ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਜੀ-20 ਦੀ ਭਾਰਤ ਦੀ ਪ੍ਰਧਾਨਗੀ


ਭਾਰਤ “ਵਿਸ਼ਵ ਦੀ ਫਾਰਮੇਸੀ” ਦੇ ਰੂਪ ਵਿੱਚ ਮਾਨਤਾ ਪ੍ਰਾਪਤ ਕਰ ਚੁਕਾ ਹੈ, ਹੁਣ ਸਮਾਂ ਆ ਗਿਆ ਹੈ ਕਿ ਭਾਰਤ ਚਿਕਿਤਸਾ ਉਪਕਰਣਾਂ ਦੇ ਖੇਤਰ ਵਿੱਚ ਅਗਵਾਈ ਕਰੇ ਅਤੇ ਕਿਫਾਇਤੀ, ਨਵੀਨਤਾਕਾਰੀ ਅਤੇ ਗੁਣਵੱਤਾਪੂਰਨ ਵਾਲੇ ਚਿਕਿਤਸਾ ਉਪਕਰਣਾਂ ਦੇ ਨਿਰਮਾਣ ਵਿੱਚ ਮੋਹਰੀ ਬਣੇ: ਡਾ: ਮਾਂਡਵੀਆ

“ਮੈਡਟੈੱਕ ਐਕਸਪੋ 2023 ਮਾਣਯੋਗ ਪ੍ਰਧਾਨ ਮੰਤਰੀ ਦੇ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਵਿਜ਼ਨ ਤੋਂ ਪ੍ਰੇਰਿਤ ਹੈ, ਇਹ ਭਾਰਤੀ ਮੈਡੀਕਲ ਡਿਵਾਈਸ ਈਕੋਸਿਸਟਮ ਦੀ ਤਾਕਤ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਅਨੋਖਾ, ਸਰਵ ਵਿਆਪੀ ਮੰਚ ਸਿੱਧ ਹੋਵੇਗਾ।

“ਸਾਡਾ ਲਕਸ਼ ਚਿਕਿਤਸਾ ਉਪਕਰਣ ਖੇਤਰ ਵਿੱਚ ਆਤਮਨਿਰਭਰ ਬਣਨਾ ਅਤੇ ਆਪਣਾ ਆਯਾਤ ਨਿਰਭਰਤਾ ਵਿੱਚ ਕਮੀ ਲਿਆਉਣਾ ਹੈ, ਜੋ ਆਤਮਨਿਰਭਰ ਭਾਰਤ ਅਤੇ “ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ” ਦੇ ਸਾਡੇ ਵਿਜ਼ਨ ਤੋਂ ਪੂਰੀ ਤਰ੍ਹਾਂ ਮੇਲ ਖਾਂਦਾ ਹੈ”

ਚਿਕਿਤਸਾ ਉਪਕਰਣਾਂ ਦੇ ਲਈ ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਚਿਕਿਤਸਾ ਉਪਕਰਣ ਕਲਸਟਰ ਦੇ ਲਈ ਸਹਾਇਤਾ ਯੋਜਨਾ ਭਾਰਤ ਵਿੱਚ ਚਿਕਿਤਸਾ ਉਪਕਰਣਾਂ ਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਪਰੀਖਣ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਦੁਆਰਾ ਮਹੱਤਵਪੂਰਨ ਕਦਮ ਚੁਕੇ ਗਏ ਹਨ

ਭਾਰਤੀ ਮੈਡਟੈੱਕ ਸੈਕਟਰ ਨੇ ਆਪਣੇ ਵਿਕਾਸ ਅਤੇ ਉੱਤਮਤਾ ਨੂੰ ਤੇਜ਼ ਕੀਤਾ ਹੈ ਅਤੇ ਇਹ ਹੁਣ ਮਾਤਰਾ, ਗੁਣਵੱਤਾ ਅਤੇ ਆਲਮੀ ਪੱਧਰ 'ਤੇ ਇਸ ਦੀ ਪਹੁੰਚ

