ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਸਾਫ ਅਤੇ ਸੁਰੱਖਿਅਤ ਡਿਜੀਟਲ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਮੋਬਾਈਲ ਉਪਯੋਗਕਰਤਾ ਸੁਰੱਖਿਆ ਦੇ ਲਈ ਦੋ ਸੁਧਾਰ ਪੇਸ਼ ਕੀਤੇ ਗਏ


ਸਿਮ ਅਦਲਾ-ਬਦਲੀ/ਬਦਲਣ ‘ਤੇ ਨਵੇਂ ਸਿਰੇ ਤੋਂ ਕੇਵਾਈਸੀ ਕਰਵਾਉਣਾ ਹੋਵੇਗਾ

ਅੰਗੂਠੇ ਅਤੇ ਅੱਖਾਂ ਦੀ ਪੁਤਲੀ ‘ਤੇ ਅਧਾਰਿਤ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੇ ਨਾਲ ਹੀ ਹੁਣ ਚਿਹਰੇ ਦੀ ਪਹਿਚਾਣ ਅਧਾਰਿਤ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੀ ਵੀ ਹੋਵੇਗੀ ਅਨੁਮਤੀ

ਬਿਜਨਸ ਕਨੈਕਸ਼ਨਾਂ ਦੇ ਲਈ ਅੰਤਿਮ ਉਪਭੋਗਤਾਵਾਂ ਦੀ ਕੇਵਾਈਸੀ ਪੂਰੀ ਕਰਨੀ ਹੋਵੇਗੀ

ਲਾਇਸੈਂਸ ਧਾਰਕ ਦੁਆਰਾ ਪੋਇੰਟ-ਆਵ੍-ਸੇਲ ਦਾ ਰਜਿਸਟ੍ਰੇਸ਼ਨ

ਧੋਖਾਧੜੀ ਵਾਲੇ ਪੀਓਐੱਸ ਨੂੰ ਤਿੰਨ ਸਾਲ ਦੇ ਲਈ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ

ਹਰੇਕ ਪੀਓਐੱਸ ਦੇ ਨਾਲ ਹੀ ਫ੍ਰੇਂਚਾਈਜ਼ੀ, ਏਜੰਟ ਅਤੇ ਡਿਸਟ੍ਰੀਬਿਊਟਰਾਂ ਦੀ ਨਿਰਵਿਵਾਦ ਵੈਰੀਫਿਕੇਸ਼ਨ

ਸੰਚਾਰ ਸਾਥੀ ਨਾਲ 52 ਲੱਖ ਸ਼ੱਕੀ ਮੋਬਾਈਲ ਕਨੈਕਸ਼ਨ ਬੰਦ ਕੀਤੇ ਗਏ

ਸੰਚਾਰ ਸਾਥੀ ਦੇ ਨਾਲ 3 ਲੱਖ ਤੋਂ ਅਧਿਕ ਮੋਬਾਈਲ ਹੈਂਡਸੈੱਟ ਦਾ ਪਤਾ ਲਗਾਇਆ ਗਿਆ

Posted On: 17 AUG 2023 6:55PM by PIB Chandigarh

ਦੇਸ਼ ਵਿੱਚ ਸਮਾਜਿਕ-ਆਰਥਿਕ ਗਤੀਵਿਧੀਆਂ ਵਿੱਚ ਡਿਜੀਟਲੀਕਰਣ ਵਧਣ ਦੇ ਨਾਲ ਹੀ ਔਨਲਾਈਨ ਸੇਵਾਵਾਂ ਦੇ ਲਈ ਮੋਬਾਈਲ ਸੇਵਾਵਾਂ ਸਹਿਤ ਦੂਰਸੰਚਾਰ ਸੰਸਾਧਨਾਂ ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ। ਸਮਾਜਿਕ, ਆਰਥਿਕ ਅਤੇ ਪਰਿਵਰਤਨਕਾਰੀ ਮੋਬੀਲਿਟੀ ਦੇ ਲਈ ਡਿਜੀਟਲ ਕਨੈਕਟੀਵਿਟੀ ਹੀ ਯੋਗ ਸਾਧਨ ਹੈ। ਇਸ ਲਈ ਮੋਬਾਈਲ ਉਪਭੋਗਤਾਵਾਂ ਦੀ ਸੁਰੱਖਿਆ ਦੇ ਲਈ ਦੂਰਸੰਚਾਰ ਸੰਸਾਧਨਾਂ ਦੇ ਸੁਰੱਖਿਅਤ ਇਸਤੇਮਾਲ ਨੂੰ ਹੁਲਾਰਾ ਦੇਣਾ ਮਹੱਤਵਪੂਰਨ ਹੋ ਜਾਂਦਾ ਹੈ।

