ਵਿੱਤ ਮੰਤਰਾਲਾ
azadi ka amrit mahotsav

ਵਿੱਤ ਵਰ੍ਹੇ 2023-24 ਦੇ ਲਈ ਜੂਨ 2023 ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ

Posted On: 31 JUL 2023 4:21PM by PIB Chandigarh

ਭਾਰਤ ਸਰਕਾਰ ਦੇ ਮਾਸਿਕ ਖਾਤੇ ਨੂੰ ਜੂਨ 2023 ਤੱਕ ਇਕਸਾਰ ਕੀਤਾ ਗਿਆ ਹੈ ਅਤੇ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਮੁੱਖ ਗੱਲਾਂ ਹੇਠ ਲਿਖਿਆ ਹਨ:-

ਭਾਰਤ ਸਰਕਾਰ ਨੂੰ ਜੂਨ 2023 ਤੱਕ 5,99,291 ਕਰੋੜ ਰੁਪਏ (ਕੁੱਲ ਪ੍ਰਾਪਤੀਆਂ ਦੇ 2023-24 ਦੇ ਅਨੁਸਾਰੀ ਬਜਟ ਅਨੁਮਾਨ ਦਾ 22.1%) ਪ੍ਰਾਪਤ ਹੋਏ ਹਨ, ਜਿਸ ਵਿੱਚ ਟੈਕਸ ਮਾਲੀਆ (ਕੇਂਦਰ ਨੂੰ ਸ਼ੁੱਧ) ਦੇ ਰੂਪ ਵਿੱਚ 4,33,620 ਕਰੋੜ ਰੁਪਏ, ਗੈਰ-ਟੈਕਸ ਮਾਲੀਆ ਵਿੱਚ 1,54,968 ਕਰੋੜ ਰੁਪਏ ਅਤੇ ਗੈਰ-ਕਰਜ਼ਾ ਪੁੰਜੀਗਤ ਪ੍ਰਾਪਤੀਆਂ ਵਿੱਚ ਕਰਜ਼ਾ ਵਸੂਲੀ ਤੋਂ 6,468 ਕਰੋੜ ਰੁਪਏ ਅਤੇ ਫੁਟਕਲ ਪੁੰਜੀਗਤ ਪ੍ਰਾਪਤੀਆਂ ਤੋਂ 4,235 ਕਰੋੜ ਰੁਪਏ ਸ਼ਾਮਲ ਹਨ। ਇਸ ਮਿਆਦ ਤੱਕ ਭਾਰਤ ਸਰਕਾਰ ਦੁਆਰਾ ਟੈਕਸਾਂ ਦੇ ਹਿੱਸੇ ਦੇ ਰੂਪ ਵਿੱਚ ਤਬਦੀਲੀ ਵਜੋਂ ਰਾਜ ਸਰਕਾਰਾਂ ਨੂੰ  2,36,560 ਕਰੋੜ ਰੁਪਏ ਵੰਡੇ ਗਏ ਹਨ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 93,785 ਕਰੋੜ ਰੁਪਏ ਵਧ ਹਨ।

ਭਾਰਤ ਸਰਕਾਰ ਦੁਆਰਾ ਕੀਤਾ ਗਿਆ ਕੁੱਲ ਖਰਚਾ 10,50,661 ਕਰੋੜ ਰੁਪਏ (ਅਨੁਸਾਰੀ ਬਜਟ ਅਨੁਮਾਨ 23-24 ਦਾ 23.3%) ਹੈ, ਜਿਸ ਵਿੱਚੋਂ 7,72,181 ਕਰੋੜ ਰੁਪਏ ਮਾਲੀਆ ਖਾਤੇ ਵਿੱਚ ਅਤੇ 2,78,480 ਕਰੋੜ ਰੁਪਏ ਪੁੰਜੀ ਖਾਤੇ ਵਿੱਚ ਹਨ। ਕੁੱਲ ਮਾਲੀਆ ਖਰਚਿਆਂ ਵਿੱਚੋਂ 2,43,705 ਕਰੋੜ ਰੁਪਏ ਵਿਆਜ ਭੁਗਤਾਨ ਦੇ ਰੂਪ ਵਿੱਚ ਅਤੇ 87,035 ਕਰੋੜ ਰੁਪਏ ਪ੍ਰਮੁੱਖ ਸਬਸਿਡੀਆਂ ਦੇ ਰੂਪ ਵਿੱਚ ਹਨ।

 

************

ਪੀਪੀਆਰ/ਕੇਐੱਮਐੱਨ


(Release ID: 1944701) Visitor Counter : 102