Posted On: 17 AUG 2023 4:36PM by PIB Chandigarh

“ਭਾਰਤ ਵਿਸ਼ਵ ਦੀ ਫਾਰਮੇਸੀ” ਦੇ ਰੂਪ ਵਿੱਚ ਮਾਨਤਾ ਪ੍ਰਾਪਤ ਕਰ ਚੁਕਾ ਹੈ, ਹੁਣ ਸਮਾਂ ਆ ਗਿਆ ਹੈ ਕਿ ਭਾਰਤ ਚਿਕਿਤਸਾ ਉਪਕਰਣਾਂ ਦੇ ਖੇਤਰ ਵਿੱਚ ਅਗਵਾਈ ਕਰੇ ਅਤੇ ਕਿਫਾਇਤੀ, ਨਵੀਨਤਾਕਾਰੀ ਅਤੇ ਗੁਣਵੱਤਾ ਵਾਲੇ ਚਿਕਿਤਸਾ ਉਪਕਰਣਾਂ ਦੇ ਨਿਰਮਾਣ ਵਿੱਚ ਮੋਹਰੀ ਬਣੇ।” ਇਹ ਵਿਚਾਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਕੈਮੀਕਲ ਅਤੇ ਫਰਟੀਲਾਈਜ਼ਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਗਾਂਧੀਨਗਰ, ਗੁਜਰਾਤ ਵਿੱਚ ਜੀ-20 ਸਿਹਤ ਮੰਤਰੀਆਂ ਦੀ ਮੀਟਿੰਗ ਵਿੱਚ ਭਾਰਤ ਦੀ ਪਹਿਲੀ ਮੈਡੀਕਲ ਟੈਕਨੋਲੋਜੀ ਪ੍ਰਦਰਸ਼ਨੀ, ‘ਇੰਡੀਆ ਮੈਡਟੈੱਕ ਐਕਸਪੋ 2023’ ਵਿੱਚ ਆਪਣੇ ਉਦਘਾਟਨੀ ਭਾਸ਼ਣ ਸਮੇਂ ਵਿਅਕਤ ਕੀਤੇ। ਇਸ ਮੌਕੇ ‘ਤੇ ਉਨ੍ਹਾਂ  ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਡਾ. ਵੀ ਕੇ ਪੌਲ, ਮੈਂਬਰ (ਸਿਹਤ), ਨੀਤੀ ਆਯੋਗ ਅਤੇ ਸ਼੍ਰੀ ਰਿਸ਼ੀਕੇਸ਼ ਪਟੇਲ, ਸਿਹਤ ਮੰਤਰੀ, ਗੁਜਰਾਤ ਸਰਕਾਰ ਵੀ ਮੌਜੂਦ ਸਨ।

 

ਡਾ. ਮਾਂਡਵੀਆ ਨੇ ਕਿਹਾ, “ਮੈਡਟੈੱਕ ਐਕਸਪੋ 2023 ਮਾਣਯੋਗ ਪ੍ਰਧਾਨ ਮੰਤਰੀ ਦੇ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਵਿਜ਼ਨ ਤੋਂ ਪ੍ਰੇਰਿਤ ਹੈ। ਇਹ ਭਾਰਤੀ ਚਿਕਿਤਸਾ ਉਪਕਰਣ ਈਕੋਸਿਸਟਮ ਦੀ ਤਾਕਤ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਨੋਖਾ, ਸਰਵਵਿਆਪੀ ਮੰਚ ਸਿੱਧ ਹੋਵੇਗਾ।” ਉਨ੍ਹਾਂ ਨੇ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਕਿ ਭਾਰਤ ਉੱਭਰਦੇ ਹੋਏ ਬਜਾਰਾਂ ਵਿੱਚੋਂ ਸਭ ਤੋਂ ਤੇਜੀ ਨਾਲ ਵਧਣ ਵਾਲਾ ਚਿਕਿਤਸਾ ਉਪਕਰਣ ਬਜਾਰ ਹੈ।

 