 

ਭਾਰਤ ਸਰਕਾਰ ਨੇ ਸੁਰੱਖਿਆ ਅਤੇ ਉਪਭੋਗਤਾ ਸੰਭਾਲ ਦੇ ਸਰਬਉੱਚ ਮਾਪਦੰਡਾਂ ਨੂੰ ਕਾਇਮ ਰੱਖਦੇ ਹੋਏ ਡਿਜੀਟਲ ਸਮਾਵੇਸ਼ੀ ਸਮਾਜ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਨੂੰ ਮਜ਼ਬੂਤੀ ਦਿੰਦੇ ਹੋਏ ਦੂਰਸੰਚਾਰ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਉਪਭੋਗਤਾ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਡਿਜੀਟਲ ਬਦਲਾਅ ਦੀ ਦਿਸ਼ਾ ਵਿੱਚ ਦੋ ਸੁਧਾਰਾਂ ਦੀ ਸ਼ੁਰੂਆਤ ਕੀਤੀ।

 

1. ਕੇਵਾਈਸੀ ਸੁਧਾਰ

2. ਪੋਇੰਟ ਆਵ੍ ਸੇਲ (ਪੀਓਐੱਸ) ਰਜਿਸਟ੍ਰੇਸ਼ਨ ਸੁਧਾਰ

 

ਇਹ ਦੋਵੇਂ ਸੁਧਾਰ ਇਸ ਤੋਂ ਪਹਿਲਾਂ ਸੰਚਾਰ ਸਾਥੀ ਦੇ ਨਾਲ ਸ਼ੁਰੂ ਕੀਤੇ ਗਏ ਸੁਧਾਰਾਂ ਦੀ ਦਿਸ਼ਾ ਵਿੱਚ ਹੀ ਅੱਗੇ ਵਧਾਏ ਗਏ ਹਨ। ਇੱਕ ਨਾਗਰਿਕ ਕੇਂਦ੍ਰਿਤ ਪੋਰਟਲ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਦੀ ਬੁਰਾਈ ਦੇ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤੀ ਦੇਣ ਦਾ ਪ੍ਰਯਤਨ ਕੀਤਾ ਗਿਆ ਸੀ।

 

ਪੋਇੰਟ ਆਵ੍ ਸੇਲ (ਪੀਓਐੱਸ) ਰਜਿਸਟ੍ਰੇਸ਼ਨ ਸੁਧਾਰ: ਇਸ ਸੁਧਾਰ ਵਿੱਚ ਲਾਇਸੈਂਸ ਧਾਰਕ ਦੁਆਰਾ ਫ੍ਰੇਚਾਈਜ਼ੀ, ਏਜੰਟ ਅਤੇ ਡਿਸਟ੍ਰੀਬਿਊਟਰਾਂ (ਪੀਓਐੱਸ) ਦੇ ਲਾਜ਼ਮੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਨਾਲ ਠੱਗੀ ਕਰਨ ਵਾਲੇ ਪੀਓਐੱਸ ਹਟਾਉਣ ਵਿੱਚ ਮਦਦ ਮਿਲੇਗੀ, ਅਜਿਹੇ ਪੀਓਐੱਸ ਜੋ ਕਿ ਧੋਖਾਧੜੀ ਦੇ ਹਥਕੰਡੇ ਅਪਣਾ ਕੇ ਅਸਮਾਜਿਕ/ਰਾਸ਼ਟਰ-ਵਿਰੋਧੀ ਤੱਤਾਂ ਨੂੰ ਮੋਬਾਈਲ ਸਿਮ ਜਾਰੀ ਕਰ ਦਿੰਦੇ ਹਨ।

 

