ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਸੁਤੰਤਰਤਾ ਦਿਵਸ 2023 ਦੇ ਲਾਈਵ ਕਵਰੇਜ਼ ਲਈ ਪੂਰੀ ਤਰ੍ਹਾਂ ਤਿਆਰ


ਸਮਾਰੋਹ ਨੂੰ ਹਰ ਕੋਨੇ ਤੋਂ ਕਵਰ ਕਰਨ ਲਈ ਕੁੱਲ 40 ਵਿੱਚੋਂ 5 ਰੋਬੋਟਿਕ ਕੈਮਰੇ ਅਤੇ 360-ਡਿਗਰੀ ਦੇ 2 ਕੈਮਰੇ ਲਗਾਏ ਜਾਣਗੇ

15 ਅਗਸਤ ਨੂੰ ਸਵੇਰੇ 6.15 ਵਜੇ ਤੋਂ ਸਿੱਧਾ ਪ੍ਰਸਾਰਣ ਸ਼ੁਰੂ ਹੋਵੇਗਾ

Posted On: 14 AUG 2023 3:39PM by PIB Chandigarh

77ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ, ਪ੍ਰਸਾਰ ਭਾਰਤੀ ਨੇ ਲਾਲ ਕਿਲੇ ਤੋਂ ਸਮਾਰੋਹ ਦਾ ਸਿੱਧਾ ਪ੍ਰਸਾਰਣ ਕਰਨ ਲਈ ਵਿਆਪਕ ਵਿਵਸਥਾ ਕੀਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਗਸਤ, 2023 ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਤੋਂ 77ਵੇਂ ਸੁਤੰਤਰਤਾ ਦਿਵਸ ਸਮਾਰੋਹ ਮਨਾਏ ਜਾਣ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਉਹ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਇਤਿਹਾਸਕ ਸਮਾਰਕ ਦੀ ਫਸੀਲ਼ ਤੋਂ ਰਾਸ਼ਟਰ ਨੂੰ ਪਰੰਪਰਾ ਅਨੁਸਾਰ ਸੰਬੋਧਨ ਕਰਨਗੇ।

ਇਸ ਵਰ੍ਹੇ ਦੇ ਸੁਤੰਤਰਤਾ ਦਿਵਸ ‘ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਦਾ ਸਮਾਪਨ ਹੋਵੇਗਾ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ 12 ਮਾਰਚ, 2021 ਨੂੰ ਅਹਿਮਦਾਬਾਦ, ਗੁਜਰਾਤ ਸਥਿਤ ਸਾਬਰਮਤੀ ਆਸ਼ਰਮ ਵਿੱਚ ਕੀਤਾ ਸੀ। ਇਸ ਤੋਂ ਇੱਕ ਵਾਰ ਫਿਰ ਦੇਸ਼ ਨਵੇਂ ਉਤਸ਼ਾਹ ਦੇ ਨਾਲ ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਕਰੇਗਾ ਤਾਕਿ ਦੇਸ਼ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰ ਸਕੇ। 77ਵੇਂ ਸੁਤੰਤਰਤਾ ਦਿਵਨ ਨੂੰ ਮਨਾਉਣ ਦੇ ਕ੍ਰਮ ਵਿੱਚ ਕਈ ਨਵੀਆਂ ਪਹਿਲਾਂ ਕੀਤੀਆਂ ਗਈਆਂ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਰ੍ਹੇ ਵੱਡੀ ਸੰਖਿਆ ਵਿੱਚ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ।

ਸੁਤੰਤਰਤਾ ਦਿਵਸ ਸਮਾਰੋਹ ਦਾ ਦੂਰਸਰਸ਼ਨ ਅਤੇ ਆਕਾਸ਼ਵਾਣੀ ‘ਤੇ ਸਿੱਧਾ ਪ੍ਰਸਾਰਣ 14 ਅਗਸਤ, ਸ਼ਾਮ 7 ਵਜੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਰਾਸ਼ਟਰ ਦੇ ਨਾਮ ਸੰਦੇਸ਼ ਦੇ ਨਾਲ ਸ਼ੁਰੂ ਹੋਵੇਗਾ।

ਜਦੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ 15 ਅਗਸਤ ਨੂੰ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣਗੇ, ਤਾਂ ਸੁਤੰਤਰਤਾ ਦਿਵਸ ਸਮਾਰੋਹ ਦੇ ਇਸ ਇਤਿਹਾਸਕ ਪਲ ਦੇ ਸਮ੍ਰਿੱਧ ਅਤੇ ਵਿਆਪਕ ਦ੍ਰਿਸ਼ਟੀਕੋਣ ਲਈ, ਦੂਰਦਰਸ਼ਨ ਦੁਆਰਾ 40 ਤੋਂ ਵੱਧ ਕੈਮਰਿਆਂ ਦੇ ਨਾਲ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲਾ ਅਨੁਭਵ ਦੇਣ ਲਈ, ਦੂਰਦਰਸ਼ਨ ਦੁਆਰਾ 41 ਕੈਮਰੇ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 36 ਨੂੰ ਲਾਲ ਕਿਲੇ ‘ਤੇ ਅਤੇ 5 ਨੂੰ ਰਾਜਘਾਟ ‘ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਮਾਨਵ ਰਹਿਤ 5 ਰੋਬੋਟਿਕ ਕੈਮਰੇ ਸ਼ਾਮਲ ਹਨ। ਇਸ ਸੈਟਅੱਪ ਵਿੱਚ 360-ਡਿਗਰੀ ਵਿਯੂ ਦੇ 2 ਕੈਮਰੇ ਵੀ ਲਗਾਏ ਗਏ ਹਨ। ਪ੍ਰੋਗਰਾਮ ਨੂੰ ਡਾਇਨਾਮਿਕ ਕੈਮਰਾ ਐਂਗਲ ਦੇਣ ਲਈ ਜਿਮੀ ਜਿਬਸ ‘ਤੇ 4 ਅਤੇ ਸਿਜ਼ਰ ਕ੍ਰੇਨ ‘ਤੇ 1 ਕੈਮਰਾ ਲਗਾਇਆ ਗਿਆ ਹੈ।

15 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਕਰਨ ਲਈ ਇੱਕ ਮਜ਼ਬੂਤ ਅਤੇ ਅਨੁਭਵੀ ਟੀਮ ਤੈਨਾਤ ਕੀਤੀ ਗਈ ਹੈ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸਵੇਰੇ 6.15 ਵਜੇ ਸ਼ੁਰੂ ਹੋਵੇਗਾ। ਤੈਨਾਤ ਕੀਤੀ ਗਈ ਕੈਮਰਾ ਟੀਮ ਵਿੱਚ ਦੋ ਮਹਿਲਾ ਕੈਮਰਾਪਰਸਨ ਸ਼ਾਮਲ ਹਨ। ਸਿੱਧਾ ਪ੍ਰਸਾਰਣ ਦੂਰਦਰਸ਼ਨ ਦੇ ਸਾਰੇ ਨੈੱਟਵਰਕ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੂਰਦਰਸ਼ਨ ਸਮਾਚਾਰ ‘ਤੇ ਸੰਕੇਤਕ ਭਾਸ਼ਾ ਅਨੁਵਾਦ ਦੇ ਪ੍ਰਸਾਰਣ ਦੀ ਵੀ ਸੁਵਿਧਾ ਹੋਵੇਗੀ। ਯੂਟਿਊਬ ‘ਤੇ ਇਸ ਸਮਾਰੋਹ ਦਾ ਲਾਈਲ ਸਟ੍ਰੀਮ ਵੀ ਕੀਤਾ ਜਾਵੇਗਾ।

ਆਕਾਸ਼ਵਾਣੀ ਦੇ ਰਾਸ਼ਟਰੀ ਚੈਨਲ ਪੂਰੇ ਸਮਾਰੋਹ ਦਾ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਅੱਖਾਂ ਦੇਖਿਆ ਹਾਲ ਦੱਸਣਗੇ। ਆਕਾਸ਼ਵਾਣੀ ਨਾਲ ਪੂਰੇ ਦਿਨ ਵੱਖ-ਵੱਖ ਦੇਸ਼ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਵੇਗਾ।

ਵਿਭਿੰਨ ਰਾਜਾਂ ਵਿੱਚ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਖੇਤਰੀ ਸਟੇਸ਼ਨ ਆਪਣੇ-ਆਪਣੇ ਰਾਜਾਂ ਦੇ ਸਥਾਨਕ ਸੁਤੰਤਰਤਾ ਦਿਵਸ ਸਮਾਰੋਹ ਦਾ ਪ੍ਰਸਾਰਣ ਕਰਨਗੇ।

 

 **********

ਸੌਰਭ ਸਿੰਘ  



(Release ID: 1949509) Visitor Counter : 92