ਕੇਂਦਰੀ ਮੰਤਰੀ ਨੇ ਕਿਹਾ, “ਸਾਡਾ ਲਕਸ਼ ਚਿਕਿਤਸਾ ਉਪਕਰਣ ਖੇਤਰ ਵਿੱਚ ਆਤਮਨਿਰਭਰ ਬਨਣਾ ਅਤੇ ਆਪਣੀ ਆਯਾਤ ਨਿਰਭਰਤਾ ਵਿੱਚ ਕਮੀ ਲਿਆਉਣਾ ਹੈ, ਜੋ ਆਤਮਨਿਰਭਰ ਭਾਰਤ ਅਤੇ “ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ” ਦੇ ਸਾਡੇ ਵਿਜ਼ਨ ਨਾਲ ਪੂਰੀ ਤਰਾਂ ਮੇਲ ਖਾਂਦਾ ਹੈ। ਚਿਕਿਤਸਾ ਉਪਕਰਣਾਂ ਦੇ ਨਿਰਮਾਣ ਦੇ ਲਈ ਸਵੈਚਾਲਿਤ ਮਾਰਗ ਦੇ ਤਹਿਤ 100 ਪ੍ਰਤੀਸ਼ਤ ਤੱਕ ਐੱਫਡੀਆਈ ਦੀ ਮਨਜੂਰੀ ਹੈ।” ਉਨ੍ਹਾਂ ਨੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਦੀ ਕੁਸ਼ਲ ਅਗਵਾਈ ਵਿੱਚ ਸਰਕਾਰ ਨੇ ਭਾਰਤ ਵਿੱਚ ਚਿਕਿਤਸਾ ਉਪਕਰਣ ਖੇਤਰ ਦੇ ਲਈ ਕਈ ਨਿਯਮਾਂ ਅਤੇ ਵਿਨਿਯਮਾਂ ਨੂੰ ਅਸਾਨ ਬਣਾ ਕੇ, ਵਪਾਰ ਕਰਨ ਵਿੱਚ ਅਸਾਨੀ, ਤਕਨੀਕੀ ਪ੍ਰਗਤੀ ਅਤੇ ਨਿਵੇਸ਼ ਤੰਤਰ ਨੂੰ ਸਰਲ ਬਣਾਉਣ ਆਦਿ ‘ਤੇ ਧਿਆਨ ਕੇਂਦਰਿਤ ਕਰਕੇ ਕਈ ਕਦਮ ਉਠਾਏ ਹਨ।”

 

ਇਸ ਖੇਤਰ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਚੁਕੇ ਗਏ ਨਵੇਂ ਕਦਮਾਂ ਨੂੰ ਰੇਖਾਂਕਿਤ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ, “ਰਾਸ਼ਟਰੀ ਚਿਕਿਤਸਾ ਉਪਕਰਣ ਨੀਤੀ 2023 ਦੇ ਇਲਾਵਾ, ਸਰਕਾਰ ਨੇ ਹਾਲ ਹੀ ਵਿੱਚ ਚਿਕਿਤਸਾ ਉਪਕਰਣਾਂ ਦੇ ਲਈ ਨਿਰਯਾਤ-ਸੰਵਰਧਨ ਕੌਂਸਲ ਅਤੇ ਮੈਡੀਕਲ ਡਿਵਾਈਸ ਕਲਸਟਰ ਦੇ ਲਈ ਸਹਾਇਤਾ ਯੋਜਨਾ ਭਾਰਤ ਵਿੱਚ ਚਿਕਿਤਸਾ ਉਪਕਰਣਾਂ ਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਪਰੀਖਣ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਦੁਆਰਾ ਉਠਾਏ ਗਏ ਮਹੱਤਵਪੂਰਨ ਕਦਮ ਹਨ।” ਉਨ੍ਹਾਂ ਨੇ ਕਿਹਾ ਕਿ 3,420 ਕਰੋੜ ਰੁਪਏ ਦੇ ਕੁੱਲ ਵਿੱਤੀ ਖਰਚ ਦੇ ਨਾਲ ਚਿਕਿਤਸਾ ਉਪਕਰਣਾਂ ਦੇ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣ ਦੇ ਲਈ ਚਿਕਿਤਸਾ ਉਪਕਰਣਾਂ ਦੇ ਚਾਰ ਲਕਸ਼ਿਤ ਖੰਡਾਂ (four target segments) ਲਈ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਸ਼ੁਰੂ ਕੀਤੀ ਗਈ ਸੀ।

 

