ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਰਕਾਰ ਦੇ ਦਖਲ ਤੋਂ ਬਾਅਦ ਟਮਾਟਰ ਦੀ ਥੋਕ ਕੀਮਤ ਘਟੀ ਅੱਜ ਤੋਂ 80 ਰੁਪਏ ਵਿਕਣਗੇ ਟਮਾਟਰ

Posted On: 16 JUL 2023 11:10AM by PIB Chandigarh

ਦੇਸ਼ ਵਿੱਚ ਕਈ ਸਥਾਨਾਂ ’ਤੇ, ਜਿੱਥੇ-ਜਿੱਥੇ ਟਮਾਟਰ ਦੀਆਂ ਕੀਮਤਾਂ ਅਸਧਾਰਨ ਤੌਰ ’ਤੇ ਵਧ ਸਨ, ਉੱਥੇ ਟਮਾਟਰ ਨੂੰ 90 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ’ਤੇ ਵੇਚਣ ਲਈ ਸਰਕਾਰ ਦੇ ਦਖਲ ਕਾਰਨ ਟਮਾਟਰ ਦੀ ਥੋਕ ਕੀਮਤਾਂ ਵਿੱਚ ਕਮੀ ਆਈ ਹੈ।

ਦੇਸ਼ ਭਰ ਵਿੱਚ 500 ਤੋਂ ਵਧ ਸਥਾਨਾਂ ’ਤੇ ਸਥਿਤੀ ਦਾ ਪੁਨਰ ਮੁਲਾਂਕਣ ਕਰਨ ਤੋਂ ਬਾਅਦ, ਅੱਜ ਐਤਵਾਰ 16 ਜੁਲਾਈ 2023 ਤੋਂ ਇਸ ਨੂੰ 80 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵੇਚਣ ਦਾ ਫ਼ੈਸਲਾ ਲਿਆ ਗਿਆ ਹੈ। ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕਟਿੰਗ ਫੈਡਰੇਸ਼ਨ ਆਵ੍ ਇੰਡੀਆ (ਨਾਫੇਡ) ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ (ਐੱਨਸੀਸੀਐੱਫ) ਰਾਹੀਂ ਦਿੱਲੀ, ਨੋਇਡਾ, ਲਖਨਊ, ਕਾਨਪੁਰ, ਵਾਰਾਣਸੀ, ਪਟਨਾ, ਮੁਜ਼ੱਫਰਪੁਰ ਅਤੇ ਆਰਾ ਵਿੱਚ ਵੱਖ-ਵੱਖ ਸਥਾਨਾਂ ’ਤੇ ਅੱਜ ਤੋਂ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਵਰਤਮਾਨ ਬਜ਼ਾਰ ਕੀਮਤਾਂ ਦੇ ਅਧਾਰ ’ਤੇ ਕੱਲ੍ਹ ਤੋਂ ਇਸ ਵਿਕਰੀ ਦਾ ਵਿਸਤਾਰ ਹੋਰ ਵਧ ਸ਼ਹਿਰਾਂ ਵਿੱਚ ਕੀਤਾ ਜਾਵੇਗਾ।

ਭਾਰਤ ਸਰਕਾਰ ਉਪਭੋਗਤਾਵਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

*******

ਏਡੀ



(Release ID: 1940206) Visitor Counter : 70