ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬ੍ਰਿਕਸ ਉਦਯੋਗ ਮੰਤਰੀਆਂ ਦੀ 7ਵੀਂ ਮੀਟਿੰਗ ਵਿੱਚ ਹਿੱਸਾ ਲਿਆ


ਭਾਰਤ ਸਟਾਰਟਅੱਪਸ, ਨਿਵੇਸ਼ਕਾਂ, ਇਨਕਿਊਬੇਟਰਾਂ ਅਤੇ ਮਹੱਤਵਆਕਾਂਖਿਆਵੀ ਉੱਦਮੀਆਂ ਦੇ ਦਰਮਿਆਨ ਸਹਿਯੋਗ ਦੀ ਸੁਵਿਧਾ ਦੇ ਲਈ 2023 ਵਿੱਚ ਬ੍ਰਿਕਸ ਸਟਾਰਟਅੱਪਸ ਫੋਰਮ ਦੀ ਸ਼ੁਰੂਆਤ ਕਰੇਗਾ:ਸ਼੍ਰੀ ਪੀਯੂਸ਼ ਗੋਇਲ

ਸ਼੍ਰੀ ਪੀਯੂਸ਼ ਗੋਇਲ ਨੇ ਵਿਸ਼ਵ ਦੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ “ਵਸੂਧੈਵ ਕੁਟੁੰਬਕਮ” ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ

ਬ੍ਰਿਕਸ ਉਦਯੋਗ ਮੰਤਰੀਆਂ ਨੇ ਬ੍ਰਿਕਸ ਦੇਸ਼ਾਂ ਦੇ ਵਿੱਚ ਡਿਜੀਟਲੀਕਰਣ, ਉਦਯੋਗਿਕਕਰਣ, ਇਨੋਵੇਸ਼ਨ, ਸਮਾਵੇਸ਼ਨ ਅਤੇ ਨਿਵੇਸ਼ ਦੀ ਜ਼ਰੂਰਤ ’ਤੇ ਫਿਰ ਤੋਂ ਜ਼ੋਰ ਦਿੱਤਾ

Posted On: 08 AUG 2023 12:19PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਕੱਪੜਾ ਅਤੇ ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੱਲ੍ਹ “ਬ੍ਰਿਕਸ ਉਦਯੋਗ ਮੰਤਰੀਆਂ ਦੀ 7ਵੀਂ ਮੀਟਿੰਗ” ਵਿੱਚ ਹਿੱਸਾ ਲਿਆ। ਇਹ ਮੀਟਿੰਗ ਦੱਖਣੀ ਅਫਰੀਕਾ ਦੀ ਪ੍ਰਧਾਨਗੀ ਵਿੱਚ ਵਰਚੁਅਲ ਰੂਪ ਵਿੱਚ ਆਯੋਜਿਤ ਕੀਤੀ ਗਈ ਸੀ। ਸ਼੍ਰੀ ਗੋਇਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਸਟਾਰਟਅੱਪਸ, ਨਿਵੇਸ਼ਕਾਂ, ਇਨਕਿਊਬੇਟਰਾਂ ਅਤੇ ਚਾਹਵਾਨ ਉੱਦਮੀਆਂ ਦੇ ਵਿੱਚ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਅਤੇ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝੇ ਕਰਨ ਦੇ ਲਕਸ਼ ਦੇ ਨਾਲ 2023 ਵਿੱਚ ਬ੍ਰਿਕਸ ਸਟਾਰਟਅੱਪਸ ਫੋਰਮ ਦੀ ਸ਼ੁਰੂਆਤ ਕਰੇਗਾ।

ਭਾਰਤ ਵਿੱਚ ਹੋਏ ਪਰਿਵਰਤਨ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਸਟਾਰਟਅੱਪਸ ਇੰਡੀਆ ਪਹਿਲ ਦੇ ਵਿਸਤਾਰ ਬਾਰੇ ਚਰਚਾ ਕੀਤੀ, ਜਿਸ ਦੇ ਕਾਰਨ ਦੇਸ਼ ਵਿੱਚ ਲਗਭਗ 1,00,000 ਸਟਾਰਟਅੱਪਸ ਦਾ ਨਿਰਮਾਣ ਹੋਇਆ ਹੈ। ਮੰਤਰੀ ਨੇ “ਉਤਪਾਦਨ ਪ੍ਰਣਾਲੀਆਂ ਨੂੰ ਬਦਲਣ” ਅਤੇ ਭਾਰਤ ਦੁਆਰਾ ਹੋਰ ਬ੍ਰਿਕਸ ਮੈਂਬਰਾਂ ਅਤੇ ਵਿਆਪਕ ਅੰਤਰਰਾਸ਼ਟਰੀ ਭਾਈਚਾਰੇ ਨੂੰ ਦਿੱਤੇ ਜਾਣ ਵਾਲੇ ਸਮਰਥਨ ’ਤੇ ਧਿਆਨ ਕੇਂਦ੍ਰਿਤ ਕੀਤਾ।