ਉਨ੍ਹਾਂ ਨੇ ਕਿਹਾ, “ਨਿਰਮਾਣ ਨੂੰ ਹੁਲਾਰਾ ਦੇਣ ਅਤੇ ਈਨੋਵੇਸ਼ਨ, ਰਿਸਰਚ ਅਤੇ ਉਤਪਾਦ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਸਧਾਰਣ ਸੁਵਿਧਾਵਾਂ ਦੇ ਨਿਰਮਾਣ ਦੇ ਲਈ ਅਸੀਂ 400 ਕਰੋੜ ਰੁਪਏ ਦੇ ਕੁੱਲ ਵਿੱਤੀ ਖਰਚ ਦੇ ਨਾਲ “ਚਿਕਿਤਸਾ ਉਪਕਰਣ ਪਾਰਕ ਪ੍ਰੋਤਸਾਹਨ” ਯੋਜਨਾ ਵੀ ਲੈ ਕੇ ਆਏ ਹਾਂ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੋਜਨਾ ਦੇ ਤਹਿਤ –ਉੱਤਰ ਪ੍ਰਦੇਸ਼, ਤਮਿਲਨਾਡੂ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਸਹਿਤ ਹਰੇਕ ਰਾਜ ਨੂੰ 100 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਲਈ ਅੰਤਿਮ ਮਨਜੂਰੀ ਦਿੱਤੀ ਗਈ ਹੈ।

 

ਡਾ. ਮਾਂਡਵੀਆ ਨੇ ਕਿਹਾ ਕਿ ਭਾਰਤ ਦੇ ਚਿਕਿਤਸਾ ਉਪਕਰਣ ਖੇਤਰ ਵਿੱਚ ਸਟਾਰਟਅੱਪ ਈਕੋਸਿਸਟਮ ਵਿਵਿਧ ਅਤੇ ਊਰਜਾਵਾਨ ਹਨ, ਜਿਸ ਵਿੱਚ 250 ਤੋਂ ਅਧਿਕ ਸੰਗਠਨ ਸਿਹਤ ਦੇ ਮਹੱਤਵਪੂਰਨ ਮੁੱਦਿਆਂ ਦੇ ਸਮਾਧਾਨ ਦੇ ਲਈ ਈਨੋਵੇਸ਼ਨਾਂ ਵਿੱਚ ਲਗੇ ਹੋਏ ਹਨ। “ਕੋਵਿਡ-19 ਦੇ 2-3 ਮਹੀਨਿਆਂ ਦੇ ਅੰਦਰ, ਦੁਨੀਆ ਭਾਰਤ ਦੁਆਰਾ ਹੋਰ ਦੇਸ਼ਾਂ ਨੂੰ ਚਿਕਿਤਸਾ ਨਿਦਾਨ ਕਿਟਸ, ਵੈਂਟੀਲੇਟਰ, ਰੈਪਿਡ ਐਂਟੀਜਨ ਟੈਸਟ ਕਿਟ, ਆਰਟੀ-/ਪੀਸੀਆਰ ਕਿਟ, ਆਈਆਰ ਥਰਮਾਮੀਟਰ, ਪੀਪੀਈ ਕਿਟ ਅਤੇ ਐੱਨ-95 ਮਾਸਕ ਬਹੁਤ ਤੇਜੀ ਨਾਲ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਾਸਾਂ ਅਤੇ ਸਹਾਇਤਾ ਦੇ ਸਾਕਸ਼ੀ ਬਣੇ ਅਤੇ ਉਨ੍ਹਾਂ ਨੂੰ ਮਾਨਤਾ ਦਿੱਤੀ।” ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਬਿਹਤਰ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ, ਜਿਸ ਨਾਲ ਸਮਾਰਟ ਤਕਨੀਕ ਅਤੇ ਉੱਨਤ ਚਿਕਿਤਸਾ ਉਪਕਰਣਾਂ ਦੀ ਮੰਗ ਵਧੇਗੀ।

 

