ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੀ ਜੀ20 ਪ੍ਰਧਾਨਗੀ


ਸਾਡਾ ਵਿਜ਼ਨ ਸਪਸ਼ਟ ਹੈ, ਸਾਡੇ ਲਕਸ਼ ਅਭਿਲਾਸ਼ੀ ਹਨ ਅਤੇ ਸਾਡਾ ਫੈਸਲਾ ਅਟਲ ਹੈ: ਡਾ. ਮਨਸੁਖ ਮਾਂਡਵੀਯਾ

“ਸਿਹਤ ਸੰਭਾਲ ਸਿਰਫ਼ ਇੱਕ ਖੇਤਰ ਨਹੀਂ, ਬਲਕਿ ਇੱਕ ਮਿਸ਼ਨ ਵੀ ਹੈ”

“ਭਾਰਤ ਦੁਨੀਆ ਦੀ ਲਗਭਗ 60 ਪ੍ਰਤੀਸ਼ਤ ਵੈਕਸੀਨ ਜ਼ਰੂਰਤਾਂ ਦੀ ਸਪਲਾਈ ਕਰਦਾ ਹੈ ਅਤੇ 20-22 ਪ੍ਰਤੀਸ਼ਤ ਜਨ ਔਸ਼ਧੀਆਂ ਦਾ ਨਿਰਯਾਤ ਕਰਦਾ ਹੈ, ਸਾਡਾ ਦੇਸ਼ ਕਿਫਾਇਤੀ, ਉੱਚ ਗੁਣਵੱਤਾ ਵਾਲੀਆਂ ਦਵਾਈਆਂ ਨੂੰ ਉਪਲਬਧ ਕਰਵਾਉਣਾ ਅਤੇ ਗਲੋਬਲ ਪਹੁੰਚ ਵਿੱਚ ਯੋਗਦਾਨ ਦੇਣ ਦੇ ਲਈ ਸਮਰਪਿਤ ਹੈ”

ਡਾ. ਮਨਸੁਖ ਮਾਂਡਵੀਯਾ ਨੇ ਜੀ20 ਸਿਹਤ ਮੰਤਰੀਆਂ ਅਤੇ ਉਦਯੋਗ ਜਗਤ ਦੀ ਹਸਤੀਆਂ ਦੇ ਨਾਲ ਗੱਲਬਾਤ ਦੌਰਾਨ ਹੈਲਥਕੇਅਰ ਇਨੋਵੇਸ਼ਨ ਅਤੇ ਗਲੋਬਲ ਸਹਿਯੋਗ ਦੇ ਵਿਜ਼ਨ ਦਾ ਜ਼ਿਕਰ ਕੀਤਾ

ਡਾ. ਮਾਂਡਵੀਯਾ ਨੇ ਜਨ ਔਸ਼ਧੀ ਕੇਂਦਰਾਂ ਦੇ ਦੌਰੇ ਵਿੱਚ ਜੀ20 ਪ੍ਰਤੀਨਿਧੀਮੰਡਲ ਦੀ ਅਗਵਾਈ ਕੀਤੀ

ਡਾ. ਮਨਸੁਖ ਮਾਂਡਵੀਯਾ ਅਤੇ ਇੰਡੋਨੇਸ਼ੀਆ ਦੇ ਸਿਹਤ ਮੰਤਰੀ ਸ਼੍ਰੀ ਬੁਦੀ ਜੀ ਸਾਦੀਕਿਨ ਦੇ ਦਰਮਿਆਨ ਸਫ਼ਲ ਦੁਵੱਲੀ ਮੀਟਿੰਗ ਆਯੋਜਿਤ ਹੋਈ

ਭਾਰਤ ਵਿੱਚ ਨਿਰਮਿਤ ਦਵਾਈਆਂ ਨੀਦਰਲੈਂਡ, ਯੂਰਪ ਅਤੇ ਵਿਸ਼ਵ ਵਿੱਚ ਲੋਕਾਂ ਦਾ ਜੀਵਨ ਬਚਾਉਂਦੀਆਂ ਹਨ: ਨੀਦਰਲੈਂਡ ਦੇ ਸਿਹਤ ਮੰਤਰੀ ਡਾ. ਅਰਨਸਟ ਕੁਇਪਰਸ

