ਕੋਲਾ ਮੰਤਰਾਲਾ

ਕੋਲਾ ਅਤੇ ਲਿਗਨਾਈਟ ਖਾਣਾਂ ਦੀ ਸਟਾਰ ਰੇਟਿੰਗ ਦੇ ਲਈ ਰਜਿਸਟ੍ਰੇਸ਼ਨ ਦੀ ਮਿਤੀ ਵਧਾਈ ਗਈ

Posted On: 19 JUL 2023 3:18PM by PIB Chandigarh

ਕੋਲਾ ਮੰਤਰਾਲੇ ਨੇ ਵਿਆਪਕ ਭਾਗੀਦਾਰੀ ਸੁਗਮ ਬਣਾਉਣ ਅਤੇ ਸਟੀਕ ਸਵੈ-ਮੁਲਾਂਕਣ ਸੁਨਿਸ਼ਚਿਤ ਕਰਨ ਦੇ ਯਤਨਾਂ ਦੇ ਤਹਿਤ ਕੋਲਾ ਅਤੇ ਲਿਗਨਾਈਟ ਖਾਣਾਂ ਦੀ ਸਟਾਰ ਰੇਟਿੰਗ ਲਈ ਰਜਿਸਟ੍ਰੇਸ਼ਨ ਅਤੇ ਸਵੈ-ਮੁਲਾਂਕਣ ਦੇ ਲਈ ਆਖਰੀ ਮਿਤੀ 15 ਜੁਲਾਈ ਤੋਂ ਵਧਾ ਕ 25 ਜੁਲਾਈ 2023 ਕਰ ਦਿੱਤੀ ਹੈ।

ਸਮਸਤ ਕੋਲਾ ਅਤੇ ਲਿਗਨਾਈਟ ਖਾਣਾਂ ਦੀ ਵਿੱਤ ਵਰ੍ਹੇ 2022-23 ਦੀ ਸਟਾਰ ਰੇਟਿੰਗ ਦੀ ਰਜਿਸਟ੍ਰੇਸ਼ਨ ਲਈ 30 ਮਈ, 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ, 1 ਜੂਨ, 2023 ਤੋਂ ਸਟਾਰ ਰੇਟਿੰਗ ਪੋਰਟਲ ਰਜਿਸਟ੍ਰੇਸ਼ਨ ਲਈ (ਸੁਲਭ)ਪਹੁੰਚਯੋਗ ਹੋ ਗਿਆ ਅਤੇ ਇਸ ਦੀ ਪ੍ਰਤਿਕ੍ਰਿਆ ਉਤਸ਼ਾਹਜਨਕ ਰਹੀ ਹੈ। 14 ਜੁਲਾਈ 2023 ਤੱਕ 377 ਖਾਣਾਂ ਪੋਰਟਲ ’ਤੇ ਰਜਿਸਟਰ ਹੋ ਚੁੱਕੀਆਂ ਹਨ। ਹਾਲਾਂਕਿ ਅਧਿਕਤਮ ਭਾਗੀਦਾਰੀ ਸੁਨਿਸ਼ਚਿਤ ਕਰਨ ਅਤੇ ਵਧੇਰੇ ਖਾਣਾਂ ਨੂੰ ਰਜਿਸਟਰ ਕਰਵਾਉਣ ਅਤੇ ਸਵੈ-ਮੁਲਾਂਕਣ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਮੌਕਾ ਦੇਣ ਲਈ ਕੋਲਾ ਮੰਤਰਾਲੇ ਨੇ ਸਮਾਂ-ਸੀਮਾ ਵਧਾਉਣ ਦਾ ਫ਼ੈਸਲਾ ਲਿਆ ਹੈ।

ਕੋਲਾ ਮੰਤਰਾਲਾ ਟਿਕਾਊ ਮਾਇਨਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਕੋਲਾ ਅਤੇ ਲਿਗਨਾਈਟ ਖਾਣਾਂ ਦੇ ਸਮੁੱਚੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਸਟਾਰ ਰੇਟਿੰਗ ਪ੍ਰਣਾਲੀ ਦੇ ਮਹੱਤਵ ’ਤੇ ਜ਼ੋਰ ਦਿੰਦਾ ਹੈ। ਇਹ ਸਾਰੀਆਂ ਯੋਗ ਖਾਣਾਂ ਨੂੰ ਵਾਤਾਵਰਣਿਕ ਸਥਿਰਤਾ, ਸੁਰੱਖਿਆ ਅਤੇ ਸਮਾਜਿਕ ਜ਼ਿੰਮੇਦਾਰੀ ਦੇ ਪ੍ਰਤੀ ਆਪਣੀ ਸੰਕਲਪਬੱਧਤਾ ਪ੍ਰਦਰਸ਼ਿਤ ਕਰਨ ਲਈ ਰਜਿਸਟ੍ਰੇਸ਼ਨ ਲਈ ਵਧਾਈ ਗਈ ਮਿਆਦ ਦਾ ਲਾਭ ਉਠਾਉਣ ਦੇ ਲਈ ਵੀ ਪ੍ਰੋਤਸਾਹਿਤ ਕਰਦਾ ਹੈ।

 

*** *** *** *** 

ਬੀਵਾਈ/ਆਰਕੇਪੀ



(Release ID: 1940991) Visitor Counter : 86