ਡਾ. ਵੀ.ਕੇ ਪੌਲ ਨੇ ਇਸ ਗੱਲ ‘ਤੇ ਚਾਨਣਾਂ ਪਾਇਆ, “ਭਾਰਤੀ ਮੈਡਟੈੱਕ ਖੇਤਰ ਆਪਣਾ ਵਾਧਾ ਅਤੇ ਉਤਕ੍ਰਿਸ਼ਟਤਾ ਵਿੱਚ ਤੇਜੀ ਲਿਆਇਆ ਹੈ ਅਤੇ ਹੁਣ ਇਹ ਮਾਤਰਾ, ਗੁਣਵੱਤਾ ਅਤੇ ਆਲਮੀ ਪੱਧਰ ‘ਤੇ ਪਹੁੰਚ ਦੇ ਮਾਮਲੇ ਵਿੱਚ ਤੇਜੀ ਨਾਲ ਵਿਕਾਸ ਦੀ ਦਿਸ਼ਾ ਵਿੱਚ ਵਧਣ ਦੇ ਮੋੜ ‘ਤੇ ਹੈ।” ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇਸ਼ ਵਿੱਚ ਸਿਹਤ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਇੱਕ ਈਕੋਸਿਸਟਮ ਬਣਾਉਣ ‘ਤੇ ਕੇਂਦਰਿਤ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀ ਗਈ ਨਵੀਂ ਪੀਐੱਲਆਈ (ਉਤਪਾਦਨ ਲਿੰਕਡ ਪ੍ਰੋਤਸਾਹਨ) ਯੋਜਨਾ ਨੇ ਫਾਰਮਾਸਿਊਟੀਕਲਸ ਦੇ ਨਿਰਮਾਣ ਦੇ ਨਾਲ-ਨਾਲ ਚਿਕਿਤਸਾ ਉਪਕਰਣਾਂ ਨਿਰਮਾਣ ਦੇ ਲਈ ਏਪੀਆਈ ( ਸਰਗਰਮ ਫਾਰਮਾਸਿਊਟੀਕਲ ਸਮੱਗਰੀ) ਦੇ ਉਤਪਾਦਨ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ ਹੈ।

 

ਉਨ੍ਹਾਂ ਨੇ ਕਿਹਾ ਕਿ ਭਵਿੱਖ ਭਾਰਤ ਨੂੰ ਚਿਕਿਤਸਾ ਉਪਕਰਣਾਂ ਦਾ ਆਲਮੀ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਉਦਯੋਗ ਅਤੇ ਸਰਕਾਰ ਦੇ ਦਰਮਿਆਨ ਬਣਾਉਣ ਵਿੱਚ ਨਿਹਿਤ ਹੈ। ਉਨ੍ਹਾਂ ਨੇ ਕਿਹਾ, “ਜਾਰੀ ਤਕਨੀਕੀ ਕ੍ਰਾਂਤੀਆਂ, ਉਪਕਰਣਾਂ ਦੇ ਲਘੂਕਰਣ, ਆਈਓਟੀ ਦੇ ਨਾਲ ਏਕੀਕਰਣ, 3ਡੀ ਪ੍ਰੀਂਟਿੰਗ ਅਤੇ ਅਨੁਕੂਲਿਤ ਚਿਕਿਤਸਾ ਉਪਕਰਣਾਂ ਤੋਂ ਪ੍ਰੇਰਿਤ ਚਿਕਿਤਸਾ ਉਪਕਰਣਾਂ ਦਾ ਭਵਿੱਖ ਵੱਡੇ ਬਦਲਾਵਾਂ ਵਿੱਚੋਂ ਗੁਜ਼ਰਨ ਨੂੰ ਤਿਆਰ ਹੈ।”

 

ਸ਼੍ਰੀ ਭੂਪੇਂਦਰ ਭਾਈ ਪਟੇਲ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਹੈਲਥ ਕੇਅਰ ਸੈਕਟਰ ਵਿੱਚ ਵੱਡੀ ਤਰੱਕੀ ਕਰ ਰਿਹਾ ਹੈ”। ਉਨ੍ਹਾਂ ਨੇ ਕਿਹਾ ਹੈਲਥ ਕੇਅਰ ਸੈਕਟਰ ਵਿੱਚ ਕੇਂਦਰ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਰੇਖਾਂਕਿਤ ਕੀਤਾ ਕਿ ਇਹ ਖੇਤਰ ਆਉਣ ਵਾਲੇ ਵਰ੍ਹਿਆਂ ਵਿੱਚ ਤੇਜ਼ੀ ਨਾਲ ਵਿਕਾਸ ਕਰਨ ਲਈ ਤਿਆਰ ਹਨ।

 