ਉੱਥੇ ਹੀ ਪੀਓਐੱਸ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਲਾਇਸੈਂਸਧਾਰਕ ਦੁਆਰਾ ਪੀਓਐੱਸ ਦਾ ਨਿਰਵਿਵਾਦ ਵੈਰੀਫਿਕੇਸ਼ਨ ਸ਼ਾਮਲ ਹੈ। ਇਸ ਪ੍ਰਕਿਰਿਆ ਦੇ ਜ਼ਰੀਏ ਪੀਓਐੱਸ ਅਤੇ ਲਾਇਸੈਂਸਧਾਰਕ ਦੇ ਵਿੱਚ ਲਿਖੇ ਹੋਏ ਸਮਝੌਤੇ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਅਜਿਹੇ ਵਿੱਚ ਕੋਈ ਵੀ ਪੀਓਐੱਸ ਜੇਕਰ ਕਿਸੇ ਅਵੈਧ ਗਤੀਵਿਧੀ ਵਿੱਚ ਲੁਪਤ ਹੁੰਦਾ ਹੈ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਨਾਲ ਹੀ ਤਿੰਨ ਵਰ੍ਹੇ ਦੇ ਲਈ ਉਸ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਵੇਗਾ। ਇਸ ਪ੍ਰਕਿਰਿਆ ਦੇ ਤਹਿਤ ਲਾਇਸੈਂਸਧਾਰਕ ਦੁਆਰਾ ਸਾਰੇ ਮੌਜੂਦਾ ਪੀਓਐੱਸ ਨੂੰ 12 ਮਹੀਨੇ ਵਿੱਚ ਰਜਿਸਟਰਡ ਕਰਵਾਇਆ ਜਾਵੇਗਾ।

 

ਇਸ ਨਾਲ ਲਾਇਸੈਂਸਧਾਰੀ ਪ੍ਰਣਾਲੀ ਤੋਂ ਧੋਖਾਧੜੀ ਅਤੇ ਠੱਗੀ ਕਰਨ ਵਾਲੇ ਪੀਓਐੱਸ ਦੀ ਪਹਿਚਾਣ ਕਰਨ, ਉਨ੍ਹਾਂ ਨੂੰ ਕਾਲੀ ਸੂਚੀ ਵਿੱਚ ਪਾਉਣ ਅਤੇ ਕਾਰੋਬਾਰ ਤੋਂ ਹਟਾਉਣ ਵਿੱਚ ਮਦਦ ਮਿਲੇਗੀ ਦੂਸਰੀ ਤਰਫ਼ ਸਹੀ ਕੰਮ ਕਰਨ ਵਾਲੇ ਪੀਓਐੱਸ ਨੂੰ ਪ੍ਰੋਤਸਾਹਨ ਮਿਲੇਗੀ।

 

ਕੇਵਾਈਸੀ ਸੁਧਾਰ- ਕੇਵਾਈਸੀ ਯਾਨੀ ਆਪਣੇ ਗਾਹਕ ਨੂੰ ਜਾਣੋ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕਿ ਗਾਹਕ ਦੀ ਅਲੱਗ ਤਰੀਕੇ ਨਾਲ ਪਹਿਚਾਣ ਕਰਦਾ ਹੈ ਅਤੇ ਉਸ ਨੂੰ ਦੂਰਸੰਚਾਰ ਸੇਵਾਵਾਂ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਲੈਂਦਾ ਹੈ। ਮੌਜੂਦਾ ਕੇਵਾਈਸੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਉਣਾ ਦੂਰਸੰਚਾਰ ਗਾਹਕਾਂ ਨੂੰ ਕਿਸੇ ਵੀ ਸੰਭਾਵਿਤ ਧੋਖਾਧੜੀ ਤੋਂ ਬਚਾਉਣ ਦਾ ਇੱਕ ਮਾਤਰ ਸਾਧਨ ਹੈ ਤਾਕਿ ਡਿਜੀਟਲ ਕਾਰੋਬਰ ਦੇ ਸਮੁੱਚੇ ਈਕੋਸਿਸਟਮ ਵਿੱਚ ਆਮ ਜਨਤਾ ਦਾ ਵਿਸ਼ਵਾਸ ਹੋਰ ਮਜ਼ਬੂਤ ਹੋ ਸਕੇ।

 

ਪ੍ਰਿੰਟ ਕੀਤੇ ਆਧਾਰ ਦੇ ਦੁਰਉਪਯੋਗ ਨੂੰ ਰੋਕਣ ਦੇ ਲਈ ਪ੍ਰਿੰਟ ਆਧਾਰ ਦੇ ਕਿਊਆਰ ਕੋਡ ਦੀ ਸਕੈਨਿੰਗ ਕਰਕੇ ਲਾਜ਼ਮੀ ਤੌਰ ‘ਤੇ ਉਸ ਦੀ ਜਨਸੰਖਿਆ ਦਾ ਵੇਰਵਾ ਲਿਆ ਜਾਵੇਗਾ। ਇਸ ਵਿੱਚ ਜੇਕਰ ਮੋਬਾਈਲ ਨੰਬਰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਸ ਨੂੰ 90 ਦਿਨ ਦੀ ਸਮਾਪਤੀ ਤੋਂ ਪਹਿਲਾਂ ਕਿਸੇ ਨਵੇਂ ਗਾਹਕ ਨੂੰ ਅਲਾਟ ਨਹੀਂ ਕੀਤਾ ਜਾਵੇਗਾ। ਗਾਹਕ ਨੂੰ ਆਪਣੇ ਸਿਮ ਨੂੰ ਬਦਲਣ ਦੇ ਲਈ ਪੂਰਾ ਕੇਵਾਈਸੀ ਵੇਰਵਾ ਦੇਣਾ ਹੋਵੇਗਾ ਅਤੇ ਉਸ ਵਿੱਚ ਆਉਟਗੋਈਂਗ ਅਤੇ ਇਨਕਮਿੰਗ ਐੱਸਐੱਮਐੱਸ ਸੁਵਿਧਾ ‘ਤੇ 24 ਘੰਟੇ ਦੀ ਰੋਕ ਹੋਵੇਗੀ।

 

ਆਧਾਰ ਈ-ਕੇਵਾਈਸੀ ਪ੍ਰਕਿਰਿਆ ਵਿੱਚ ਅੰਗੂਠੇ ਦੇ ਨਿਸ਼ਾਨ ਅਤੇ ਅੱਖਾਂ ਦੀ ਪੁਤਲੀ ਦੇ ਪ੍ਰਮਾਣਿਕਤਾ ਦੇ ਨਾਲ ਹੀ ਹੁਣ ਚਿਹਰੇ ਦੀ ਪਹਿਚਾਣ ‘ਤੇ ਅਧਾਰਿਤ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।

 

ਉੱਦਮਾਂ, ਇਕਾਈਆਂ (ਉਦਾਹਰਣ ਦੇ ਤੌਰ ‘ਤੇ ਕੰਪਨੀਆਂ, ਸੰਗਠਨਾਂ, ਟ੍ਰੱਸਟ, ਸੋਸਾਇਟੀ ਆਦਿ) ਨੂੰ ਮੋਬਾਈਲ ਕਨੈਕਸ਼ਨ ਜਾਰੀ ਕਰਨ ਦੇ ਲਈ ਬਿਜਨਸ ਕਨੈਕਸ਼ਨ ਦੀ ਸ਼ੁਰੂਆਤ। ਇਕਾਈਆਂ ਕਿੰਨੀ ਵੀ ਸੰਖਿਆ ਵਿੱਚ ਮੋਬਾਈਲ ਕਨੈਕਸ਼ਨ ਲੈ ਸਕਦੀਆਂ ਹਨ, ਬਸ਼ਰਤੇ ਕਿ ਉਹ ਉਨ੍ਹਾਂ ਦਾ ਇਸਤੇਮਾਲ ਕਰਨ ਵਾਲਿਆਂ ਦੀ ਪੂਰੀ ਕੇਵਾਈਸੀ ਉਪਲਬਧ ਕਰਵਾਉਣ। ਮੋਬਾਈਲ ਸਿਮ ਉਨ੍ਹਾਂ ਦਾ ਇਸਤੇਮਾਲ ਕਰਨ ਵਾਲਿਆਂ ਦੀ ਸਫਲ ਕੇਵਾਈਸੀ ਹੋਣ ਅਤੇ ਵਪਾਰਕ ਸਥਾਨ/ਦਫ਼ਤਰ ਪਤੇ ਦਾ ਫਿਜ਼ੀਕਲ ਵੈਰੀਫਿਕੇਸ਼ਨ ਹੋਣ ਦੇ ਬਾਅਦ ਹੀ ਚਾਲੂ ਹੋਵੇਗਾ।

 

