ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਹਰ ਘਰ ਤਿਰੰਗਾ ਮੁਹਿੰਮ ਦੇ ਅਧੀਨ ਆਯੋਜਿਤ ਤਿਰੰਗਾ ਯਾਤਰਾ ਨੂੰ ਸੰਬੋਧਨ ਕੀਤਾ


ਹੱਥਾਂ ਵਿੱਚ ਤਿਰੰਗਾ ਲੈ ਕੇ ਖੜ੍ਹੇ ਹਜ਼ਾਰਾਂ ਲੋਕਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਜੀ ਦੁਆਰਾ ਦੇਸ਼ ਦੇ ਹਰ ਬੱਚੇ ਅਤੇ ਹਰ ਨੌਜਵਾਨ ਦੇ ਮਨ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਚਲਾਈ ਗਈ ਮੁਹਿੰਮ ਸਫ਼ਲ ਹੋ ਰਹੀ ਹੈ।

ਮੋਦੀ ਜੀ ਨੇ ਦੇਸ਼ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਵਾਰ ਵੀ ਸਾਰੇ ਆਪਣੇ-ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣ, ਜਿਸ ਨਾਲ ਪੂਰਾ ਦੇਸ਼ ਤਿਰੰਗਾਮਈ ਹੋ ਜਾਵੇ

ਮੋਦੀ ਜੀ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਨਾਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇਸ਼ ਭਗਤੀ ਦੀ ਲਹਿਰ ਨੂੰ ਬੁਲੰਦ ਕਰਨ ਦਾ ਮਾਧਿਅਮ ਬਣਿਆ, ਉਸੇ ਤਰ੍ਹਾਂ ਨਾਲ ‘ਮੇਰੀ ਮਾਟੀ-ਮੇਰਾ ਦੇਸ਼’ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਮਹਾਨ, ਵਿਕਸਿਤ ਅਤੇ ਆਤਮਨਿਰਭਰ ਭਾਰਤ ਬਣਾਉਣ ਦੇ ਸਾਡੇ ਸੰਕਲਪ ਨੂੰ ਪੂਰਾ ਕਰੇਗਾ

ਗ੍ਰਹਿ ਮੰਤਰੀ ਨੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣ ਅਤੇ ਆਪਣੀ ਸੈਲਫੀ ਨੂੰ ਔਨਲਾਈਨ ਅਪਲੋਡ ਕਰਨ

ਸਾਡੇ ਪੂਰਖਾਂ ਨੇ ਦੇਸ਼ ਦੀ ਸੁਤੰਤਰਤਾ ਦੇ ਲਈ ਜੋ ਕੁਰਬਾਨੀ ਦਿੱਤੀ ਉਹ ਸਿਰਫ਼ ਕੁਰਬਾਨੀ ਨਹੀਂ ਹੈ ਬਲਕਿ ਸਾਡੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਜੀਣ ਦਾ ਇੱਕ ਸੰਸਕਾਰ ਹੈ

ਜਿਸ ਤਰ੍ਹਾਂ ਸੰਨ 1857 ਤੋਂ 1947 ਤੱਕ ਦੇ 90 ਸਾਲਾਂ ਵਿੱਚ ਨੋਜਵਾਨ ਪੀੜ੍ਹੀ ਨੇ ਆਜ਼ਾਦੀ ਦੇ ਅੰਦੋਲਨ ਦੀ ਅਗਵਾਈ ਕੀਤੀ ਅਤੇ ਦੇਸ਼ ਨੂੰ ਗ਼ੁਲਾਮੀ