ਉਨ੍ਹਾਂ ਨੇ ਗੁਜਰਾਤ ਦੁਆਰਾ ਦੇਸ਼ ਵਿੱਚ ਫਾਰਮਾਸਿਊਟੀਕਲਸ ਅਤੇ ਚਿਕਿਤਸਾ ਉਪਕਰਣਾਂ ਦੇ ਪ੍ਰਮੁੱਖ ਨਿਰਮਾਤਾਵਾਂ ਦੀ ਮੇਜ਼ਬਾਨੀ ਕੀਤੇ ਜਾਣ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ, "ਗੁਜਰਾਤ ਦਾ ਫਾਰਮਾਸਿਊਟੀਕਲ ਉਦਯੋਗ ਡਰੱਗ ਨਿਰਮਾਣ ਵਿੱਚ 33 ਪ੍ਰਤੀਸ਼ਤ ਹਿੱਸੇਦਾਰੀ ਅਤੇ ਡਰੱਗ ਨਿਰਯਾਤ ਵਿੱਚ 28 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਭਾਰਤ ਵਿੱਚ ਪਹਿਲੇ ਸਥਾਨ 'ਤੇ ਹੈ।"

 

ਫਾਰਮਾਸਿਊਟੀਕਲਸ ਵਿਭਾਗ ਦੀ ਸਕੱਤਰ ਸ਼੍ਰੀਮਤੀ ਐੱਸ. ਅਪਰਣਾ ਨੇ ਕਿਹਾ, “ਮੈਡੀਕਲ ਡਿਵਾਈਸ ਸੈਕਟਰ ਅੱਜ ਸਭ ਤੋਂ ਤੇਜ਼ੀ ਨਾਲ ਵਧਦੇ ਸੈਕਟਰਾਂ ਵਿੱਚੋਂ ਇੱਕ ਹੈ। ਇਸ ਖੇਤਰ ਦੀ ਸਮਰੱਥਾ ਨੂੰ ਪਹਿਚਾਨਦੇ ਹੋਏ, ਕੇਂਦਰ ਸਰਕਾਰ ਨੇ ਚਿਕਿਤਸਾ ਉਪਕਰਣਾਂ ਦੇ ਘਰੇਲੂ ਨਿਰਮਾਣ ਲਈ ਉਦਯੋਗ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਸ ਦਖਲਅੰਦਾਜ਼ੀ ਨੇ ਅੱਜ ਦੇਸ਼ ਵਿੱਚ ਨਿਰਮਿਤ ਹੋਣ ਵਾਲੇ 30 ਵਿਲੱਖਣ ਉਤਪਾਦਾਂ ਦੇ ਨਾਲ ਚਿਕਿਤਸਾ ਉਪਕਰਣਾਂ ਦੇ ਨਿਰਮਾਣ ਦੀ ਘਰੇਲੂ ਸਮਰੱਥਾ ਨੂੰ ਹੁਲਾਰਾ ਦਿੱਤਾ ਹੈ, ਜਿਸ ਵਿੱਚ ਸਿਟੀ ਸਕੈਨ ਮਸ਼ੀਨਾਂ ਜਿਹੇ ਅਤਿ-ਆਧੁਨਿਕ ਉਤਪਾਦ ਵੀ ਸ਼ਾਮਲ ਹਨ।"

 

ਕੇਂਦਰੀ ਫਾਰਮਾ ਸਕੱਤਰ ਨੇ ਇਸ ਮੌਕੇ 'ਤੇ ਕਿਹਾ, “ਸਰਕਾਰ ਚਿਕਿਤਸਾ ਉਪਕਰਣਾਂ ਦੇ ਨਿਰਮਾਣ ਅਤੇ ਮੰਗ ਦੋਵੇਂ ਪੱਖਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੈਲਥਕੇਅਰ ਦੇ ਲਈ ਇੱਕ ਬਹੁ-ਪੱਖੀ ਦ੍ਰਿਸ਼ਟੀਕੋਣ ਲੈ ਕੇ ਆਈ ਹੈ। ਇਸ ਦ੍ਰਿਸ਼ਟੀਕੋਣ ਦੇ ਕਾਰਨ, ਭਾਰਤ ਹੁਣ ਸਰਿੰਜ ਤੋਂ ਲੈ ਕੇ ਸਟੈਂਟ ਤੱਕ ਮੈਡੀਕਲ ਉਪਕਰਣਾਂ ਦੀ ਸੰਪੂਰਨ ਲੜੀ ਦਾ ਨਿਰਮਾਣ ਕਰ ਰਿਹਾ ਹੈ। ਇਹ ਮੈਡਟੈੱਕ ਐਕਸਪੋ ਚਿਕਿਤਸਾ ਉਪਕਰਣਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਦੇ ਦ੍ਰਿਸ਼ਟੀਕੋਣ ਦਾ ਹਿੱਸਾ ਹੈ।” ਉਨ੍ਹਾਂ ਨੇ ਦੱਸਿਆ ਕਿ ਚਿਕਿਤਸਾ ਉਪਕਰਣਾਂ ਦੇ ਨਿਰਮਾਣ ਲਈ ਦੇਸ਼ ਭਰ ਵਿੱਚ ਚਾਰ ਨਵੇਂ ਉਦਯੋਗਿਕ ਪਾਰਕ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਚਿਕਿਤਸਾ ਉਪਕਰਣਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਨੈਸ਼ਨਲ ਮੈਡੀਕਲ ਡਿਵਾਈਸ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀ ਸਥਾਪਨਾ 'ਤੇ ਵੀ ਚਾਨਣਾਂ ਪਾਇਆ। ਉਨ੍ਹਾਂ ਨੇ ਚਿਕਿਤਸਾ ਉਪਕਰਣ ਨਿਰਮਾਤਾਵਾਂ ਨੂੰ ਆਪਣੇ ਉਤਪਾਦਾਂ ਦੀ ਗੁਣਵੱਤਾ, ਸਮਰੱਥਾ ਅਤੇ ਮਰੀਜ਼ ਕੇਂਦਰਿਤਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।

