ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਆ ਨੇ 13ਵੇਂ ਭਾਰਤੀ ਅੰਗ ਦਾਨ ਦਿਵਸ ਸਮਾਰੋਹ ਵਿੱਚ ਮੁੱਖ ਭਾਸ਼ਣ ਦਿੱਤਾ


ਕਿਸੇ ਦੂਸਰੇ ਵਿਅਕਤੀ ਨੂੰ ਜੀਵਨ ਦਾਨ ਤੋਂ ਵੱਡੀ ਮਾਨਵਤਾ ਦੀ ਸੇਵਾ ਨਹੀਂ ਹੋ ਸਕਦੀ: ਡਾ. ਮਾਂਡਵੀਆ

“ਵਰ੍ਹੇ 2013 ਵਿੱਚ 5000 ਲੋਕ ਅੰਗਦਾਨ ਦੇ ਲਈ ਅੱਗੇ ਆਏ, ਹੁਣ ਸਲਾਨਾ 15,000 ਲੋਕ ਅੰਗਦਾਨ ਕਰ ਰਹੇ ਹਨ”

ਜੀਵਨ ਬਚਾਉਣ ਦੇ ਲਈ ਅੰਗਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ ਅੰਗਦਾਨ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਹੋਰਾਂ ਨੂੰ ਉਤਸ਼ਾਹਿਤ ਕੀਤਾ

Posted On: 03 AUG 2023 1:05PM by PIB Chandigarh

 “ਕਿਸੇ ਦੂਸਰੇ ਵਿਅਕਤੀ ਨੂੰ ਜੀਵਨ ਦੇਣ ਤੋਂ ਵੱਡੀ ਮਾਨਵਤਾ ਦੀ ਸੇਵਾ ਨਹੀਂ ਹੋ ਸਕਦੀ” ਇਹ ਗੱਲ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਅੱਜ ਇੱਤੇ 13ਵੇਂ ਭਾਰਤੀ ਅੰਗਦਾਨ ਦਿਵਸ (ਆਈਓਡੀਡੀ) ਸਮਾਰੋਹ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਕਹੀ। ਇਸ ਅਵਸਰ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ. ਭਾਰਤੀ ਪ੍ਰਵੀਣ ਪਵਾਰ ਅਤੇ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਅਤੇ ਤਮਿਲ ਨਾਡੂ ਦੇ ਸਿਹਤ ਮੰਤਰੀ, ਸ਼੍ਰੀ ਮਾ. ਸੁਬ੍ਰਮਣਯਮ ਵੀ ਮੌਜੂਦ ਸਨ। 13ਵਾਂ ਆਈਓਡੀਡੀ ਸਮਾਰੋਹ ਮ੍ਰਿਤ ਵਿਅਕਤੀਆਂ ਦੇ ਪਰਿਵਾਰਾਂ ਦੁਆਰਾ ਆਪਣੇ ਪ੍ਰਿਯਜਨਾਂ ਦੇ ਅੰਗਦਾਨ ਕਰਨ ਦੇ ਸਾਹਸਿਕ ਫ਼ੈਸਲੇ ਦੇ ਲਈ ਸਨਮਾਨਿਤ ਕਰਨ, ਮ੍ਰਿਤ ਵਿਅਕਤੀ ਦੇ ਅੰਗਦਾਨ ਕਰਨ ਬਾਰੇ ਜਾਗਰੂਕਤਾ ਫੈਲਾਉਣ ਅਤੇ ਅੰਗਦਾਨ ਅਤੇ  ਟ੍ਰਾਂਸਪਲਾਂਟ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਮੈਡੀਕਲ ਪੇਸ਼ੇਵਰਾਂ ਦੇ ਯੋਗਦਾਨ ਨੂੰ ਮਾਨਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਪੁਰਸਕਾਰ ਦੇਣ ਦੇ ਲਈ ਆਯੋਜਿਤ ਕੀਤਾ ਗਿਆ ਸੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਮਾਂਡਵੀਆ ਨੇ ਕਿਹਾ ਕਿ ਉਨ੍ਹਾਂ ਸਾਰੇ ਲੋਕਾਂ ਦੇ ਯੋਗਦਾਨ ਨੂੰ ਪਹਿਚਾਣਨਾ ਅਤੇ ਉਸ ਦੀ ਸ਼ਲਾਘਾ ਕਰਨਾ ਜ਼ਰੂਰੀ ਹੈ, ਜੋ ਇਸ ਪ੍ਰਯਤਨ ਦਾ ਹਿੱਸਾ ਰਹੇ ਹਨ। ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ “2013 ਵਿੱਚ ਲਗਭਗ 5000 ਲੋਕ ਆਪਣੇ ਅੰਗ ਦਾਨ ਦੇ ਲਈ ਅੱਗੇ ਆਏ। ਹੁਣ ਸਲਾਨਾ 15,000 ਤੋਂ ਅਧਿਕ ਲੋਕ ਅੰਗਦਾਨ ਕਰ ਰਹੇ ਹਨ।”

ਕੇਂਦਰੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਦੇਸ਼ ਵਿੱਚ ਅੰਗ ਦਾਨ ਵਧਾਉਣ ਦੀ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਅੰਗ ਦਾਤਾਵਾਂ ਦੇ ਲਈ ਛੁੱਟੀ ਦੀ ਮਿਆਦ 30 ਦਿਨ ਤੋਂ ਵਧਾ ਕੇ 60 ਦਿਨ ਕਰ ਦਿੱਤੀ ਗਈ ਹੈ, 65 ਵਰ੍ਹੇ ਦੀ ਉਮਰ ਸੀਮਾ ਹਟਾ ਦਿੱਤੀ ਗਈ ਹੈ ਅਤੇ ਅੰਗ ਦਾਨ ਦੀ ਪ੍ਰਕਿਰਿਆ ਨੂੰ ਹੋਰ ਅਧਿਕ ਵਿਵਸਥਿਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦੇਸ਼ ਵਿੱਚ ਅੰਗ ਦਾਨ ਨੂੰ ਲੋਕਪ੍ਰਿਯ ਬਣਾਉਣ ਦੇ ਲਈ ਹੋਰ ਅਧਿਕ ਨੀਤੀਆਂ ਅਤੇ ਸੁਧਾਰ ਲਿਆਉਣ ਦੇ ਲਈ ਪ੍ਰਤੀਬੱਧ ਹੈ।

 

ਅੰਗ ਦਾਤਾਵਾਂ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਨਾਗਰਿਕ ਸਮਾਜ ਦੇ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਡਾ. ਮਾਂਡਵੀਆ ਨੇ ਉਨ੍ਹਾਂ ਦੀ ਪ੍ਰੇਰਣਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਇਸ ਸੰਦਰਭ ਵਿੱਚ, ਮੰਤਰੀ ਨੇ ਅੰਗ ਪ੍ਰਾਪਤਕਰਤਾਵਾਂ ਤੋਂ ਇਸ ਮਹਾਨ ਸੇਵਾ ਨੂੰ ਹੁਲਾਰਾ ਦੇਣ ਅਤੇ ਦੂਸਰਿਆਂ ਨੂੰ ਵੀ ਮਾਨਵ ਜਾਤੀ ਦੀ ਸੇਵਾ ਦੇ ਲਈ ਆਪਣੇ ਅੰਗ ਦਾਨ ਕਰਨ ਦੇ ਲਈ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ।

 

