ਪ੍ਰਧਾਨ ਮੰਤਰੀ ਦਫਤਰ
ਜੀ-20 ਡਿਜੀਟਲ ਅਰਥਵਿਵਸਥਾ ਮੰਤਰੀ ਪੱਧਰੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
Posted On:
19 AUG 2023 9:44AM by PIB Chandigarh
ਮਹਾਨੁਭਾਵੋਂ, ਦੇਵੀਯੋ ਅਤੇ ਸੱਜਣੋਂ, ਨਮਸਕਾਰ !
ਮੈਂ ''ਨੱਮਾ ਬੈਂਗਲੁਰੂ'' ਵਿੱਚ ਤੁਹਾਡਾ ਸੁਆਗਤ ਕਰਦਾ ਹਾਂ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਵਿਗਿਆਨ, ਟੈਕਨੋਲੋਜੀ ਅਤੇ ਉੱਦਮਤਾ ਦੀ ਭਾਵਨਾ ਦਾ ਘਰ ਹੈ। ਡਿਜੀਟਲ ਅਰਥਵਿਵਸਥਾ ਬਾਰੇ ਚਰਚਾ ਕਰਨ ਦੇ ਲਈ ਬੈਂਗਲੁਰੂ ਤੋਂ ਬਿਹਤਰ ਕੋਈ ਸਥਲ ਨਹੀਂ ਹੈ!
ਮਿੱਤਰੋ
ਪਿਛਲੇ ਨੌ ਵਰ੍ਹਿਆਂ ਵਿੱਚ ਭਾਰਤ ਦਾ ਡਿਜੀਟਲ ਪਰਿਵਰਤਨ ਬੇਮਿਸਾਲ ਹੈ। ਇਹ ਸਭ 2015 ਵਿੱਚ ਸਾਡੀ ਡਿਜੀਟਲ ਇੰਡੀਆ ਪਹਿਲ ਦੀ ਸ਼ੁਰੂਆਤ ਦੇ ਨਾਲ ਸ਼ੁਰੂ ਹੋਇਆ। ਇਹ ਇਨੋਵੇਸ਼ਨ ਵਿੱਚ ਸਾਡੇ ਅਟੁੱਟ ਵਿਸ਼ਵਾਸ ਨਾਲ ਸੰਚਾਲਿਤ ਹੈ। ਇਹ ਤੇਜ਼ੀ ਨਾਲ ਲਾਗੂਕਰਨ ਦੇ ਲਈ ਸਾਡੀ ਪ੍ਰਤੀਬਧਤਾ ਤੋਂ ਪ੍ਰੇਰਿਤ ਹੈ ਅਤੇ ਇਹ ਸਮਾਵੇਸ਼ ਦੀ ਸਾਡੀ ਭਾਵਨਾ ਤੋਂ ਪ੍ਰੇਰਿਤ ਹੈ, ਕਿਸੇ ਨੂੰ ਵੀ ਪਿੱਛੇ ਨਹੀਂ ਛੱਡਦਾ ਹੈ। ਇਸ ਪਰਿਵਰਤਨ ਦਾ ਪੈਮਾਨਾ, ਗਤੀ ਅਤੇ ਦਾਇਰਾ ਕਲਪਨਾ ਤੋਂ ਪਰੇ ਹੈ। ਅੱਜ, ਭਾਰਤ ਵਿੱਚ 850 ਮਿਲੀਅਨ ਤੋਂ ਅਧਿਕ ਇੰਟਰਨੈੱਟ ਉਪਯੋਗਕਰਤਾ ਹਨ, ਜੋ ਦੁਨੀਆ ਵਿੱਚ ਸਭ ਤੋਂ ਸਸਤੀਆਂ ਡਾਟਾ ਲਾਗਤਾਂ ਦਾ ਆਨੰਦ ਲੈ ਰਹੇ ਹਨ। ਅਸੀਂ ਸ਼ਾਸਨ ਨੂੰ ਅਧਿਕ ਕੁਸ਼ਲ, ਸਮਾਵੇਸ਼ੀ, ਤੇਜ਼ ਅਤੇ ਪਾਰਦਰਸ਼ੀ ਬਣਾਉਣ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਇਆ ਹੈ। ਸਾਡਾ ਵਿਲੱਖਣ ਡਿਜੀਟਲ ਪਹਿਚਾਣ ਮੰਚ, ਆਧਾਰ, ਸਾਡੇ ਤਿੰਨ ਅਰਬ ਤੋਂ ਅਧਿਕ ਲੋਕਾਂ ਨੂੰ ਕਵਰ ਕਰਦਾ ਹੈ।
