ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਚੰਦਰਯਾਨ-3 ਦੇ ਸਫਲ ਲਾਂਚ ਦੀ ਸ਼ਲਾਘਾ ਕੀਤੀ

Posted On: 14 JUL 2023 4:22PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਚੰਦਰਯਾਨ-3 ਮਿਸ਼ਨ ਦੇ ਸਫਲ ਲਾਂਚ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਵਧਾਈਆਂ ਦਿੱਤੀਆਂ।

ਇੱਕ ਟਵੀਟ ਵਿੱਚ, ਉਪ ਰਾਸ਼ਟਰਪਤੀ ਨੇ ਕਿਹਾ:

"ਚੰਦਰਯਾਨ-3 ਦੇ ਇਤਿਹਾਸਕ ਲਾਂਚ ਲਈ #ISRO ਦੀ ਟੀਮ ਨੂੰ ਵਧਾਈਆਂ! ਇਹ ਅਸਾਧਾਰਣ ਪ੍ਰਾਪਤੀ ਪੁਲਾੜ ਵਿਗਿਆਨ ਅਤੇ ਖੋਜ ਵਿੱਚ ਦੇਸ਼ ਦੁਆਰਾ ਕੀਤੀ ਗਈ ਪ੍ਰਗਤੀ ਨੂੰ ਉਜਾਗਰ ਕਰਦੀ ਹੈ। ਭਾਰਤ ਦੀ ਸ਼ਾਨਦਾਰ ਪੁਲਾੜ ਯਾਤਰਾ ਦਾ ਇਹ ਮੀਲ ਪੱਥਰ ਹਰ ਭਾਰਤੀ ਲਈ ਬਹੁਤ ਮਾਣ ਵਾਲੀ ਗੱਲ ਹੈ!”

 

 ********

 

ਐੱਮਐੱਸ/ਆਰਸੀ



(Release ID: 1939782) Visitor Counter : 92