ਰਾਸ਼ਟਰਪਤੀ ਸਕੱਤਰੇਤ
ਮਲਾਵੀ ਦੇ ਸੰਸਦੀ ਪ੍ਰਤੀਨਿਧੀ ਮੰਡਲ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
31 JUL 2023 5:44PM by PIB Chandigarh
ਮਲਾਵੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਮਾਨਯੋਗ ਕੈਥਰੀਨ ਗੋਟਾਨੀ ਹਾਰਾ ਦੀ ਅਗਵਾਈ ਵਿੱਚ ਮਲਾਵੀ ਦੇ ਸੰਸਦੀ ਪ੍ਰਤੀਨਿਧੀ ਮੰਡਲ ਨੇ ਅੱਜ (31 ਜੁਲਾਈ, 2023) ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਪ੍ਰਤੀਨਿਧੀ ਮੰਡਲ ਦਾ ਸੁਆਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਮਲਾਵੀ ਦੇ ਦਰਮਿਆਨ ਲੰਬੇ ਸਮੇਂ ਤੋਂ ਸੁਹਿਰਦ ਅਤੇ ਮੈਤਰੀਪੂਰਣ ਸਬੰਧ ਰਹੇ ਹਨ ਅਤੇ ਸਾਡੇ ਸਬੰਧਾਂ ਨੂੰ ਹੋਰ ਗਹਿਰਾ ਬਣਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕਤਾਂਤਰਿਕ ਮੁੱਲਾਂ ਅਤੇ ਬਹੁਲਵਾਦ ਵਿੱਚ ਸਾਡਾ ਸਾਂਝਾ ਵਿਸ਼ਵਾਸ, ਭਾਰਤ ਅਤੇ ਮਲਾਵੀ ਨੂੰ ਸੁਭਾਵਿਕ ਭਾਗੀਦਾਰ ਬਣਾਉਂਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ, ਮਲਾਵੀ ਦੇ ਸਭ ਤੋਂ ਵੱਡੇ ਵਪਾਰ ਅਤੇ ਨਿੱਜੀ ਨਿਵੇਸ਼ ਭਾਗੀਦਾਰਾਂ ਵਿੱਚੋਂ ਇੱਕ ਰਿਹਾ ਹੈ ਅਤੇ ਭਾਰਤ ਸਿਹਤ ਅਤੇ ਸਿੱਖਿਆ ਦੇ ਲਈ ਵੀ ਮਲਾਵੀ ਦੇ ਨਾਗਰਿਕਾਂ ਦਾ ਮਨਪਸੰਦ ਮੰਜ਼ਿਲ ਦੇਸ਼ ਹੈ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਦਾ ਮਲਾਵੀ ਦੇ ਨਾਲ ਇੱਕ ਮਜ਼ਬੂਤ ਵਿਕਾਸ ਸਾਂਝੇਦਾਰੀ ਪ੍ਰੋਗਰਾਮ ਹੈ ਅਤੇ ਮਲਾਵੀ ਵਿੱਚ ਬੁਨਿਆਦੀ ਢਾਂਚੇ, ਸਿਹਤ, ਜਲ ਸੰਸਾਧਨ, ਸਮਰੱਥਾ ਨਿਰਮਾਣ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਕਈ ਪ੍ਰੋਜੈਕਟ ਲਾਗੂ ਕੀਤੇ ਗਏ ਹਨ।
*****
ਡੀਐੱਸ/ਬੀਐੱਮ
(Release ID: 1944606)
Visitor Counter : 82