ ਚੀਨੀ ਦੀ ਵਾਧੂ ਅਲਾਟਮੈਂਟ ਕਰੇਗਾ

Posted On: 22 AUG 2023 5:09PM by PIB Chandigarh

ਓਨਮ, ਰਕਸ਼ਾ ਬੰਧਨ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਆਗਾਮੀ ਤਿਉਹਾਰਾਂ ਦੇ ਲਈ ਚੀਨੀ ਦੀ ਅਧਿਕ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਅਗਸਤ ਮਹੀਨੇ ਦੇ ਲਈ 2 ਲੱਖ ਮੀਟ੍ਰਿਕ ਟਨ (ਅਗਸਤ, 2023 ਮਹੀਨੇ ਦੇ ਲਈ ਜਾਰੀ ਕੀਤੀ ਜਾਣ ਵਾਲੀ ਇਹ ਮਾਤਰਾ, ਪਹਿਲਾਂ ਤੋਂ ਹੀ ਅਗਸਤ ਮਹੀਨੇ ਦੇ ਲਈ ਅਲਾਟ ਕੀਤੀ ਗਈ 23.5 ਲੱਖ ਮੀਟ੍ਰਿਕ ਟਨ ਚੀਨੀ ਤੋਂ ਇਲਾਵਾ ਹੈ) ਦੇ ਵਾਧੂ ਕੋਟੇ ਅਲਾਟ ਕੀਤੇ ਜਾ ਰਹੇ ਹਨ। ਘਰੇਲੂ ਬਜ਼ਾਰ ਵਿੱਚ ਉਪਲਬਧ ਕਰਵਾਈ ਜਾ ਰਹੀ ਇਹ ਵਾਧੂ ਚੀਨੀ ਦੀ ਮਾਤਰਾ ਪੂਰੇ ਦੇਸ਼ ਵਿੱਚ ਉੱਚਿਤ ਕੀਮਤਾਂ ਸੁਨਿਸ਼ਚਿਤ ਕਰਨਗੀਆਂ।

ਪਿਛਲੇ ਇੱਕ ਸਾਲ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਚੀਨੀ ਦੀਆਂ ਕੀਮਤਾਂ ਵਿੱਚ 25 ਪ੍ਰਤੀਸ਼ਤ ਦੇ ਵਾਧੇ ਦੇ ਬਾਵਜੂਦ, ਦੇਸ਼ ਵਿੱਚ ਚੀਨੀ ਦੀ ਔਸਤ ਪ੍ਰਚੂਨ ਕੀਮਤ ਲਗਭਗ 43.30 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਇਸ ਦੇ ਸੀਮਿਤ ਦਾਇਰੇ ਵਿੱਚ ਹੀ ਬਣੇ ਰਹਿਣ ਦੀ ਸੰਭਾਵਨਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ 2 ਪ੍ਰਤੀਸ਼ਤ ਤੋਂ ਘੱਟ ਸਾਲਾਨਾ ਮੁਦਰਾ ਸਫੀਤੀ ਰਹੀ ਹੈ।

ਵਰਤਮਾਨ ਚੀਨੀ ਸੀਜ਼ਨ (ਅਕਤੂਬਰ-ਸਤੰਬਰ) 2022-23 ਦੌਰਾਨ, ਭਾਰਤ ਵਿੱਚ ਈਥਾਨੌਲ ਉਤਪਾਦਨ ਦੇ ਲਈ ਲਗਭਗ 43 ਲੱਖ ਮੀਟ੍ਰਿਕ ਟਨ ਚੀਨੀ ਦੇ ਇਸਤੇਮਾਲ ਦੇ ਬਾਅਦ, 330 ਲੱਖ ਮੀਟ੍ਰਿਕ ਟਨ ਚੀਨੀ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਚੀਨੀ ਦੀ ਘਰੇਲੂ ਖਪਤ ਲਗਭਗ 275 ਲੱਖ ਮੀਟ੍ਰਿਕ ਟਨ ਹੋਣ ਦੀ ਉਮੀਦ ਹੈ।

ਮੌਜੂਦਾ ਪੜਾਅ ਵਿੱਚ, ਭਾਰਤ ਦੇ ਕੋਲ ਮੌਜੂਦਾ ਚੀਨੀ ਸੈਸ਼ਨ 2022-23 ਦੇ ਬਾਕੀ ਮਹੀਨਿਆਂ ਦੇ ਲਈ ਆਪਣੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਲੋੜੀਂਦਾ ਚੀਨੀ ਸਟਾਕ ਹੈ ਅਤੇ 60 ਲੱਖ ਮੀਟ੍ਰਿਕ ਟਨ ਦਾ ਸਰਵੋਤਮ ਕਲੋਜ਼ਿੰਗ ਸਟਾਕ (ਢਾਈ ਮਹੀਨਿਆਂ ਲਈ ਚੀਨੀ ਦੀ ਖਪਤ ਨੂੰ ਪੂਰਾ ਕਰਨ ਲਈ ਕਾਫੀ) ਇਸ ਸੈਸ਼ਨ ਦੇ ਅੰਤ (30.09.2023)  ਵਿੱਚ ਉਪਲਬਧ ਹੋਵੇਗਾ।

ਚੀਨੀ ਦੀਆਂ ਕੀਮਤਾਂ ਵਿੱਚ ਹੋਇਆ ਤਾਜ਼ਾ ਵਾਧਾ ਜ਼ਲਦ ਹੀ ਘੱਟ ਹੋ ਜਾਵੇਗਾ ਕਿਉਂਕਿ ਹਰ ਸਾਲ ਜੁਲਾਈ-ਸਤੰਬਰ ਦੌਰਾਨ, ਅਗਲੇ ਸੈਸ਼ਨ ਤੋਂ ਠੀਕ ਪਹਿਲਾਂ, ਕੀਮਤਾਂ ਵਧਦੀਆਂ ਹਨ ਅਤੇ ਫਿਰ ਗੰਨਾ ਪੇਰਾਈ ਸ਼ੁਰੂ ਹੋਣ ’ਤੇ ਕੀਮਤਾਂ ਘੱਟ ਹੋ ਜਾਂਦੀਆਂ ਹਨ। ਇਸ ਲਈ, ਚੀਨੀ ਦੀ ਕੀਮਤ ਵਿੱਚ ਵਾਧਾ ਬਹੁਤ ਮਾਮੂਲੀ ਅਤੇ ਛੋਟੀ ਮਿਆਦ ਦੇ ਲਈ ਹੈ।

****

ਏਡੀ/ਐੱਨਐੱਸ



(Release ID: 1951380) Visitor Counter : 81