ਲੋਕਾਂ ਨੂੰ ਗੁਣਵੱਤਾਯੁਕਤ, ਸਹਿਜ ਅਤੇ ਕਿਫਾਇਤੀ ਦਵਾਈਆਂ ਉਪਲਬਧ ਕਰਵਾਉਣ ਦੇ ਮਾਮਲੇ ਵਿੱਚ ਭਾਰਤ ਦਾ ਜਨ ਔਸ਼ਧੀ ਕੇਂਦਰ ਮਾਡਲ ਵਿਸ਼ਵ ਵਿੱਚ ਸਰਬਸ੍ਰੇਸ਼ਠ ਹੈ: ਇੰਡੋਨੇਸ਼ੀਆਈ ਦੇ ਸਿਹਤ ਮੰਤਰੀ ਸ਼੍ਰੀ ਬੁਦੀ ਗੁਨਾਦੀ ਸਾਦੀਕਿਨ

Posted On: 20 AUG 2023 12:51PM by PIB Chandigarh

 “ਸਾਡਾ ਵਿਜ਼ਨ ਸਪਸ਼ਟ ਹੈ, ਸਾਡਾ ਲਕਸ਼ ਅਭਿਲਾਸ਼ੀ ਹੈ ਅਤੇ ਸਾਡਾ ਫੈਸਲਾ ਅਟਲ ਹੈ।” ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਗਾਂਧੀਨਗਰ ਵਿੱਚ ਜੀ20 ਸਿਹਤ ਮੰਤਰੀਆਂ ਦੀ ਮੀਟਿੰਗ ਦੌਰਾਨ ਭਾਰਤੀ ਫਾਰਮਾਸਿਊਟੀਕਲ ਉਦਯੋਗ ਦੀਆਂ ਹਸਤੀਆਂ ਅਤੇ ਜੀ20 ਮੰਤਰੀਆਂ ਅਤੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਮੁੱਖ ਭਾਸ਼ਣ ਵਿੱਚ ਕਹੀ।

ਡਾ. ਮਾਂਡਵੀਯਾ ਨੇ ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸਾਂ ਦੇ ਖੇਤਰ ਵਿੱਚ ਭਾਰਤ ਦੀ ਸ਼ਕਤੀ ਨੂੰ ਮਾਣ ਨਾਲ ਸਵੀਕਾਰ ਕਰਦੇ ਹੋਏ ਔਸ਼ਧੀ ਖੇਤਰ ਵਿੱਚ ਉਤਕ੍ਰਿਸ਼ਟਤਾ ਦੇ ਇੱਕ ਗਲੋਬਲ ਕੇਂਦਰ ਵਜੋਂ ਇਸ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ ਭਾਰਤ ਨੂੰ ਗਲੋਬਲ ਔਸ਼ਧੀ ਖੇਤਰ ਦੇ ਲੈਂਡਸਕੇਪ ਵਿੱਚ ਮਹੱਤਵਪੂਰਨ ਸਥਿਤੀ ਵਜੋਂ ਜਾਣਿਆ ਜਾਂਦਾ ਹੈ।” ਉਨ੍ਹਾਂ ਨੇ ਦੁਨੀਆ ਦੀ ਲਗਭਗ 60 ਪ੍ਰਤੀਸ਼ਤ ਵੈਕਸੀਨ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ 20-22 ਪ੍ਰਤੀਸ਼ਤ ਜਨ-ਔਸ਼ਧੀ ਨਿਰਯਾਤ ਦੇ ਨਾਲ ਕਿਫ਼ਾਇਤੀ, ਉੱਚ ਗੁਣਵੱਤਾ ਵਾਲੀਆਂ ਦਵਾਈਆਂ ਨੂੰ ਉਪਲਬਧ ਕਰਵਾਉਣ ਅਤੇ ਗਲਬੋਲ ਪਹੁੰਚ ਵਿੱਚ ਦੇਸ਼ ਦੇ ਸਮਰਪਣ ਨੂੰ ਰੇਖਾਂਕਿਤ ਕੀਤਾ।

 

ਡਾ. ਮਾਂਡਵੀਯਾ ਨੇ ਮਾਨਵਤਾ ਦੀ ਭਲਾਈ ਲਈ , ਵਿਸ਼ੇਸ਼ ਤੌਰ ’ਤੇ ਕੋਵਿਡ-19 ਮਹਾਮਾਰੀ ਦੌਰਾਨ ਪ੍ਰਦਰਸ਼ਿਤ ਕੀਤੀ ਗਈ ਭਾਰਤ ਦੀ ਅਟੂਟ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇੱਕ ਗਲੋਬਲ ਨੇਤਾ ਵਜੋਂ ਭਾਰਤ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ ਕਿਹਾ, “ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ, ਭਾਰਤ ਨੇ ਲਗਭਗ 185 ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਉਪਲਬਧ ਕਰਵਾਈਆਂ।”

