ਇਸਪਾਤ ਮੰਤਰਾਲਾ
ਮੈਂਗਨੀਜ਼ ਔਰ (ਇੰਡੀਆ) ਲਿਮਿਟਿਡ (ਮੌਇਲ) ਨੇ ਜੁਲਾਈ 2023 ਵਿੱਚ ਰਿਕਾਰਡ ਉਤਪਾਦਨ ਅਤੇ ਵਿਕਰੀ ਦੀ ਉਪਲਬਧੀ ਪ੍ਰਾਪਤ ਕੀਤੀ
प्रविष्टि तिथि:
03 AUG 2023 11:53AM by PIB Chandigarh
ਭਾਰਤ ਵਿੱਚ ਮੈਂਗਨੀਜ਼ ਔਰ ਦੇ ਸਭ ਤੋਂ ਵੱਡੇ ਉਦਪਾਦਕ ਮੌਇਲ ਲਿਮਿਟਿਡ ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਜੁਲਾਈ ਮਹੀਨੇ ਵਿੱਚ ਸਰਬਸ਼੍ਰੇਸ਼ਠ ਪ੍ਰਦਰਸ਼ਨ ਦਰਜ ਕੀਤਾ ਹੈ। ਕੰਪਨੀ ਨੇ ਪਿਛਲੇ ਵਰ੍ਹੇ ਦੀ ਬਰਾਬਰ ਅਵਧੀ ਦੀ ਤੁਲਨਾ ਵਿੱਚ 71 ਪ੍ਰਤੀਸ਼ਤ ਦਾ ਵਰਣਨਯੋਗ ਵਾਧਾ ਦਰਜ ਕਰਦੇ ਹੋਏ ਜੁਲਾਈ 2023 ਵਿੱਚ 1.20 ਲੱਖ ਟਨ ਮੈਂਗਨੀਜ਼ ਔਰ ਦਾ ਉਤਪਾਦਨ ਕੀਤਾ। ਇਹ ਮੌਇਲ ਦੇ ਇਤਿਹਾਸ ਵਿੱਚ ਜੁਲਾਈ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਉਤਪਾਦਨ ਰਿਹਾ ਹੈ।
ਮੌਇਲ ਲਿਮਿਟਿਡ ਨੇ ਜੁਲਾਈ 2023 ਵਿੱਚ 0.94 ਲੱਖ ਟਨ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਵਿਕਰੀ ਦਰਜ ਕੀਤੀ ਹੈ, ਜੋ ਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੀ ਤੁਲਨਾ ਵਿੱਚ 69 ਪ੍ਰਤੀਸ਼ਤ ਦਾ ਪ੍ਰਭਾਵਸ਼ਾਲੀ ਵਾਧਾ ਹੈ। ਇਹ ਵਿਕਰੀ ਪ੍ਰਦਰਸ਼ਨ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਮੈਂਗਨੀਜ਼ ਔਰ ਦੀ ਜ਼ਬਰਦਸਤ ਮੰਗ ਨੂੰ ਦਰਸਾਉਂਦਾ ਹੈ।
*****
ਕੇਐੱਸ/ਏਆਰ
(रिलीज़ आईडी: 1945438)
आगंतुक पटल : 143