ਅਸੀਂ ਭਾਰਤ ਵਿੱਚ ਵਿੱਤੀ ਸਮਾਵੇਸ਼ਨ ਵਿੱਚ ਕ੍ਰਾਂਤੀ ਲਿਆਉਣ ਲਈ ਜੇਏਐੱਮ ਟ੍ਰੀਨਿਟੀ-ਜਨ ਧਨ ਬੈਂਕ ਖਾਤਿਆਂ, ਆਧਾਰ ਅਤੇ ਮੋਬਾਈਲ ਦੀ ਸ਼ਕਤੀ ਦਾ ਉਪਯੋਗ ਕੀਤਾ ਹੈ। ਹਰ ਮਹੀਨੇ, ਲਗਭਗ 10 ਬਿਲੀਅਨ ਲੈਣ-ਦੇਣ ਯੂਪੀਆਈ ‘ਤੇ ਹੁੰਦੇ ਹਨ, ਜੋ ਸਾਡੀ ਤਤਕਾਲ ਭੁਗਤਾਨ ਪ੍ਰਣਾਲੀ ਹੈ। ਆਲਮੀ ਵਾਸਤਵਿਕ ਸਮੇਂ ਵਿੱਚ ਭੁਗਤਾਨ ਦਾ 45 ਪ੍ਰਤੀਸ਼ਤ ਤੋਂ ਅਧਿਕ ਭਾਰਤ ਵਿੱਚ ਹੁੰਦਾ ਹੈ। ਸਰਕਾਰੀ ਸਹਾਇਤਾ ਦੇ ਡਾਇਰੈਕਟ ਬੈਨੀਫਿਟ ਟਰਾਂਸਫਰ ਨਾਲ ਕਮੀਆਂ ਨੂੰ ਦੂਰ ਕੀਤਾ ਜਾ ਰਹਾ ਹੈ ਅਤੇ ਇਸ ਨੇ 33 ਬਿਲੀਅਨ ਡਾਲਰ ਤੋਂ ਅਧਿਕ ਦੀ ਬੱਚਤ ਕੀਤੀ ਹੈ। ਕੋਵਿਨ ਪੋਰਟਲ ਨੇ ਭਾਰਤ ਦੇ ਕੋਵਿਡ ਟੀਕਾਕਰਣ ਅਭਿਆਨ ਦਾ ਸਮਰਥਨ ਕੀਤਾ। ਇਸ ਨੇ ਡਿਜੀਟਲ ਰੂਪ ਨਾਲ ਪ੍ਰਮਾਣਿਤ ਪ੍ਰਮਾਣ ਪੱਤਰਾਂ ਦੇ ਨਾਲ 2 ਬਿਲੀਅਨ ਤੋਂ ਅਧਿਕ ਵੈਕਸੀਨ ਖੁਰਾਕ ਦੀ ਡਿਲੀਵਰੀ ਵਿੱਚ ਮਦਦ ਕੀਤੀ। ਗਤੀ-ਸ਼ਕਤੀ ਮੰਚ ਬੁਨਿਆਦੀ ਢਾਂਚੇ ਅਤੇ ਲੌਜਿਸਟਿਕ ਨੂੰ ਮੈਪ ਕਰਨ ਲਈ ਟੈਕਨੋਲੋਜੀ ਅਤੇ ਸਥਾਨਕ ਯੋਜਨਾ ਦਾ ਉਪਯੋਗ ਕਰਦਾ ਹੈ। ਇਹ ਯੋਜਨਾ ਬਣਾਉਣ, ਲਾਗਤ ਨੂੰ ਘੱਟ ਕਰਨ ਅਤੇ ਵਿਤਰਣ ਦੀ ਗਤੀ ਵਧਾਉਣ ਵਿੱਚ ਸਹਾਇਤਾ ਕਰ ਰਿਹਾ ਹੈ । ਸਾਡੇ ਔਨਲਾਈਨ ਜਨਤਕ ਖਰੀਦ ਪਲੇਟਫਾਰਮ-ਗਵਰਨਮੇਂਟ ਈ-ਮਾਰਕਿਟਪਲੇਸ ਨੇ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਅਤੇ ਇਮਾਨਦਾਰੀ ਲਿਆਂਦੀ ਹੈ । ਡਿਜੀਟਲ ਕਾਮਰਸ ਲਈ ਖੁੱਲ੍ਹਾ ਨੈੱਟਵਰਕ ਈ-ਕਾਮਰਸ ਦਾ ਲੋਕਤੰਤ੍ਰੀਕਰਣ ਕਰ ਰਿਹਾ ਹੈ। ਪੂਰੀ ਤਰ੍ਹਾਂ ਨਾਲ ਡਿਜੀਟਲ ਕਰਾਧਾਨ ਪ੍ਰਣਾਲੀ ਪਾਰਦਰਸ਼ਿਤਾ ਅਤੇ ਈ-ਗਵਰਨੈਂਸ ਨੂੰ ਹੁਲਾਰਾ ਦੇ ਰਹੀ ਹੈ । ਅਸੀਂ ਏਆਈ ਸੰਚਾਲਿਤ ਭਾਸ਼ਾ ਅਨੁਵਾਦ ਮੰਚ ‘ਭਾਸ਼ਿਨੀ’ ਦਾ ਨਿਰਮਾਣ ਕਰ ਰਹੇ ਹਾਂ। ਇਹ ਭਾਰਤ ਦੀਆਂ ਸਾਰੀਆਂ ਵਿਵਿਧ ਭਾਸ਼ਾਵਾਂ ਵਿੱਚ ਡਿਜੀਟਲ ਸਮਾਵੇਸ਼ਨ ਦਾ ਸਮਰਥਨ ਕਰੇਗਾ ।
