ਪ੍ਰਧਾਨ ਮੰਤਰੀ ਦਫਤਰ
ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਭਾਰਤ ਦੇ ਆਮ ਨਾਗਰਿਕਾਂ ਦੀ ਸਮਰੱਥਾ ਨੂੰ ਸਾਹਮਣੇ ਲਿਆਂਦਾ ਹੈ: ਪ੍ਰਧਾਨ ਮੰਤਰੀ
Posted On:
15 AUG 2023 1:40PM by PIB Chandigarh
77ਵੇਂ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਦੇਸ਼ ਦੇ ਆਮ ਨਾਗਰਿਕ ਦੀ ਸਮਰੱਥਾ ਨੂੰ ਦੁਨੀਆ ਨੂੰ ਦਿਖਾਉਣ ਵਿੱਚ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਸ਼ਚਿਤ ਹੈ ਕਿ ਭਾਰਤ ਦੀ ਸਮਰੱਥਾ ਅਤੇ ਭਾਰਤ ਦੀਆਂ ਸੰਭਾਵਨਾਵਾਂ ਆਤਮਵਿਸ਼ਵਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਜਾ ਰਹੀਆਂ ਹਨ ਅਤੇ ਆਤਮਵਿਸ਼ਵਾਸ ਦੀਆਂ ਇਨ੍ਹਾਂ ਨਵੀਆਂ ਉਚਾਈਆਂ ਨੂੰ ਨਵੀਂ ਸਮਰੱਥਾ ਨਾਲ ਲਿਆ ਜਾਣਾ ਚਾਹੀਦਾ ਹੈ। “ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਦੁਨੀਆ ਨੂੰ ਭਾਰਤ ਦੇ ਆਮ ਨਾਗਰਿਕ ਦੀ ਸਮਰੱਥਾ ਤੋਂ ਜਾਣੂ ਕਰਵਾਇਆ ਹੈ। ਅੱਜ ਭਾਰਤ ਨੂੰ ਦੇਸ਼ ਵਿੱਚ ਜੀ20 ਸਮਿਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਅਤੇ ਪਿਛਲੇ ਇੱਕ ਸਾਲ ਤੋਂ, ਜਿਸ ਤਰ੍ਹਾਂ ਭਾਰਤ ਦੇ ਹਰ ਕੋਨੇ ਵਿੱਚ ਅਜਿਹੇ ਕਈ ਜੀ20 ਸਮਾਗਮ ਆਯੋਜਿਤ ਕੀਤੇ ਗਏ ਹਨ, ਇਸ ਨੇ ਦੁਨੀਆ ਨੂੰ ਦੇਸ਼ ਦੇ ਆਮ ਆਦਮੀ ਦੀ ਸਮਰੱਥਾ ਤੋਂ ਜਾਣੂ ਕਰਵਾਇਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਭਾਰਤ ਦੀ ਵਿਵਿਧਤਾ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। “ਦੁਨੀਆ ਭਾਰਤ ਦੀ ਵਿਵਿਧਤਾ ਨੂੰ ਹੈਰਾਨੀ ਨਾਲ ਦੇਖ ਰਹੀ ਹੈ ਅਤੇ ਇਸ ਕਾਰਨ ਭਾਰਤ ਪ੍ਰਤੀ ਖਿੱਚ ਵਧੀ ਹੈ। ਭਾਰਤ ਨੂੰ ਜਾਣਨ ਅਤੇ ਸਮਝਣ ਦੀ ਇੱਛਾ ਵਧੀ ਹੈ।”