ਉਨ੍ਹਾਂ ਦੇ ਮੁੱਖ ਭਾਸ਼ਣ ਸਿਹਤ ਸੇਵਾ ਦੇ ਭਵਿੱਖ, ਮਾਤਰਾ ਅਧਾਰਿਤ ਦ੍ਰਿਸ਼ਟੀਕੋਣ ਨਾਲ ਮੁੱਲ-ਅਧਾਰਿਤ ਅਗਵਾਈ ਮਾਡਲ ਤੱਕ ਹੋਏ ਪਰਿਵਰਤਨ ਦੇ ਚਾਰੋਂ ਤਰਫ ਕੇਂਦ੍ਰਿਤ ਭਾਰਤ ਦੇ ਵਿਜ਼ਨ ’ਤੇ ਅਧਾਰਿਤ ਸੀ। ਉਨ੍ਹਾਂ ਨੇ ਕਿਹਾ, “ਸਿਹਤ ਸੇਵਾ ਵਿੱਚ ਗੁਣਵੱਤਾ, ਸੁਗਮ ਪਹੁੰਚ ਅਤੇ ਕਿਫਾਇਤ ਦੇ ਪ੍ਰਤੀ ਸਾਡੀ ਅਟੂਟ ਪ੍ਰਤੀਬੱਧਤਾ ਹੈ।” ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਭਾਰਤ ਸਰਕਾਰ ਸੇਵਾ ਖੇਤਰ ਵਿੱਚ ਸਾਰਥਕ ਬਦਲਾਅ ਲਿਆਉਣ ਲਈ ਪ੍ਰਤੀਬੱਧ ਹੈ।

ਸਿਹਤ ਸੇਵਾ ਦੀ ਪ੍ਰਗਤੀ ਵਿੱਚ ਖੋਜ ਅਤੇ ਵਿਕਾਸ ਦੇ ਸਰਬਉੱਚ ਮਹੱਤਵ ਨੂੰ ਸਵੀਕਾਰ ਕਰਦੇ ਹੋਏ, ਡਾ. ਮਾਂਡਵੀਯਾ ਨੇ ਇੱਕ ਇਨੋਵੇਟਿਵ ਮਾਹੌਲ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਪ੍ਰਗਤੀ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਫਾਰਮਾ-ਮੈਡੀਕਲ ਉਪਕਰਣ ਖੇਤਰ ਵਿੱਚ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਨੀਤੀ ਸ਼ੁਰੂ ਕਰਨ ਦੇ ਅੰਤਿਮ ਪੜਾਅ ਵਿੱਚ ਹੈ।

ਡਾ. ਮਾਂਡਵੀਯਾ ਨੇ ਪੂਰੇ ਸੰਬੋਧਨ ਵਿੱਚ ਕਾਰਵਾਈ ਕਰਨ ਦਾ ਸੱਦਾ ਗੁੰਜਦਾ ਰਿਹਾ। ਉਨ੍ਹਾਂ ਨੇ ਸਾਰੇ ਦੇਸ਼ਾਂ, ਸਰਕਾਰੀ ਸੰਸਥਾਵਾਂ, ਉਦਯੋਗ ਜਗਤ ਦੀਆਂ ਹਸਤੀਆਂ, ਸਿਹਤ ਸੰਭਾਲ ਪੇਸ਼ੇਵਰਾਂ ਅਤੇ ਖੋਜ ਕਰਤਾਵਾਂ ਤੋਂ ਇੱਕਜੁਟ ਹੋ ਕੇ ਇਸ ਸੰਯੁਕਤ ਪ੍ਰਯਾਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡੀ ਸਮੂਹਿਕ ਸ਼ਕਤੀ ਵਿੱਚ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣ ਖੇਤਰਾਂ ਨੂੰ ਬੇਮਿਸਾਲ ਉੱਚਾਈਆਂ ਤੱਕ ਲੈ ਜਾਣ ਦੀ ਸਮਰੱਥਾ ਹੈ।” ਡਾ. ਮਾਂਡਵੀਯਾ ਨੇ ਜ਼ੋਰ ਦਿੰਦੇ ਹੋਏ ਕਿਹਾ, “ਸਿਹਤ ਸੇਵਾ ਸਿਰਫ਼ ਇੱਕ ਖੇਤਰ ਨਹੀਂ ਹੈ, ਬਲਕਿ ਇੱਕ ਮਿਸ਼ਨ ਵੀ ਹੈ ਅਤੇ ਇਹ ਹਰੇਕ ਨਾਗਰਿਕ ਨੂੰ ਉੱਚਤਮ ਗੁਣਵੱਤਾ ਵਾਲੀ ਸਿਹਤ ਸੇਵਾ ਉਪਲਬਧ ਕਰਵਾਉਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੇ ਅਨੁਕੂਲ ਹੈ। ਸਾਡਾ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣ ਉਦਯੋਗ ਇਸ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਭਾਈਦਾਰ ਬਣ ਗਿਆ ਹੈ।”