 

ਇਸ ਮੌਕੇ ‘ਤੇ ਪਤਵੰਤਿਆਂ ਨੇ ਮੈਡਟੈੱਕ ਐਕਸਪੋ ਕੰਪੇਂਡੀਅਮ, ਫਿਊਚਰ ਅਤੇ ਆਰ ਐਂਡ ਡੀ ਪਵੇਲੀਅਨ ਦੀ  ਇੱਕ ਪੁਸਤਕ ਅਤੇ ਭਾਰਤ ਦੇ ਫਾਰਮਾਸਿਊਟੀਕਲ ਸੈਕਟਰ 'ਤੇ ਇੱਕ ਕੌਫੀ ਟੇਬਲ ਬੁੱਕ ਦਾ ਵੀ ਉਦਘਾਟਨ ਕੀਤਾ, ਜੋ ਭਵਿੱਖ ਵਿੱਚ ਮੇਡ ਟੈਕ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ (ਆਰ ਐਂਡ ਡੀ) ਦੀਆਂ ਅਸੀਮਤ ਸਮਰੱਥਾਵਾਂ ਦਾ ਪ੍ਰਮਾਣ ਹੈ।

 

ਸ਼੍ਰੀ ਰਾਜ ਕੁਮਾਰ, ਪ੍ਰਮੁੱਖ ਸਕੱਤਰ, ਗੁਜਰਾਤ ਸਰਕਾਰ; ਸ਼੍ਰੀ ਐੱਸ.ਜੇ. ਹੈਦਰ, ਅਡੀਸ਼ਨਲ ਚੀਫ ਸੈਕਟਰੀ, ਉਦਯੋਗ, ਗੁਜਰਾਤ ਸਰਕਾਰ; ਸ਼੍ਰੀ ਕਮਲੇਸ਼ ਕੁਮਾਰ ਪੰਤ, ਚੇਅਰਮੈਨ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ); ਸ਼੍ਰੀ ਤੁਸ਼ਾਰ ਸ਼ਰਮਾ, ਚੇਅਰਮੈਨ, ਫਿੱਕੀ (ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਜ਼ ਆਵ੍ ਕਾਮਰਸ ਐਂਡ ਇੰਡਸਟਰੀ) ਮੈਡੀਕਲ ਡਿਵਾਈਸ ਕਮੇਟੀ; ਇਸ ਮੌਕੇ ‘ਤੇ ਟ੍ਰਾਂਸਏਸ਼ੀਆ ਬਾਇਓਮੈਡੀਕਲਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰੇਸ਼ ਵਜ਼ੀਰਾਨੀ ਅਤੇ ਸਰਕਾਰ, ਉਦਯੋਗ ਅਤੇ ਮੀਡੀਆ ਦੇ ਹੋਰ ਪ੍ਰਤੀਨਿਧੀ ਮੈਜੂਦ ਸਨ।

****

ਐੱਮਵੀ


(Release ID: 1950305) Visitor Counter : 140