ਇਸ ਅਵਸਰ ‘ਤੇ ਨੈਸ਼ਨਲ ਓਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਓਰਗਨਾਈਜ਼ੇਸ਼ਨ (ਐੱਨਓਟੀਟੀਓ) ਦਾ ਇੱਕ ਈ-ਸਮਾਚਾਰ ਪੱਤਰ; ਟ੍ਰਾਂਸਪਲਾਂਟ ਮੈਨੁਅਲ ਅਤੇ ਟ੍ਰਾਂਸਪਲਾਂਟ ਕੋਆਰਡੀਨੇਟਰ ਕੋਰਸ ਦੇ ਲਈ ਰਾਸ਼ਟਰੀ ਕੋਰਸ ਜਾਰੀ ਕੀਤਾ ਗਿਆ। ਆਯੋਜਨ ਦੇ ਦੌਰਾਨ, ਆਈਸੀਐੱਮਆਰ ਦੇ ‘ਮੇਕ ਇਨ ਇੰਡੀਆ’ ਉਤਪਾਦ ਜਿਹੇ ਨੋਵੇਲ ਹੇਮੋਫਿਲੀਆ ਏ ਰੈਪਿਡ ਕਾਰਡ ਟੈਸਟ ਅਤੇ ਵੌਨ ਵਿਲੇਬ੍ਰਾਂਡ ਡਿਜ਼ੀਜ਼ ਰੈਪਿਡ ਕਾਰਡ ਟੈਸਟ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਤਰਰਾਸ਼ਟਰੀ ਸਿਹਤ ਵਿਭਾਗ ਦੇ ਇੱਕ ਈਕੇਅਰ ਪੋਰਟਲ (ਈ-ਕਲੀਅਰੈਂਸ ਆਵ੍ ਆਫਟਰ ਰੀਮੇਨਸ) ਦੀ ਵੀ ਕੇਂਦਰੀ ਸਿਹਤ ਮੰਤਰੀ ਨੇ ਸ਼ੁਰੂਆਤ ਕੀਤੀ।

 

ਈਕੇਅਰ ਪੋਰਟਲ: ਜਦੋਂ ਕਿਸੇ ਵਿਅਕਤੀ ਦੀ ਦੂਸਰੇ ਦੇਸ਼ ਵਿੱਚ ਮੌਤ ਹੋ ਜਾਂਦੀ ਹੈ, ਤਾਂ ਮ੍ਰਿਤਕ ਦੇ ਪਾਰਥਿਵ ਸ਼ਰੀਰ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਬਹੁਤ ਸਾਰੀ ਕਾਗਜ਼ੀ ਕਾਰਵਾਈ ਅਤੇ ਪ੍ਰਕਿਰਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਪਰਿਵਾਰ ਅਤੇ ਦੋਸਤ ਪਰੇਸ਼ਾਨ ਹੋ ਜਾਂਦੇ ਹਨ। ਇਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਅਤੇ ਮਿਨੀਮਮ ਗਵਰਮੈਂਟ ਅਤੇ ਮੈਕਸੀਮਮ ਗਵਰਨੈਂਸ ਦੇ ਸਿਧਾਂਤ ਦਾ ਪਾਲਨ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਨੇ ਵਿਭਿੰਨ ਦੇਸ਼ਾਂ ਤੋਂ ਕਿਸੇ ਵਿਅਕਤੀ ਦੇ ਪਾਰਥਿਵ ਸ਼ਰੀਰ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਨੂੰ ਵਿਵਸਥਿਤ ਅਤੇ ਤੇਜ਼ ਕਰਨ ਦੇ ਲਈ ਈ-ਕੇਅਰ (ਈ-ਕਲੀਅਰੈਂਸ ਆਵ੍ ਆਫਟਰਲਾਈਫ ਰੀਮੇਨਸ) ਪੋਰਟਲ ਦੀ ਸ਼ੁਰੂਆਤ ਕੀਤੀ।

ਹੇਮੋਫਿਲੀਆ ਏ ਅਤੇ ਵੌਨ ਵਿਲੇਬ੍ਰਾਂਡ ਰੋਗ ਡਾਇਗ੍ਰੋਸਟਿਕ ਕਿਟ: ਹੇਮੋਫਿਲੀਆ ਏ ਅਤੇ ਵੌਨ ਵਿਲੇਬ੍ਰਾਂਡ ਰੋਗ ਵਿਰਾਸਤ ਵਿੱਚ ਮਿਲੇ ਦੋ ਸਭ ਤੋਂ ਆਮ ਆਜੀਵਨ ਖੂਨ ਵਗਣ ਦੀਆਂ ਬਿਮਾਰੀਆਂ ਹਨ। ਆਮ ਕਲੀਨੀਕਲ ਪ੍ਰਗਟਾਵਿਆਂ ਵਿੱਚ ਸ਼ਾਮਲ ਹੈ, ਜੋੜਾਂ ਵਿੱਚ ਖੂਨ ਵਹਿਣਾ ਜਿਸ ਨਾਲ ਸੋਜ ਅਤੇ ਦਰਦ, ਚਮੜੀ ਵਿੱਚ ਖੂਨ ਵਗਣਾ (ਸੱਟ ਲੱਗਣਾ) ਜਾਂ ਮਾਸਪੇਸ਼ੀਆਂ ਅਤੇ ਨਰਮ ਟਿਸ਼ੂਆਂ ਵਿੱਚ ਖੂਨ ਵਗਣਾ ਸ਼ਾਮਲ ਹੈ। ਆਈਸੀਐੱਮਆਰ- ਨੈਸ਼ਨਲ ਇੰਸਟੀਟਿਊਟ ਆਵ੍ ਇਮਯੂਨੋਹੇਮੋਟੋਲੌਜੀ (ਆਈਸੀਐੱਮਆਰ-ਐੱਨਆਈਆਈਐੱਚ), ਮੁੰਬਈ ਨੇ ਦੁਨੀਆ ਵਿੱਚ ਪਹਿਲੀ ਵਾਰ; ਹੇਮੋਫਿਲੀਆ ਏ ਅਤੇ ਵੌਨ ਵਿਲੇਬ੍ਰਾਂਡ ਬਿਮਾਰੀ ਦੇ ਇਲਾਜ ਦੇ ਲਈ ਇੱਕ ਕਿਟ ਵਿਕਸਿਤ ਕੀਤੀ ਹੈ। ਵਰਤਮਾਨ ਕਿਟ ਨਾਲ ਨਾ ਸਿਰਫ਼ ਸਾਡੇ ਦੇਸ਼ ਵਿੱਚ ਬਲਕਿ ਕਈ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਖੂਨ ਵਗਣ ਵਾਲੀਆਂ ਬਿਮਾਰੀਆਂ ਦੇ ਕਲੀਨੀਕਲ ਪ੍ਰਗਟਾਵੇ ਨੂੰ ਬਦਲਣ ਦੀ ਸੰਭਾਵਨਾ ਹੈ ਜਿੱਥੇ ਡਾਇਗਨੌਸਟਿਕ ਸੁਵਿਧਾਵਾਂ ਦੀ ਜਾਂ ਤਾਂ ਕਮੀ ਹੈ ਜਾ ਸਵੀਕਾਰਯੋਗ ਮਾਪਦੰਡਾਂ ਦੇ ਅਨੁਕੂਲ ਨਹੀਂ ਹਨ।

ਕੇਂਦਰੀ ਸਿਹਤ ਮੰਤਰੀ ਨੇ ਇਸ ਅਵਸਰ ‘ਤੇ ਅੰਗ ਦਾਨ ਕਰਨ ਵਾਲੇ ਪਰਿਵਾਰਾਂ, ਟ੍ਰਾਂਸਪਲਾਂਟ ਕੋਆਰਡੀਨੇਟਰ, ਵਰਲਡ ਟ੍ਰਾਂਸਪਲਾਂਟ ਖੇਡਾਂ ਦੇ ਐਥਲੀਟਾਂ ਅਤੇ ਮਾਈਗੋਵ, ਐੱਮਓਸੀਏ (ਸਿਵਿਲ ਐਵੀਏਸ਼ਨ ਮੰਤਰਾਲਾ), ਦਿੱਲੀ ਪੁਲਿਸ ਅਤੇ ਇੰਡੀਗੋ ਏਅਰਲਾਇੰਸ ਦੀਆਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ।

 

ਪਿਛੋਕੜ:

ਬ੍ਰੇਨ ਸਟੇਮ ਡੈੱਥ ਅਤੇ ਅੰਗ ਦਾਨ ਬਾਰੇ ਜਾਗਰੂਕਤਾ ਵਧਾਉਣ, ਅੰਗ ਦਾਨ ਨਾਲ ਜੁੜੀਆਂ ਅਫਵਾਹਾਂ ਅਤੇ ਗਲਤ ਧਾਰਣਾਵਾਂ ਨੂੰ ਦੂਰ ਕਰਨ ਤੇ ਦੇਸ਼ ਦੇ ਨਾਗਰਿਕਾਂ ਨੂੰ ਮੌਤ ਦੇ ਬਾਅਦ ਅੰਗਾਂ ਅਤੇ ਟਿਸ਼ੂਆਂ ਨੂੰ ਦਾਨ ਕਰਨ ਦੇ ਲਈ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਨ, ਨਾਲ ਹੀ ਅੰਗ ਦਾਨ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ ਲਈ 2010 ਤੋਂ ਹਰ ਸਾਲ ਭਾਰਤੀ ਅੰਗ ਦਾਨ ਦਿਵਸ (ਆਈਓਡੀਡੀ) ਮਨਾਇਆ ਜਾਂਦਾ ਹੈ। ਅੰਗ ਟ੍ਰਾਂਸਪਲਾਂਟ ਦੀ ਮੰਗ ਘੱਟ ਕਰਨ ਦੇ ਲਈ ਅਭਿਯਾਨ ਕਾਰਜਾਂ ਵਿੱਚ ਤੰਦਰੁਸਤ ਜੀਵਨਸ਼ੈਲੀ ਅਤੇ ਭਲਾਈ ਨੂੰ ਹੁਲਾਰਾ ਦਿੱਤਾ ਗਿਆ ਹੈ।

 

ਇਸ ਵਰ੍ਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਅੰਗ ਦਾਨ ਦੇ ਲਈ ਜਾਗਰੂਕਤਾ ਅਭਿਯਾਨ “ਅੰਗ ਦਾਨ ਮਹੋਤਸਵ” ਸ਼ੁਰੂ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਮੰਤਰਾਲਿਆਂ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ/ਹਸਪਤਾਲਾਂ/ਸੰਸਥਾਵਾਂ ਅਤੇ ਮੈਡੀਕਲ ਕਾਲਜਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ ਦੇ ਨਾਲ ਅੰਗ ਦਾਨ ਮਹੋਤਸਵ ਪੂਰੇ ਦੇਸ਼ ਵਿੱਚ ਸ਼ਹਿਰ ਤੋਂ ਲੈ ਕੇ ਪਿੰਡ ਪੱਧਰ ਤੱਕ ਮਨਾਇਆ ਜਾ ਰਿਹਾ ਹੈ। ਅਭਿਯਾਨ ਦੇ ਤਹਿਤ ਜੁਲਾਈ 2023 ਨੂੰ ਅੰਗ ਦਾਨ ਮਹੀਨੇ ਦੇ ਰੂਪ ਵਿੱਚ ਮਨਾਇਆ ਗਿਆ। ਭਾਰਤ ਸਰਕਾਰ ਦੇ ਡਿਜੀਟਲ ਪਲੈਟਫਾਰਮ, ਮਾਈਗੋਵ ਦੇ ਮਾਧਿਅਮ ਨਾਲ ਅੰਗ ਅਤੇ ਟਿਸ਼ੂ ਦਾਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਰਾਸ਼ਟਰੀ ਵੈਬੀਨਾਰ, ਸਾਈਕਲੋਥੌਨ, ਵੌਕਥੌਨ, ਅੰਗ ਦਾਨ ਕਰਨ ਦੀ ਸਹੁੰ ਚੁੱਕਣਾ ਅਤੇ ਰਾਸ਼ਟਲੀ ਸਲੋਗਨ ਪ੍ਰਤੀਯੋਗਿਤਾ ਜਿਹੀਆਂ ਵਿਭਿੰਨ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। 

 