Posted On: 13 AUG 2023 3:00PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਹਰ ਘਰ ਤਿਰੰਗਾ ਮੁਹਿੰਮ ਦੇ ਅਧੀਨ ਆਯੋਜਿਤ ਤਿਰੰਗਾ ਯਾਤਰਾ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਰਹੇ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੱਥਾਂ ਵਿੱਚ ਤਿਰੰਗਾ ਲੈ ਕੇ ਖੜ੍ਹੇ ਹਜ਼ਾਰਾਂ ਲੋਕਾਂ ਨੂੰ ਦੇਖ ਕੇ ਅਜਿਹਾ ਲੱਗਦਾ ਰਿਹਾ ਹੈ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਦੇਸ਼ ਦੇ ਹਰ ਬੱਚੇ ਅਤੇ ਹਰ ਨੌਜਵਾਨ ਦੇ ਮਨ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਚਲਾਈ ਗਈ ਮੁਹਿੰਮ ਸਫ਼ਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 15 ਅਗਸਤ 2022 ਨੂੰ ਦੇਸ਼ ਵਿੱਚ ਇਹ ਵੀ ਘਰ ਅਜਿਹਾ ਨਹੀਂ ਸੀ  ਜਿਸ ’ਤੇ ਤਿਰੰਗਾ ਨਾ ਲਹਿਰਾਇਆ ਗਿਆ ਹੋਵੇ ਅਤੇ ਲੋਕਾਂ ਨੇ ਸੈਲਫੀ ਨਾ ਲਈ ਹੋਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਦੇਸ਼ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਵਾਰ ਵੀ ਸਾਰੇ ਆਪਣੇ-ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉ, ਜਿਸ ਨਾਲ ਪੂਰੇ ਦੇਸ਼ ਤਿਰੰਗਾਮਈ ਹੋ ਜਾਵੇ। ਉਨ੍ਹਾਂ  ਨੇ ਕਿਹਾ ਕਿ ਗੁਜਰਾਤ ਤੋਂ ਮਿੱਟੀ ਅਤੇ ਤਿਰੰਗਾ ਹੱਥ ਵਿੱਚ ਲੈ ਕੇ ਨੌਜਵਾਨ ਨਿਕਲਣਗੇ ਅਤੇ ਦਿੱਲੀ ਪਹੁੰਚਣਗੇ। ਇਹ ਨੌਜਵਾਨ ਦਿੱਲੀ ਵਿੱਚ ਦੇਸ਼ ਭਰ ਤੋਂ ਲਿਆਂਦੀ ਗਈ ਮਿੱਟੀ ਤਿਰੰਗੇ ਦੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਸੌਂਪਣਗੇ ਅਤੇ ਨੌਜਵਾਨ ਸ਼ਕਤੀ ਹਰ ਪਿੰਡ ਵਿੱਚ ਮਹਾਨ ਭਾਰਤ ਦੇ ਸੰਕਲਪ ਨੂੰ ਦੁਹਰਾਏਗੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਜਿਸ ਤਰ੍ਹਾਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇਸ਼ ਭਗਤੀ ਦੀ ਲਹਿਰ ਨੂੰ ਉਭਾਰਨ ਦਾ ਮਾਧਿਅਮ ਬਣਿਆ, ਉਸੇ ਤਰ੍ਹਾਂ ‘ਮੇਰੀ ਮਾਟੀ-ਮੇਰਾ ਦੇਸ਼’ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਮਹਾਨ, ਵਿਕਸਿਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਦੇ ਸਾਡੇ ਸੰਕਲਪ ਨੂੰ ਪੂਰਾ ਕਰੇਗਾ। ਗ੍ਰਹਿ ਮੰਤਰੀ ਨੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ  ਕੀਤੀ ਹੈ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣ ਅਤੇ ਆਪਣੀ ਸੈਲਫੀ ਨੂੰ ਔਨਲਾਈਨ ਅਪਲੋਡ ਕਰਨ, ਲੋਕਾਂ ਦਾ ਇਹ ਪ੍ਰਯਾਸ ਸਮੁੱਚੇ ਦੇਸ਼ ਨੂੰ ਮਹਾਨ ਬਣਾਉਣ ਦੀ ਮੁਹਿੰਮ ਵਿੱਚ ਪਰਿਵਰਤਨ ਹੋ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿਸ ਉਤਸ਼ਾਹ ਅਤੇ  ਜੋਸ਼ ਦੇ ਨਾਲ ਉਨ੍ਹਾਂ ਦੇ ਸਾਹਮਣੇ ਨੌਜਵਾਨ ਖੜ੍ਹੇ ਹਨ, ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਮੁਹਿੰਮ ਦੇਸ਼ ਭਗਤੀ ਦੀ ਭਾਵਨਾ ਨੂੰ ਅੱਗੇ ਤੱਕ ਲੈ ਜਾਵੇਗੀ ਅਤੇ ਦੇਸ਼ ਨੂੰ ਮਹਾਨ ਬਣਾਉਣ ਦੇ ਸੰਕਲਪ ਨੂੰ ਦ੍ਰਿੜਤਾ ਦੇ ਨਾਲ ਜਨ-ਜਨ ਵਿੱਚ ਅਤੇ ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਸਥਾਪਿਤ ਕਰੇਗੀ।