ਸ਼੍ਰੀ ਪੀਯੂਸ਼ ਗੋਇਲ ਨੇ “ਵਸੂਧੈਨ ਕੁਟੁੰਬਕਮ” (‘ਵਿਸ਼ਵ ਇੱਕ ਪਰਿਵਾਰ ਹੈ’) ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ, ਜੋ ਇੱਕ ਜ਼ਿੰਮੇਵਾਰ ਗਲੋਬਲ ਨਾਗਰਿਕ ਹੋਣ ਅਤੇ ਅਧਿਕ ਸਮਾਵੇਸ਼ੀ, ਸਹਿਣਸ਼ੀਲ ਅਤੇ ਆਪਸ ਵਿੱਚ ਜੁੜੇ ਵਿਸ਼ਵ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

ਹੋਰ ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ,ਚੀਨ ਅਤੇ ਦੱਖਣੀ ਅਫਰੀਕਾ) ਦੇ ਉਦਯੋਗ ਮੰਤਰੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਸਾਂਝੇ ਐਲਾਨਨਾਮੇ ਨੂੰ ਅਪਣਾਇਆ ਗਿਆ।

ਮੰਤਰੀਆਂ ਨੇ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਡਿਜੀਟਲੀਕਰਣ, ਉਦਯੋਗੀਕਰਣ, ਇਨੋਵੇਸ਼ਨ, ਸਮਾਵੇਸ਼ ਅਤੇ ਨਿਵੇਸ਼ ਦੀ ਜ਼ਰੂਰਤ ’ਤੇ ਫਿਰ ਤੋਂ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰੇ ਆਰਥਿਕ ਖੇਤਰਾਂ ਵਿੱਚ ਡਿਜੀਟਲ ਪਰਿਵਤਨ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਉਦਯੋਗ 4.0 ਅਤੇ ਹੋਰ ਉਭਰਦੀਆਂ ਟੈਕਨੋਲੋਜੀਆਂ ਦੇ ਵਧਦੇ ਮਹੱਤਵ ਦੀ ਪਹਿਚਾਣ ਕੀਤੀ। ਐਲਾਨ ਰਾਹੀਂ ਬ੍ਰਿਕਸ ਮੈਂਬਰਾਂ ਨੇ ਮਾਨਵ ਸੰਸਾਧਨ ਵਿਕਾਸ ਅਤੇ ਕੌਸ਼ਲ ਨੂੰ ਬਿਹਤਰ ਬਣਾਉਣ ਅਤੇ ਪੁਨਰ ਕੌਸ਼ਲ ਪ੍ਰਦਾਨ ਕਰਨ ਨਾਲ ਜੁੜੇ ਪ੍ਰੋਗਰਾਮਾਂ ’ਤੇ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰਨ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ।

ਮੰਤਰੀਆਂ ਨੇ ਸਾਂਝੇ ਤੌਰ ’ਤੇ ਇੱਕ ਖੁੱਲ੍ਹੇ, ਨਿਰਪੱਖ, ਜੀਵਿੰਤ, ਲਚਕੀਲੇ ਅਤੇ ਗੈਰ-ਭੇਦਭਾਵਪੂਰਨ ਵਾਤਾਵਰਣ ਬਣਾ ਕੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਉਦਯੋਗਿਕ ਅਰਥਵਿਵਸਤਾ ਨੂੰ ਪਹਿਲੀ ਸਥਿਤੀ ਵਿੱਚ ਲਿਆਉਣ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

ਮੰਤਰੀਆਂ ਨੇ ਮਾਈਕਰੋ, ਸਮਾਲ ਤੇ ਮੀਡੀਅਮ ਉੱਦਮਾਂ (ਐੱਮਐਐੱਸਐੱਮਈ) ਦੀ ਪ੍ਰਮੁੱਖ ਭੂਮਿਕਾ ਅਤੇ ਗਲੋਬਲ ਉਦਯੋਗਿਕ ਚੇਨਾਂ, ਸਪਲਾਈ ਚੇਨਾਂ ਅਤੇ ਮੁੱਲ ਲੜੀਆਂ ਵਿੱਚ ਉਨ੍ਹਾਂ ਦੇ ਏਕੀਕਰਨ ਅਤੇ ਵਿਭਿੰਨਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਮੰਤਰੀਆਂ ਨੇ ਮਹਿਲਾਵਾਂ, ਨੌਜਵਾਨਾਂ ਅਤੇ ਵੰਚਿਤ ਸਮੂਹਾਂ ਦੇ ਮਲਕੀਅਤ/ਪ੍ਰਬੰਧਿਤ ਪ੍ਰੋਜੈਕਟਾਂ ਦੇ ਸਮਾਵੇਸ਼ੀ ਵਿਕਾਸ ਦੇ ਲਈ ਬ੍ਰਿਕਸ ਦੇਸ਼ਾਂ ਦੇ ਬਜ਼ਾਰ ਵਿੱਚ ਮੌਕਿਆਂ ਨੂੰ ਪੈਦਾ ਕਰਨ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ।

 ***

ਏਡੀ/ਵੀਐੱਨ


(Release ID: 1946756) Visitor Counter : 109