ਇੰਡੋਨੇਸ਼ੀਆ ਗਣਰਾਜ ਦੇ ਸਿਹਤ ਮੰਤਰੀ ਸ਼੍ਰੀ ਬੁਦੀ ਜੀ ਸਾਦੀਕਿਨ ਅਤੇ ਨੀਦਰਲੈਂਡ ਦੇ ਮੰਤਰੀ ਡਾ. ਅਰਨਸਟ ਕੁਇਪਰਸ ਨੇ ਆਪਣੇ ਸੰਬੋਧਨ ਵਿੱਚ ਸਿਹਤ ਅਤੇ ਔਸ਼ਧੀ ਵਿਗਿਆਨ ਵਿੱਚ ਭਾਰਤ ਦੀ ਸਫ਼ਲਤਾ ਨੂੰ ਉਜਾਗਰ ਕਰਦੇ ਹੋਏ ਦੇਸ਼ਾਂ ਦੇ ਵਿਚਕਾਰ ਸਹਿਯੋਗ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਡਾ. ਕੁਇਪਰਸ ਨੇ ਕਿਹਾ ਕਿ ਭਾਰਤ ਵਿੱਚ ਨਿਰਮਿਤ ਦਵਾਈਆਂ ਨੀਦਰਲੈਂਡ, ਯੂਰਪ ਅਤੇ ਪੂਰੇ ਵਿਸ਼ਵ ਵਿੱਚ ਲੋਕਾਂ ਦਾ ਜੀਵਨ ਬਚਾਉਂਦੀਆਂ ਹਨ। ਮੈਂ ਭਾਰਤ ਦੇ ਨਾਲ ਗਹਿਣ ਸਹਿਯੋਗ ਦੀ ਉਮੀਦ ਕਰਦਾ ਹਾਂ। ਨਵੀਨਤਾਕਾਰੀ ਦਵਾਈਆਂ ਵਿੱਚ ਭਾਗੀਦਾਰੀ ਕਰਨ ਦੇ ਵਿਆਪਕ ਅਵਸਰ ਮੌਜੂਦ ਹਨ। ਭਾਰਤ ਦੇ ਕੋਲ ਜਨ-ਔਸ਼ਧੀ ਅਤੇ ਵਿਸ਼ੇਸ਼ ਦਵਾਈਆਂ ਦੀ ਵਿਆਪਕ ਸਮਰੱਥਾ ਅਤੇ ਗਿਆਨ ਦੇ ਨਾਲ ਅਸੀਂ ਭਾਰਤ ਦੇ ਨਾਲ ਅਧਿਕ ਏਕੀਕ੍ਰਿਤ ਸਹਿਯੋਗ ਦੀ ਉਮੀਦ ਕਰਦੇ ਹਨ।

ਡਾ. ਮਾਂਡਵੀਯਾ ਅਤੇ ਇੰਡੋਨੇਸ਼ੀਆ ਦੇ ਸਿਹਤ ਮੰਤਰੀ ਦੇ ਮੱਧ ਅੱਜ ਇੱਕ ਸਫ਼ਲ ਦੁਵੱਲੀ ਮੀਟਿੰਗ ਦਾ ਆਯੋਜਨ ਹੋਇਆ। ਉਨ੍ਹਾਂ ਨੇ ਸਿਹਤ ਖੇਤਰ ਵਿੱਚ ਸਹਿਯੋਗ ਅਤੇ ਸਾਂਝੇਦਾਰੀ ਦੇ ਵਿਭਿੰਨ ਮੁੱਦਿਆਂ ਬਾਰੇ ਚਰਚਾ ਕੀਤੀ।

