ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਦੇਸ਼ ਵਿੱਚ 86 ਹਵਾਈ ਅੱਡੇ ਗ੍ਰੀਨ ਐਨਰਜੀ ਦਾ ਉਪਯੋਗ ਕਰ ਰਹੇ ਹਨ


55 ਹਵਾਈ-ਅੱਡਿਆਂ ਦੀ ਕੁੱਲ ਊਰਜਾ ਖਪਤ ਵਿੱਚ ਗਰੀਨ ਐਨਰਜੀ ਦੀ ਹਿੱਸੇਦਾਰੀ 100 ਪ੍ਰਤੀਸ਼ਤ ਹੈ

ਦੁਨੀਆ ਭਰ ਦੇ ਹਵਾਈ ਅੱਡੇ ਨਵਿਆਉਣਯੋਗ/ਗ੍ਰੀਨ ਐਨਰਜੀ ਦੇ ਉਪਯੋਗ ’ਤੇ ਲਗਾਤਾਰ ਧਿਆਨ ਦੇ ਰਹੇ ਹਨ

Posted On: 03 AUG 2023 12:56PM by PIB Chandigarh

ਵਰਤਮਾਨ ਵਿੱਚ, ਦੇਸ਼ ਭਰ ਵਿੱਚ 86 ਹਵਾਈ ਅੱਡੇ ਗ੍ਰੀਨ ਐਨਰਜੀ ਦਾ ਉਪਯੋਗ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 55 ਹਵਾਈ ਅੱਡਿਆਂ ਦੀ ਕੁੱਲ ਊਰਜਾ ਖਪਤ ਵਿੱਚ ਗ੍ਰੀਨ ਐਨਰਜੀ ਦੀ ਹਿੱਸੇਦਾਰੀ 100 ਪ੍ਰਤੀਸ਼ਤ ਹੈ। ਉਨ੍ਹਾਂ ਹਵਾਈ ਅੱਡਿਆਂ ਦੀ ਸੂਚੀ ਅਨੁਬੰਧ ਵਿੱਚ ਹੈ।

ਹਾਲਾਂਕਿ ਹਵਾਈ ਅੱਡਿਆਂ ’ਤੇ ਕਾਰਬਨ ਨਿਕਾਸ ਦਾ ਪ੍ਰਮੁੱਖ ਕਾਰਨ ਊਰਜਾ ਦੇ ਪਰੰਪਰਾਗਤ ਸਰੋਤਾਂ ਦਾ ਉਪਯੋਗ ਹੈ ਅਤੇ ਇਸ ਤਰ੍ਹਾਂ ਗੈਰ-ਨਵਿਆਉਣਯੋਗ ਅਰਥਾਤ ਦੁਬਾਰਾ ਪ੍ਰਯੋਗ ਵਿੱਚ ਨਾ ਲਿਆਈ ਜਾ ਸਕਣ ਵਾਲੀ ਊਰਜਾ ਦੇ ਸਥਾਨ ’ਤੇ ਗ੍ਰੀਨ ਐਨਰਜੀ ਦਾ ਉਪਯੋਗ ਕਰਨ ਨਾਲ ਹਵਾਈ ਅੱਡੇ ਦੇ ਕਾਰਬਨ ਫੁੱਟਪ੍ਰਿੰਟ ਘਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਿਰਧਾਰਿਤ ਸੰਚਾਲਨ ਵਾਲੇ ਸਾਰੇ ਸੰਚਾਲਨ ਹਵਾਈ ਅੱਡਿਆਂ ਅਤੇ ਆਗਾਮੀ ਗ੍ਰੀਨਫੀਲਡ ਹਵਾਈ ਅੱਡਿਆਂ ਦੇ ਡਿਵੈਲਪਰਾਂ ਨੂੰ ਕਾਰਬਨ ਨਿਰਪੱਖਤਾ ਅਤੇ ਨੈੱਟ ਜ਼ੀਰੋ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਗ੍ਰੀਨ ਐਨਰਜੀ ਦਾ ਉਪਯੋਗ ਵੀ ਸ਼ਾਮਲ ਹੈ।

ਦੁਨੀਆ ਭਰ ਦੇ ਹਵਾਈ ਅੱਡੇ ਨਵਿਆਉਣਯੋਗ/ਗਰੀਨ ਐਨਰਜੀ ਦੇ ਉਪਯੋਗ ’ਤੇ ਲਗਾਤਾਰ ਧਿਆਨ ਦੇ ਰਹੇ ਹਨ। ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏਸੀਆਈ) ਦੇ ਮਾਨਤਾ ਪ੍ਰੋਗਰਾਮ ਦੇ ਅਨੁਸਾਰ, ਯੂਨਾਈਟਿਡ ਕਿੰਗਡਮ (ਯੂਕੇ) ਵਿੱਚ ਹੀਥਰੋ, ਬ੍ਰਿਸਟਲ ਅਤੇ ਲੰਦਨ ਗੈਟਵਿਕ, ਨੀਦਰਲੈਂਡ ਵਿੱਚ ਐੱਮਸਟਰਡਮ, ਗ੍ਰੀਸ ਵਿੱਚ ਏਥਨਜ਼, ਨਾਰਵੇ ਵਿੱਚ ਓਸਲੇ, ਬੈਲਜੀਅਮ ਵਿੱਚ ਬ੍ਰਸੇਲਜ਼, ਹੰਗਰੀ ਵਿੱਚ ਬੁਡਾਪੇਸਟ, ਡੈਨਮਾਰਕ ਵਿੱਚ ਕੋਪੇਨਹੇਗਨ, ਅਮਰੀਕਾ ਵਿੱਚ ਸੈਨ ਡਿਏਗੋ, ਕੈਨੇਡਾ ਵਿੱਚ ਵੈਨਕੂਵਰ, ਸੰਯੁਕਤ ਅਰਬ ਅਮੀਰਾਤ ਵਿੱਚ ਸ਼ਾਰਜਾਹ ਆਦਿ ਜਿਹੇ ਹਵਾਈ ਅੱਡਿਆਂ ਨੇ ਕਈ ਉਪਾਵਾਂ ਦਾ ਉਪਯੋਗ ਕਰਕੇ ਕਾਰਬਨ ਨਿਰਪੱਖਤਾ ਹਾਸਲ ਕੀਤੀ ਹੈ ਜਿਨ੍ਹਾਂ ਵਿੱਚ ਗ੍ਰੀਨ-ਨਵਿਆਉਣਯੋਗ ਊਰਜਾ ਦਾ ਉਪਯੋਗ ਵੀ ਸ਼ਾਮਲ ਹੈ।

ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ.ਕੇ,ਸਿੰਘ (ਸੇਵਾਮੁਕਤ) ਨੇ ਅੱਜ ਲੋਕਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

***

ਵਾਈਬੀ/ਡੀਐੱਨਐੱਸ/ਪੀਐੱਸ



(Release ID: 1945833) Visitor Counter : 85