ਮਹਾਨੁਭਾਵੋਂ,
ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਆਲਮੀ ਚੁਣੌਤੀਆਂ ਦੇ ਲਈ ਸਕੇਲੇਬਲ, ਸੁਰੱਖਿਅਤ ਅਤੇ ਸਮਾਵੇਸ਼ੀ ਸਮਾਧਾਨ ਪ੍ਰਦਾਨ ਕਰਦਾ ਹੈ। ਭਾਰਤ ਅਸਾਧਾਰਣ ਤੌਰ ‘ਤੇ ਵਿਵਿਧ ਦੇਸ਼ ਹੈ। ਸਾਡੇ ਕੋਲ ਦਰਜਨਾਂ ਭਾਸ਼ਾਵਾਂ ਅਤੇ ਸੈਂਕੜੇ ਬੋਲੀਆਂ ਹਨ । ਇਹ ਦੁਨੀਆ ਦੇ ਹਰ ਧਰਮ ਅਤੇ ਅਣਗਿਣਤ ਸੱਭਿਆਚਾਰਕ ਪ੍ਰਥਾਵਾਂ ਦਾ ਘਰ ਹੈ । ਪ੍ਰਾਚੀਨ ਪਰੰਪਰਾਵਾਂ ਤੋਂ ਲੈ ਕੇ ਨਵੀਨਤਮ ਤਕਨੀਕਾਂ ਤੱਕ, ਭਾਰਤ ਵਿੱਚ ਸਾਰਿਆਂ ਲਈ ਕੁਝ ਨਾ ਕੁਝ ਹੈ। ਇਸ ਤਰ੍ਹਾਂ ਦੀ ਵਿਵਿਧਤਾ ਦੇ ਨਾਲ, ਭਾਰਤ ਸਮਾਧਾਨ ਲਈ ਇੱਕ ਆਦਰਸ਼ ਪ੍ਰੀਖਣ ਪ੍ਰਯੋਗਸ਼ਾਲਾ ਹੈ । ਇੱਕ ਸਮਾਧਾਨ ਜੋ ਭਾਰਤ ਵਿੱਚ ਸਫਲ਼ ਹੁੰਦਾ ਹੈ, ਉਸ ਨੂੰ ਦੁਨੀਆ ਵਿੱਚ ਕਿਤੇ ਵੀ ਅਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ । ਭਾਰਤ ਦੁਨੀਆ ਦੇ ਨਾਲ ਆਪਣੇ ਅਨੁਭਵ ਸਾਂਝਾ ਕਰਨ ਲਈ ਤਿਆਰ ਹੈ। ਅਸੀਂ ਕੋਵਿਡ ਮਹਾਮਾਰੀ ਦੇ ਦੌਰਾਨ ਆਲਮੀ ਭਲਾਈ ਲਈ ਆਪਣੇ ਕੋਵਿਨ ਪਲੇਟਫਾਰਮ ਦੀ ਪੇਸ਼ਕਸ਼ ਕੀਤੀ। ਹੁਣ ਅਸੀਂ ਇੱਕ ਔਨਲਾਈਨ ਗਲੋਬਲ ਪਬਲਿਕ ਡਿਜੀਟਲ ਗੁਡਸ ਰਿਪੋਜਿਟਰੀ-ਇੰਡੀਆ ਸਟੈਕ ਬਣਾਇਆ ਹੈ। ਇਹ ਸੁਨਿਸ਼ਚਿਤ ਕਰਨ ਲਈ ਹੈ ਕਿ ਵਿਸ਼ੇਸ਼ ਰੁਪ ਨਾਲ ਗਲੋਬਲ ਸਾਉਥ ਦੇ ਸਾਡੇ ਭਰਾਵਾਂ ਅਤੇ ਭੈਣਾਂ ਦੇ ਨਾਲ ਕੋਈ ਵੀ ਪਿੱਛੇ ਨਾ ਰਹੇ ।
ਮਹਾਨੁਭਾਵੋ,