ਪ੍ਰਧਾਨ ਮੰਤਰੀ ਨੇ ਜੀ20 ਸਮਿਟ ਲਈ ਆਪਣੀ ਬਾਲੀ ਦੀ ਯਾਤਰਾ ਨੂੰ ਯਾਦ ਕੀਤਾ, ਜਿੱਥੇ, ਉਨ੍ਹਾਂ ਕਿਹਾ ਕਿ ਵਰਲਡ ਲੀਡਰਸ ਡਿਜੀਟਲ ਇੰਡੀਆ ਪ੍ਰੋਗਰਾਮ ਦੀ ਸਫ਼ਲਤਾ ਬਾਰੇ ਜਾਣਨ ਲਈ ਉਤਸੁਕ ਸਨ। “ਹਰ ਕੋਈ ਡਿਜੀਟਲ ਇੰਡੀਆ ਬਾਰੇ ਜਾਣਨ ਲਈ ਉਤਸੁਕ ਸੀ ਅਤੇ ਫਿਰ ਮੈਂ ਉਨ੍ਹਾਂ ਨੂੰ ਦੱਸਦਾ ਸੀ ਕਿ ਭਾਰਤ ਨੇ ਜੋ ਚਮਤਕਾਰ ਕੀਤੇ ਹਨ ਉਹ ਦਿੱਲੀ, ਮੁੰਬਈ ਜਾਂ ਚੇਨਈ ਤੱਕ ਸੀਮਿਤ ਨਹੀਂ ਹਨ; ਇੱਥੋਂ ਤੱਕ ਕਿ ਮੇਰੇ ਟੀਅਰ-2, ਟੀਅਰ-3 ਸ਼ਹਿਰਾਂ ਦੇ ਨੌਜਵਾਨ ਵੀ ਉਨ੍ਹਾਂ ਚਮਤਕਾਰਾਂ ਵਿੱਚ ਸ਼ਾਮਲ ਹਨ ਜੋ ਭਾਰਤ ਕਰ ਰਿਹਾ ਹੈ।”
"ਭਾਰਤ ਦੇ ਨੌਜਵਾਨ ਦੇਸ਼ ਦੀ ਕਿਸਮਤ ਨੂੰ ਘੜ ਰਹੇ ਹਨ"
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਅੱਜ ਦੇਸ਼ ਦੀ ਕਿਸਮਤ ਤੈਅ ਕਰ ਰਹੇ ਹਨ। “ਮੇਰੇ ਨੌਜਵਾਨ ਛੋਟੀਆਂ ਥਾਵਾਂ ਤੋਂ ਆ ਰਹੇ ਹਨ, ਅਤੇ ਮੈਂ ਅੱਜ ਪੂਰੇ ਵਿਸ਼ਵਾਸ ਨਾਲ ਕਹਿ ਰਿਹਾ ਹਾਂ ਕਿ ਦੇਸ਼ ਦੀ ਇਹ ਨਵੀਂ ਸੰਭਾਵਨਾ ਦਿਖਾਈ ਦੇ ਰਹੀ ਹੈ, ਸਾਡੇ ਇਹ ਛੋਟੇ ਸ਼ਹਿਰ, ਸਾਡੇ ਕਸਬੇ ਆਕਾਰ ਅਤੇ ਆਬਾਦੀ ਪੱਖੋਂ ਭਾਵੇਂ ਛੋਟੇ ਹੋ ਸਕਦੇ ਹਨ, ਪਰ ਉਨ੍ਹਾਂ ਦੀ ਉਮੀਦ ਅਤੇ ਇੱਛਾ, ਕੋਸ਼ਿਸ਼ ਅਤੇ ਪ੍ਰਭਾਵ ਕਿਸੇ ਤੋਂ ਪਿੱਛੇ ਨਹੀਂ ਹਨ, ਉਨ੍ਹਾਂ ਕੋਲ ਇਹ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਨਵੇਂ ਐਪਸ, ਨਵੇਂ ਸਮਾਧਾਨ ਅਤੇ ਟੈਕਨੋਲੋਜੀ ਟੂਲਸ ਬਾਰੇ ਗੱਲ ਕੀਤੀ ਜੋ ਨੌਜਵਾਨਾਂ ਦੁਆਰਾ ਲਿਆਂਦੇ ਗਏ ਹਨ।
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਖੇਡਾਂ ਦੀ ਦੁਨੀਆ ਵੱਲ ਧਿਆਨ ਦੇਣ ਲਈ ਕਿਹਾ। “ਝੁੱਗੀਆਂ-ਝੌਂਪੜੀਆਂ ਤੋਂ ਨਿਕਲੇ ਬੱਚੇ ਅੱਜ ਖੇਡਾਂ ਦੀ ਦੁਨੀਆ ਵਿੱਚ ਆਪਣੀ ਤਾਕਤ ਦਿਖਾ ਰਹੇ ਹਨ। ਛੋਟੇ-ਛੋਟੇ ਪਿੰਡਾਂ, ਛੋਟੇ-ਛੋਟੇ ਕਸਬਿਆਂ ਦੇ ਨੌਜਵਾਨ, ਸਾਡੇ ਬੇਟੇ-ਬੇਟੀਆਂ ਅੱਜ ਕਮਾਲ ਦਿਖਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 100 ਸਕੂਲ ਅਜਿਹੇ ਹਨ ਜਿੱਥੇ ਬੱਚੇ ਸੈਟੇਲਾਈਟ ਬਣਾ ਕੇ ਉਨ੍ਹਾਂ ਨੂੰ ਛੱਡਣ ਦੀ ਤਿਆਰੀ ਕਰ ਰਹੇ ਹਨ। “ਅੱਜ ਹਜ਼ਾਰਾਂ ਟਿੰਕਰਿੰਗ ਲੈਬਸ ਨਵੇਂ ਵਿਗਿਆਨੀ ਪੈਦਾ ਕਰ ਰਹੀਆਂ ਹਨ। ਅੱਜ, ਹਜ਼ਾਰਾਂ ਟਿੰਕਰਿੰਗ ਲੈਬਸ ਲੱਖਾਂ ਬੱਚਿਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਮੌਕਿਆਂ ਦੀ ਕੋਈ ਕਮੀ ਨਹੀਂ ਹੈ। "ਤੁਸੀਂ ਜਿੰਨੇ ਵੀ ਮੌਕੇ ਚਾਹੁੰਦੇ ਹੋ, ਇਹ ਦੇਸ਼ ਤੁਹਾਨੂੰ ਅਸਮਾਨ ਤੋਂ ਵੱਧ ਮੌਕੇ ਦੇਣ ਦੇ ਸਮਰੱਥ ਹੈ।"
ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਹ ਕਿਵੇਂ ਦੇਸ਼ ਨੂੰ ਅੱਗੇ ਲਿਜਾਣ ਲਈ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜੀ20 ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਮੁੱਦੇ ਨੂੰ ਅੱਗੇ ਵਧਾਇਆ ਹੈ ਅਤੇ ਜੀ20 ਦੇਸ਼ਾਂ ਨੇ ਇਸ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਦੀ ਮਹੱਤਤਾ ਨੂੰ ਪਹਿਚਾਣ ਰਹੇ ਹਨ।
"ਦੁਨੀਆ ਸਾਡੇ ਫਲਸਫੇ ਵਿੱਚ ਭਾਰਤ ਨਾਲ ਜੁੜ ਰਹੀ ਹੈ, ਅਸੀਂ ਗਲੋਬਲ ਜਲਵਾਯੂ ਸੰਕਟ ਲਈ ਰਾਹ ਦਿਖਾਇਆ ਹੈ"
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਫਲਸਫੇ ਨੂੰ ਦੁਨੀਆ ਦੇ ਸਾਹਮਣੇ ਰੱਖਣ ਵਿੱਚ ਸਫ਼ਲ ਰਿਹਾ ਹੈ ਅਤੇ ਦੁਨੀਆ ਸਾਡੇ ਨਾਲ ਉਸ ਫਲਸਫੇ ਨਾਲ ਜੁੜ ਰਹੀ ਹੈ। “ਅਸੀਂ ਕਿਹਾ ਵੰਨ ਸਨ, ਵੰਨ ਵਰਲਡ, ਵੰਨ ਗ੍ਰਿੱਡ। ਅਖੁੱਟ ਊਰਜਾ ਦੇ ਖੇਤਰ ਵਿੱਚ ਸਾਡਾ ਕਥਨ ਬਹੁਤ ਵੱਡਾ ਹੈ, ਅੱਜ ਦੁਨੀਆ ਇਸਨੂੰ ਸਵੀਕਾਰ ਕਰ ਰਹੀ ਹੈ। ਕੋਵਿਡ-19 ਤੋਂ ਬਾਅਦ, ਅਸੀਂ ਦੁਨੀਆ ਨੂੰ ਦੱਸਿਆ ਕਿ ਸਾਡੀ ਅਪਰੋਚ ਇੱਕ ਪ੍ਰਿਥਵੀ, ਇੱਕ ਸਿਹਤ ਹੋਣੀ ਚਾਹੀਦੀ ਹੈ।”
ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਭਾਰਤ ਨੇ ਕਿਹਾ ਸੀ ਕਿ ਸਮੱਸਿਆਵਾਂ ਤਾਂ ਹੀ ਹੱਲ ਹੋਣਗੀਆਂ ਜਦੋਂ ਬੀਮਾਰੀ ਦੌਰਾਨ ਇਨਸਾਨਾਂ, ਜਾਨਵਰਾਂ ਅਤੇ ਪੌਦਿਆਂ ਨੂੰ ਬਰਾਬਰ ਸੰਬੋਧਨ ਕੀਤਾ ਜਾਵੇਗਾ। “ਅਸੀਂ ਜੀ20 ਸਮਿਟ ਲਈ ਦੁਨੀਆ ਦੇ ਸਾਹਮਣੇ ਇੱਕ ਸੰਸਾਰ, ਇੱਕ ਪਰਿਵਾਰ, ਇੱਕ ਭਵਿੱਖ ਦੀ ਗੱਲ ਕਹੀ ਹੈ, ਅਤੇ ਅਸੀਂ ਇਸੇ ਸੋਚ ਨਾਲ ਅੱਗੇ ਵਧ ਰਹੇ ਹਾਂ। ਅਸੀਂ ਦੁਨੀਆ ਨੂੰ ਜਿਸ ਜਲਵਾਯੂ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦਾ ਰਸਤਾ ਵਿਖਾਇਆ ਹੈ ਅਤੇ ਅਸੀਂ ਲਾਇਫ ਸਟਾਇਲ ਫੌਰ ਐਨਵਾਇਰਨਮੈਂਟ ਲਾਂਚ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਮਿਲ ਕੇ ਦੁਨੀਆ ਦੇ ਸਾਹਮਣੇ ਅੰਤਰਰਾਸ਼ਟਰੀ ਸੌਰ ਗਠਬੰਧਨ ਦਾ ਗਠਨ ਕੀਤਾ ਅਤੇ ਅੱਜ ਦੁਨੀਆ ਦੇ ਕਈ ਦੇਸ਼ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਹਿੱਸਾ ਬਣ ਰਹੇ ਹਨ। “ਜੈਵ-ਵਿਵਿਧਤਾ ਦੇ ਮਹੱਤਵ ਨੂੰ ਦੇਖਦੇ ਹੋਏ, ਅਸੀਂ ਬਿਗ ਕੈਟ ਅਲਾਇੰਸ ਦੀ ਵਿਵਸਥਾ ਨੂੰ ਅੱਗੇ ਵਧਾਇਆ ਹੈ। ਸਾਨੂੰ ਗਲੋਬਲ ਵਾਰਮਿੰਗ ਅਤੇ ਕੁਦਰਤੀ ਆਫ਼ਤਾਂ ਕਾਰਨ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੇ ਹੱਲ ਲਈ ਦੂਰਗਾਮੀ ਪ੍ਰਬੰਧਾਂ ਦੀ ਜ਼ਰੂਰਤ ਹੈ। ਅਤੇ ਇਸ ਲਈ, ਆਪਦਾ ਲਚੀਲੇ ਬੁਨਿਆਦੀ ਢਾਂਚੇ ਲਈ ਗਠਬੰਧਨ (Coalition for Disaster Resilient Infrastructure), ਸੀਡੀਆਰਆਈ ਨੇ ਦੁਨੀਆ ਨੂੰ ਇੱਕ ਹੱਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ, ਦੁਨੀਆ ਸਮੁੰਦਰਾਂ ਨੂੰ ਸੰਘਰਸ਼ ਦਾ ਕੇਂਦਰ ਬਣਾ ਰਹੀ ਹੈ, ਜਿਸ 'ਤੇ ਅਸੀਂ ਦੁਨੀਆ ਨੂੰ ਸਮੁੰਦਰਾਂ ਦਾ ਪਲੈਟਫਾਰਮ ਦਿੱਤਾ ਹੈ, ਜੋ ਗਲੋਬਲ ਸਮੁੰਦਰੀ ਸ਼ਾਂਤੀ ਦੀ ਗਰੰਟੀ ਵਿੱਚ ਮਦਦ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਚਿਕਿਤਸਾ ਦੀ ਰਵਾਇਤੀ ਪ੍ਰਣਾਲੀ 'ਤੇ ਜ਼ੋਰ ਦੇ ਕੇ ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਾ ਇੱਕ ਵਿਸ਼ਵ ਪੱਧਰੀ ਕੇਂਦਰ (ਗਲੋਬਲ ਸੈਂਟਰ) ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। “ਅਸੀਂ ਯੋਗ ਅਤੇ ਆਯੁਸ਼ ਦੁਆਰਾ ਵਿਸ਼ਵ ਭਲਾਈ ਅਤੇ ਵਿਸ਼ਵ ਸਿਹਤ ਲਈ ਕੰਮ ਕੀਤਾ ਹੈ। ਅੱਜ ਭਾਰਤ ਵਿਸ਼ਵ ਮੰਗਲ ਗ੍ਰਹਿ (World Mars) ਲਈ ਮਜ਼ਬੂਤ ਨੀਂਹ ਰੱਖ ਰਿਹਾ ਹੈ। ਇਸ ਮਜ਼ਬੂਤ ਨੀਂਹ ਨੂੰ ਅੱਗੇ ਲਿਜਾਣਾ ਸਾਡੇ ਸਾਰਿਆਂ ਦਾ ਕੰਮ ਹੈ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ।”
*******
ਡੀਐੱਸ
(Release ID: 1949081)
Visitor Counter : 111
Read this release in:
English
,
Khasi
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam