ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਦੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਭਾਰਤ ਮੰਡਪਮ ਵਿਖੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ 'ਤੇ ਤਾਲਮੇਲ ਕਮੇਟੀ ਦੀ 7ਵੀਂ ਬੈਠਕ ਦੀ ਪ੍ਰਧਾਨਗੀ ਕੀਤੀ


9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਜੀ20 ਸਮਿਟ ਲਈ ਸਾਰਥਕ ਅਤੇ ਲੌਜਿਸਟਿਕ ਪ੍ਰਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ

ਸਮਿਟ ਲਈ 3200 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਮੀਡੀਆ ਪ੍ਰਸੋਨਲ ਨੇ ਰਜਿਸਟਰ ਕੀਤਾ

Posted On: 08 AUG 2023 6:15PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ ਕੇ ਮਿਸ਼ਰਾ ਨੇ ਅੱਜ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ 'ਤੇ ਤਾਲਮੇਲ ਕਮੇਟੀ ਦੀ ਸੱਤਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਸਮਿਟ ਦੀਆਂ ਤਿਆਰੀਆਂ ਲਈ ਸਾਰਥਕ ਅਤੇ ਲੌਜਿਸਟਿਕਸ ਪਹਿਲੂਆਂ 'ਤੇ ਚਰਚਾ ਕੀਤੀ ਗਈ। ਸ਼ੇਰਪਾ ਅਤੇ ਵਿੱਤ ਟਰੈਕ ਦੋਵਾਂ 'ਤੇ ਪ੍ਰਗਤੀ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ।

 

ਸ਼ੇਰਪਾ (ਜੀ20), ਸਕੱਤਰ (ਆਰਥਿਕ ਮਾਮਲੇ ਵਿਭਾਗ) ਅਤੇ ਸਕੱਤਰ (ਸੂਚਨਾ ਅਤੇ ਪ੍ਰਸਾਰਣ) ਦੁਆਰਾ ਇਸ ਸਬੰਧ ਵਿੱਚ ਪੇਸ਼ਕਾਰੀਆਂ ਕੀਤੀਆਂ ਗਈਆਂ। ਗ੍ਰੀਨ ਵਿਕਾਸ, ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ’ਸ) ਦੀ ਗਤੀ ਨੂੰ ਤੇਜ਼ ਕਰਨਾ, ਮਜ਼ਬੂਤ ਟਿਕਾਊ ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਲਿੰਗ ਸਮਾਨਤਾ ਅਤੇ ਬਹੁਪੱਖੀ ਸੰਸਥਾਵਾਂ ਦੇ ਸੁਧਾਰ ਸਮੇਤ ਭਾਰਤੀ ਪ੍ਰੈਜ਼ੀਡੈਂਸੀ ਦੀਆਂ ਪ੍ਰਾਥਮਿਕਤਾਵਾਂ 'ਤੇ ਚਰਚਾ ਕੀਤੀ ਗਈ।

 

ਸ਼ੇਰਪਾ (ਜੀ20) ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੇ ਲਗਭਗ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹੋਏ ਕੁੱਲ 185 ਬੈਠਕਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 13 ਮੰਤਰੀ ਪੱਧਰੀ ਬੈਠਕਾਂ ਵੀ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ 12 ਨਤੀਜਿਆਂ ਦੇ ਦਸਤਾਵੇਜ਼ਾਂ ਤੋਂ ਇਲਾਵਾ, 12 ਹੋਰ ਡਿਲੀਵਰੇਬਲਾਂ ਨੂੰ ਸਰਬਸਹਿਮਤੀ ਨਾਲ ਅਪਣਾਇਆ ਗਿਆ ਹੈ। 

 

ਸਕੱਤਰ (ਡੀਈਏ) ਨੇ ਦੱਸਿਆ ਕਿ ਕ੍ਰਿਪਟੋ ਅਸਾਸਿਆਂ ਦੇ ਏਜੰਡੇ, ਵਿੱਤੀ ਸਮਾਵੇਸ਼, ਜਲਵਾਯੂ ਵਿੱਤ ਨੂੰ ਜੁਟਾਉਣ ਅਤੇ ਐੱਸਡੀਜੀ’ਸ ਲਈ ਵਿੱਤ ਨੂੰ ਸਮਰੱਥ ਬਣਾਉਣ ਸਮੇਤ ਵਿੱਤ ਟ੍ਰੈਕ 'ਤੇ ਕਾਫ਼ੀ ਪ੍ਰਗਤੀ ਹੋਈ ਹੈ। 

 

ਸਕੱਤਰ (ਸੂਚਨਾ ਅਤੇ ਪ੍ਰਸਾਰਣ) ਨੇ ਮੀਡੀਆ ਲਈ ਮੀਡੀਆ ਸੈਂਟਰ ਦੀ ਸਥਾਪਨਾ ਅਤੇ ਮੀਡੀਆ ਮਾਨਤਾ ਜਿਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਹੁਣ ਤੱਕ 3200 ਤੋਂ ਵੱਧ ਮੀਡੀਆ ਪ੍ਰਸੋਨਲ ਨੇ ਸਮਿਟ ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਵਿੱਚ 1800 ਵਿਦੇਸ਼ੀ ਅਤੇ 1200 ਤੋਂ ਵੱਧ ਘਰੇਲੂ ਮੀਡੀਆ ਸ਼ਾਮਲ ਹਨ। ਦੱਸਿਆ ਗਿਆ ਕਿ ਵਿਦੇਸ਼ੀ ਅਤੇ ਸਵਦੇਸ਼ੀ ਮੀਡੀਆ ਦੀ ਸੁਵਿਧਾ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

 

ਪ੍ਰਮੁੱਖ ਸਕੱਤਰ ਨੇ ਲੌਜਿਸਟਿਕਲ ਅਤੇ ਸੁਰੱਖਿਆ ਪਹਿਲੂਆਂ ਨਾਲ ਸਬੰਧਿਤ ਪਿਛਲੇ ਫੈਸਲਿਆਂ ਨੂੰ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ। ਦਿੱਲੀ ਸਰਕਾਰ ਅਤੇ ਕਮਿਸ਼ਨਰ (ਦਿੱਲੀ ਪੁਲਿਸ) ਸਮੇਤ ਸੁਰੱਖਿਆ ਅਧਿਕਾਰੀਆਂ ਨੇ ਲੀਡਰਸ ਸਮਿਟ ਤੋਂ ਪਹਿਲਾਂ ਦਿੱਲੀ ਐੱਨਸੀਆਰ ਵਿੱਚ ਆਉਣ ਵਾਲੇ ਪਤਵੰਤਿਆਂ ਦੀ ਮੇਜ਼ਬਾਨੀ ਲਈ ਚੁੱਕੇ ਜਾ ਰਹੇ ਕਦਮਾਂ, ਆਵਾਜਾਈ ਪ੍ਰਬੰਧਨ, ਹਵਾਈ ਅੱਡੇ ਅਤੇ ਸੁਰੱਖਿਆ ਪ੍ਰਬੰਧਾਂ ਅਤੇ ਸੁੰਦਰੀਕਰਣ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਅਗਲੇ ਮਹੀਨੇ ਜੀ20 ਲੀਡਰਜ਼ ਸਮਿਟ ਦੀ ਮੇਜ਼ਬਾਨੀ ਸਬੰਧੀ ਹਾਸਿਲ ਹੋਈ ਸਕਾਰਾਤਮਕ ਪ੍ਰਗਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਮੁੱਖ ਸਕੱਤਰ ਨੇ ਸਾਰੇ ਸਬੰਧਤਾਂ ਨੂੰ ਅਗਲੇ ਕੁਝ ਦਿਨਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਰਿਹਰਸਲ ਸ਼ੁਰੂ ਹੋ ਸਕਣ।

 

ਸ਼੍ਰੀ ਮਿਸ਼ਰਾ ਨੇ ਸਮੇਂ ਸਿਰ ਅਤੇ ਜ਼ਰੂਰੀ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਸੰਪੂਰਨ ਪਹੁੰਚ ਅਤੇ ਕਾਰਵਾਈ ਦੀ ਨਿਰੰਤਰ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਮੇਲਨ ਲਈ ਇੱਕ ਮਹੀਨਾ ਬਾਕੀ ਹੋਣ ਦੇ ਨਾਲ, ਸਟੀਕਤਾ ਨਾਲ ਆਖਰੀ ਸਿਰੇ ਤੱਕ ਦੀ ਸਪੁਰਦਗੀ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸਤ੍ਰਿਤ ਐੱਸਓਪੀਜ਼ ਤਿਆਰ ਕੀਤੇ ਜਾਣੇ ਚਾਹੀਦੇ ਹਨ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਵਿਸ਼ੇਸ਼ ਡਿਊਟੀਆਂ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ, ਦੇਸ਼ ਭਰ ਦੇ ਨੌਜਵਾਨ ਅਧਿਕਾਰੀਆਂ ਨੂੰ ਸੰਮੇਲਨ ਦੇ ਆਯੋਜਨ ਵਿੱਚ ਹਿੱਸਾ ਲੈਣ ਅਤੇ ਸਿੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ। 

 

ਬੈਠਕ ਦੌਰਾਨ ਦਿੱਲੀ ਦੇ ਲੈਫਟੀਨੈਂਟ ਗਵਰਨਰ, ਕੈਬਨਿਟ ਸਕੱਤਰ ਅਤੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 ******

 

ਆਰਐੱਮ/ਡੀਐੱਸ/ਵੀਐੱਮ 


(Release ID: 1946874) Visitor Counter : 117