ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav g20-india-2023

ਸ਼੍ਰੀ ਨਿਤਿਨ ਗਡਕਰੀ ਨੇ ਐੱਨਸੀਏਪੀ (ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ) ਦੀ ਸ਼ੁਰੂਆਤ ਕੀਤੀ


ਸੁਰੱਖਿਅਤ ਵਾਹਨ ਖਰੀਦਣ ਦੇ ਬਿਹਤਰ ਵਿਕਲਪ ਵਾਲਾ ਇਹ ਪ੍ਰੋਗਰਾਮ ਉਪਭੋਗਤਾਵਾਂ ਨੂੰ ਸੁਵਿਧਾ ਦੇਣ ਵਾਲੀ ਸ਼ਾਨਦਾਰ ਪਹਿਲ ਹੈ: ਸ਼੍ਰੀ ਗਡਕਰੀ

ਭਾਰਤ ਐੱਨਸੀਏਪੀ ਅਤੇ ਏਆਈਐੱਸ-197 ਦੇ ਤਹਿਤ ਨਵੀਂ ਸੁਰੱਖਿਆ-ਵਿਵਸਥਾ ਨਿਰਮਾਤਾਵਾਂ ਤੇ ਉਪਭੋਗਤਾਵਾਂ, ਦੋਵਾਂ ਦੇ ਲਈ ਲਾਭਦਾਇਕ ਹੈ: ਸ਼੍ਰੀ ਗਡਕਰੀ

ਇਹ ਪ੍ਰੋਗਰਾਮ 01 ਅਕਤੂਬਰ, 2023 ਤੋਂ ਸ਼ੁਰੂ ਹੋਵੇਗਾ

Posted On: 22 AUG 2023 2:30PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ (ਭਾਰਤ ਐੱਨਸੀਏਪੀ) ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਭਾਰਤ ਵਿੱਚ 3.5 ਟਨ ਵਾਲੇ ਵਾਹਨਾਂ ਦੇ ਲਈ ਸੁਰੱਖਿਆ ਮਿਆਰਾਂ ਨੂੰ ਵਧਾ ਕੇ ਸੜਕ ਸੁਰੱਖਿਆ ਵਿੱਚ ਇਜ਼ਾਫਾ ਕਰਨਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਵਾਹਨ ਖਰੀਦਣ ਦੇ ਬਿਹਤਰ ਵਿਕਲਪ ਵਾਲਾ ਇਹ ਪ੍ਰੋਗਰਾਮ ਉਪਭੋਗਤਾਵਾਂ ਨੂੰ ਸੁਵਿਧਾ ਦੇਣ ਵਾਲੀ ਸ਼ਾਨਦਾਰ ਪਹਿਲ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ-ਐੱਨਸੀਏਪੀ ਨਾਲ ਭਾਰਤ ਵਿੱਚ ਵਾਹਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਗੁਣਵੱਤਾ ਵਿੱਚ ਬਹੁਤ ਵਾਧਾ ਹੋਵੇਗਾ। ਇਸ ਦੇ ਨਾਲ ਹੀ ਸੁਰੱਖਿਅਤ ਵਾਹਨਾਂ ਦੇ ਨਿਰਮਾਣ ਦੇ ਲਈ ਓਈਐੱਮ ਦੇ ਦਰਮਿਆਨ ਸਿਹਤਮੰਦ ਮੁਕਾਬਲੇ ਨੂੰ ਵੀ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਐੱਨਸੀਏਪੀ ਅਤੇ ਏਆਈਐੱਸ-197 ਦੇ ਤਹਿਤ ਨਵੀਂ ਸੁਰੱਖਿਆ-ਵਿਵਸਥਾ ਨਿਰਮਾਤਾਵਾਂ ਅਤੇ ਉਪਭੋਗਤਾਵਾਂ, ਦੋਵਾਂ ਦੇ ਲਈ ਲਾਭਦਾਇਕ ਹੈ। ਇਹ ਸਾਡੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਕਰਨ ਅਤੇ ਸਾਡੇ ਮੋਟਰ-ਵਾਹਨ ਉਦਯੋਗ ਨੂੰ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਲਿਆਉਣ ਦੇ ਲਈ ਸਹਾਇਕ ਹੋਵੇਗਾ। 

ਇਹ ਪ੍ਰੋਗਰਾਮ 3.5ਟੀ ਜੀਵੀਡਬਲਿਊ ਦੇ ਹੇਠਾਂ ਵਾਲੀ ਐੱਮ-1 ਸ਼੍ਰੇਣੀ ਦੇ ਪ੍ਰਵਾਨ ਵਾਹਨਾਂ ‘ਤੇ ਲਾਗੂ ਹੋਵੇਗਾ। ਇਹ ਵਲੰਟਰੀ ਪ੍ਰੋਗਰਾਮ ਹੈ, ਜਿਸ ਵਿੱਚ ਨਿਰਧਾਰਿਤ ਮੋਡਲ ਵਾਲੇ ਵਾਹਨਾਂ ਦੀ ਵਿਭਿੰਨ ਕਿਸਮਾਂ ਦੀ ਜਾਂਚ ਕੀਤੀ ਜਾਵੇਗੀ।

 

ਇਹ ਪ੍ਰੋਗਰਾਮ ਇੱਕ ਅਕਤੂਬਰ, 2023 ਤੋਂ ਸ਼ੁਰੂ ਹੋਵੇਗਾ ਅਤੇ ਓਟੋਮੋਟਿਵ ਇੰਡਸਟਰੀ ਸਟੈਂਡਰਡ (ਏਆਈਐੱਸ) 197 ‘ਤੇ ਅਧਾਰਿਤ ਹੋਵੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਤੀਯੋਗੀ ਸੁਰੱਖਿਆ ਵਾਧੇ ਦੇ ਈਕੋਸਿਸਟਮ ਨੂੰ ਵਿਕਸਿਤ ਕਰਨਾ ਹੈ, ਜਿਸ ਨਾਲ ਉਪਭੋਗਤਾਵਾਂ ਦਰਮਿਆਨ ਜਾਗਰੂਕਤਾ ਪੈਦਾ ਹੋਵੇਗੀ। ਉਪਭੋਗਤਾ ‘ਕ੍ਰੈਸ਼-ਟੈਸਟ’ ਦੁਆਰਾ ਵਾਹਨ ਦਾ ਤੁਲਨਾਤਮਕ ਮੁਲਾਂਕਣ ਕਰਕੇ ਉਸ ਬਾਰੇ ਫ਼ੈਸਲਾ ਕਰ ਸਕਦੇ ਹਨ।

 

ਐੱਨਸੀਏਪੀ ਸਾਰੇ ਓਈਐੱਮਸ ਨੂੰ ਇਹ ਅਵਸਰ ਦੇਵੇਗਾ ਕਿ ਉਹ ਆਲਮੀ ਸੁਰੱਖਿਆ ਮਿਆਰਾਂ ਦਾ ਪਾਲਨ ਕਰਦੇ ਹੋਏ ਵਾਹਨਾਂ ਦਾ ਨਿਰਮਾਣ ਕਰਨ। ਇਹ ਪ੍ਰੋਗਰਾਮ ਸੈਂਟ੍ਰਲ ਇੰਸਟੀਟਿਊਟ ਆਵ੍ ਰੋਡ ਟ੍ਰਾਂਸਪੋਰਟ (ਸੀਆਈਆਰਟੀ) ਦੇ ਤਤਵਾਧਾਨ ਵਿੱਚ ਚਲਾਇਆ ਜਾਵੇਗਾ। ਇਹ ਪ੍ਰੋਗਰਾਮ ਸਟੇਕਹੋਲਡਰ ਕਨਸਲਟੇਸ਼ਨਸ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਤਿਆਰ ਕੀਤਾ ਗਿਆ ਹੈ।

*****

ਐੱਮਜੇਪੀਐੱਸ(Release ID: 1951142) Visitor Counter : 71