ਦੂਰਸੰਚਾਰ ਵਿਭਾਗ ਨੇ ਇਨ੍ਹਾਂ ਪਰਿਵਰਤਨਕਾਰੀ ਸੁਧਾਰਾਂ ਨੂੰ ਪੇਸ਼ ਕਰਕੇ ਦੇਸ਼ ਦੇ ਨਾਗਰਿਕਾਂ ਦੇ ਹਿਤਾਂ ਦੀ ਰੱਖਿਆ ਦੀ ਆਪਣੀ ਪ੍ਰਤੀਬੱਧਤਾ ਨੂੰ ਦਰਸਾਇਆ ਹੈ। ਅਜਿਹੇ ਠੋਸ ਅਤੇ ਵਿਆਪਕ ਉਪਾਵਾਂ ਦੇ ਜ਼ਰੀਏ ਵਿਭਾਗ ਦਾ ਉਦੇਸ਼ ਗਾਹਕਾਂ ਦੀ ਸੁਰੱਖਿਆ ਨੂੰ ਵਧਾਉਣਾ ਅਤੇ ਦੂਰਸੰਚਾਰ ਧੋਖਾਧਰੀ ਦੇ ਵਧਦੇ ਖਤਰੇ ਦੇ ਸਾਹਮਣੇ ਸੁਰੱਖਿਆ ਨੂੰ ਮਜ਼ਬੂਤ ਬਣਾਉਣਾ ਹੈ। ਨਿਗਰਾਨੀ ਦੇ ਨਾਲ ਹੀ ਅਤਿਆਧੁਨਿਕ ਤਕਨੀਕ ਨੂੰ ਜੋੜ ਕੇ ਵਿਭਾਗ ਨੇ ਦੂਰਸੰਚਾਰ ਖੇਤਰ ਵਿੱਚ ਉੱਚ ਪੱਧਰੀ ਸੁਰੱਖਿਆ ਅਤੇ ਵਿਸ਼ਵਾਸ ਨੂੰ ਹੁਲਾਰਾ ਦੇਣ ਦਾ ਪ੍ਰਯਤਨ ਕੀਤਾ ਹੈ ਤਾਕਿ ਸਭ ਨੂੰ ਇੱਕ ਸੁਰੱਖਿਅਤ ਅਤੇ ਭਰੋਸੇਯੋਗ ਦੂਰਸੰਚਾਰ ਲੈਂਡਸਕੇਪ ਉਪਲਬਧ ਕਰਵਾਇਆ ਜਾ ਸਕੇ।

 

ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਸੰਚਾਰ- ਸਾਥੀ ਦਾ ਪ੍ਰਭਾਵ – ਮੋਬਾਈਲ ਉਪਭੋਗਤਾਵਾਂ ਦੀ ਸੁਰੱਖਿਆ ਦੇ ਲਈ ਇੱਕ ਨਾਗਰਿਕ ਕੇਂਦ੍ਰਿਤ ਪੋਰਟਲ

1. ਮੋਬਾਈਲ ਉਪਭੋਗਤਾਵਾਂ ਦੀ ਸੁਰੱਖਿਆ ਦੇ ਲਈ ਵਰਲਡ ਟੈਲੀਕਮਿਊਨੀਕੇਸ਼ਨ ਡੇਅ (17 ਮਈ 2023) ‘ਤੇ ‘ਸੰਚਾਰ ਸਾਥੀ’ ਪੋਰਟਲ ਸ਼ੁਰੂ ਕੀਤਾ ਗਿਆ ਸੀ।

2. ‘ਸੰਚਾਰ ਸਾਥੀ’ ਪੋਰਟਲ ਮੋਬਾਈਲ ਗਾਹਕਾਂ ਨੂੰ ਨਿਮਨ ਖੇਤਰਾਂ ਵਿੱਚ ਸਸ਼ਕਤ ਬਣਾਉਂਦਾ ਹੈ।

- ਉਨ੍ਹਾਂ ਦੇ ਨਾਮ ‘ਤੇ ਰਜਿਸਟਰਡ ਮੋਬਾਈਲ ਕਨੈਕਸ਼ਨ ਦਾ ਪਤਾ ਲਗਾਉਣਾ

- ਉਨ੍ਹਾਂ ਦੇ ਨਾਮ ‘ਤੇ ਧੋਖਾਧੜੀ ਨਾਲ ਰਜਿਸਟਰਡ ਕਨੈਕਸ਼ਨ, ਜੇਕਰ ਕੋਈ ਹੋਵੇ, ਉਸ ਦੀ ਜਾਣਕਾਰੀ ਦੇਣਾ  ਅਤੇ

