ਸੱਭਿਆਚਾਰ ਮੰਤਰਾਲਾ
ਕਰਨਾਟਕ ਦੇ ਹੰਪੀ ਵਿੱਚ ਆਯੋਜਿਤ ਸੱਭਿਆਚਾਰਕ ਮੰਤਰਾਲੇ ਦੀ ਜੀ-20 ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਦੀ ਤੀਸਰੀ ਮੀਟਿੰਗ ਦਾ ਉਦਘਾਟਨ ਸੈਸ਼ਨ ਅੱਜ
ਆਓ ਅੱਜ ਇੱਕ ਅਜਿਹੇ ਭਵਿੱਖ ਦਾ ਮਾਰਗ ਪੱਧਰਾ ਕਰਨ ਦੇ ਲਈ ਕਾਰਜ ਕਰੀਏ, ਜਿੱਥੇ ਸੱਭਿਆਚਾਰ ਨਾ ਸਿਰਫ਼ ਸਾਡੀ ਪਹਿਚਾਣ ਦਾ ਇੱਕ ਹਿੱਸਾ ਹੋਵੇ, ਬਲਕਿ ਟਿਕਾਊ ਵਿਕਾਸ, ਸਮਾਜਿਕ ਸਮਾਵੇਸ਼ ਅਤੇ ਆਲਮੀ ਸਦਭਾਵਨਾ ਦੇ ਲਈ ਪ੍ਰੇਰਕ ਸ਼ਕਤੀ ਹੋਵੇ: ਸ਼੍ਰੀ ਪ੍ਰਹਿਲਾਦ ਜੋਸ਼ੀ
ਕਲਚਰ ਵਰਕਿੰਗ ਗਰੁੱਪ ਦਾ ਟੀਚਾ ਲਾਂਬਾਣੀ ਕਢਾਈ ਦੇ ਪੈਚ ਵਰਕ ਦਾ ਸਭ ਤੋਂ ਵੱਡਾ ਮਾਸਟਰਪੀਸ ਬਣਾ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਜਗ੍ਹਾ ਬਣਾਉਣਾ ਹੈ।
Posted On:
10 JUL 2023 12:45PM by PIB Chandigarh
ਕਰਨਾਟਕ ਦੇ ਹੰਪੀ ਵਿੱਚ ਆਯੋਜਿਤ ਅੱਜ ਜੀ-20 ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਦੀ ਤੀਸਰੀ ਮੀਟਿੰਗ ਦਾ ਉਦਘਾਟਨ ਸੈਸ਼ਨ ਆਯੋਜਿਤ ਕੀਤਾ ਗਿਆ। ਕੇਂਦਰੀ ਸੰਸਦੀ ਕਾਰਜ ਅਤੇ ਕੋਇਲਾ ਅਤੇ ਖਾਣ (ਮਾਇਨਜ਼) ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਸੈਸ਼ਨ ਨੂੰ ਸੰਬੋਧਨ ਕੀਤਾ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਅਸੀਂ ਚਾਰ ਪ੍ਰਾਥਮਿਕਤਾਵਾਂ ਦੀ ਪਹਿਚਾਣ ਕਰਕੇ ਉਨ੍ਹਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਲਈ ਪੇਸ਼ ਕੀਤੀ ਗਈਆਂ ਸਿਫਾਰਸ਼ਾਂ ‘ਤੇ ਆਮ ਸਹਿਮਤੀ ਬਣਾਉਣ ਤੱਕ ਪ੍ਰਗਤੀ ਕੀਤੀ ਹੈ, ਇਹ ਸੱਭਿਆਚਾਰ ਨੂੰ ਨੀਤੀ ਨਿਰਮਾਣ ਦੇ ਕੇਂਦਰ ਵਿੱਚ ਰੱਖਣ ਦਾ ਇੱਕ ਅਹਿਮ ਕਦਮ ਹੋਵੇਗਾ। ਪ੍ਰਾਥਮਿਕਤਾ ਵਾਲੇ ਚਾਰ ਖੇਤਰ ਹਨ: ਸੱਭਿਆਚਾਰਕ ਸੰਪਦਾ ਦੀ ਸੁਰੱਖਿਆ ਅਤੇ ਪੁਨਰ ਨਿਰਮਾਣ; ਟਿਕਾਊ ਭਵਿੱਖ ਦੇ ਲਈ ਜੀਵੰਤ ਵਿਰਾਸਤ ਦਾ ਉਪਯੋਗ ਕਰਨਾ; ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਅਤੇ ਸਿਰਜਣਾਤਮਕ ਅਰਥਵਿਵਸਥਾ ਨੂੰ ਹੁਲਾਰਾ ਦੇਣਾ; ਅਤੇ ਸੱਭਿਆਚਾਰਕ ਸੰਭਾਲ਼ ਅਤੇ ਤਰੱਕੀ ਲਈ ਡਿਜੀਟਲ ਟੈਕਨੋਲੋਜੀਆਂ ਦਾ ਲਾਭ ਉਠਾਉਣਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਕੇਵਲ ਮੀਟਿੰਗ ਵਿੱਚ ਮੌਜੂਦ ਨਹੀਂ ਹਾਂ, ਅਸੀਂ ਆਲਮੀ ਪੱਧਰ ‘ਤੇ ਸੱਭਿਆਚਾਰਕ ਬਦਲਾਅ ਵਿੱਚ ਸਰਗਰਮ ਭਾਗੀਦਾਰ ਹਾਂ।
ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਅਸੀਂ ਚਾਰ ਪ੍ਰਾਥਮਿਕਤਾ ਵਾਲੇ ਖੇਤਰਾਂ ਨੂੰ ਸ਼ਾਮਲ ਕਰਦੇ ਹੋਏ ਮੰਤਰੀ ਪੱਧਰੀ ਐਲਾਨ ‘ਤੇ ਆਮ ਸਹਿਮਤੀ ਬਣਾਉਣ ਦਾ ਪ੍ਰਯਾਸ ਕਰਦੇ ਹਾਂ ਜੋ ਕਿ ਇੱਕ ਸਮਾਵੇਸ਼ੀ ਅਤੇ ਟਿਕਾਊ ਭਵਿੱਖ ਦੇ ਸਾਡੇ ਦ੍ਰਿਸ਼ਟੀਕੋਣ ਦਾ ਅਧਾਰ ਹੈ।
ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਪ੍ਰਾਥਮਿਕਤਾਵਾਂ ਇੱਕ ਅਜਿਹੇ ਵਿਸ਼ਵ ਨੂੰ ਪ੍ਰਦਰਸ਼ਿਤ ਕਰਦੀਆਂ ਹਨ ਜੋ ਕਿ ਸੱਭਿਆਚਾਰਕ ਵਿਵਿਧਤਾ ਦੇ ਬਾਵਜੂਦ ਏਕੀਕ੍ਰਿਤ ਹਨ, ਇੱਕ ਅਜਿਹੀ ਦੁਨੀਆ ਜਿੱਥੇ ਸੱਭਿਆਚਾਰਕ ਵਿਰਾਸਤ ਅਤੀਤ ਦਾ ਥੰਮ੍ਹ ਅਤੇ ਭੱਵਿਖ ਦਾ ਮਾਰਗ ਦੋਨੋਂ ਹਨ।
ਜੀ-20 ਦੇ ਮੈਂਬਰ ਦੇਸ਼ਾਂ ਦੇ ਵਡਮੁੱਲੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦੇ ਐਲਾਨ ਦੇ ਸ਼ੁਰੂਆਤੀ ਮਸੌਦੇ ‘ਤੇ ਤੁਹਾਡੀ ਜਾਣਕਾਰੀਆਂ, ਟਿੱਪਣੀਆਂ ਅਤੇ ਪ੍ਰਤੀਕਿਰਿਆ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਅਕਾਰ ਦੇਣ ਵਿੱਚ ਸਹਾਇਕ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਵਿਧਤਾਵਾਂ ਨਾਲ ਪੂਰੀ ਦੁਨੀਆ ਵਿੱਚ ਸਾਡੇ ਸਾਂਝੇ ਸੱਭਿਆਚਾਰਕ ਵਿਰਾਸਤ ਉਹ ਸੂਤਰ ਹੈ ਜੋ ਸਾਨੂੰ ਸਾਰਿਆਂ ਨੂੰ ਏਕਤਾ ਵਿੱਚ ਪਿਰੋਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਸੱਭਿਆਚਾਰ ਲੋਕਾਂ ਨੂੰ ਜੋੜਨ ਲਈ ਪੁਲ ਦੇ ਰੂਪ ਵਿੱਚ ਕੰਮ ਕਰਦਾ ਹੈ, ਆਪਸੀ ਸਮਝ ਅਤੇ ਹਮਦਰਦੀ ਨੂੰ ਹੁਲਾਰਾ ਦਿੰਦਾ ਹੈ, ਜਿਸ ਨਾਲ ਅਸੀਂ ਅਤੀਤ ਦੇ ਮਤਭੇਦਾਂ ਨੂੰ ਗਹਿਨ (ਡੂੰਘੀ) ਦ੍ਰਿਸ਼ਟੀ ਨਾਲ ਦੇਖ ਸਕਦੇ ਹਾਂ ਅਤੇ ਸਾਡੀ ਸਾਂਝੀ ਮਾਨਵ ਯਾਤਰਾ ਨੂੰ ਸੰਭਵ ਬਣਾਉਂਦਾ ਹੈ।
ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਤੀਭਾਗੀਆਂ ਨੂੰ ਬੇਨਤੀ ਕੀਤੀ ਕਿ ਉਹ ਏਕਤਾ ਦੀ ਸ਼ਕਤੀ, ਵਿਵਿਧਤਾ ਵਿੱਚ ਸੁੰਦਰਤਾ ਅਤੇ ਮਾਨਵ ਵਿਕਾਸ ਦੇ ਲਈ ਸੱਭਿਆਚਾਰ ਦੀ ਵਿਸ਼ਾਲ ਸਮਰੱਥਾ ਨੂੰ ਯਾਦ ਰੱਖਣ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਹੀ ਸੁਪਨੇ ਨਾਲ ਇਕਜੁੱਟ ਹਾਂ, ਇੱਕ ਹੀ ਜਨੂੰਨ ਨਾਲ ਸੰਚਾਲਿਤ ਹਾਂ ਅਤੇ ਇੱਕ ਬਰਾਬਰ ਆਸ਼ਾਵਾਂ ਤੋਂ ਪ੍ਰੇਰਿਤ ਹਾਂ।
ਉਨ੍ਹਾਂ ਨੇ ਇਹ ਵੀ ਕਿਹਾ ਕਿ ‘‘ਆਓ ਅਸੀਂ ਆਪਣੇ ਕੰਮ ਦੇ ਜ਼ਰੀਏ ਅਜਿਹੇ ਭੱਵਿਖ ਦਾ ਰਾਹ ਪੱਧਰਾ ਕਰੀਏ ਜਿੱਥੇ ਸੱਭਿਆਚਾਰ ਨਾ ਸਿਰਫ਼ ਸਾਡੀ ਪਹਿਚਾਣ ਦਾ ਇੱਕ ਹਿੱਸਾ ਬਣੇ, ਬਲਕਿ ਟਿਕਾਊ ਵਿਕਾਸ, ਸਮਾਜਿਕ ਸਮਾਵੇਸ਼ ਅਤੇ ਆਲਮੀ ਸਦਭਾਵਨਾ ਦੇ ਲਈ ਇੱਕ ਪ੍ਰੇਰਕ ਸ਼ਕਤੀ ਬਣੇ।’’
ਕਲਚਰਲ ਵਰਕਿੰਗ ਗਰੁੱਪ ਦਾ ਉਦੇਸ਼ ਲਾਂਬਾਣੀ ਕਢਾਈ ਪੈਚ ਵਰਕ ਦਾ ਸਭ ਤੋਂ ਵੱਡਾ ਮਾਸਟਰਪੀਸ ਬਣਾ ਕੇ ਗਿਨੀਜ਼ ਬੁੱਕ ਆਵ੍ ਵਰਲਡ ਰਿਕਾਰਡ ਵਿੱਚ ਜਗ੍ਹਾ ਬਣਾਉਣਾ ਹੈ। ਇਸ ਪ੍ਰਯਾਸ ਵਿੱਚ ਸੰਦੂਰ ਕੁਸ਼ਾਲਾ ਕਲਾ ਕੇਂਦਰ ਨਾਲ ਜੁੜੀਆਂ ਲਾਂਬਾਣੀ ਸਮੁਦਾਇ ਦੀਆਂ 450 ਤੋਂ ਵੱਧ ਮਹਿਲਾ ਕਾਰੀਗਰ ਸ਼ਾਮਲ ਹਨ। ਜੀ-20 ਪ੍ਰੋਗਰਾਮ ਵਿੱਚ ਉਨ੍ਹਾਂ ਦੁਆਰਾ ਨਿਰਮਿਤ ਲਗਭਗ 1300 ਲਾਂਬਾਣੀ ਕਢਾਈ ਪੈਚ ਵਰਕ ਪ੍ਰਦਰਸ਼ਿਤ ਕੀਤੇ ਗਏ ਹਨ।
ਜੀ-20 ਪ੍ਰਤੀਨਿਧੀਆਂ ਨੂੰ ਵਿਜਯਾ ਵਿਠੱਲਾ ਮੰਦਿਰ, ਰੌਇਲ ਐਨਕਲੋਜ਼ਰ ਅਤੇ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਲ ਹੰਪੀ ਸਮੂਹ ਦੇ ਯੇਦੁਰੂ ਬਸਵੰਨਾ ਕੰਪਲੈਕਸ ਜਿਹੇ ਵਿਰਾਸਤ ਸਥਲਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਤੁੰਗਭਦ੍ਰਾ ਨਦੀ ‘ਤੇ ਕੌਰਕਲ ਰਾਈਡ ਵੀ ਕਰਵਾਈ ਜਾਵੇਗੀ। ਇਹ ਪ੍ਰਤੀਨਿਧੀ ਸ਼੍ਰੀ ਪੱਟਾਭਿਰਾਮ ਸਵਾਮੀ ਮੰਦਿਰ ਵਿੱਚ ਇੱਕ ਯੋਗ ਸੈਸ਼ਨ ਵਿੱਚ ਵੀ ਹਿੱਸਾ ਲੈਣਗੇ।
************
ਐੱਨਬੀ/ਐੱਸਕੇ
(Release ID: 1938744)
Visitor Counter : 116