ਸ਼੍ਰੀ ਅਮਿਤ ਸ਼ਾਹ ਨੇ  ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਮੁੱਚੇ ਦੇਸ਼ ਵਿੱਚ ਦੇਸ਼ ਭਗਤੀ ਦੀ ਲਹਿਰ ਪੈਦਾ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 15 ਅਗਸਤ, 2023 ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਪਤ ਹੋਵੇਗਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ 15 ਅਗਸਤ 2023 ਤੋਂ ਲੈ ਕੇ 15 ਅਗਸਤ 2047 ਤੱਕ ਅਜ਼ਾਦੀ ਕਾ ਅੰਮ੍ਰਿਤ ਕਾਲ ਮਨਾਏਗਾ। ਆਜ਼ਾਦੀ ਦੇ 75 ਸਾਲਾਂ ਤੋਂ 100 ਤੋਂ ਸਾਲਾਂ ਦੀ ਯਾਤਰਾ ਦੌਰਾਨ ਅਸੀਂ ਇਸ ਦੇਸ਼ ਨੂੰ ਹਰ ਖੇਤਰ ਵਿੱਚ ਮਹਾਨ ਅਤੇ ਨੰਬਰ ਇੱਕ ਬਣਾਵਾਂਗੇ।ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਅੰਮ੍ਰਿਤ ਕਾਲ ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਨ 1857 ਤੋਂ 1947 ਤੱਕ ਦੇ 90 ਸਾਲਾਂ ਵਿੱਚ ਨੌਜਵਾਨ ਪੀੜ੍ਹੀ ਨੇ ਆਜ਼ਾਦੀ ਦੇ ਅੰਦੋਲਨ ਦੀ ਅਗਵਾਈ ਕੀਤੀ ਅਤੇ ਦੇਸ਼ ਨੂੰ ਗ਼ੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ, ਉਸੇ ਤਰ੍ਹਾਂ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ 2023 ਤੋਂ 2047 ਤੱਕ ਦਾ ਸਮਾਂ ਦੇਸ਼ ਨੂੰ ਮਹਾਨ ਬਣਾਉਣ ਦੇ ਲਈ ਭਾਰਤ ਮਾਤਾ ਨੂੰ ਸਮਰਪਿਤ ਕਰਨਾ ਹੈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ’ ਵਰ੍ਹੇ ਨੂੰ ਇੱਕ ਬਹੁਤ ਚੰਗੇ ਭਾਵ ਦੇ ਨਾਲ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 1857 ਤੋਂ 1947 ਤੱਕ ਦੇ 90 ਸਾਲਾਂ ਵਿੱਚ ਲੱਖਾਂ-ਕਰੋੜਾਂ  ਦੇਸ਼ ਨੂੰ ਆਜ਼ਾਦ ਕਰਵਾਇਆ। ਨਤੀਜੇ ਵਜੋਂ ਪਿਛਲੇ 75 ਸਾਲਾਂ ਤੋਂ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣ ਕੇ ਸਮੁੱਚੇ ਵਿਸ਼ਵ ਵਿੱਚ ਆਪਣਾ ਰਸਤਾ ਬਣਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਇਸ ਸੰਘਰਸ਼ ਵਿੱਚ ਕਈ ਸੁਤੰਤਰਤਾ ਸੈਨਾਨੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਮਹਾਨ ਸੁਤੰਤਰਤਾ ਸੈਨਾਨਾ ਭਗਤ ਸਿੰਘ ਇੰਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਹੋਏ ਹਸਦੇ-ਹਸਦੇ ਫਾਂਸੀ ਚੜ੍ਹ ਗਏ । 17 ਸਾਲ ਦੇ ਖੁਦੀਰਾਮ ਬੋਸ, ਜਿਨ੍ਹਾਂ ਦੇ ਸਾਹਮਣੇ ਪੂਰਾ ਜੀਵਨ ਪਿਆ ਸੀ, ਨੇ ਜਾਤੀ, ਧਰਮ, ਪ੍ਰਦੇਸ਼ ਅਤੇ ਖੇਤਰ ਨਾ ਦੇਖਦੇ ਹੋਏ ਦੇਸ਼ ਲਈ ਆਪਣੀ ਕੁਰਬਾਨੀ ਦੇ ਦਿੱਤੀ ਤਾਂ ਦੂਜੇ ਪਾਸੇ 80 ਸਾਲਾਂ ਦੇ ਬਾਬੂ ਕੁੰਵਰ ਸਿੰਘ ਜੀ ਨੇ ਸੰਨ 1857 ਦੇ ਸੰਗਰਾਮ ਵਿੱਚ ਵੀਰ ਗਤੀ ਨੂੰ ਪ੍ਰਾਪਤ ਹੋਏ। ਉਨ੍ਹਾਂ ਨੇ ਕਿਹਾ ਕਿ ਸਾਡੇ ਪੂਰਖਾਂ ਨੇ ਦੇਸ਼ ਦੀ ਸੁਤੰਤਰਤਾ ਲਈ  ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਸਿਰਫ਼ ਕੁਰਬਾਨੀਆਂ ਨਹੀਂ ਹਨ ਬਲਕਿ ਸਾਡੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਜੀਣ ਦਾ ਇੱਕ ਸੰਸਕਾਰ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਆਜ਼ਾਦੀ ਦੇ 75 ਸਾਲਾਂ ਬਾਅਦ ਅਸੀਂ ਦੇਸ਼ ਦੇ ਲਈ ਮਰ ਤਾਂ ਨਹੀਂ ਸਕਦੇ ਮਗਰ ਦੇਸ਼ ਦੇ ਲਈ ਜੀਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ।

****


ਆਰਕੇ/ਏਵਾਈ/ਏਕੇਐੱਸ



(Release ID: 1948610) Visitor Counter : 119