- ਚੋਰੀ/ਗੁਆਚੇ ਹੋਏ ਮੋਬਾਈਲ ਹੈਂਡਸੈੱਟ ਦੀ ਰਿਪੋਰਟ ਕਰੀਏ ਤਾਂ ਉਨ੍ਹਾਂ ਨੂੰ ਬਲੌਕ ਕਰਨਾ।

3. ‘ਸੰਚਾਰ ਸਾਥੀ’ ਪੋਰਟਲ ਅਤੇ ਏਐੱਸਟੀਆਰ ਟੂਲ ਦੀ ਮਦਦ ਨਾਲ ਲਗਭਗ 114 ਕਰੋੜ ਸਰਗਰਮ ਮੋਬਾਈਲ ਕਨੈਕਸ਼ਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਸ ਦਾ ਪਰਿਣਾਮ ਹੈ-

- 66 ਲੱਖ ਤੋਂ ਜ਼ਿਆਦਾ ਸ਼ੱਕੀ ਮੋਬਾਈਲ ਕਨੈਕਸਨਾਂ ਦਾ ਪਤਾ ਲਗਾਇਆ ਗਿਆ।

- ਦੋਬਾਰਾ ਵੈਰੀਫਿਕੇਸ਼ਨ ਨਾ ਹੋਣ ‘ਤੇ 52 ਲੱਖ ਤੋਂ ਅਧਿਕ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਗਏ ਹਨ।

- 67,000 ਤੋਂ ਅਧਿਕ ਪੀਓਐੱਸ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

- ਕਰੀਬ 17,000 ਮੋਬਾਈਲ ਹੈਂਡਸੈੱਟ ਬੰਦ/ਬਲੌਕ ਕਰ ਦਿੱਤੇ ਗਏ ਹਨ।

- 1,700 ਤੋਂ ਅਧਿਕ ਪੀਓਐੱਸ ਦੇ ਖ਼ਿਲਾਫ਼ 300 ਤੋਂ ਅਧਿਕ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।

- 66,000 ਤੋਂ ਜ਼ਿਆਦਾ ਵ੍ਹਾਟਸਐਪ ਅਕਾਉਂਟ ਬਲੌਕ ਕੀਤੇ ਗਏ ਹਨ।

- ਜਾਲਸਾਜਾਂ ਦੁਆਰਾ ਇਸਤੇਮਾਲ ਕੀਤੇ ਗਏ ਲਗਭਗ ਅੱਠ ਲੱਖ ਬੈਂਕ/ਵੌਲੇਟ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ।

 

4. ਧੋਖਾਧੜੀ ਨਾਲ ਉਨ੍ਹਾਂ ਦੇ ਨਾਮ ‘ਤੇ ਰਜਿਸਟਰਡ ਮੋਬਾਈਲ ਕਨੈਕਸ਼ਨ ਬਾਰੇ ਲਗਭਗ 18 ਲੱਖ ਗਾਹਕਾਂ ਦੀਆਂ ਸ਼ਿਕਾਇਤਾਂ ਵਿੱਚੋਂ 9.26 ਲੱਖ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ ਹੈ।

5. ਚੋਰੀ/ਗੁਆਚੇ ਮੋਬਾਈਲ ਹੈਂਡਸੈੱਟ ਦੀ 7.5 ਲੱਖ ਸ਼ਿਕਾਇਤਾਂ ਵਿੱਚੋਂ ਤਿੰਨ ਲੱਖ ਮੋਬਾਈਲ ਹੈਂਡਸੈੱਟ ਦਾ ਪਤਾ ਲਗਾਇਆ ਗਿਆ ਹੈ।

6. ਜਨਵਰੀ 2022 ਤੋਂ 114 ਅਵੈਧ ਦੂਰਸੰਚਾਰ ਕੇਂਦਰਾਂ ਦਾ ਪਤਾ ਚਲਿਆ ਅਤੇ ਐੱਲਈਏ ਦੁਆਰਾ ਕਾਰਵਾਈ ਕੀਤੀ ਗਈ।

******

ਡੀਕੇ/ਡੀਕੇ


(Release ID: 1950308) Visitor Counter : 157