ਦਾਨ ਕੀਤਾ ਗਿਆ ਹਰੇਕ ਅੰਗ ਬਹੁਮੁੱਲ, ਜੀਵਨ ਰੱਖਿਅਕ ਅਤੇ ਇੱਕ ਰਾਸ਼ਟਰੀ ਸੰਸਾਧਨ ਹੈ। ਇੱਕ ਵਿਅਕਤੀ ਆਪਣੀ ਮੌਤ ਦੇ ਬਾਅਦ ਕਿਡਨੀ, ਲੀਵਰ, ਫੇਫੜੇ, ਦਿਲ, ਪਾਚਕ (Pancreas) ਅਤੇ ਅੰਤੜੀਆਂ ਜਿਹੇ ਮਹੱਤਵਪੂਰਨ ਅੰਗਾਂ ਦਾ ਦਾਨ ਕਰਕੇ 8 ਲੋਕਾਂ ਨੂੰ ਨਵਾਂ ਜੀਵਨ ਦੇ ਸਕਦਾ ਹੈ ਅਤੇ ਕੌਨਰੀਆ, ਚਮੜੀ, ਹੱਡੀ ਅਤੇ ਦਿਲ ਵਾਲਵ ਆਦਿ ਜਿਹੇ ਟਿਸ਼ੂਆਂ ਦਾ ਦਾਨ ਕਰਕੇ ਕਈ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦਾ ਹੈ। 13ਵੇਂ ਆਈਓਡੀਡੀ ਟ੍ਰਾਂਸਪਲਾਂਟ ਦੇ ਲਈ ਅੰਗਾਂ ਦੀ ਜ਼ਰੂਰਤ ਵਾਲੇ ਲੋਕਾਂ ਦੀ ਸੰਖਿਆ ਅਤੇ ਦਾਤਾਵਾਂ ਦੀ ਸੰਖਿਆ ਦਰਮਿਆਨ ਮੌਜੂਦਾ ਅੰਤਰ ਨੂੰ ਪੱਟਣ ਦੇ ਲਈ ਲੋਕਾਂ ਨੂੰ ਅੰਗ ਦਾਨ ਕਰਨ ਦੇ ਲਈ ਪ੍ਰੇਰਿਤ ਕਰਨ ਦਾ ਇੱਕ ਅਵਸਰ ਹੈ। ਲੋਕ ਨੂੰ ਇਸ ਨੇਕ ਕੰਮ ਦੇ ਲਈ ਅੱਗੇ ਆਉਣ ਅਤੇ ਇਸ ਰਾਸ਼ਟਰੀ ਪ੍ਰਯਤਨ ਵਿੱਚ ਯੋਗਦਾਨ ਦੇਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਅੰਗ ਦਾਨ ਅਤੇ ਟ੍ਰਾਂਸਪਲਾਂਟ ਬਾਰੇ ਕਿਸੇ ਵੀ ਜਾਣਕਾਰੀ ਦੇ ਲਈ ਕੋਈ ਵੀ ਐੱਨਓਟੀਟੀਓ ਦੀ ਵੈੱਬਸਾਈਟ www.notto.mohfw.gov.in ‘ਤੇ ਜਾ ਸਕਦਾ ਹੈ ਜਾਂ ਟੋਲਫ੍ਰੀ ਹੈਲਪਲਾਈਨ ਨੰਬਰ 180114770 ‘ਤੇ ਕਾਲ ਕਰ ਸਕਦਾ ਹੈ। ਔਨਲਾਈਨ ਸੰਕਲਪ ਸੁਵਿਧਾ ਉੱਪਰ ਲਿਖੀ ਐਨਓਟੀਟੀਓ ਵੈੱਬਸਾਈਟ ਅਤੇ https://pledge.mygov.in/organ-donation/ ‘ਤੇ ਵੀ ਉਪਲਬਧ ਹੈ।

 

ਇਸ ਪ੍ਰੋਗਰਾਮ ਵਿੱਚ ਸਿਹਤ ਸੇਵਾਵਾਂ ਦੇ ਜਨਰਲ ਡਾਇਰੈਕਟਰ, ਡਾ. ਅਤੁਲ ਗੋਇਲ, ਐੱਨਓਟੀਟੀਓ ਦੇ ਡਾਇਰੈਕਟਰ, ਡਾ. ਅਨਿਲ ਕੁਮਾਰ, ਅੰਗ ਦਾਨ ਕਰਨ ਵਾਲੇ ਪਰਿਵਾਰ, ਅੰਗ ਪ੍ਰਾਪਤਕਰਤਾ, ਵਿਦਿਆਰਥੀਆਂ ਦੇ ਨਾਲ-ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

************


ਐੱਮਵੀ



(Release ID: 1945860) Visitor Counter : 97