ਇਸ ਪ੍ਰੋਗਰਾਮ ਵਿੱਚ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੇ ਸਕੱਤਰ ਸੁਸ਼੍ਰੀ ਐੱਸ ਅਪਰਨਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਸ ਤਰ੍ਹਾਂ ਦਾ ਪਲੈਟਫਾਰਮ ਉਦਯੋਗ ਅਤੇ ਪੂਰੀ ਦੁਨੀਆ ਦੀਆਂ ਸਰਕਾਰਾਂ ਨੂੰ ਇੱਕ-ਦੂਜੇ ਤੋਂ ਸਿੱਖਣ ਅਤੇ ਯੂਨੀਵਰਸਲ ਹੈਲਥ ਕਵਰੇਜ ਦੇ ਨਾਲ ਸਾਂਝੇ ਲਕਸ਼ ਦੀ ਦਿਸ਼ਾ ਵਿੱਚ ਇੱਕ-ਦੂਸਰੇ ਦਾ ਸਮਰਥਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਤੋਂ ਸਿੱਖੇ ਗਏ ਸਬਕ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਸਿਹਤ ਦੀ ਸੰਕਟਕਾਲ ਸਥਿਤੀਆਂ ਦੀ ਪ੍ਰਤੀਕ੍ਰਿਆ ਇੱਛਾ ਅਨੁਸਾਰ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਉਨ੍ਹਾਂ ਨੂੰ ਦੀਰਘਕਾਲੀ ਵਿਕਾਸ ਅਤੇ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ।

ਡਾ. ਮਾਂਡਵੀਯਾ ਨੇ ਆਪਣੇ ਨਾਗਰਿਕਾਂ ਨੂੰ ਸੁਲਭ, ਕਿਫਾਇਤੀ ਅਤੇ ਗੁਣਵੱਤਾਯੁਕਤ ਦਵਾਈਆਂ ਉਪਲਬਧ ਕਰਵਾਉਣ ਵਿੱਚ ਭਾਰਤ ਦੀ ਸਫ਼ਲਤਾ ਨੂੰ ਸਾਂਝਾ ਕਰਦੇ ਹੋਏ ਇੰਡੋਨੇਸ਼ੀਆਂ ਦੇ ਸਿਹਤ ਮੰਤਰੀ, ਸ਼੍ਰੀ ਬੁਦੀ ਜੀ ਸਾਦੀਕਿਨ ਸਮੇਤ ਜੀ20 ਪ੍ਰਤੀਨਿਧੀਆਂ ਅਤੇ ਮੰਤਰੀਆਂ ਦੇ ਇੱਕ ਪ੍ਰਤੀਨਿਧੀਮੰਡਲ ਦੇ ਜਨ ਔਸ਼ਧੀ ਕੇਂਦਰ ਦੇ ਦੌਰੇ ਲਈ ਅਗਵਾਈ ਕੀਤੀ। ਇਸ ਦੌਰੇ ਤੋਂ ਬਾਅਦ ਸ਼੍ਰੀ ਬੁਦੀ ਗੁਨਾਦੀ ਸਾਦੀਕਿਨ ਨੇ ਕਿਹਾ ਕਿ ਮੈਂ ਇੰਡੋਨੇਸ਼ੀਆ ਵਿੱਚ ਆਪਣੇ ਲੋਕਾਂ ਨੂੰ ਕੁਝ ਵਧੀਆ ਦਵਾਈਆਂ ਦੇਣਾ ਚਾਹੁੰਦਾ ਹਾਂ। ਮੈਂ ਵਿਭਿੰਨ ਦੇਸ਼ਾਂ ਦੇ ਕਈ ਮਾਡਲ ਦੇਖੇ ਹਨ ਅਤੇ ਭਾਰਤ ਦਾ ਜਨ ਔਸ਼ਧੀ ਕੇਂਦਰ ਮਾਡਲ ਲੋਕਾਂ ਨੂੰ ਗੁਣਵੱਤਾਯੁਕਤ, ਸਹਿਜ ਅਤੇ ਸੁਗਮ ਅਤੇ ਕਿਫਾਇਤੀ ਦਵਾਈਆਂ ਉਪਲਬਧ ਕਰਵਾਉਣ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਵਧੀਆ ਹੈ।

 

 

****

ਐੱਮਵੀ/ਜੇਜੇ


(Release ID: 1950815) Visitor Counter : 143