ਮੈਨੂੰ ਖੁਸ਼ੀ ਹੈ ਕਿ ਤੁਸੀਂ ਜੀ-20 ਵਰਚੁਅਲ ਗਲੋਬਲ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਰਿਪੋਜਿਟਰੀ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ। ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਲਈ ਸਮਾਨ ਪ੍ਰਾਰੂਪ ‘ਤੇ ਪ੍ਰਗਤੀ ਸਾਰਿਆਂ ਲਈ ਇੱਕ ਪਾਰਦਰਸ਼ੀ, ਜਵਾਬਦੇਹ ਅਤੇ ਨਿਰਪੱਖ ਡਿਜੀਟਲ ਈਕੋਸਿਸਟਮ ਬਣਾਉਣ ਵਿੱਚ ਮਦਦ ਕਰੇਗੀ। ਮੈਂ ਡਿਜੀਟਲ ਕੌਸ਼ਲ ਦੀ ਇੱਕ-ਦੂਸਰੇ ਦੇਸ਼ਾਂ ਵਿੱਚ ਤੁਲਨਾ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਰੋਡਮੈਪ ਵਿਕਸਿਤ ਅਤੇ ਡਿਜੀਟਲ ਕੌਸ਼ਲ ‘ਤੇ ਉਤਕ੍ਰਿਸ਼ਟਤਾ ਦਾ ਇੱਕ ਵਰਚੁਅਲ ਕੇਂਦਰ ਸਥਾਪਿਤ ਕਰਨ ਦੇ ਤੁਹਾਡੇ ਪ੍ਰਯਾਸਾਂ ਦਾ ਵੀ ਸੁਆਗਤ ਕਰਦਾ ਹਾਂ। ਇਹ ਇੱਕ ਕਾਰਜਬਲ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਪ੍ਰਯਾਸ ਹਨ ਜੋ ਭਵਿੱਖ ਦੇ ਲਈ ਤਿਆਰ ਹੈ। ਜਿਵੇਂ-ਜਿਵੇਂ ਡਿਜੀਟਲ ਅਰਥਵਿਵਸਥਾ ਵਿਸ਼ਵ ਪੱਧਰ ‘ਤੇ ਫੈਲੇਗੀ, ਇਸ ਨੂੰ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸੰਦਰਭ ਵਿੱਚ, ਇੱਕ ਸੁਰੱਖਿਅਤ, ਭਰੋਸੇਯੋਗ ਅਤੇ ਲਚੀਲੀ ਡਿਜੀਟਲ ਅਰਥਵਿਵਸਥਾ ਦੇ ਲਈ ਜੀ-20 ਉੱਚ ਪੱਧਰੀ ਸਿਧਾਂਤਾਂ ‘ਤੇ ਆਮ ਸਹਿਮਤੀ ਬਣਾਉਣਾ ਮਹੱਤਵਪੂਰਨ ਹੈ।
ਮਿੱਤਰੋ,
ਟੈਕਨੋਲੋਜੀ ਨੇ ਸਾਨੂੰ ਅੱਜ ਇਸ ਤਰ੍ਹਾਂ ਨਾਲ ਜੋੜਿਆ ਹੈ ਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਹ ਸਾਰਿਆਂ ਦੇ ਲਈ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦਾ ਵਾਅਦਾ ਕਰਦੀ ਹੈ। ਜੀ-20 ਵਿੱਚ ਸਾਡੇ ਕੋਲ ਇੱਕ ਸਮਾਵੇਸ਼ੀ, ਸਮ੍ਰਿੱਧ ਅਤੇ ਸੁਰੱਖਿਅਤ ਆਲਮੀ ਡਿਜੀਟਲ ਭਵਿੱਖ ਦੀ ਨੀਂਹ ਰੱਖਣ ਦਾ ਇੱਕ ਅਨੂਠਾ ਅਵਸਰ ਹੈ। ਅਸੀਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ ਵਿੱਤੀ ਸਮਾਵੇਸ਼ਨ ਅਤੇ ਉਤਪਾਦਕਤਾ ਨੂੰ ਅੱਗੇ ਵਧਾ ਸਕਦੇ ਹਾਂ। ਅਸੀਂ ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਦੁਆਰਾ ਡਿਜੀਟਲ ਟੈਕਨੋਲੋਜੀ ਦੇ ਉਪਯੋਗ ਨੂੰ ਹੁਲਾਰਾ ਦੇ ਸਕਦੇ ਹਾਂ। ਅਸੀਂ ਇੱਕ ਗਲੋਬਲ ਡਿਜੀਟਲ ਹੈਲਥ ਈਕੋਸਿਸਟਮ ਬਣਾਉਣ ਲਈ ਰੂਪਰੇਖਾ ਸਥਾਪਿਤ ਕਰ ਸਕਦੇ ਹਾਂ। ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੁਰੱਖਿਅਤ ਅਤੇ ਜ਼ਿੰਮੇਦਾਰ ਉਪਯੋਗ ਲਈ ਇੱਕ ਪ੍ਰਾਰੂਪ ਵੀ ਤਿਆਰ ਕਰ ਸਕਦੇ ਹਾਂ। ਅਸਲ ਵਿੱਚ, ਅਸੀਂ ਮਨੁੱਖਤਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਟੈਕਨੋਲੋਜੀ-ਅਧਾਰਿਤ ਸਮਾਧਾਨਾਂ ਦਾ ਇੱਕ ਸੰਪੂਰ੍ਣ ਈਕੋਸਿਸਟਮ ਬਣਾ ਸਕਦੇ ਹਾਂ। ਇਸ ਨੂੰ ਸਾਡੇ ਤੋਂ ਕੇਵਲ ਚਾਰ ਸੀ-ਦ੍ਰਿੜ ਵਿਸ਼ਵਾਸ, ਪ੍ਰਤੀਬਧਤਾ, ਤਾਲਮੇਲ ਅਤੇ ਸਹਿਯੋਗ ਦੀ ਜ਼ਰੂਰਤ ਹੈ ਅਤੇ ਮੈਨੂੰ ਕੋਈ ਸੰਦੇਹ ਨਹੀਂ ਹੈ ਕਿ ਤੁਹਾਡਾ ਸਮੂਹ ਸਾਨੂੰ ਉਸ ਦਿਸ਼ਾ ਵਿੱਚ ਅੱਗੇ ਲੈ ਜਾਏਗਾ। ਮੈਂ ਤੁਹਾਡੇ ਸਾਰਿਆਂ ਲਈ ਇੱਕ ਬਹੁਤ ਹੀ ਰਚਨਾਤਮਕ ਚਰਚਾ ਦੀ ਕਾਮਨਾ ਕਰਦਾ ਹਾਂ। ਧੰਨਵਾਦ! ਬਹੁਤ-ਬਹੁਤ ਧੰਨਵਾਦ!
***
ਡੀਐੱਸ/ਟੀਐੱਸ
(Release ID: 1950640)
Visitor Counter : 119
Read this release in:
Assamese
,
Marathi
,
Gujarati
,
English
,
Urdu
,
Hindi
,
Bengali
,
Manipuri
,
Odia
,
Tamil
,
Telugu
,
Kannada
,
Malayalam